ਨਿਊਜ਼18 ਨੈੱਟਵਰਕ ਨਾਲ 15 ਸਾਲ ਕੰਮ ਕਰਨ ਦਾ ਤਜ਼ਰਬਾ। ਮੌਜੂਦਾ ਵੇਲ੍ਹੇ ਟੀਵੀ9 ਪੰਜਾਬੀ ਨਾਲ ਜੁੜਿਆ ਹੋਇਆ ਹਾਂ।
ਲੱਕੀ ਪਟਿਆਲ ਗੈਂਗ ਦੇ 5 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ, ਗੈਂਗਸਟਰ ਵੱਲੋਂ ਟਾਰਗੇਟ ਕਿਲਿੰਗ ਦੇ ਦਿੱਤੇ ਗਏ ਸਨ ਨਿਰਦੇਸ਼
ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਕਰਨ ਰਾਮ ਉਰਫ਼ ਅੱਲਾ ਬੰਗਾ ਸਦਰ, ਸਤਨਾਮ ਉਰਫ਼ ਸਾਬੀ ਮੇਹਟੀਆਣਾ (ਹੁਸ਼ਿਆਰਪੁਰ), ਤਰਲੋਚਨ ਬਹਿਰਾਮ (ਨਵਾਂਸ਼ਹਿਰ), ਗੁਰਦੀਪ ਸਿੰਘ ਗੜ੍ਹਪਦਾਣਾ ਤੇ ਕਰਨ ਕੁਮਾਰ ਵਾਸੀ ਫਰਾਲਾ (ਨਵਾਂਸ਼ਹਿਰ) ਵਜੋਂ ਹੋਈ ਹੈ।
- Shailesh Kumar
- Updated on: Oct 7, 2026
- 1:21 pm
ਬੰਗਾ ਨੇੜੇ ਵੱਡਾ ਹਾਦਸਾ: ਟੂਰਿਸਟ ਬੱਸ ਪਲਟੀ, 3 ਦੀ ਮੌਤ; 25 ਸਵਾਰੀਆਂ ਸਨ ਸਵਾਰ
ਜਾਣਕਾਰੀ ਮੁਤਾਬਕ ਬੱਸ 'ਚ ਕੁੱਲ 25 ਸਵਾਰੀਆਂ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਬੰਗਾ ਦੇ ਓਵਰਬ੍ਰਿਜ ਤੋਂ ਹੇਠਾਂ ਉਤਰਦੇ ਸਮੇਂ ਪਿੰਡ ਮਜਾਰੀ ਨੇੜੇ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਬੰਗਾ ਦੀ ਸਰਵਿਸ ਰੋਡ ਤੇ ਪਲਟ ਗਈ।
- Shailesh Kumar
- Updated on: Oct 5, 2026
- 10:09 am
ਬੰਗਾ ‘ਚ ਪ੍ਰਵਾਸੀ ਮਜ਼ਦੂਰ ਦੀ ਚਮਕੀ ਕਿਸਮਤ, ਲਾਟਰੀ ‘ਚ ਜਿੱਤਿਆ 3 ਕਰੋੜ ਦਾ ਪਹਿਲਾ ਇਨਾਮ; ਡਰਾਅ ਨਿਕਲਣ ਤੋਂ ਮਹਿਜ਼ ਘੰਟਾ ਪਹਿਲਾਂ ਖ਼ਰੀਦੀ ਸੀ ਲਾਟਰੀ
ਬੀਤੇ ਦਿਨ, ਐਤਵਾਰ ਨੂੰ ਜਦੋਂ ਜੇਤੂ ਲਾਟਰੀ ਸਟਾਲ 'ਤੇ ਪਹੁੰਚਿਆ ਤਾਂ ਸਟਾਲ ਮਾਲਕ ਅਤੇ ਸਥਾਨਕ ਲੋਕਾਂ ਵੱਲੋਂ ਉਸ ਦਾ ਖੁਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕੇਕ ਕੱਟਿਆ ਗਿਆ, ਲੱਡੂ ਵੰਡੇ ਗਏ ਤੇ ਢੋਲ ਦੀ ਥਾਪ 'ਤੇ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ।
- Shailesh Kumar
- Updated on: Sep 21, 2026
- 9:03 am
ਨਵਾਂਸ਼ਹਿਰ ‘ਚ AAP ਦੇ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ, ਸਿਸੋਦੀਆ ਨੇ 2027 ਲਈ ਤਿੰਨੋਂ ਵਿਧਾਨ ਸਭਾ ਸੀਟਾਂ ‘ਤੇ ਜਿੱਤਣ ਦਾ ਕੀਤਾ ਦਾਅਵਾ
ਦਫ਼ਤਰ ਦੇ ਉਦਘਾਟਨ ਤੋਂ ਬਾਅਦ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨਵਾਂਸ਼ਹਿਰ ਵਿੱਚ ਜ਼ਿਲ੍ਹਾ ਦਫ਼ਤਰ ਹੁਣ ਲੋਕਾਂ ਲਈ ਵਿਸ਼ਵਾਸ ਦਾ ਕੇਂਦਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਾ ਸਰਕਾਰੀ ਜਾਂ ਹੋਰ ਕੰਮ ਨਹੀਂ ਹੋ ਰਿਹਾ ਹੈ ਤਾਂ ਉਹ ਆਪਣੀ ਸਮੱਸਿਆ ਲੈ ਕੇ ਜ਼ਿਲ੍ਹਾ ਪ੍ਰਧਾਨ ਜਾਂ ਜ਼ਿਲ੍ਹਾ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਪਾਰਟੀ ਉਨ੍ਹਾਂ ਦਾ ਮੁੱਦਾ ਚੁੱਕੇਗੀ।
- Shailesh Kumar
- Updated on: Sep 20, 2026
- 3:51 pm
SIR: ਪੰਜਾਬ ਭਰ ‘ਚ ਅੱਜ ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ, ਦਸਤਾਵੇਜ਼ ਲੈ ਕੇ ਪਹੁੰਚ ਰਹੇ ਲੋਕ
SIR-2026 ਤਹਿਤ ਪੁਰਾਣੇ ਰਿਕਾਰਡ ਨਾਲ ਡਾਟਾ ਮੈਚ ਨਾ ਹੋਣ, ਨਾਮ ਜਾਂ ਹੋਰ ਵੇਰਵਿਆਂ 'ਚ ਗੜਬੜ ਪਾਏ ਜਾਣ ਜਾਂ ਤਸਦੀਕ ਦੀ ਲੋੜ ਹੋਣ 'ਤੇ ਸਬੰਧਤ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸੇ ਪ੍ਰਕਿਰਿਆ ਨੂੰ ਅੱਗੇ ਵਧਾਉਂਦਿਆਂ ਅੱਜ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਬੂਥ ਕੈਂਪ ਲਗਾਇਆ ਗਿਆ।
- Shailesh Kumar
- Updated on: Sep 6, 2026
- 3:47 pm
ਔੜ ਐਂਟੀ ਡਰੱਗ ਕਮੇਟੀ ਮਾਮਲਾ: ਨਾਮਜ਼ਦ ਨੌਜਵਾਨ ਦੇ ਪਿਤਾ ਦੀ ਮੌਤ ਤੋਂ ਬਾਅਦ ਲਾਸ਼ ਸੜਕ ‘ਤੇ ਰੱਖ ਲਗਾਇਆ ਜਾਮ
ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਪਿੰਡ ਔੜ ਵਿਖੇ ਨਸ਼ਿਆਂ ਵਿਰੁੱਧ ਧਰਨਾ ਦੇ ਰਹੇ ਐਂਟੀ ਡਰੱਗ ਕਮੇਟੀ ਦੇ ਪ੍ਰਧਾਨ ਕਮਲਜੀਤ ਸਾਜਨ 'ਤੇ ਹੋਏ ਹਮਲੇ ਦੇ ਮਾਮਲੇ ਨੇ ਹੁਣ ਇੱਕ ਨਵਾਂ ਮੋੜ ਲੈ ਲਿਆ ਹੈ। ਇਸ ਹਮਲੇ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਰੀਬ 20-21 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਪਿੰਡ ਦੇ ਹੀ ਵਸਨੀਕ ਭੁਪਿੰਦਰ ਸਿੰਘ ਰਾਜਾ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਸੀ।
- Shailesh Kumar
- Updated on: Aug 29, 2026
- 5:42 pm
SIR ਦਾ ਅਗਲਾ ਪੜਾਅ, ਵੋਟਰਾਂ ਨੂੰ ਜਾਰੀ ਹੋਣਗੇ ਨੋਟਿਸ; ਜਵਾਬ ਤੇ ਦਸਤਾਵੇਜ਼ ਦੇਣੇ ਹੋਣਗੇ
ਨਵਾਂਸ਼ਹਿਰ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ 'ਤੇ ਐਤਵਾਰ ਨੂੰ ਕੈਂਪ ਵੀ ਲਗਾਏ ਗਏ। SIR ਪ੍ਰਕਿਰਿਆ ਦੇ ਹਿੱਸੇ ਵਜੋਂ ਵੱਡੀ ਗਿਣਤੀ 'ਚ ਵੋਟਰਾਂ ਨੇ ਆਪਣੇ ਵੇਰਵਿਆਂ ਤੇ ਵੋਟਿੰਗ ਨਾਲ ਸਬੰਧਤ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਆਪਣੇ ਸਬੰਧਤ ਬੂਥਾਂ ਦਾ ਦੌਰਾ ਕੀਤਾ। ਵੋਟਰਾਂ ਨੇ ਵੋਟਰ ਸੂਚੀ 'ਚ ਆਪਣੇ ਨਾਮ, ਵੇਰਵੇ ਤੇ ਹੋਰ ਜਾਣਕਾਰੀ ਦੀ ਜਾਂਚ ਕੀਤੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਗਲਤੀ ਜਾਂ ਅੰਤਰ ਨੂੰ ਸਮੇਂ ਸਿਰ ਸੁਧਾਰਿਆ ਜਾ ਸਕੇ।
- Shailesh Kumar
- Updated on: Aug 16, 2026
- 2:51 pm
ਨਵਾਂਸ਼ਹਿਰ ‘ਚ ਆਨਲਾਈਨ ਗੇਮਿੰਗ ਦਾ ਖ਼ੌਫ਼ਨਾਕ ਨਤੀਜਾ, 3 ਨੌਜਵਾਨਾਂ ਨੇ ਖਾਧਾ ਜ਼ਹਿਰ; ਇੱਕ ਦੀ ਮੌਤ
ਨਵਾਂਸ਼ਹਿਰ ਵਿੱਚ ਇੱਕ ਨੌਜਵਾਨ ਨੇ ਔਨਲਾਈਨ ਗੇਮਿੰਗ ਵਿੱਚ ਲੱਖਾਂ ਰੁਪਏ ਦੇ ਨੁਕਸਾਨ ਤੋਂ ਨਿਰਾਸ਼ ਹੋ ਕੇ ਸਲਫਾਸ ਖਾ ਲਈ। ਉਸ ਨੇ ਆਪਣੇ ਦੋ ਦੋਸਤਾਂ ਨੂੰ ਜ਼ਹਿਰ ਬਾਰੇ ਦੱਸਿਆ, ਜਿਸ ਤੋਂ ਬਾਅਦ ਦੋਵਾਂ ਦੋਸਤਾਂ ਨੇ ਸਲਫਾਸ ਦੀਆਂ ਗੋਲੀਆਂ ਵੀ ਨਿਗਲ ਲਈਆਂ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।
- Shailesh Kumar
- Updated on: Aug 12, 2026
- 4:21 pm
ਨਵਾਂਸ਼ਹਿਰ: ਗੈਸ ਏਜੰਸੀ ‘ਚ ਪਿਸਤੌਲ ਦੀ ਨੋਕ ‘ਤੇ ਲੁੱਟ, CCTV ‘ਚ ਕੈਦ ਹੋਈ ਵਾਰਦਾਤ
ਇਹ ਪੂਰੀ ਘਟਨਾ ਏਜੰਸੀ 'ਚ ਲੱਗੇ CCTV ਕੈਮਰਿਆਂ 'ਚ ਕੈਦ ਹੋ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਸੜੋਆ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ।
- Shailesh Kumar
- Updated on: Aug 12, 2026
- 3:08 pm
ਨਵਾਂਸ਼ਹਿਰ: ਔਨਲਾਈਨ ਗੇਮ ‘ਚ ਪੈਸੇ ਗੁਆਉਣ ਤੋਂ ਬਾਅਦ 3 ਦੋਸਤਾਂ ਨੇ ਖਾਦਾ ਜ਼ਹਿਰ, ਇੱਕ ਦੀ ਮੌਤ
ਤਿੰਨ ਦੋਸਤਾਂ ਨੇ ਜ਼ਹਿਰੀਲਾ ਪਦਾਰਥ ਖਾ ਲੈਣ ਕਾਰਨ 13 ਸਾਲਾ ਪਰਮਜੀਤ ਸਿੰਘ ਖਾਲਸਾ ਨੇ ਆਪਣੀ ਜਾਨ ਗੁਆ ਦਿੱਤੀ, ਜਦੋਂ ਕਿ 21 ਸਾਲਾ ਦਿਲਪ੍ਰੀਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਹਸਪਤਾਲ 'ਚ ਇਲਾਜ ਅਧੀਨ ਹੈ। ਇਸ ਦੌਰਾਨ, 15 ਸਾਲਾ ਮਨਿੰਦਰ ਸਿੰਘ ਦੀ ਹਾਲਤ 'ਚ ਸੁਧਾਰ ਹੋਣ ਦੀ ਖ਼ਬਰ ਹੈ।
- Shailesh Kumar
- Updated on: Aug 12, 2026
- 10:32 am
ਕਾਰਗਿਲ ਵਿਜੇ ਦਿਵਸ: ਨਵਾਂਸ਼ਹਿਰ ਦੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਨੂੰ ਦੇਸ਼ ਦਾ ਸਲਾਮ
ਸ਼ਹੀਦ ਬਲਜਿੰਦਰ ਸਿੰਘ ਦੇ ਪਿਤਾ ਸੇਵਾਮੁਕਤ ਕੈਪਟਨ ਅਮਰਜੀਤ ਸਿੰਘ ਵੀ ਭਾਰਤੀ ਫੌਜ ਵਿੱਚ ਸੇਵਾ ਨਿਭਾ ਚੁੱਕੇ ਹਨ ਤੇ 1971 ਦੀ ਜੰਗ 'ਚ ਹਿੱਸਾ ਲੈ ਚੁੱਕੇ ਹਨ। ਉਹ ਸਿੱਖ ਰੈਜੀਮੈਂਟ 'ਚ ਅਜਨਾਲਾ ਸੈਕਟਰ 'ਚ ਤਾਇਨਾਤ ਰਹੇ ਤੇ ਫੌਜੀ ਸਨਮਾਨ ਵੀ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਚਪਨ ਤੋਂ ਹੀ ਬਲਜਿੰਦਰ ਸਿੰਘ 'ਚ ਦੇਸ਼ ਸੇਵਾ ਦਾ ਜਜ਼ਬਾ ਸੀ।
- Shailesh Kumar
- Updated on: Jul 26, 2026
- 9:36 am
India-US Trade Deal: ਪੰਜਾਬ ਦੇ ਟੋਲ ਪਲਾਜ਼ਿਆਂ ‘ਤੇ ਕਿਸਾਨਾਂ ਦਾ ਪਹਿਰਾ, ਸ਼ਾਂਤੀਪੂਰਨ ਢੰਗ ਨਾਲ ਮੁਫ਼ਤ ਲੰਘਾਏ ਜਾ ਰਹੇ ਵਾਹਨ
ਕਿਸਾਨ ਸੰਗਠਨਾਂ ਦੇ ਆਗੂਆਂ ਨੇ ਟੋਲ ਪਲਾਜ਼ਿਆਂ 'ਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕੀਤਾ, ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਪ੍ਰਸਤਾਵਿਤ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ, ਖੇਤੀਬਾੜੀ ਖੇਤਰ ਤੇ ਪੇਂਡੂ ਆਰਥਿਕਤਾ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।
- Shailesh Kumar
- Updated on: Jul 22, 2026
- 2:30 pm