SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ
ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਂਦੀ ਤੇ ਕਈ ਵਾਰ ਇਹ ਲੋਕ ਜਾਲੀ ਵੋਟਾਂ ਬਣਵਾ ਲੈਂਦੇ ਹਨ । ਜਦਕਿ ਕਈ ਲੋਕ ਮਰ ਜਾਂਦੇ ਹਨ ਜਾਂ ਵਿਦੇਸ਼ਾਂ ਵਿੱਚ ਵੱਸ ਜਾਂਦੇ ਹਨ ਅਤੇ ਕਈ ਸ਼ਹਿਰ ਛੱਡ ਕੇ ਚਲੇ ਜਾਂਦੇ ਹਨ, ਪਰ ਉਨ੍ਹਾਂ ਦੀ ਵੋਟ ਬਰਕਰਾਰ ਰਹਿੰਦੀ ਹੈ। ਇਨ੍ਹਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਲਈ SIR ਬਹੁਤ ਜਰੂਰੀ ਹੈ।
ਪੰਜਾਬ ਦੇ ਵਿੱਚ SIR ਦੇ ਮੁੱਦੇ ਨੂੰ ਲੈਕੇ ਬੇਸ਼ਕ ਸਿਆਸਤ ਭਖੀ ਹੋਈ ਹੈ, ਪਰ ਜਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ SIR ਅਸਲ ਵਿੱਚ ਹੁੰਦਾ ਕੀ ਹੈ ਇਸ ਨੂੰ ਲੈਕੇ ਟੀਵੀ 9 ਪੰਜਾਬੀ ਦੀ ਟੀਮ ਨੇ ਸਿਆਸੀ ਮਾਹਿਰ ਇੰਜੀਨੀਅਰ ਪਵਨ ਸ਼ਰਮਾ ਨਾਲ ਗੱਲਬਾਤ ਕੀਤੀ । ਉਨ੍ਹਾਂ ਨੇ ਕਿਹਾ ਕਿ SIR ਜਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਾਰਿਆਂ ਨੂੰ ਸਹੀ ਤਰੀਕੇ ਨਾਲ ਵੋਟ ਪਾਉਣ ਦਾ ਅਧਿਕਾਰ ਮਿਲ ਸਕੇ। ਉਨ੍ਹਾਂ ਦੱਸਿਆ ਕਿ ਕਈ ਵਾਰ ਦੂਸਰੇ ਦੇਸ਼ਾਂ ਵਿੱਚੋਂ ਲੋਕ ਭਾਰਤ ਵਿੱਚ ਆ ਕੇ ਵਸ ਜਾਂਦੇ ਹਨ ਅਤੇ ਇਥੋਂ ਦੀ ਨਾਗਰਿਕਤਾ ਲੈਣਾ ਚਾਹੁੰਦੇ ਹਨ । ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਂਦੀ ਤੇ ਕਈ ਵਾਰ ਇਹ ਲੋਕ ਜਾਲੀ ਵੋਟਾਂ ਬਣਵਾ ਲੈਂਦੇ ਹਨ । ਜਦਕਿ ਕਈ ਲੋਕ ਗੁਜਰ ਜਾਂਦੇ ਹਨ, ਵਿਦੇਸ਼ਾਂ ਵਿੱਚ ਵੱਸ ਜਾਂਦੇ ਹਨ ਜਾਂ ਕਈ ਸ਼ਹਿਰ ਛੱਡ ਕੇ ਚਲੇ ਜਾਂਦੇ ਹਨ, ਪਰ ਉਨ੍ਹਾਂ ਦੀ ਵੋਟ ਬਰਕਰਾਰ ਰਹਿੰਦੀ ਹੈ। ਇਨ੍ਹਾਂ ਸਾਰੀਆਂ ਗਲਤੀਆਂ ਨੂੰ ਠੀਕ ਕਰਨ ਲਈ SIR ਬਹੁਤ ਜਰੂਰੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਇਸ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਨਾਲ ਹੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਜਾਗਰੂਕ ਕਰੇ। ਇਸ ਸਾਰੇ ਮੁੱਦੇ ਤੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਲਲਿਤ ਸ਼ਰਮਾ ਨੇ ਉਨ੍ਹਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ। ਵੇਖੋ ਵੀਡੀਓ…
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ