ਭਾਰਤ ਦੀ ਅਗਲੀ ਜਨਗਣਨਾ 2027 ਤੱਕ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਇਹ ਜਨਗਣਨਾ ਡਿਜੀਟਲ ਢੰਗ ਨਾਲ ਕੀਤੀ ਜਾਵੇਗੀ ਅਤੇ ਇਸ ਵਿੱਚ ਜਾਤੀਗਤ ਜਾਣਕਾਰੀ ਵੀ ਮੰਗੀ ਜਾਵੇਗੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਹ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਕੁਝ ਬਰਫ਼ੀਲੇ ਖੇਤਰਾਂ ਵਿੱਚ ਜਨਗਣਨਾ ਦੀ ਆਖਰੀ ਮਿਤੀ ਵੱਖਰੀ ਹੋਵੇਗੀ। ਨਾਗਰਿਕਾਂ ਲਈ ਸਹੀ ਜਵਾਬ ਦੇਣਾ ਲਾਜ਼ਮੀ ਹੋਵੇਗਾ।