AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਨਗਣਨਾ 2027 ਦੀਆਂ ਤਾਰੀਖ਼ਾਂ ਦਾ ਐਲਾਨ, 25 ਜਨਵਰੀ ਤੋਂ 28 ਫ਼ਰਵਰੀ ਤੱਕ ਹੋਵੇਗੀ ਆਬਾਦੀ ਦੀ ਗਿਣਤੀ

ਦੇਸ਼ ਭਰ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਜਨਗਣਨਾ 2027 ਨੂੰ ਲੈ ਕੇ ਅਹਿਮ ਐਲਾਨ ਸਾਹਮਣੇ ਆਇਆ ਹੈ। ਭਾਰਤ ਦੇ ਜਨਗਣਨਾ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਤਾਰੀਖ਼ਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਚੋਣਾਂ ਵਾਲੇ ਅਤੇ ਬਰਫ਼ਬਾਰੀ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਦੇਸ਼ ਭਰ ਵਿੱਚ 25 ਜਨਵਰੀ 2027 ਤੋਂ 28 ਫ਼ਰਵਰੀ 2027 ਤੱਕ ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।

ਜਨਗਣਨਾ 2027 ਦੀਆਂ ਤਾਰੀਖ਼ਾਂ ਦਾ ਐਲਾਨ, 25 ਜਨਵਰੀ ਤੋਂ 28 ਫ਼ਰਵਰੀ ਤੱਕ ਹੋਵੇਗੀ ਆਬਾਦੀ ਦੀ ਗਿਣਤੀ
tv9-punjabi
| Updated On: 02 Nov 2026 14:22 PM IST
Share

ਦੇਸ਼ ਭਰ ਵਿੱਚ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਜਨਗਣਨਾ 2027 ਨੂੰ ਲੈ ਕੇ ਅਹਿਮ ਐਲਾਨ ਸਾਹਮਣੇ ਆਇਆ ਹੈ। ਭਾਰਤ ਦੇ ਜਨਗਣਨਾ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਤਾਰੀਖ਼ਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਚੋਣਾਂ ਵਾਲੇ ਅਤੇ ਬਰਫ਼ਬਾਰੀ ਪ੍ਰਭਾਵਿਤ ਖੇਤਰਾਂ ਨੂੰ ਛੱਡ ਕੇ ਦੇਸ਼ ਭਰ ਵਿੱਚ 25 ਜਨਵਰੀ 2027 ਤੋਂ 28 ਫ਼ਰਵਰੀ 2027 ਤੱਕ ਜਨਗਣਨਾ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਮੁਤਾਬਕ, ਗਣਨਾ ਤੋਂ ਬਾਅਦ ਅੰਕੜਿਆਂ ਦੀ ਸੁਧਾਈ ਲਈ ‘ਸੋਧ ਗੇੜ’ (ਰਿਵੀਜ਼ਨ ਰਾਊਂਡ) 1 ਮਾਰਚ 2027 ਤੋਂ 5 ਮਾਰਚ 2027 ਤੱਕ ਚਲਾਇਆ ਜਾਵੇਗਾ।

ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਮ੍ਰਿਤੁੰਜੈ ਕੁਮਾਰ ਨਾਰਾਇਣ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਮਨੀਪੁਰ (ਅਗਲੇ ਹੁਕਮਾਂ ਤੱਕ), ਗੋਆ, ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਲੱਦਾਖ਼ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਰਫ਼ਬਾਰੀ ਵਾਲੇ ਇਲਾਕਿਆਂ ਜਿੱਥੇ ਮੌਸਮੀ ਹਾਲਾਤਾਂ ਕਾਰਨ ਜਨਗਣਨਾ ਦਾ ਸਮਾਂ ਵੱਖਰਾ ਨਿਰਧਾਰਿਤ ਕੀਤਾ ਜਾਂਦਾ ਹੈ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਕਾਰਜ 25 ਜਨਵਰੀ ਤੋਂ 28 ਫ਼ਰਵਰੀ 2027 ਦਰਮਿਆਨ ਨੇਪਰੇ ਚਾੜ੍ਹਿਆ ਜਾਵੇਗਾ।

ਨਾਗਰਿਕਾਂ ਨੂੰ ਮਿਲੇਗਾ ਸਵੈ-ਜਾਣਕਾਰੀ ਦਰਜ ਕਰਨ ਦਾ ਮੌਕਾ

ਨੋਟੀਫਿਕੇਸ਼ਨ ਵਿੱਚ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਘਰ-ਘਰ ਜਾ ਕੇ ਅੰਕੜੇ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਨਾਗਰਿਕਾਂ ਨੂੰ ਆਪਣੀ ਜਾਣਕਾਰੀ ਖ਼ੁਦ ਆਨਲਾਈਨ ਦਰਜ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਇਸ ਲਈ ਲੋਕ 10 ਜਨਵਰੀ 2027 ਤੋਂ 24 ਜਨਵਰੀ 2027 ਤੱਕ ਨਿਰਧਾਰਿਤ ਪੋਰਟਲ ਰਾਹੀਂ ਸਵੈ-ਗਣਨਾ (ਸੈਲਫ਼-ਇਨੂਮਰੇਸ਼ਨ) ਦੇ ਬਦਲ ਦੀ ਵਰਤੋਂ ਕਰ ਸਕਣਗੇ।

ਲੰਮੇ ਵਕਫ਼ੇ ਬਾਅਦ ਹੋ ਰਹੀ ਹੈ ਜਨਗਣਨਾ

ਕਿਸੇ ਵੀ ਮੁਲਕ ਦੇ ਯੋਜਨਾਬੱਧ ਵਿਕਾਸ ਅਤੇ ਨੀਤੀ-ਨਿਰਮਾਣ ਲਈ ਜਨਗਣਨਾ ਇੱਕ ਬੇਹੱਦ ਅਹਿਮ ਦਸਤਾਵੇਜ਼ੀ ਪ੍ਰਕਿਰਿਆ ਹੁੰਦੀ ਹੈ, ਜਿਸ ਰਾਹੀਂ ਦੇਸ਼ ਦੀ ਸਮੁੱਚੀ ਆਬਾਦੀ ਅਤੇ ਜਨਸੰਖਿਆ ਸੰਬੰਧੀ ਜ਼ਰੂਰੀ ਅੰਕੜੇ ਇਕੱਤਰ ਕੀਤੇ ਜਾਂਦੇ ਹਨ। ਭਾਰਤ ਵਿੱਚ ਆਖ਼ਰੀ ਵਾਰ ਜਨਗਣਨਾ ਸਾਲ 2011 ਵਿੱਚ ਹੋਈ ਸੀ। ਨਿਯਮਾਂ ਅਨੁਸਾਰ ਇਹ ਸਰਵੇਖਣ 2021 ਵਿੱਚ ਕਰਵਾਇਆ ਜਾਣਾ ਸੀ, ਪਰ ਉਸ ਸਮੇਂ ਕੋਵਿਡ-19 ਮਹਾਮਾਰੀ ਦੇ ਫੈਲਾਅ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ।

ਸਾਲ 2011 ਦੌਰਾਨ ਦੋ ਪੜਾਵਾਂ ਵਿੱਚ ਮੁਕੰਮਲ ਹੋਈ ਸੀ ਗਣਨਾ

ਸਾਲ 2011 ਦੀ ਜਨਗਣਨਾ ਦੋ ਵੱਖ-ਵੱਖ ਪੜਾਵਾਂ ਅਧੀਨ ਕਰਵਾਈ ਗਈ ਸੀ। ਪਹਿਲਾ ਪੜਾਅ ਅਪ੍ਰੈਲ ਤੋਂ ਸਤੰਬਰ 2010 ਦਰਮਿਆਨ ਚਲਾਇਆ ਗਿਆ ਸੀ, ਜਿਸ ਵਿੱਚ ਮਕਾਨਾਂ ਦੀ ਸੂਚੀਕਰਨ ਅਤੇ ਰਿਹਾਇਸ਼ ਸੰਬੰਧੀ ਡੇਟਾ ਇਕੱਠਾ ਕੀਤਾ ਗਿਆ। ਦੂਜਾ ਪੜਾਅ 9 ਤੋਂ 28 ਫ਼ਰਵਰੀ 2011 ਤੱਕ ਚੱਲਿਆ ਸੀ, ਜਿਸ ਵਿੱਚ ਆਬਾਦੀ ਦੀ ਅਸਲ ਗਿਣਤੀ ਕੀਤੀ ਗਈ ਸੀ। ਇਸ ਉਪਰੰਤ 1 ਤੋਂ 5 ਮਾਰਚ 2011 ਤੱਕ ਸੋਧ ਗੇੜ ਚਲਾ ਕੇ ਅੰਤਿਮ ਵੇਰਵੇ ਦਰਜ ਕੀਤੇ ਗਏ ਸਨ।

15ਵੇਂ ਰਾਸ਼ਟਰੀ ਸਰਵੇਖਣ ਦੇ ਰੂਪ ਵਿੱਚ ਦਰਜ ਹੋਈ ਸੀ 2011 ਦੀ ਜਨਗਣਨਾ

ਸਾਲ 2011 ਦੀ ਜਨਗਣਨਾ ਭਾਰਤੀ ਜਨਗਣਨਾ ਸੰਗਠਨ ਵੱਲੋਂ ਕਰਵਾਇਆ ਗਿਆ 15ਵਾਂ ਰਾਸ਼ਟਰੀ ਸਰਵੇਖਣ ਸੀ। ਉਸ ਸਮੇਂ ਸੀ. ਚੰਦਰਮੌਲੀ ਜਨਗਣਨਾ ਕਮਿਸ਼ਨਰ ਅਤੇ ਰਜਿਸਟਰਾਰ ਜਨਰਲ ਵਜੋਂ ਤਾਇਨਾਤ ਸਨ। ਉਸ ਰਾਸ਼ਟਰੀ ਸਰਵੇਖਣ ਦੇ ਦਾਇਰੇ ਵਿੱਚ ਦੇਸ਼ ਦੇ 28 ਸੂਬੇ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਆਏ ਸਨ, ਜਿਨ੍ਹਾਂ ਅੰਦਰ 640 ਜ਼ਿਲ੍ਹੇ, 497 ਸ਼ਹਿਰ, 5767 ਤਹਿਸੀਲਾਂ ਅਤੇ 6 ਲੱਖ ਤੋਂ ਵੱਧ ਪਿੰਡ ਸ਼ਾਮਲ ਕੀਤੇ ਗਏ ਸਨ।

ਸਰਵੇਖਣ ਵਿੱਚ ਸ਼ਾਮਲ ਕੀਤੇ ਗਏ ਸਨ ਵੱਖ-ਵੱਖ ਪੈਮਾਨੇ

2011 ਦੀ ਆਬਾਦੀ ਗਣਨਾ ਦੌਰਾਨ ਕਈ ਜ਼ਰੂਰੀ ਪੈਮਾਨਿਆਂ ਦਾ ਮੁਲਾਂਕਣ ਕੀਤਾ ਗਿਆ ਸੀ। ਇਹਨਾਂ ਮਾਪਦੰਡਾਂ ਵਿੱਚ ਕੁੱਲ ਆਬਾਦੀ, ਆਬਾਦੀ ਦੀ ਵਾਧਾ ਦਰ, ਸਾਖਰਤਾ ਦਰ, ਵਸੋਂ ਦੀ ਘਣਤਾ, ਲਿੰਗ ਅਨੁਪਾਤ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਦਾ ਲਿੰਗ ਅਨੁਪਾਤ ਸ਼ਾਮਲ ਰਿਹਾ। ਜਾਰੀ ਹੋਈਆਂ ਅਧਿਕਾਰਤ ਰਿਪੋਰਟਾਂ ਮੁਤਾਬਕ 2011 ਵਿੱਚ ਭਾਰਤ ਦੀ ਕੁੱਲ ਆਬਾਦੀ 1,21,08,54,977 (1 ਅਰਬ 21 ਕਰੋੜ ਤੋਂ ਵੱਧ) ਦਰਜ ਕੀਤੀ ਗਈ ਸੀ, ਜਿਸ ਵਿੱਚ 62,37,24,248 ਪੁਰਸ਼ ਅਤੇ 58,64,69,174 ਔਰਤਾਂ ਸ਼ਾਮਲ ਸਨ।

Follow Us
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ
ਨੇਤਾ ਨਹੀਂ... ਆਮ ਆਦਮੀ ਚਲਾਵੇਗਾ ਦੇਸ਼... ਮੋਗਾ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਬੋਲੇ ਕੇਜਰੀਵਾਲ...
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?
ਸੋਨੇ- ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਜਾਰੀ, ਗਾਹਕਾਂ ਲਈ ਮੌਕਾ ਜਾਂ ਖ਼ਤਰੇ ਦੀ ਘੰਟੀ?...
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...