AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲਿਵ-ਇਨ ਚ ਰਹਿਣ ਵਾਲੇ ਕਪਲ ਨੂੰ ਜਨਗਣਨਾ ਵਿੱਚ ਮੰਨਿਆ ਜਾਵੇਗਾ ਵਿਆਹਿਆ ਹੋਇਆ, ਪਰ ਹੋਵੇਗੀ ਇੱਕ ਸ਼ਰਤ

Census 2027 Live-in Partner: ਜਨਗਣਨਾ ਦੇ ਨਿਯਮਾਂ ਦੇ ਅਨੁਸਾਰ, ਲੋਕਾਂ ਨੂੰ ਆਪਣੇ ਜਵਾਬਾਂ ਲਈ ਕੋਈ ਦਸਤਾਵੇਜ਼ੀ ਸਬੂਤ ਦੇਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ਼ ਆਪਣੀ ਜਾਣਕਾਰੀ ਅਤੇ ਵਿਸ਼ਵਾਸ ਦੇ ਆਧਾਰ 'ਤੇ ਸਹੀ ਜਵਾਬ ਦੇਣ ਦੀ ਲੋੜ ਹੈ। ਅਧਿਕਾਰੀ ਨੂੰ ਉਹੀ ਜਾਣਕਾਰੀ ਦਰਜ ਕਰਨੀ ਹੈ, ਜੋ ਘਰ ਦੇ ਮੈਂਬਰਾਂ ਦੁਆਰਾ ਦਿੱਤੀ ਜਾਵੇਗੀ।

ਲਿਵ-ਇਨ ਚ ਰਹਿਣ ਵਾਲੇ ਕਪਲ ਨੂੰ ਜਨਗਣਨਾ ਵਿੱਚ ਮੰਨਿਆ ਜਾਵੇਗਾ ਵਿਆਹਿਆ ਹੋਇਆ, ਪਰ ਹੋਵੇਗੀ ਇੱਕ ਸ਼ਰਤ
ਲਿਵ-ਇਨ ਕਪਲ ਨੂੰ ਮੰਨਿਆ ਜਾਵੇਗਾ ਮੈਰਿਡ
tv9-punjabi
| Updated On: 30 Mar 2026 12:54 PM IST
Share

ਦੇਸ਼ ਵਿੱਚ ਅਗਲੀ ਜਨਗਣਨਾ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਇਹ ਪ੍ਰਕਿਰਿਆ ਬਹੁਤ ਜਲਦੀ ਸ਼ੁਰੂ ਹੋਣ ਵਾਲੀ ਹੈ। ਜਨਗਣਨਾ 2027 ਦੌਰਾਨ, ਇੱਕੋ ਘਰ ਵਿੱਚ “ਸਥਿਰ ਰਿਸ਼ਤਾ” (Stable Union) ਵਿੱਚ ਰਹਿਣ ਵਾਲੇ ਲਿਵ-ਇਨ ਜੋੜਿਆਂ (live-in couple) ਨੂੰ ਵੀ ਵਿਆਹਿਆ ਮੰਨਿਆ ਜਾਵੇਗਾ। ਇਸ ਤੋਂ ਇਲਾਵਾ, ਜਨਗਣਨਾ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੋਵੇਗੀ। ਅਧਿਕਾਰੀ ਸਿਰਫ਼ ਘਰ ਦੇ ਮੈਂਬਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਰਿਕਾਰਡ ਕਰਨਗੇ।

ਜਨਗਣਨਾ ਦੇ ਸਵੈ-ਗਣਨਾ ਪੋਰਟਲ ‘ਤੇ ਦਿੱਤੇ ਗਏ FAQ (ਅਕਸਰ ਪੁੱਛੇ ਜਾਣ ਵਾਲੇ ਸਵਾਲਾਂ) ਵਿੱਚ ਇੱਕ ਸਵਾਲ – ਇਹ ਪੁੱਛਿਆ ਗਿਆ ਸੀ ਕਿ ਕੀ ਲਿਵ-ਇਨ ਰਿਸ਼ਤੇ ਵਿੱਚ ਰਹਿਣ ਵਾਲੇ ਜੋੜਿਆਂ ਨੂੰ ਸਵੈ-ਗਣਨਾ ਦੌਰਾਨ ਜਾਂ ਜਦੋਂ ਕੋਈ ਜਨਗਣਨਾ ਕਰਨ ਵਾਲਾ ਉਨ੍ਹਾਂ ਦੇ ਘਰ ਆਉਂਦਾ ਹੈ – ਦਾ ਜਵਾਬ ਦਿੱਤਾ ਗਿਆ ਸੀ, “ਜੇਕਰ ਉਹ (ਕਪਲ) ਆਪਣੇ ਰਿਸ਼ਤੇ ਨੂੰ ਸਥਿਰ ਮੰਨਦੇ ਹਨ, ਤਾਂ ਉਹਨਾਂ ਨੂੰ ਵਿਆਹਿਆ ਮੰਨਿਆ ਜਾਣਾ ਚਾਹੀਦਾ ਹੈ।”

33 ਸਵਾਲਾਂ ਦੀ ਸੂਚੀ ਵਿੱਚ ਇੱਕ ਸਵਾਲ ਇਹ ਵੀ

ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਮੁੱਦੇ ਨੂੰ ਜਨਤਕ ਤੌਰ ‘ਤੇ ਕੁਝ ਕਿਹਾ ਗਿਆ ਹੈ – ਸ਼ਾਇਦ ਇਸ ਲਈ ਕਿਉਂਕਿ ਲੋਕ ਆਪਣੀ ਜਾਣਕਾਰੀ ਖੁਦ ਭਰਣਗੇ – ਪਿਛਲੀ ਜਨਗਣਨਾ ਦਾ ਹਿੱਸਾ ਰਹੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਣਵਿਆਹੇ ਜੋੜੇ ਜੋ ਇਕੱਠੇ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਜਨਗਣਨਾ ਕਰਨ ਵਾਲੇ ਨੂੰ “ਵਿਆਹੇ” ਵਜੋਂ ਦੱਸਦੇ ਹਨ, ਉਨ੍ਹਾਂ ਨੂੰ ਪਹਿਲਾਂ ਵੀ ਇਸੇ ਤਰੀਕੇ ਨਾਲ ਦਰਜ ਕੀਤਾ ਜਾਂਦਾ ਸੀ।

ਜਨਗਣਨਾ ਦੇ “ਹਾਉਸਲਿਸਟਿੰਗ” ਵਾਲੇ ਪੜਾਅ ਵਿੱਚ ਪੁੱਛੇ ਗਏ 33 ਸਵਾਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਇੱਕ ਘਰ ਵਿੱਚ ਕਿੰਨੇ ਵਿਆਹੇ ਜੋੜੇ ਰਹਿੰਦੇ ਹਨ। ਇਹ ਪੜਾਅ 45 ਦਿਨ ਚੱਲੇਗਾ। ਜਨਗਣਨਾ ਦਾ ਹਾਉਸਲਿਸਟਿੰਗ ਪੜਾਅ 1 ਅਪ੍ਰੈਲ ਤੋਂ 30 ਸਤੰਬਰ ਤੱਕ ਚੱਲੇਗਾ, ਜਿਸ ਦੀਆਂ ਤਾਰੀਖਾਂ ਹਰੇਕ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੁਆਰਾ ਵੱਖਰੇ ਤੌਰ ‘ਤੇ ਸੂਚਿਤ ਕੀਤੀਆਂ ਜਾਣਗੀਆਂ। ਇਸ 45 ਦਿਨਾਂ ਦੀ ਮਿਆਦ ਦੇ ਪਹਿਲੇ 15 ਦਿਨ ਸੈਲਫ-ਐਨਿਊਮਰੇਸ਼ਨ ਯਾਨੀ ਖੁਦ ਜਾਣਕਾਰੀ ਭਰਨ ਲਈ ਹੋਣਗੇ, ਉਸ ਤੋਂ ਬਾਅਦ ਅਗਲੇ 30 ਦਿਨ ਜਨਗਣਨਾ ਅਧਿਕਾਰੀਆਂ ਦੁਆਰਾ ਜਾਣਕਾਰੀ ਇਕੱਠੀ ਕਰਨ ਦਾ ਕੰਮ ਕੀਤਾ ਜਾਵੇਗਾ

ਜਾਣਕਾਰੀ ਲਈ ਸਬੂਤ ਦੇਣ ਦੀ ਲੋੜ ਨਹੀਂ

ਜਨਗਣਨਾ ਦੇ ਨਿਯਮਾਂ ਦੇ ਅਨੁਸਾਰ, ਲੋਕਾਂ ਨੂੰ ਆਪਣੇ ਜਵਾਬਾਂ ਲਈ ਕਿਸੇ ਤਰ੍ਹਾਂ ਦੀ ਦਸਤਾਵੇਜ਼ੀ ਸਬੂਤ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ਼ ਆਪਣੀ ਜਾਣਕਾਰੀ ਅਤੇ ਵਿਸ਼ਵਾਸ ਦੇ ਆਧਾਰ ‘ਤੇ ਸਹੀ ਜਵਾਬ ਪ੍ਰਦਾਨ ਕਰਨੇ ਹੁੰਦੇ ਹਨ। ਨਿਯਮਾਂ ਅਨੁਸਾਰ, ਜਨਗਣਨਾ ਅਧਿਕਾਰੀਆਂ ਨੂੰ ਉਹੀ ਜਾਣਕਾਰੀ ਦਰਜ ਕਰਨੀ ਹੁੰਦੀ ਹੈ, ਜੋ ਘਰ ਦੇ ਮੈਂਬਰ ਉਨ੍ਹਾਂ ਨੂੰ ਦੱਸਦੇ ਹਨ।

ਸਵੈ-ਗਣਨਾ (SE) ਪ੍ਰਕਿਰਿਆ, ਜੋ ਕਿ 1 ਅਪ੍ਰੈਲ ਨੂੰ ਰਾਜਧਾਨੀ ਦਿੱਲੀ ਦੇ NDMC ਖੇਤਰ ਵਿੱਚ ਸ਼ੁਰੂ ਹੁੰਦੀ ਹੈ, ਲੋਕਾਂ ਨੂੰ ਇੱਕ ਸਮਰਪਿਤ ਵੈੱਬ ਪੋਰਟਲ ਰਾਹੀਂ ਆਪਣੀ ਜਾਣਕਾਰੀ ਦਰਜ ਕਰਨ ਦੀ ਸਹੁਲਤ ਦਿੰਦੀ ਹੈ। ਇਹ ਸਵੈ-ਗਣਨਾ ਸਹੂਲਤ ਅੰਗਰੇਜ਼ੀ ਅਤੇ 15 ਹੋਰ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੈ। ਸਵੈ-ਗਣਨਾ ਘਰ ਦੇ ਮੁਖੀ ਦੁਆਰਾ ਕੀਤੀ ਜਾ ਸਕਦੀ ਹੈ, ਜੋ ਘਰੇਲੂ ਮਾਮਲਿਆਂ ਦਾ ਪ੍ਰਬੰਧਨ ਕਰਦਾ ਹੈ ਅਤੇ ਮਹੱਤਵਪੂਰਨ ਫੈਸਲੇ ਲੈਂਦਾ ਹੈ, ਪਰ ਜ਼ਰੂਰੀ ਨਹੀਂ ਕਿ ਘਰ ਦਾ ਸਭ ਤੋਂ ਵੱਡਾ ਪੁਰਸ਼ ਮੈਂਬਰ ਹੀ ਹੋਵੇ। ਘਰ ਦਾ ਕੋਈ ਹੋਰ ਜ਼ਿੰਮੇਵਾਰ ਬਾਲਗ ਮੈਂਬਰ ਵੀ OTP-ਅਧਾਰਤ ਮੋਬਾਈਲ ਵੈਰੀਫਿਕੇਸ਼ਨ ਪੂਰਾ ਕਰਨ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ।

ਘਰ ਵਿੱਚ ਆਮ ਤੌਰ ‘ਤੇ ਰਹਿਣ ਵਾਲੇ ਸਾਰੇ ਮੈਂਬਰਾਂ ਬਾਰੇ ਜਾਣਕਾਰੀ ਘਰ ਲਈ ਇੱਕ ਸਿੰਗਲ ਐਕਸੈਸ ਪੁਆਇੰਟ ਦੀ ਵਰਤੋਂ ਕਰਕੇ ਪ੍ਰਦਾਨ ਕੀਤੀ ਜਾ ਸਕਦੀ ਹੈ। ਸਵੈ-ਗਣਨਾ ਲਈ ਮੁੱਖ ਲੋੜ ਇਹ ਹੈ ਕਿ ਵਿਅਕਤੀ ਆਪਣੇ ਘਰ ਜਾਂ ਨਿਵਾਸ ਸਥਾਨ ਦੀ ਸਹੀ ਪਛਾਣ ਸਾਬਿਤ ਕਰੇ। ਅਜਿਹਾ ਕਰਨ ਲਈ, ਉੱਤਰਦਾਤਾਵਾਂ ਨੂੰ ਡ੍ਰੌਪਡਾਉਨ ਮੀਨੂ ਤੋਂ ਜ਼ਿਲ੍ਹੇ ਦਾ ਨਾਮ ਚੁਣਨਾ ਹੋਵੇਗਾ ਅਤੇ ਇੱਕ ਪਿੰਨ ਕੋਡ (PIN CODE) ਦਰਜ ਕਰਨਾ ਹੋਵੇਗਾ। ਉਸਤੋਂ ਬਾਅਦ ਹੀ ਉਹ ਆਪਣੇ ਪਿੰਡ, ਆਂਢ-ਗੁਆਂਢ, ਗਲੀ, ਜਾਂ ਨੇੜੇ ਦੇ ਕਿਸੇ ਹੋਰ ਜਾਣੇ-ਪਛਾਣੇ ਸਥਾਨ ਬਾਰੇ ਜਾਣਕਾਰੀ ਦਰਜ ਕਰ ਸਕਣਗੇ।

ਜੀਓਟੈਗਿੰਗ-ਅਧਾਰਿਤ ਨਕਸ਼ੇ ਤੋਂ ਮਿਲੇਗੀ ਜਾਣਕਾਰੀ

‘Search’ ਆਪਸ਼ਨ ‘ਤੇ ਕਲਿੱਕ ਕਰਨ ਨਾਲ ਖੇਤਰ ਦਾ ਜੀਓਟੈਗਿੰਗ-ਅਧਾਰਿਤ ਨਕਸ਼ਾ ਖੁੱਲ੍ਹ ਜਾਵੇਗਾ। ਉੱਤਰਦਾਤਾਵਾਂ ਨੂੰ ਉਦੋਂ ਤੱਕ ਜ਼ੂਮ ਇਨ ਕਰਨਾ ਹੋਵੇਗਾ, ਜਦੋਂ ਤੱਕ ਕਿ ਵੱਖ-ਵੱਖ ਘਰ ਦਿਖਾਈ ਨਾ ਦੇਣ ਲੱਗ ਪੈਣ, ਅਤੇ ਫਿਰ ਮਾਰਕਰ ਨੂੰ ਆਪਣੇ ਘਰ ‘ਤੇ ਸਹੀ ਢੰਗ ਨਾਲ ਰੱਖਣਾ ਹੋਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਸਹੀ ਗਲੀ ਦਾ ਕੋਨਾ ਅਤੇ ਆਲੇ ਦੁਆਲੇ ਦੇ ਮਾਰਕਰ ਮੇਲ ਖਾਂਦੇ ਹਨ। FAQs ਵਿ4ਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿ “ਮਾਰਕਰ ਨੂੰ ਗਲਤ ਤਰੀਕੇ ਨਾਲ ਰੱਖਣ ਨਾਲ ਨਾਲ ਘਰ ਦਾ ਡੇਟਾ ਗਿਣਤੀ ਕਰਨ ਵਾਲੀਆਂ ਐਪ ਵਿੱਚ ਉਪਲਬਧ ਨਹੀਂ ਸਕੇਗਾ।”

ਘਰ ਦੀ ਸਥਿਤੀ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਰਜ ਕਰਨ ਤੋਂ ਬਾਅਦ, ਪੂਰਾ ਕੀਤਾ ਫਾਰਮ ਜਮ੍ਹਾਂ ਕੀਤਾ ਜਾ ਸਕਦਾ ਹੈ। ਫਾਰਮ ਨੂੰ 15-ਦਿਨਾਂ ਦੀ SE ਮਿਆਦ ਦੇ ਦੌਰਾਨ ਕਈ ਪੜਾਵਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ, ਜਿਸ ਵਿੱਚ ਪੂਰੀ ਕੀਤੀ ਗਈ ਜਾਣਕਾਰੀ ਨੂੰ ‘ਡਰਾਫਟ’ ਵਜੋਂ ਸੇਵ ਕਰਨ ਦਾ ਵਿਕਲਪ ਵੀ ਹੁੰਦਾ ਹੈ। ਇੱਕ SE ID ਤਿਆਰ ਕੀਤਾ ਜਾਵੇਗਾ, ਜਿਸਨੂੰ ਗਣਨਾਕਾਰ ਦੇ ਪਹੁੰਚਣ ‘ਤੇ ਉਨ੍ਹਾਂ ਨਾਲ ਸਾਂਝਾ ਕਰਨਾ ਹੋਵੇਗਾ, ਤਾਂ ਜੋ ਉਹ ਬਿਲਡਿੰਗ ਨੰਬਰ, ਜਨਗਣਨਾ ਘਰ ਨੰਬਰ, ਅਤੇ ਜਨਗਣਨਾ ਘਰ ਵਰਤੋਂ ਦੀ ਜਾਣਕਾਰੀ ਜੋੜਨ ਤੋਂ ਬਾਅਦ ਡੇਟਾ ਵੈਰੀਵਾਈ ਅਤੇ ਅਪਲੋਡ ਕਰ ਸਕਣ।

ਫਾਰਮ ਭਰਨ ਨੂੰ ਲੈ ਕੇ ਟਿਪਸ ਵੀ ਦਿੱਤੇ ਜਾਣਗੇ

ਜਨਗਣਨਾ ਅਧਿਕਾਰੀਆਂ ਨੇ ਦੱਸਿਆ ਕਿ SE ਵਿੱਚ 15-20 ਮਿੰਟਾਂ ਤੋਂ ਵੱਧ ਸਮਾਂ ਨਹੀਂ ਲੱਗੇਗਾ, ਅਤੇ ਉੱਤਰਦਾਤਾਵਾਂ ਨੂੰ ਡ੍ਰੌਪਡਾਉਨ ਮੀਨੂ ਤੋਂ ਸਹੀ ਵਿਕਲਪ ਚੁਣਨ ਵਿੱਚ ਮਦਦ ਕਰਨ ਲਈ ਸੁਝਾਅ ਦਿੱਤੇ ਜਾਣਗੇ। ਇੱਕ ਵਾਰ SE ਫਾਰਮ ਜਮ੍ਹਾਂ ਹੋ ਜਾਣ ਜਾਂ SE ਦੀ ਮਿਆਦ ਖਤਮ ਹੋਣ ਤੋਂ ਬਾਅਦ, ਬਦਲਾਅ ਸਿਰਫ਼ ਗਣਨਾਕਾਰ ਦੁਆਰਾ ਹੀ ਕੀਤੇ ਜਾ ਸਕਦੇ ਹਨ।

ਸਵੈ-ਗਣਨਾ ਪੋਰਟਲ (Self Annumeration Portal) ਦੀ ਵਰਤੋਂ ਸਿਰਫ਼ ਭਾਰਤ ਦੀਆਂ ਭੂਗੋਲਿਕ ਸੀਮਾਵਾਂ ਦੇ ਅੰਦਰ ਹੀ ਕੀਤੀ ਜਾ ਸਕਦੀ ਹੈ। ਸਾਰਾ ਡੇਟਾ ਏਨਕ੍ਰਿਪਟੇਡ ਹੋਵੇਗਾ ਅਤੇ ਸੁਰੱਖਿਅਤ ਸਰਕਾਰੀ ਸਰਵਰਾਂ ‘ਤੇ ਸਟੋਰ ਕੀਤਾ ਜਾਵੇਗਾ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...