AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

“20 ਮਾਰਚ ਨੂੰ ਲੁਧਿਆਣਾ ਵਿੱਚ TATA ਸਾਈਕਲ ਵੈਲੀ ਦਾ ਉਦਘਾਟਨ; ਬਿਜਲੀ 1.5 ਰੁਪਏ ਸਸਤੀ” ਵਿਧਾਨਸਭਾ ਚ ਹੋਰ ਕੀ-ਕੀ ਬੋਲੇ ਸੀਐਮ ਮਾਨ, ਜਾਣੋ…

CM Maan in Vidhansabha during Budget Session: ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਬਹਿਸ ਦੌਰਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ 6 ਮਾਰਚ ਦੇ ਭਾਸ਼ਣ 'ਤੇ ਚਰਚਾ ਹੋਈ। ਤੀਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਫਿਰ ਸਦਨ ਨੂੰ ਦੁਪਹਿਰ 2:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

20 ਮਾਰਚ ਨੂੰ ਲੁਧਿਆਣਾ ਵਿੱਚ TATA ਸਾਈਕਲ ਵੈਲੀ ਦਾ ਉਦਘਾਟਨ; ਬਿਜਲੀ 1.5 ਰੁਪਏ ਸਸਤੀ ਵਿਧਾਨਸਭਾ ਚ ਹੋਰ ਕੀ-ਕੀ ਬੋਲੇ ਸੀਐਮ ਮਾਨ, ਜਾਣੋ...
Photo: @BhagwantMann
tv9-punjabi
| Updated On: 09 Mar 2026 14:20 PM IST
Share

ਪੰਜਾਬ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਬੀਤੇ ਦਿਨ ਬਜਟ ਪੇਸ਼ ਕਰਨ ਤੋਂ ਬਾਅਦ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਤੇ ਚਰਚਾ ਹੋਈ । ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਚਾਰ ਸਾਲ ਵਿੱਚ ਆਪ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਪੇਸ਼ ਕੀਤਾ ਤਾਂ ਨਾਲ ਹੀ ਵਿਰੋਧੀਆਂ ਤੇ ਵੀ ਤਿੱਖੇ ਤੰਜ ਕੱਸੇ। ਸੀਐਮ ਮਾਨ ਨੇ ਕਿਹਾ ਕਿ ਕੈਨੇਡਾ ਵੀ 10 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਨਹੀਂ ਦਿੰਦਾ। ਵਿਰੋਧੀ ਧਿਰ ਹੁਣ ਮਹੀਨੇ ਗਿਣ ਰਹੀਆਂ ਹਨ। ਆਪਣੇ ਵਾਅਦੇ ਪੂਰੇ ਨਹੀਂ ਕੀਤੇ।

ਸੀਐਮ ਮਾਨ ਨੇ ਕਿਹਾ ਕਿ “ਅਸੀਂ ਬਿਜਲੀ 1.5 ਰੁਪਏ ਘਟਾਈ ਹੈ।” ਮੁੱਖ ਮੰਤਰੀ ਨੇ ਕਿਹਾ ਕਿ 20 ਮਾਰਚ ਨੂੰ ਉਹ ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ਵਿੱਚ ਦੂਜੀ ਸਭ ਤੋਂ ਵੱਡੀ ਟਾਟਾ ਸਾਈਕਲ ਵੈਲੀ ਦਾ ਉਦਘਾਟਨ ਕਰਨਗੇ। ਇਸ ‘ਤੇ 3,200 ਕਰੋੜ ਰੁਪਏ ਖਰਚ ਹੋਣਗੇ ਅਤੇ ਸਿੱਧੇ ਤੌਰ ‘ਤੇ 2,000 ਨੌਕਰੀਆਂ ਪੈਦਾ ਹੋਣਗੀਆਂ।

ਮਾਵਾਂ-ਧੀਆਂ ਸਤਿਕਾਰ ਯੋਜਨਾ ਸ਼ੁਰੂ ਕੀਤੀ – ਮਾਨ

ਸੀਐਮ ਮਾਨ ਨੇ ਕਿਹਾ ਕਿ ਉਹ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਗੱਲ ਕਰਨਾ ਚਾਹੁੰਦੇ ਹਨ। ਸੂਬੇ ਦੀਆਂ ਔਰਤਾਂ ਨੂੰ ਬਜਟ ਵਿੱਚ ਜੋ ਤੋਹਫ਼ਾ ਦਿੱਤਾ ਗਿਆ ਹੈ ਉਸ ਲਈ ਉਹ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦੇ ਐਲਾਨ ਤੋਂ ਬਾਅਦ ਸੂਬੇ ਦੀਆਂ ਔਰਤਾਂ ਵਿੱਚ ਜਸ਼ਨ ਦਾ ਮਾਹੌਲ ਹੈ। ਮਾਨ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਪਰਿਵਾਰ ਹੋ ਸਕਦੇ ਹਨ ਜਿਨ੍ਹਾਂ ਨੂੰ 1,000 ਰੁਪਏ ਦੀ ਲੋੜ ਨਹੀਂ ਹੈ, ਪਰ ਬਹੁਤ ਸਾਰੇ ਅਜਿਹੇ ਹਨ ਜੋ 50-100 ਰੁਪਏ ਪ੍ਰਤੀ ਦਿਨ ਕਮਾਉਂਦੇ ਹਨ। ਉਨ੍ਹਾਂ ਲਈ ਇਹ ਯੋਜਨਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕਈ ਫੋਨ ਆਏ। ਲੋਕਾਂ ਨੇ ਕਿਹਾ ਕਿ “ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਪਰ ਵਿਰੋਧੀ ਧਿਰ ਮਹੀਨੇ ਗਿਣ ਰਹੀ ਹੈ ਅਤੇ 48,000 ਰੁਪਏ ਦੀ ਮੰਗ ਕਰ ਰਹੀ ਹੈ। ਕੀ ਉਨ੍ਹਾਂ ਨੇ ਨੌਕਰੀਆਂ ਅਤੇ ਕਰੰਸੀ ਦੇ ਟਰੱਕ ਵਰਗੇ ਆਪਣੇ ਵਾਅਦੇ ਪੂਰੇ ਕੀਤੇ ਹਨ?”

ਰਸੋਈ ਯੋਜਨਾ ਲਈ 1000 ਕਰੋੜ ਰੁਪਏ ਦਾ ਬਜਟ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਸੋਈ ਯੋਜਨਾ ਲਈ 1000 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਰਸੋਈ ਯੋਜਨਾ ਸਿਰਫ਼ ਰੋਟੀਆਂ ਪਕਾਉਣ ਲਈ ਕਾਫ਼ੀ ਨਹੀਂ ਹੈ। ਬਹੁਤ ਸਾਰੇ ਪਰਿਵਾਰਾਂ ਨੂੰ ਸਹੀ ਪੋਸ਼ਣ ਨਹੀਂ ਮਿਲ ਰਿਹਾ ਹੈ। ਇਸ ਯੋਜਨਾ ਦੇ ਤਹਿਤ, ਅਸੀਂ ਇੱਕ ਕਿਲੋਗ੍ਰਾਮ ਨਮਕ, ਹਲਦੀ, ਇੱਕ ਕਿਲੋਗ੍ਰਾਮ ਖੰਡ, ਉੜਦ-ਛੋਲੇ ਦੀ ਦਾਲ ਅਤੇ ਹੋਰ ਜਰੂਰੀ ਮਸਾਲੇ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਘਰ ਦੀ ਰਸੋਈ ਵਿੱਚ ਢਿੱਡ ਭਰਨ ਦਾ ਜਰੂਰੀ ਸਮਾਨ ਮੌਜੂਦ ਹੋਵੇਗਾ ਤਾਂ ਹੀ ਇਹ ਸੂਬਾ ਤਰੱਕੀ ਕਰ ਸਕੇਗਾ। ਭੁੱਖੇ ਪੇਟ ਕੁਝ ਵੀ ਹਾਸਿਲ ਨਹੀਂ ਕੀਤਾ ਜਾ ਸਕਦਾ। ਇਸ ਲਈ ਉਨ੍ਹਾਂ ਦੀ ਸਰਕਾਰ ਦੀ ਇਹੀ ਕੋਸ਼ਿਸ਼ ਹੈ ਕਿ ਸੂਬੇ ਦਾ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਸੋਵੇ।

ਆਮ ਆਦਮੀ ਕਲੀਨਿਕਾਂ ਵਿੱਚ 5 ਕਰੋੜ ਰੁਪਏ ਦੀ ਓਪੀਡੀ

ਮਾਨ ਨੇ ਵਿਧਾਨਸਭਾ ਵਿੱਚ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ 5 ਕਰੋੜ ਰੁਪਏ ਦੀ ਓਪੀਡੀ ਹੋ ਚੁੱਕੀ ਹੈ। ਬਹੁਤ ਸਾਰੇ ਲੋਕ ਇਨ੍ਹਾਂ ਕਲੀਨਿਕਾਂ ਦਾ 2-2 ਵਾਰ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਇਨ੍ਹਾਂ ਕਲੀਨਿਕਾਂ ਵਿੱਚ ਜਾਂਦੇ ਹਨ, ਉਨ੍ਹਾਂ ਨੂੰ 10 ਲੱਖ ਦੀ ਯੋਜਨਾ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਾਲ ਹੀ ਪਾਰਕਾਂ ਵਿਚ ਸੀਐਮ ਦੀ ਯੋਗਸ਼ਾਲਾ ਵੀ ਚਲਾਈ ਜਾ ਰਹੀ ਹੈ। ਯੋਗਾ ਟੀਚਰ ਦੇਣ ਦੀ ਵੀ ਬਹੁਤ ਡਿਮਾਂਡ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੰਦਰੁਸਤ ਰਹੇਗਾ ਤਾਂ ਹੀ ਸੂਬਾ ਵਿਕਾਸ ਕਰੇਗਾ। ਸਭ ਤੋਂ ਪਹਿਲਾਂ ਸਿਹਤ ਜਰੂਰੀ ਹੈ। ਉਨ੍ਹਾਂ ਕਿਹਾ 2022 ਤੋਂ 934 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ।

ਹੁਣ ਰੰਗਲੇ ਪੰਜਾਬ ਦੇ ਰੰਗ ਦਿਖਾਈ ਦੇ ਰਹੇ ਹਨ – ਸੀਐਮ ਮਾਨ

ਸੀਐਮ ਮਾਨ ਨੇ ਕਿਹਾ, “ਮਲੇਰਕੋਟਲਾ, ਸੰਗਰੂਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਕੰਮ ਚੱਲ ਰਿਹਾ ਹੈ। ਜੈਨ ਭਾਈਚਾਰੇ ਨੇ ਲਹਿਰਾਗਾਗਾ ਵਿੱਚ ਕੋਟੇ ਦੀ ਮੰਗ ਕੀਤੀ ਹੈ। ਅਸੀਂ ਉੱਥੇ ਕੋਟੇ ਦੀ ਮੰਗ ਕੀਤੀ ਹੈ। ਉਸ ‘ਤੇ ਵੀ ਕੰਮ ਚੱਲ ਰਿਹਾ ਹੈ।” ਸੀਐਮ ਨੇ ਕਿਹਾ ਕਿ ਪੰਜਾਬ ਤਰੱਕੀ ਦੇ ਰਾਹ ‘ਤੇ ਹੈ। ਹੁਣ ਰੰਗਲੇ ਪੰਜਾਬ ਦੇ ਰੰਗ ਦਿਖਾਈ ਦੇ ਰਹੇ ਹਨ। ਪੰਜਾਬ ਨੂੰ ਵਿਰੋਧੀਆਂ ਤੋਂ ਬਹੁਤ ਉਮੀਦਾਂ ਕੀਤੀਆਂ ਸਨ, ਪਰ ਉਹ ਇਨ੍ਹਾਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ।

ਹੜ੍ਹਾਂ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ – ਮੁੱਖ ਮੰਤਰੀ

ਮਾਨ ਨੇ ਕਿਹਾ ਕਿ ਪੰਜਾਬ ਦਾ 13 ਮਾਰਚ ਤੋਂ 15 ਤਰੀਕ ਤੱਕ ਪੰਜਾਬ ਦਾ ਸਭ ਤੋਂ ਵੱਡਾ ਸੰਮੇਲਨ ਹੋ ਰਿਹਾ ਹੈ। ਵੱਡੇ ਉਦਯੋਗਪਤੀ ਇਸ ਵਿੱਚ ਸ਼ਾਮਲ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖਾਂ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਨਾਂਦੇੜ ਸਾਹਿਬ ਦਾ ਦੌਰਾ ਵੀ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਗਲੀ ਵਾਰ ਹੜ੍ਹਾਂ ਨੂੰ ਰੋਕਣ ਲਈ ਪੂਰੀਆਂ ਤਿਆਰੀਆਂ ਕਰਨਗੇ। ਨਹਿਰ ਦੇ ਕਿਨਾਰੇ ਪੱਕੇ ਕੀਤੇ ਜਾਣਗੇ। ਹਾਈ ਕੋਰਟ ਤੋਂ ਗਾਰ ਕੱਢਣ ਦੀ ਇਜਾਜ਼ਤ ਵੀ ਮਿਲ ਗਈ ਹੈ।

“ਲੁਧਿਆਣਾ ਵਿੱਚ 2,000 ਨੌਕਰੀਆਂ ਪੈਦਾ ਹੋਣਗੀਆਂ”

ਮੁੱਖ ਮੰਤਰੀ ਨੇ ਕਿਹਾ, “20 ਮਾਰਚ ਨੂੰ, ਮੈਂ ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ਵਿੱਚ ਦੂਜੀ ਸਭ ਤੋਂ ਵੱਡੀ ਟਾਟਾ ਸਾਈਕਲ ਵੈਲੀ ਦਾ ਉਦਘਾਟਨ ਕਰਾਂਗਾ। ਇਸ ‘ਤੇ 3,200 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸਿੱਧੇ ਤੌਰ ‘ਤੇ 2,000 ਨੌਕਰੀਆਂ ਪੈਦਾ ਹੋਣਗੀਆਂ।”

“ਧਾਰਮਿਕ ਗ੍ਰੰਥਾਂ ਵਾਲੇ ਵਾਹਨਾਂ ਲਈ ਟੈਕਸ ਮੁਆਫ਼”

ਮਾਨ ਨੇ ਕਿਹਾ ਕਿ ਅਸੀਂ ਉਹ ਕੰਮ ਵੀ ਕੀਤੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣਾਂ ਦੌਰਾਨ ਕੋਈ ਵਾਅਦਾ ਜਾਂ ਗਾਰੰਟੀ ਨਹੀਂ ਦਿੱਤੀ ਸੀ। ਉਨ੍ਹਾਂ ਕਿ , “ਅਸੀਂ ਧਾਰਮਿਕ ਗ੍ਰੰਥਾਂ ਵਾਲੇ ਵਾਹਨਾਂ ‘ਤੇ ਟੈਕਸ ਮੁਆਫ਼ ਕੀਤਾ। ਪਹਿਲਾਂ ਇਨ੍ਹਾਂ ਤੇ 10 ਲੱਖ ਰੁਪਏ ਟੈਕਸ ਲੱਗਦਾ ਸੀ। ਧਰਮ ਦੇ ਨਾਮ ‘ਤੇ ਵੋਟਾਂ ਮੰਗਣ ਵਾਲਿਆਂ ਨੇ ਇਹ ਮੁਆਫ਼ ਨਹੀਂ ਕੀਤਾ। ਅਸੀਂ ਚੋਣਾਂ ਦੌਰਾਨ ਇਸ ਬਾਰੇ ਨਹੀਂ ਕਿਹਾ ਸੀ।”

90% ਘਰਾਂ ਨੂੰ ਮੁਫ਼ਤ ਬਿਜਲੀ ਦੇ ਰਹੇ ਹਾਂ- ਸੀਐਮ ਮਾਨ

ਮੁੱਖ ਮੰਤਰੀ ਮਾਨ ਨੇ ਕਿਹਾ, “ਅਸੀਂ 90% ਘਰਾਂ ਨੂੰ ਮੁਫ਼ਤ ਬਿਜਲੀ ਦੇ ਰਹੇ ਹਾਂ। ਇਹ ਪਹਿਲੀ ਵਾਰ ਹੈ ਕਿ 600 ਯੂਨਿਟ ਬਿਜਲੀ ਮੁਫ਼ਤ ਦਿਤੀ ਜਾ ਰਹੀ ਹੈ, ਜਿਸ ਵਿੱਚ ਖੇਤੀਬਾੜੀ ਲਈ ਵੀ ਦਿਤੀ ਜਾ ਰਹੀ ਬਿਜਲੀ ਸ਼ਾਮਲ ਹੈ। ਅਸੀਂ ਬਿਜਲੀ ਬੋਰਡ ਦਾ ਕਰਜ਼ਾ ਵੀ ਖਤਮ ਕਰ ਦਿੱਤਾ ਗਿਆ ਹੈ, ਅਤੇ ਹੁਣ ਬਿਜਲੀ 70 ਪੈਸੇ ਘਟਾ ਕੇ 1.5 ਰੁਪਏ ਕਰ ਦਿੱਤੀ ਗਈ ਹੈ।” ਮੁੱਖ ਮੰਤਰੀ ਮਾਨ ਨੇ ਕਿਹਾ, “ਅਧਿਕਾਰੀ ਕਹਿੰਦੇ ਹਨ ਕਿ ਉਹ ਸਵੇਰੇ 10 ਵਜੇ ਆਉਂਦੇ ਹਨ ਅਤੇ ਸ਼ਾਮ 5 ਵਜੇ ਚਲੇ ਜਾਂਦੇ ਹਨ, ਤਾਂ ਕਿਸਾਨ ਰਾਤੀ 1:30 ਵਜੇ ਕਿਉਂ ਉੱਠੇ? ਇਸ ਤੋਂ ਬਾਅਦ, ਕਿਸਾਨ ਹੁਣ ਸਵੇਰੇ 9 ਵਜੇ ਜਾਂਦਾ ਹੈ ਅਤੇ ਸ਼ਾਮੀ 5 ਵਜੇ ਵਾਪਸ ਆ ਜਾਂਦਾ ਹੈ। ਹੁਣ ਅਸੀਂ ਦਿਨ ਵੇਲੇ ਬਿਜਲੀ ਦੇ ਰਹੇ ਹਾਂ; ਇਹ ਕੋਈ ਵਾਅਦਾ ਨਹੀਂ ਸੀ, ਪਰ ਅਸੀਂ ਸਮੱਸਿਆਵਾਂ ਤੋਂ ਜਾਣੂ ਸੀ।”

ਸੀਐਮ ਮਾਨ ਨੇ ਕਿਹਾ ਕਿ ਏਆਈ ਵੀ ਮਨੁੱਖੀ ਦਿਮਾਗ ਤੋਂ ਹਾਰ ਸਕਦਾ ਹੈ। “ਮੈਂ ਬਹੁਤ ਬਹਿਸ ਕੀਤੀ, ਪਰ ਬਾਅਦ ਵਿੱਚ ਏਆਈ ਨੇ ਕਿਹਾ, ‘ਮੈਂ ਇੱਕ ਮਸ਼ੀਨ ਹਾਂ।’ ਮੌਜੂਦਾ ਸਮਾਂ ਕੰਪਿਊਟਰਾਂ ਨਾਲ ਮੁਕਾਬਲਾ ਕਰਨ ਦਾ ਹੈ।”

“ਅਸੀਂ ਹਰ ਪਲ ਲੋਕਾਂ ਲਈ ਬਿਤਾਇਆ, ਵਿਰੋਧੀ ਸਿਆਸਤ ਕਰ ਰਹੇ”

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਅਸੀਂ ਚਾਰ ਸਾਲਾਂ ਦਾ ਹਰ ਪਲ ਲੋਕਾਂ ਲਈ ਬਿਤਾਇਆ। ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਧਰਮ, ਜਾਤ ਅਤੇ ਇੱਕ ਦੂਜੇ ਨੂੰ ਵੰਡਣ ਤੇ ਕੇਂਦ੍ਰਿਤ ਹੁੰਦੇ ਸਨ। ਕੇਜਰੀਵਾਲ ਨੇ ਆਪਣੇ ਮੈਨੀਫੈਸਟੋ ਵਿੱਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ।” ਅੱਜ ਅਸੀਂ 10 ਲੱਖ ਦੀ ਕੈਸ਼ਲੈੱਸ ਬੀਮਾ ਯੋਜਨਾ ਦੇ ਰਹੇ ਹਾਂ। ਅਜਿਹੀ ਸਕੀਮ ਤਾਂ ਕੈਨੇਡਾ ਵਰਗੇ ਵਿਕਸਿਤ ਦੇਸ਼ ਵਿੱਚ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਸੂਬੇ ਦੇ ਲੋਕਾਂ ਨੂੰ ਸਿਹਤ ਦੇ ਮਾਮਲੇ ਵਿੱਚ ਵੱਡੀ ਮਦਦ ਮਿਲੇਗੀ। ਜੇਕਰ ਪੰਜਾਬ ਦੇ ਲੋਕ ਸਿਹਤਮੰਦ ਰਹਿਣਗੇ ਤਾਂ ਹੀ ਸੂਬਾ ਅੱਗੇ ਵੱਧ ਸਕੇਗਾ।

Follow Us
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...