AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਰਾਹੁਲ ਮੇਰੇ ਨਾਲ ਕਰਨਾ ਚਾਹੁੰਦੇ ਸੀ ਹੱਥੋ-ਪਾਈ, ਬਹਿਸ ਮਾਮਲੇ ‘ਤੇ ਬੋਲੇ ਰਵਨੀਤ ਬਿੱਟੂ

Rahul Bittu Controversy: ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।

ਰਾਹੁਲ ਮੇਰੇ ਨਾਲ ਕਰਨਾ ਚਾਹੁੰਦੇ ਸੀ ਹੱਥੋ-ਪਾਈ, ਬਹਿਸ ਮਾਮਲੇ 'ਤੇ ਬੋਲੇ ਰਵਨੀਤ ਬਿੱਟੂ
ਰਾਹੁਲ ਮੇਰੇ ਨਾਲ ਕਰਦਾ ਚਾਹੁੰਦੇ ਸੀ ਹੱਥੋ-ਪਾਈ, ਬੋਲੇ ਰਵਨੀਤ ਬਿੱਟੂ
tv9-punjabi
| Updated On: 05 Feb 2026 13:49 PM IST

ਬੀਤੇ ਦਿਨ ਸੰਸਦ ਕੰਪਲੈਕਸ ਚ ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਤੋਂ ਬਾਅਦ ਵਾਰ-ਪਲਟਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ ਚ ਜਿੱਥੇ ਰਵਨੀਤ ਬਿੱਟੂ ਨੂੰ ਗੱਦਾਰ ਦੋਸਤ ਕਿਹਾ ਸੀ। ਉੱਥੇ ਹੀ, ਬਿੱਟੂ ਨੇ ਉਨ੍ਹਾਂ ਨੂੰ ਦੇਸ਼ ਦਾ ਦੁਸ਼ਮਣ ਕਿਹਾ ਸੀ। ਇਸ ਪੂਰੇ ਮਾਮਲੇ ‘ਤੇ ਰਵਨੀਤ ਬਿੱਟੂ ਨੇ ਆਪਣਾ ਪੱਖ ਰੱਖਿਆ ਹੈ।

ਰਵਨੀਤ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੈਨੂੰ Traitor ਕਿਹਾ ਤੇ ਇਸ ਦਾ ਮਤਲਬ ਡਿਕਸ਼ਨਰੀ ‘ਚ ਦੇਸ਼ ਦਾ ਗੱਦਾਰ ਹੁੰਦਾ ਹੈ। ਮੈਂ ਕਿਹਾ ਕਿ ਇੰਨਾ ਵੱਡਾ ਲੀਡਰ ਹੈ, ਉਹ ਇਹ ਗੱਲ ਕਹਿ ਕੀ ਰਿਹਾ ਹੈ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਮੇਰੇ ਨਾਲ ਹੱਥ ਮਿਲਾਉਣ ਲਈ ਹੱਥ ਕੱਢ ਲਿਆ। ਮੈਂ ਕਿਹਾ ਕਿ ਮੈਂ ਇਹ ਹੱਥ ਦੇਸ਼ ਦੇ ਗੱਦਾਰ ਨਾਲ ਨਹੀਂ ਮਿਲਾਉਂਦਾ, ਤੁਸੀਂ ਤਾਂ ਰੋਜ਼ ਪਾਰਲੀਮੈਂਟ ਅੰਦਰ ਦੇਸ਼ ਨੂੰ ਮਾੜਾ ਕਹਿੰਦੇ। ਤੁਸੀਂ ਦੇਸ਼ ਦੇ ਫੌਜ ਨੂੰ ਮਾੜਾ ਕਹਿੰਦੇ, ਤੇ ਦੁਸ਼ਮਣਾਂ ਦੇ ਹੱਕ ‘ਚ ਬੋਲਦੇ ਹੋ।

ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਜਦੋਂ ਰਿਹਾ ਪੂਰੀ ਈਮਾਨਦਾਰੀ ਨਾਲ ਰਿਹਾ। ਦੂਜੀ ਗੱਲ ਇਹ ਹੈ ਕਿ ਜੇਕਰ ਕੈਮਰੇ ਨਾ ਹੁੰਦੇ ਤਾਂ ਪਤਾ ਵੀ ਨਹੀਂ ਲੱਗਦਾ ਕਿ ਦੇਸ਼ ਦਾ ਵਿਰੋਧੀ ਧਿਰ ਦਾ ਆਗੂ ਇਹ ਗੱਲ ਕਹਿ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਇਹ ਬੰਦਾ ਮੇਰੇ ਨਾਲ ਫਿਜੀਕਲ ਅਟੈਂਪਟ (ਹੱਥੋ-ਪਾਈ) ਵੀ ਹੋ ਸਕਦਾ ਸੀ। ਤੁਸੀਂ ਦੇਖੋਗੇ ਵੇਣੂਗੋਪਾਲ ਨੇ ਇਸ ਦੀ ਬਾਂਹ ਫੜੀ ਤੇ ਸੁਖਜਿੰਦਰ ਰੰਧਾਵਾ ਨੇ ਵੀ ਇਨ੍ਹਾਂ ਨੂੰ ਫੜਿਆ। ਰਾਹੁਲ ਲੜਾਈ-ਝਗੜੇ ‘ਤੇ ਆਉਣਾ ਚਾਹੁੰਦੇ ਸੀ। ਵੇਣੂਗੋਪਾਲ ਨੇ ਰਾਹੁਲ ਦੀ ਸੱਜੀ ਬਾਂਹ ਫੜੀ ਤੇ ਵੇਣੂਗੋਪਾਲ ਨੇ ਖੱਬੀ ਬਾਂਹ ਫੜੀ। ਰਵਨੀਤ ਬਿੱਟੂ ਨੇ ਕਿਹਾ ਕਿ ਇਹ ਉਸ ਦਾਦੀ ਦਾ ਪੋਤਾ ਜਿਸ ਨੇ ਪੰਜਾਬ ‘ਚ ਅੱਗ ਲਾਈ। ਜਿਨ੍ਹਾਂ ਨੇ ਸਾਡੀਆਂ ਪੱਗਾਂ ਲਾਈਆਂ। ਇਸ ਦੀ ਦਾਦੀ ਨੇ ਗੁਰਦੁਆਰਿਆਂ ‘ਤੇ ਹਮਲੇ ਕੀਤੇ ਤੇ ਟਾਇਰ ਪਾ-ਪਾ ਕੇ ਸਾਡੇ ਸਿੱਖਾਂ ਨੂੰ ਮਾਰਿਆ ਤੇ ਮੈਂ ਉਸ ਦਾਦੇ ਦਾ ਪੋਤਾ ਹਾਂ, ਜਿਸ ਨੇ ਪੰਜਾਬ ‘ਚ ਅਮਨ-ਸ਼ਾਂਤੀ ਲਿਆਂਦੀ।

ਕੀ ਹੈ ਪੂਰਾ ਮਾਮਲਾ?

ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ। ਸਾਬਕਾ ਕਾਂਗਰਸੀ ਨੇਤਾ ਬਿੱਟੂ ਸੰਸਦ ਚ ਦਾਖਲ ਹੋ ਰਹੇ ਸਨ ਤੇ ਉਹ ਟਿੱਪਣੀ ਕਰਦੇ ਸੁਣੇ ਗਈ ਕਿ ਇਹ (ਵਿਰੋਧ ਕਰ ਰਹੇ ਸੰਸਦ ਮੈਂਬਰ) ਜੰਗ ਜਿੱਤ ਕੇ ਆਏ ਹਨ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜਵਾਬ ਦਿੱਤਾ, ਦੇਖੋ, ਇੱਕ ਗੱਦਾਰ ਇੱਥੇ ਆ ਰਿਹਾ ਹੈ ਮੇਰੇ ਗੱਦਾਰ ਦੋਸਤ, ਚਿੰਤਾ ਨਾ ਕਰੋ, ਤੁਸੀਂ ਵੀ ਵਾਪਸ ਆ ਜਾਓਗੇ। ਬਿੱਟੂ ਨੇ ਜਵਾਬ ਦਿੱਤਾ, ਇਹ ਦੇਸ਼ ਦੇ ਦੁਸ਼ਮਣ ਹਨ। ਰਾਹੁਲ ਗਾਂਧੀ ਨੇ ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨਾਲ ਹੱਥ ਮਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਭਾਜਪਾ ਨੇਤਾ ਨੇ ਇਨਕਾਰ ਕਰ ਦਿੱਤਾ ਤੇ ਸਿੱਧਾ ਸੰਸਦ ਦੇ ਅੰਦਰ ਚਲੇ ਗਏ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...