ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਾਤੀ ਜਨਗਣਨਾ ਨੂੰ ਮਨਜ਼ੂਰੀ, CCPA ਮੀਟਿੰਗ ਵਿੱਚ ਮੋਦੀ ਸਰਕਾਰ ਦਾ ਵੱਡਾ ਫੈਸਲਾ

Caste Census Approved By Modi Government : ਮੋਦੀ ਕੈਬਨਿਟ ਨੇ ਜਾਤੀ ਜਨਗਣਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੂਲ ਜਨਗਣਨਾ ਵਿੱਚ ਹੀ ਜਾਤੀ ਜਨਗਣਨਾ ਕੀਤੀ ਜਾਵੇਗੀ। ਮੋਦੀ ਸਰਕਾਰ ਨੇ ਬੁੱਧਵਾਰ ਨੂੰ ਹੋਈ ਸੀਸੀਪੀਏ ਮੀਟਿੰਗ ਵਿੱਚ ਇਹ ਵੱਡਾ ਫੈਸਲਾ ਲਿਆ ਹੈ। ਨਾਲ ਹੀ ਸਰਕਾਰ ਨੇ ਗੰਨਾ ਕਿਸਾਨਾਂ ਲਈ ਵੀ ਵੱਡਾ ਐਲਾਨ ਕੀਤਾ ਹੈ।

ਜਾਤੀ ਜਨਗਣਨਾ ਨੂੰ ਮਨਜ਼ੂਰੀ, CCPA ਮੀਟਿੰਗ ਵਿੱਚ ਮੋਦੀ ਸਰਕਾਰ ਦਾ ਵੱਡਾ ਫੈਸਲਾ
ਨਰੇਂਦਰ ਮੋਦੀ, ਪ੍ਰਧਾਨ ਮੰਤਰੀ
Follow Us
tv9-punjabi
| Updated On: 01 May 2025 15:39 PM

ਮੋਦੀ ਕੈਬਨਿਟ ਨੇ ਜਾਤੀ ਜਨਗਣਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੂਲ ਜਨਗਣਨਾ ਵਿੱਚ ਹੀ ਜਾਤੀ ਜਨਗਣਨਾ ਕੀਤੀ ਜਾਵੇਗੀ। ਮੋਦੀ ਸਰਕਾਰ ਨੇ ਬੁੱਧਵਾਰ ਨੂੰ ਹੋਈ ਸੀਸੀਪੀਏ ਮੀਟਿੰਗ ਵਿੱਚ ਇਹ ਵੱਡਾ ਫੈਸਲਾ ਲਿਆ ਹੈ। ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਪਿਛਲੀਆਂ ਸਰਕਾਰਾਂ ਨੇ ਜਾਤੀ ਜਨਗਣਨਾ ਦਾ ਵਿਰੋਧ ਕੀਤਾ ਹੈ। ਪ੍ਰਸਤਾਵ ਦੇ ਬਾਵਜੂਦ, ਕਾਂਗਰਸ ਨੇ ਸਿਰਫ਼ ਸਰਵੇਖਣ ਹੀ ਕਰਵਾਇਆ। ਕਾਂਗਰਸ ਨੇ ਆਪਣੇ ਫਾਇਦੇ ਲਈ ਇਸਦੀ ਵਰਤੋਂ ਕੀਤੀ। ਕਈ ਰਾਜਾਂ ਨੇ ਜਾਤੀ ਜਨਗਣਨਾ ਕਰਵਾਈ ਹੈ, ਜਿਸ ਨਾਲ ਭੰਬਲਭੂਸਾ ਪੈਦਾ ਹੋਇਆ ਹੈ। ਜਾਤੀ ਗਿਣਤੀ ਨੂੰ ਮੂਲ ਜਨਗਣਨਾ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ, ਸਮਾਜਿਕ ਤਾਣੇ-ਬਾਣੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸੰਵਿਧਾਨ ਵਿੱਚ ਸਪੱਸ਼ਟ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਕੈਬਨਿਟ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ ਹਨ। ਸਿਲਚਰ ਤੋਂ ਸ਼ਿਲਾਂਗ ਅਤੇ ਸ਼ਿਲਾਂਗ ਤੋਂ ਸਿਲਚਰ ਤੱਕ ਇੱਕ ਬਹੁਤ ਵੱਡਾ ਪ੍ਰੋਜੈਕਟ ਹਾਈ ਸਪੀਡ ਕੋਰੀਡੋਰ ਹਾਈਵੇਅ ਜੋ ਮੇਘਾਲਿਆ ਅਤੇ ਅਸਾਮ ਨੂੰ ਜੋੜਦਾ ਹੈ, ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸਦੀ ਅਨੁਮਾਨਤ ਲਾਗਤ 22,864 ਕਰੋੜ ਰੁਪਏ ਹੈ।

ਗੰਨਾ ਕਿਸਾਨਾਂ ਲਈ ਸਰਕਾਰ ਦਾ ਵੱਡਾ ਫੈਸਲਾ

  1. ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 2025-26 ਲਈ ਗੰਨੇ ਦਾ ਉਚਿਤ ਅਤੇ ਲਾਹੇਵੰਦ ਮੁੱਲ 355 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਇਹ ਬੈਂਚਮਾਰਕ ਕੀਮਤ ਹੈ। ਇਸ ਤੋਂ ਘੱਟ ਖਰੀਦਦਾਰੀ ਨਹੀਂ ਕੀਤੀ ਜਾ ਸਕਦੀ। ਇਸ ਫੈਸਲੇ ਨਾਲ ਗੰਨਾ ਕਿਸਾਨਾਂ ਨੂੰ 1 ਲੱਖ 11 ਹਜ਼ਾਰ 701 ਕਰੋੜ ਰੁਪਏ ਮਿਲਣਗੇ।
  2. ਗੰਨਾ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕਮੇਟੀ ਨੇ 2025-26 (ਅਕਤੂਬਰ-ਸਤੰਬਰ) ਲਈ 10.25% ਦੀ ਮੂਲ ਰਿਕਵਰੀ ਦਰ ਲਈ ਗੰਨੇ ਦੀ ਉਚਿਤ ਅਤੇ ਲਾਹੇਵੰਦ ਕੀਮਤ (FRP) 355 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦਿੱਤੀ ਹੈ।
  3. ਇਸ ਵਿੱਚ, 10.25% ਤੋਂ ਵੱਧ ਰਿਕਵਰੀ ਵਿੱਚ ਹਰ 0.1% ਦੀ ਰਿਕਵਰੀ ਲਈ 3.46 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਰਿਕਵਰੀ ਵਿੱਚ ਹਰ 0.1% ਦੀ ਕਮੀ ਲਈ, FRP ਵਿੱਚ 3.46 ਰੁਪਏ ਪ੍ਰਤੀ ਕੁਇੰਟਲ ਦੀ ਕਮੀ ਕੀਤੀ ਜਾਵੇਗੀ।

ਖਬਰ ਅਪਡੇਟ ਹੋ ਰਹੀ ਹੈ..

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...