AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪੰਜਾਬ ‘ਚ ਜਨਗਣਨਾ ਦੀ ਤਿਆਰੀ, ਪਹਿਲੀ ਵਾਰ ਡਿਜੀਟਲ ਫਾਰਮੈਟ ਦਾ ਹੋਵੇਗਾ ਇਸਤੇਮਾਲ; ਖ਼ੁਦ ਵੀ ਔਨਲਾਈਨ ਭਰ ਸਕਦੇ ਹੋ ਵੇਰਵੇ

ਇਸ ਕੰਮ ਨੂੰ ਕਰਨ ਲਈ ਪੰਜਾਬ ਭਰ 'ਚ ਲਗਭਗ 65,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਸੁਚਾਰੂ ਢੰਗ ਨਾਲ ਪ੍ਰਕਿਰਿਆ ਯਕੀਨੀ ਬਣਾਉਣ ਲਈ ਸਾਰੇ ਸਟਾਫ ਦੀ ਸਿਖਲਾਈ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਕਰਮਚਾਰੀ ਕੰਧ ਘਰ ਦੀ ਸਥਿਤੀ, ਦੀਵਾਰ ਤੇ ਛੱਤ ਦੇ ਮਟੇਰੀਅਲ, ਬਿਜਲੀ ਤੇ ਪਾਣੀ ਦੀ ਉਪਲਬਧਤਾ, ਇੰਟਰਨੈੱਟ,ਟੈਲੀਵਿਜ਼ਨ ਤੇ ਵਾਹਨ ਵਰਗੀਆਂ ਸੰਪਤੀਆਂ ਦੀ ਜਾਣਕਾਰੀ ਇਕੱਠੀ ਕਰਨਗੇ।

ਪੰਜਾਬ 'ਚ ਜਨਗਣਨਾ ਦੀ ਤਿਆਰੀ, ਪਹਿਲੀ ਵਾਰ ਡਿਜੀਟਲ ਫਾਰਮੈਟ ਦਾ ਹੋਵੇਗਾ ਇਸਤੇਮਾਲ; ਖ਼ੁਦ ਵੀ ਔਨਲਾਈਨ ਭਰ ਸਕਦੇ ਹੋ ਵੇਰਵੇ
ਪੰਜਾਬ ‘ਚ ਜਨਗਣਨਾ ਦੀ ਤਿਆਰੀ
tv9-punjabi
| Updated On: 24 Apr 2026 14:09 PM IST
Share

ਪੰਜਾਬ ‘ਚ ਜਨਗਣਨਾ 2026 (ਮਰਦਮਸ਼ੁਮਾਰੀ 2026) ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪਹਿਲਾ ਗੇੜ, ਜਿਸ ‘ਚ ਮਕਾਨਾਂ ਦੀ ਸੂਚੀ ਤੇ ਮਕਾਨਾਂ ਦੀ ਗਣਨਾ ਸ਼ਾਮਲ ਹੈ, ਇਹ 15 ਮਈ, 2026 ਨੂੰ ਸ਼ੁਰੂ ਹੋ ਕੇ ਤੇ 13 ਜੂਨ, 2026 ਤੱਕ ਚੱਲੇਗੀ। ਇਸ ਦੌਰਾਨ ਕਰਮਚਾਰੀ ਘਰ-ਘਰ ਜਾ ਕੇ ਮਕਾਨ ਤੇ ਸੁਵਿਧਾਵਾਂ ਨਾਲ ਸਬੰਧਤ ਕਰੀਬ 33 ਸਵਾਲਾਂ ਰਾਹੀਂ ਡੇਟਾ ਇਕੱਠਾ ਕਰਨਗੇ।

ਕਰ ਸਕਦੇ ਹੋ ਸਵੈ-ਗਣਨਾ

ਇਸ ਤੋਂ ਪਹਿਲਾਂ 30 ਅਪ੍ਰੈਲ ਤੋਂ 14 ਮਈ, 2026 ਤੱਕ ਲੋਕ ਖ਼ੁਦ ਔਨਲਾਈਨ ਜਾਣਕਾਰੀ ਭਰ ਸਕਣਗੇ। ਇਸ ਨੂੰ ਸਵੈ-ਗਣਨਾ ਦਾ ਨਾਮ ਦਿੱਤਾ ਗਿਆ ਹੈ, ਜਿਸ ਨਾਲ ਲੋਕ ਆਪਣੀ ਜਾਣਕਾਰੀ ਔਨਲਾਈਨ ਜਮ੍ਹਾਂ ਕਰਵਾ ਸਕਣਗੇ। ਅਸਲ ਜਨਗਣਨਾ ਫਰਵਰੀ 2027 ‘ਚ ਹੋਵੇਗੀ ਜਿਸ ਦੌਰਾਨ ਹਰੇਕ ਵਿਅਕਤੀ ਬਾਰੇ ਵਿਸਥਾਰ ਜਾਣਕਾਰੀ ਦਰਜ ਕੀਤੀ ਜਾਵੇਗੀ।

ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਤੇ ਜਨਗਣਨਾ ਨਿਰਦੇਸ਼ਕ ਨਵਜੋਤ ਖੋਸਾ ਅੱਜ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਨਗੇ। ਪਹਿਲੀ ਵਾਰ, ਭਾਰਤ ਦੀ ਜਨਗਣਨਾ ਪੂਰੀ ਤਰ੍ਹਾਂ ਡਿਜੀਟਲ ਫਾਰਮੈਟ ‘ਚ ਕੀਤੀ ਜਾਵੇਗੀ। ਮੋਬਾਈਲ ਐਪਲੀਕੇਸ਼ਨਾਂ ਤੇ ਡਿਜੀਟਲ ਮੈਪਿੰਗ ਟੂਲਸ ਦੀ ਵਰਤੋਂ ਨਾਲ ਡੇਟਾ ਇਕੱਠਾ ਤੇ ਪ੍ਰੋਸੈੱਸ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਇਹ ਪ੍ਰਕਿਰਿਆ ਤੇਜ਼ ਤੇ ਸਟੀਕ ਹੋਵੇਗਾ।

65,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ

ਇਸ ਕੰਮ ਨੂੰ ਕਰਨ ਲਈ ਪੰਜਾਬ ਭਰ ‘ਚ ਲਗਭਗ 65,000 ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਸੁਚਾਰੂ ਢੰਗ ਨਾਲ ਪ੍ਰਕਿਰਿਆ ਯਕੀਨੀ ਬਣਾਉਣ ਲਈ ਸਾਰੇ ਸਟਾਫ ਦੀ ਸਿਖਲਾਈ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਕਰਮਚਾਰੀ ਕੰਧ ਘਰ ਦੀ ਸਥਿਤੀ, ਦੀਵਾਰ ਤੇ ਛੱਤ ਦੇ ਮਟੇਰੀਅਲ, ਬਿਜਲੀ ਤੇ ਪਾਣੀ ਦੀ ਉਪਲਬਧਤਾ, ਇੰਟਰਨੈੱਟ, ਟੈਲੀਵਿਜ਼ਨ ਤੇ ਵਾਹਨ ਵਰਗੀਆਂ ਸੰਪਤੀਆਂ ਦੀ ਜਾਣਕਾਰੀ ਇਕੱਠੀ ਕਰਨਗੇ।

ਆਮ ਜਨਗਣਨਾ ਤੋਂ ਇਲਾਵਾ, ਪੰਜਾਬ ਸਰਕਾਰ ਨੇ 1 ਅਪ੍ਰੈਲ, 2026 ਤੋਂ ਭਾਰਤ ਦੀ ਪਹਿਲੀ ‘ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ’ ਵੀ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਬਾਰੇ ਡੇਟਾ ਇਕੱਠਾ ਕਰਨ ਤੇ 65 ਲੱਖ ਪਰਿਵਾਰਾਂ ਦਾ ਸਰਵੇਖਣ ਕਰਦੇ ਹੋਏ ‘ਡੇਟਾ-ਅਧਾਰਤ ਪੁਨਰਵਾਸ’ ਨੀਤੀਆਂ ਬਣਾਉਣਾ ਹੈ। ਲਗਭਗ 28,000 ਕਰਮਚਾਰੀ 150 ਕਰੋੜ ਦੇ ਬਜਟ ਨਾਲ ਇਹ ਤਿੰਨ ਮਹੀਨੇ ਦਾ ਸਰਵੇਖਣ ਕਰਨਗੇ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...