ਮਰਦਮਸ਼ੁਮਾਰੀ
ਜਨਗਣਨਾ 10 ਸਾਲਾਂ ਵਿੱਚ ਇੱਕ ਵਾਰ ਕੀਤੀ ਜਾਂਦੀ ਹੈ। ਇਸ ਵਿੱਚ, ਆਬਾਦੀ-ਅਧਾਰਤ ਸਰਵੇਖਣ ਕੀਤਾ ਜਾਂਦਾ ਹੈ। ਇਹ ਹੁਣ ਤੱਕ 15 ਵਾਰ ਆਯੋਜਿਤ ਕੀਤਾ ਜਾ ਚੁੱਕਾ ਹੈ। ਇਹ ਵਾਇਸਰਾਏ ਲਾਰਡ ਮੇਓ ਦੇ ਅਧੀਨ ਹਰ 10 ਸਾਲਾਂ ਬਾਅਦ ਕੀਤਾ ਜਾਂਦਾ ਸੀ ਅਤੇ ਪਹਿਲੀ ਪੂਰੀ ਜਨਗਣਨਾ 1872 ਵਿੱਚ ਕੀਤੀ ਗਈ ਸੀ। 1949 ਤੋਂ ਬਾਅਦ, ਜਨਗਣਨਾ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੁਆਰਾ ਗ੍ਰਹਿ ਮੰਤਰਾਲੇ (MHA) ਦੇ ਅਧੀਨ ਕੀਤੀ ਗਈ ਸੀ।
ਦੇਸ਼ ਦੀ ਜਨਗਣਨਾ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਜਨਗਣਨਾ ਦੋ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ। ਪਹਿਲੀ ਹਾਉਸਿੰਗ ਅਤੇ ਦੂਜੀ ਹਾਉਸਿੰਗ ਸੈਂਸਸ। ਹਾਊਸਿੰਗ ਵਿੱਚ, ਘਰ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ ਜਿਸ ਵਿੱਚ ਬਿਜਲੀ, ਪੀਣ ਵਾਲਾ ਪਾਣੀ, ਟਾਇਲਟ, ਜਾਇਦਾਦ ਅਤੇ ਜਾਇਦਾਦ ਦੇ ਕਬਜ਼ੇ ਨਾਲ ਸਬੰਧਤ ਸਵਾਲ ਪੁੱਛੇ ਜਾਂਦੇ ਹਨ।
ਜਨਗਣਨਾ ਦਾ ਦੂਜਾ ਰੂਪ ਨੈਸ਼ਨਲ ਪਾਪੁਲੇਨ ਰਜਿਸਟਰ ਦਾ ਹੁੰਦਾ ਹੈ। ਇਸ ਵਿੱਚ ਪਰਿਵਾਰਕ ਮੈਂਬਰਾਂ ਨਾਲ ਸਬੰਧਤ ਸਵਾਲ ਦਰਜ ਹੁੰਦੇ ਹਨ। ਜਿਸਨੂੰ ਗਣਨਾਕਾਰ ਪੁੱਛਦੇ ਹਨ ਅਤੇ ਉਸਨੂੰ ਭਰਦੇ ਜਾਂਦੇ ਹਨ। ਇਸ ਵਿੱਚ ਬਹੁਤ ਸਾਰੇ ਸਵਾਲ ਹਨ। ਜਿਵੇਂ ਕਿ ਨਾਮ, ਲਿੰਗ, ਮਾਂ ਦਾ ਨਾਮ, ਪਿਤਾ ਦਾ ਨਾਮ, ਜਨਮ ਮਿਤੀ, ਵਿਆਹੁਤਾ ਸਥਿਤੀ, ਅਸਥਾਈ ਪਤਾ, ਮੌਜੂਦਾ ਪਤਾ, ਪਰਿਵਾਰ ਦਾ ਮੁਖੀ ਕੌਣ ਹੈ ਅਤੇ ਮੁਖੀ ਨਾਲ ਕੀ ਸਬੰਧ ਹੈ? ਆਮ ਤੌਰ ‘ਤੇ ਜਨਗਣਨਾ ਪ੍ਰਕਿਰਿਆ ਦੌਰਾਨ 29 ਅਜਿਹੇ ਸਵਾਲ ਪੁੱਛੇ ਜਾਂਦੇ ਹਨ।
ਜਾਤਿ, ਧਰਮ ਅਤੇ ਕੋਵਿਡ ਵੈਕਸੀਨੇਸ਼ਨ… ਜਨਗਣਨਾ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਦੀ ਲਿਸਟ ਜਾਰੀ, ਵੇਖੋ ਪੂਰੀ ਡਿਟੇਲ
Census 2027 Questionnaire: ਇਹ ਨੋਟੀਫਿਕੇਸ਼ਨ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਪ੍ਰਸ਼ਨਾਵਲੀ ਵਿੱਚ 40 ਸਵਾਲ ਹਨ, ਜਿਸ ਵਿੱਚ ਮਾਪਿਆਂ ਬਾਰੇ ਜਾਣਕਾਰੀ, ਵਿਅਕਤੀ ਦੀ ਰੁਜ਼ਗਾਰ ਸਥਿਤੀ, ਕੋਵਿਡ-19 ਟੀਕਾਕਰਨ ਕਿੱਥੇ ਲਗਵਾਇਆ ਅਤੇ ਬੈਂਕ ਖਾਤਿਆਂ ਦੀ ਕੁੱਲ ਗਿਣਤੀ ਸ਼ਾਮਲ ਹੈ।
- Anand Prakash
- Updated on: Aug 14, 2026
- 7:22 am
ਪੰਜਾਬ ‘ਚ ਜਨਗਣਨਾ ਦੀ ਤਿਆਰੀ, ਪਹਿਲੀ ਵਾਰ ਡਿਜੀਟਲ ਫਾਰਮੈਟ ਦਾ ਹੋਵੇਗਾ ਇਸਤੇਮਾਲ; ਖ਼ੁਦ ਵੀ ਔਨਲਾਈਨ ਭਰ ਸਕਦੇ ਹੋ ਵੇਰਵੇ
ਇਸ ਕੰਮ ਨੂੰ ਕਰਨ ਲਈ ਪੰਜਾਬ ਭਰ 'ਚ ਲਗਭਗ 65,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਸੁਚਾਰੂ ਢੰਗ ਨਾਲ ਪ੍ਰਕਿਰਿਆ ਯਕੀਨੀ ਬਣਾਉਣ ਲਈ ਸਾਰੇ ਸਟਾਫ ਦੀ ਸਿਖਲਾਈ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਕਰਮਚਾਰੀ ਕੰਧ ਘਰ ਦੀ ਸਥਿਤੀ, ਦੀਵਾਰ ਤੇ ਛੱਤ ਦੇ ਮਟੇਰੀਅਲ, ਬਿਜਲੀ ਤੇ ਪਾਣੀ ਦੀ ਉਪਲਬਧਤਾ, ਇੰਟਰਨੈੱਟ,ਟੈਲੀਵਿਜ਼ਨ ਤੇ ਵਾਹਨ ਵਰਗੀਆਂ ਸੰਪਤੀਆਂ ਦੀ ਜਾਣਕਾਰੀ ਇਕੱਠੀ ਕਰਨਗੇ।
- TV9 Punjabi
- Updated on: Apr 24, 2026
- 8:39 am
ਲਿਵ-ਇਨ ਚ ਰਹਿਣ ਵਾਲੇ ਕਪਲ ਨੂੰ ਜਨਗਣਨਾ ਵਿੱਚ ਮੰਨਿਆ ਜਾਵੇਗਾ ਵਿਆਹਿਆ ਹੋਇਆ, ਪਰ ਹੋਵੇਗੀ ਇੱਕ ਸ਼ਰਤ
Census 2027 Live-in Partner: ਜਨਗਣਨਾ ਦੇ ਨਿਯਮਾਂ ਦੇ ਅਨੁਸਾਰ, ਲੋਕਾਂ ਨੂੰ ਆਪਣੇ ਜਵਾਬਾਂ ਲਈ ਕੋਈ ਦਸਤਾਵੇਜ਼ੀ ਸਬੂਤ ਦੇਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ਼ ਆਪਣੀ ਜਾਣਕਾਰੀ ਅਤੇ ਵਿਸ਼ਵਾਸ ਦੇ ਆਧਾਰ 'ਤੇ ਸਹੀ ਜਵਾਬ ਦੇਣ ਦੀ ਲੋੜ ਹੈ। ਅਧਿਕਾਰੀ ਨੂੰ ਉਹੀ ਜਾਣਕਾਰੀ ਦਰਜ ਕਰਨੀ ਹੈ, ਜੋ ਘਰ ਦੇ ਮੈਂਬਰਾਂ ਦੁਆਰਾ ਦਿੱਤੀ ਜਾਵੇਗੀ।
- TV9 Punjabi
- Updated on: Mar 30, 2026
- 7:24 am
SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ
ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਂਦੀ ਤੇ ਕਈ ਵਾਰ ਇਹ ਲੋਕ ਜਾਲੀ ਵੋਟਾਂ ਬਣਵਾ ਲੈਂਦੇ ਹਨ । ਜਦਕਿ ਕਈ ਲੋਕ ਮਰ ਜਾਂਦੇ ਹਨ ਜਾਂ ਵਿਦੇਸ਼ਾਂ ਵਿੱਚ ਵੱਸ ਜਾਂਦੇ ਹਨ ਅਤੇ ਕਈ ਸ਼ਹਿਰ ਛੱਡ ਕੇ ਚਲੇ ਜਾਂਦੇ ਹਨ, ਪਰ ਉਨ੍ਹਾਂ ਦੀ ਵੋਟ ਬਰਕਰਾਰ ਰਹਿੰਦੀ ਹੈ। ਇਨ੍ਹਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਲਈ SIR ਬਹੁਤ ਜਰੂਰੀ ਹੈ।
- Lalit Sharma
- Updated on: Feb 24, 2026
- 10:59 am
Modi Cabinet Meeting: ਜਨਗਣਨਾ ਬਜਟ, CoalSETU ਅਤੇ MSP ਮੋਦੀ ਸਰਕਾਰ ਦੇ ਤਿੰਨ ਵੱਡੇ ਫੈਸਲੇ
Modi Cabinet Decision: ਕੇਂਦਰੀ ਕੈਬਨਿਟ ਨੇ ਤਿੰਨ ਵੱਡੇ ਫੈਸਲੇ ਲਏ ਹਨ। 2027 ਦੀ ਜਨਗਣਨਾ ਲਈ 11,718 ਕਰੋੜ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ। CoalSETU ਨੀਤੀ ਨੂੰ ਕੋਲੇ ਦੀ ਸਪਲਾਈ ਵਿੱਚ ਪਾਰਦਰਸ਼ਤਾ ਵਧਾਉਣ ਲਈ ਮਨਜ਼ੂਰੀ ਦਿੱਤੀ ਗਈ। ਕੋਪਰਾ-2026 ਸੀਜ਼ਨ ਲਈ MSP 'ਤੇ ਵੀ ਨੀਤੀਗਤ ਪ੍ਰਵਾਨਗੀ ਦਿੱਤੀ ਗਈ, ਜਿਸ ਨਾਲ ਨਾਰੀਅਲ ਕਿਸਾਨਾਂ ਨੂੰ ਕਾਫ਼ੀ ਲਾਭ ਹੋਵੇਗਾ।
- TV9 Punjabi
- Updated on: Dec 12, 2025
- 11:11 am
ਜਨਗਣਨਾ 2027: ਦੋ ਪੜਾਵਾਂ ‘ਚ ਡਿਜੀਟਲ ਤਰੀਕੇ ਨਾਲ ਹੋਵੇਗੀ ਮਰਦਮਸ਼ੁਮਾਰੀ, ਜਾਤੀਗਣਨਾ ਵੀ ਲਾਜ਼ਮੀ
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਕੁਝ ਬਰਫ਼ੀਲੇ ਖੇਤਰਾਂ ਵਿੱਚ ਜਨਗਣਨਾ ਦੀ ਆਖਰੀ ਮਿਤੀ ਵੱਖਰੀ ਹੋਵੇਗੀ। ਨਾਗਰਿਕਾਂ ਲਈ ਸਹੀ ਜਵਾਬ ਦੇਣਾ ਲਾਜ਼ਮੀ ਹੋਵੇਗਾ।
- TV9 Punjabi
- Updated on: Dec 3, 2025
- 10:04 am
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਜਨਗਣਨਾ 2027 ਲਈ ਅਧਿਸੂਚਨਾ ਜਾਰੀ, ਪੜ੍ਹੋ 10 ਵੱਡੀਆਂ ਗੱਲ੍ਹਾਂ
ਦੇਸ਼ ਵਿੱਚ 2027 ਵਿੱਚ ਹੋਣ ਵਾਲੀ ਜਨਗਣਨਾ ਲਈ ਅਧਿਸੂਚਨਾ ਅੱਜ ਜਾਰੀ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦਾ ਐਲਾਨ ਕੀਤਾ। ਦੋ ਪੜਾਵਾਂ ਵਿੱਚ ਹੋਣ ਵਾਲੀ ਇਸ ਜਨਗਣਨਾ ਵਿੱਚ, 34 ਲੱਖ ਸਰਵੇਖਣ ਕਰਨ ਵਾਲੇ ਘਰ-ਘਰ ਜਾ ਕੇ ਡੇਟਾ ਇਕੱਠਾ ਕਰਨਗੇ।
- TV9 Punjabi
- Updated on: Jun 16, 2025
- 7:09 am
ਦੇਸ਼ ਵਿੱਚ ਜਾਤੀ ਜਨਗਣਨਾ ਲਈ ਤਾਰੀਖਾਂ ਤੈਅ, ਅਗਲੇ ਸਾਲ ਅਕਤੂਬਰ ਵਿੱਚ ਇਨ੍ਹਾਂ ਰਾਜਾਂ ਵਿੱਚ ਹੋਵੇਗੀ ਸ਼ੁਰੂ, ਦੋ ਪੜਾਵਾਂ ਵਿੱਚ ਹੋਵੇਗੀ ਪੂਰੀ
Cast Census Dates Reveal: ਦੇਸ਼ ਵਿੱਚ ਜਾਤੀ ਜਨਗਣਨਾ ਕਦੋਂ ਕਰਵਾਈ ਜਾਵੇਗੀ, ਇਸਦੀ ਤਾਰੀਖ ਹੁਣ ਸਾਹਮਣੇ ਆ ਚੁੱਕੀ ਹੈ। ਭਾਰਤ ਵਿੱਚ ਜਾਤੀ ਜਨਗਣਨਾ ਦੋ ਪੜਾਵਾਂ ਵਿੱਚ ਕੀਤੀ ਜਾਵੇਗੀ। ਦੇਸ਼ ਵਿੱਚ ਲੰਬੇ ਸਮੇਂ ਤੋਂ ਜਾਤੀ ਜਨਗਣਨਾ ਦੀ ਮੰਗ ਕੀਤੀ ਜਾ ਰਹੀ ਸੀ, ਜਿਸਦੀ ਅੰਤਿਮ ਪ੍ਰਵਾਨਗੀ ਤੋਂ ਬਾਅਦ ਹੁਣ ਇਸਦੀ ਤਰੀਕ ਵੀ ਸਾਹਮਣੇ ਆ ਗਈ ਹੈ।
- Amod Rai
- Updated on: Jun 4, 2025
- 12:19 pm