AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਔਰਤਾਂ ਤੇ ਕੀਤੀ ਵਿਵਾਦਿਤ ਪੋਸਟ ‘ਤੇ ਵਿਧਾਨਸਭਾ ‘ਚ ਮੁੜ ਹੰਗਾਮਾ, ਸੁਖਪਾਲ ਖਹਿਰਾ ਅਤੇ ਆਪ ਵਿਧਾਇਕ ਵਿਚਾਲੇ ਤਿੱਖੀ ਬਹਿਸ

Sukhpal Khaira Post Controversy: 1,000 ਰੁਪਏ ਦੇਣ ਤੇ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਵਿਵਾਦਪੂਰਨ ਪੋਸਟ ਪਾਈ ਸੀ। ਜਿਸਨੂੰ ਆਮ ਆਦਮੀ ਪਾਰਟੀ ਦਲਿਤ ਔਰਤਾਂ ਦਾ ਅਪਮਾਨ ਦੱਸ ਰਹੀ ਹੈ। ਚੀਮਾ ਨੇ ਕਿਹਾ ਕਿ ਕਾਂਗਰਸੀ ਮੈਂਬਰ ਹਰ ਵਾਰ ਔਰਤਾਂ ਦਾ ਅਪਮਾਨ ਕਰਦੇ ਹਨ। ਉਨ੍ਹਾਂ ਨੇ ਪਹਿਲਾਂ ਵੀ "ਬੈਂਡ ਬਾਜਾ" ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਹੱਦ ਪਾਰ ਕਰ ਦਿੱਤੀ ਹੈ।

ਔਰਤਾਂ ਤੇ ਕੀਤੀ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਸੁਖਪਾਲ ਖਹਿਰਾ ਅਤੇ ਆਪ ਵਿਧਾਇਕ ਵਿਚਾਲੇ ਤਿੱਖੀ ਬਹਿਸ
tv9-punjabi
| Updated On: 11 Mar 2026 13:42 PM IST
Share

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਪੰਜਵਾਂ ਦਿਨ ਹੈ। ਜਿਵੇਂ ਹੀ ਅੱਜ ਦੀ ਕਾਰਵਾਈ ਸ਼ੁਰੂ ਹੋਈ, ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਔਰਤਾਂ ਤੇ ਕੀਤੀ ਵਿਵਾਦਿਤ ਪੋਸਟ ਨੂੰ ਲੈ ਕੇ ਮੁੜ ਹੰਗਾਮਾ ਸ਼ੁਰੂ ਹੋ ਗਿਆ। ਹੰਗਾਮਾ ਵੱਧਦਿਆਂ ਦੇਖ ਸਪੀਕਰ ਸੰਧਵਾ ਨੇ 20 ਮਿੰਟ ਲਈ ਸਦਨ ਦੀ ਕਾਰਵਾਈ ਮੁੱਅਤਲ ਕਰ ਦਿੱਤੀ।ਇਸ ਦੌਰਾਨ ਸਦਨ ਵਿੱਚ “ਸ਼ੇਮ, ਸ਼ੇਮ” ਦੇ ਨਾਅਰੇ ਵੀ ਲੱਗੇ। ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਮੈਂਬਰ ਅੱਜ ਸਦਨ ਵਿੱਚ ਮੌਜੂਦ ਹਨ। ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਇੱਕ ਇੰਟਰਵਿਊ ਦਾ ਹਵਾਲਾ ਦਿੱਤਾ। ਇਸ ਤੋਂ ਬਾਅਦ ਸਦਨ ਵਿੱਚ ਫਿਰ “ਸ਼ੇਮ, ਸ਼ੇਮ” ਦੇ ਨਾਅਰੇ ਲੱਗਣ ਲੱਗੇ।

ਚੀਮਾ ਨੇ ਕਿਹਾ, “ਇਹ ਵਿਅਕਤੀ ਸਾਡੀਆਂ ਮਾਵਾਂ ਅਤੇ ਭੈਣਾਂ ਦੀ ਕੁੱਖ ਤੱਕ ਵਿੱਚ ਜਾਣ ਦੀ ਗੱਲ ਕਰਦਾ ਹੈ। ਕੱਲ੍ਹ ਉਹ ਇੱਕ ਲਗਜ਼ਰੀ ਕਾਰ ਵਿੱਚ ਬੈਠਾ ਹੋਵੇਗਾ, ਕਿਉਂਕਿ ਇਹ ਲੋਕ ਮੂੰਹ ਵਿੱਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਏ ਸਨ। ਬੰਦਾ ਬਣ ਕੇ ਇੱਕ ਮਿੰਟ ਸੁਣ ਲਵੋ।” ਇਸ ਨਾਲ ਚੀਮਾ ਅਤੇ ਖਹਿਰਾ ਵਿਚਕਾਰ ਬਹਿਸ ਹੋਰ ਵਧ ਗਈ, ਜਿਸ ਕਾਰਨ ਗਰਮਾ-ਗਰਮੀ ਹੋ ਗਈ। ਚੀਮਾ ਨੇ ਸਪੀਕਰ ਨੂੰ ਕਿਹਾ ਕਿ ਉਹ ਬਦਮਾਸ਼ੀ ਕਰਦਾ ਹੈ। ਇਸ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਖੜ੍ਹੇ ਹੋ ਗਏ। ਉਨ੍ਹਾਂ ਕਿਹਾ, “ਉਹ ਪੰਜਾਬ ਵਿਧਾਨ ਸਭਾ ਵਿੱਚ ਦੁਰਵਿਵਹਾਰ ਕਰਦੇ ਹਨ ਅਤੇ ਸਾਡੀਆਂ ਔਰਤਾਂ ਨੂੰ ਬੁਰਾ-ਭਲਾ ਕਹਿੰਦੇ ਹਨ। ਜਿੱਥੇ ਮਰਜ਼ੀ ਆਜਾ, ਬਾਹਰ ਆ ਜਾ। ਮੈਂ ਤੁਹਾਡੇ ਵਰਗੇ ਕਈ ਬਦਮਾਸ਼ਾਂ ਦੀ ਬਦਮਾਸ਼ੀ ਕੱਢੀ ਹੈ।”

ਚੀਮਾ ਨੇ ਕਿਹਾ ਕਿ ਸੰਵਿਧਾਨ ਬਾਬਾ ਸਾਹਿਬ ਅੰਬੇਡਕਰ ਨੇ ਬਣਾਇਆ ਹੈ। ਇਸੇ ਸੰਵਿਧਾਨ ਦੇ ਤਹਿਤ ਅਰੁਣਾ ਚੌਧਰੀ ਵਿਧਾਇਕ ਅਤੇ ਮੰਤਰੀ ਬਣੀ। “ਮਾਫ਼ ਕਰਨਾ, ਤੁਹਾਡੇ ਕੁਝ ਦਾਦਾ-ਦਾਦੀ ਜਾਂ ਪੜਦਾਦੇ ਨੇ ਮਜ਼ਦੂਰਾਂ ਵਜੋਂ ਕੰਮ ਕੀਤਾ ਹੋਵੇਗਾ। ਇਹ ਸੁਖਪਾਲ ਖਹਿਰਾ ਤਾਂ ਸਾਡੀ ਮਜਦੂਰੀ ‘ਤੇ ਵੀ ਟਿੱਪਣੀ ਕਰਦਾ ਹੈ ਅਤੇ ਸਾਨੂੰ ਬੰਧੂਆ ਮਜ਼ਦੂਰ ਕਹਿੰਦਾ ਹੈ।”ਉਨ੍ਹਾਂ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਇੱਕ ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਅਤੇ ਕੇਜਰੀਵਾਲ ਅਤੇ ਭਗਵੰਤ ਮਾਨ ਦੁਆਰਾ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰਾ ਕਰ ਰਿਹਾ ਹਾਂ। ਅਸੀਂ ਪੰਜ ਵਾਰ ਬਜਟ ਪੇਸ਼ ਕੀਤਾ ਹੈ ਅਤੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਾਜਵਾ ਸਾਹਿਬ ਦਾ ਧੰਨਵਾਦ, ਪਰ ਇਸ ਮਾਮਲੇ ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹ ਜਿਸ ਵੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ, ਉਹ ਹਫੜਾ-ਦਫੜੀ ਮਚਾ ਦਿੰਦਾ ਹੈ।”

ਚੀਮਾ ਦੇ ਖਹਿਰਾ ਤੇ ਤਿੱਖੇ ਹਮਲੇ

ਚੀਮਾ ਨੇ ਕਿਹਾ, “ਮੈਂ ਸੋਸ਼ਲ ਮੀਡੀਆ ‘ਤੇ ਪੜ੍ਹ ਰਿਹਾ ਸੀ ਕਿ ਕਿਤੇ ਇਹ ਲਿਖਿਆ ਗਿਆ ਸੀ ਕਿ ਉਹ ਤੇਲ ਚੋਰੀ ਕਰਦਾ, ਕਿਤੇ ਉਹ ਤਰਪਾਲ ਚੋਰੀ ਕਰਦਾ ਫੜਿਆ ਗਿਆ ਹੈ, ਅਤੇ ਕਿਤੇ ਉਹ ਆਪਣੀ 12ਵੀਂ ਜਮਾਤ ਦੀ ਡਿਗਰੀ ਲੁਕਾਉਂਦਾ ਫੜਿਆ ਗਿਆ ਹੈ। ਜੇਕਰ ਦਿਲ ਵਿੱਚ ਚੋਰ ਹੋਵੇ ਤਾਂ ਹੀ ਚੀਜ਼ਾਂ ਲੁਕਦੀਆਂ ਹਨ।”ਉਨ੍ਹਾਂ ਨੇ ਕਿਹਾ, “ਮੇਰੀ ਡਿਗਰੀ ਕਿਤੇ ਵੀ ਚੈੱਕ ਕਰਵਾ ਲਓ। ਇਹ ਤੁਹਾਡੀ ਡਿਗਰੀ ਵਾਂਗ ਨਹੀਂ ਹੈ, ਮੈਂ ਤੁਹਾਡੀ ਤਰ੍ਹਾਂ ਨਹੀ, ਜਿੱਥੇ ਮੈਂ ਆਪਣੀ ਜਗ੍ਹਾ ਕਿਸੇ ਹੋਰ ਨੂੰ ਬਿਠਾ ਕੇ ਪ੍ਰੀਖਿਆ ਪਾਸ ਕੀਤੀ।” ਉਸਨੂੰ ਜਿੱਥੇ ਵੀ ਜਨਤਕ ਪਲੇਟਫਾਰਮ ਮਿਲਦਾ ਹੈ, ਉੱਥੇ ਹੀ ਗਲਤ ਬੋਲਦਾ ਹੈ।ਚੀਮਾ ਨੇ ਅੰਤ ਵਿੱਚ ਕਿਹਾ, “ਮੈਂ ਇਸਦਾ ਖਰਚਾ ਦਿਆਂਗਾ, ਤਾਂ ਜੋ ਤੁਸੀਂ ਇਸਦਾ ਇਲਾਜ ਕਰਵਾ ਲਵੋ।”

‘ਸਾਰੀ ਕਾਂਗਰਸ ਪਾਰਟੀ ਮੁਆਫ਼ੀ ਮੰਗੇ’

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਦੀਆਂ ਤੋਂ ਮਾਂ ਦੀ ਕੁੱਖ ਤੋਂ ਵੰਸ਼ ਚਲਦੇ ਆ ਰਹੇ ਹਨ। ਅੱਜ ਕੁੱਖ ਬਾਰੇ ਕਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ? ਸਰਕਾਰ ਦੀ ਯੋਜਨਾ ਮਹਿਲਾ ਸਸ਼ਕਤੀਕਰਨ ਲਈ ਹੈ। ਪੂਰੀ ਕਾਂਗਰਸ ਪਾਰਟੀ ਨੂੰ ਖਹਿਰਾ ਦੇ ਬਿਆਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

‘ਵਕੀਲ ਭਾਈਚਾਰੇ ਦੀ ਨਿੰਦਾ ਕੀਤੀ’

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੱਲ੍ਹ ਹਰਪਾਲ ਸਿੰਘ ਚੀਮਾ ਨੂੰ ਬੰਧੂਆ ਮਜ਼ਦੂਰ ਕਿਹਾ ਗਿਆ ਸੀ, ਜਦੋਂਕਿ ਇਹ ਇੱਕ ਕਾਨੂੰਨੀ ਅਪਰਾਧ ਹੈ। ਅਜਿਹਾ ਕਰਕੇ ਵਕੀਲ ਭਾਈਚਾਰੇ ਦੀ ਨਿੰਦਾ ਕੀਤੀ ਗਈ ਹੈ। ਕਿਰਤ ਅਧਿਕਾਰੀ ਤੋਂ ਮੰਤਰੀ ਬਣਨ ਵਾਲੇ ਹਰਭਜਨ ਸਿੰਘ ‘ਤੇ ਵੀ ਗਲਤ ਕਿਹਾ ਗਿਆ। ਇਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਖਹਿਰਾ ਨੇ ਪਾਈ ਸੀ ਵਿਵਾਦਿਤ ਪੋਸਟ

ਦਰਅਸਲ ਖਹਿਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਸੀ ਕਿ 1000 ਰੁਪਏ ਪਿੱਛੇ ਗਿੱਧਾ ਪਾਉਣ ਵਾਲੀਆਂ ਕਿੱਥੋਂ ਜੰਮ ਲੈਣਗੀਆਂ ਸੂਰਮੇ। ਜਿਸ ਤੋਂ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਉਨ੍ਹਾਂ ਤੇ ਹਮਲਾਵਰ ਹੋ ਗਏ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੁੱਛਿਆ, “ਕੀ ਤੁਸੀਂ ਇਸ ਮਾਮਲੇ ਤੇ ਮੁਆਫ਼ੀ ਮੰਗੋਗੇ?” ਚੀਮਾ ਨੇ ਕਿਹਾ, “ਜੇ ਅਸੀਂ ਆਮ ਔਰਤਾਂ ਅਤੇ ਦਲਿਤ ਔਰਤਾਂ ਦਾ ਸਤਿਕਾਰ ਕਰਦੇ ਹੋ ਤਾਂ ਤੁਹਾਨੂੰ ਫੌਰਨ ਆਪਣੇ ਇਸ ਵਿਵਾਦਿਤ ਬਿਆਨ ਤੇ ਮੁਆਫੀ ਮੰਗਣੀ ਹੋਵੇਗੀ। ਜੇਕਰ ਵਿਰੋਧੀ ਧਿਰ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਈ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਔਰਤਾਂ ਦਾ ਅਪਮਾਨ ਕਰਨ ਦਾ ਅਧਿਕਾਰ ਮਿਲ ਗਿਆ।”

ਮਹਿਲਾ ਵਿਧਾਇਕਾਂ ਨੇ ਖੋਲ੍ਹਿਆ ਮੋਰਚਾ

ਉੱਧਰ ਪਾਰਟੀ ਦੀਆਂ ਸਾਰੀਆਂ ਮਹਿਲਾਂ ਵਿਧਾਇਕਾ ਨੇ ਵੀ ਖਹਿਰਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਸਦਨ ਵਿੱਚ ਉਨ੍ਹਾਂ ਖਿਲਾਫ ਨਿੰਦਾ ਮਤਾ ਪੇਸ਼ ਕੀਤਾ ਗਿਆ, ਜਿਸਨੂੰ ਪਾਸ ਕਰ ਦਿੱਤਾ ਗਿਆ। ਬੀਤੇ ਦਿਨ ਆਪ’ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਇਸ ਮਾਮਲੇ ‘ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ਅਸੀਂ ਇਸ ਮੁੱਦੇ ਨੂੰ ਰਾਜ ਪੱਧਰ ‘ਤੇ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਔਰਤਾਂ ਦਾ ਅਪਮਾਨ ਕਰਦੀ ਆਈ ਹੈ। ਜੇਕਰ ਸਰਕਾਰ ਵੱਲੋਂ ਮਿਲਣ ਵਾਲੀ ਕਿਸੇ ਮਦਦ ਨੂੰ ਖਹਿਰਾ ਨੇ ਔਰਤਾਂ ਦੀ ਕੁੱਖ ਨਾਲ ਜੋੜ ਕੇ ਵੇਖਿਆ। ਇਹ ਕਾਂਗਰਸ ਦੀ ਘਿਣੌਨੀ ਸੋਚ ਹੈ। ਉਨ੍ਹਾਂ ਦੀ ਇਹ ਸੋਚ ਦੱਸਦੀ ਹੈ ਕਿ ਕਾਂਗਰਸ ਦੀ ਸੋਚ ਕੀ ਹੈ। ਇਨ੍ਹਾਂ ਦੀ ਵਿਚਾਰਧਾਰੀ ਕੀ ਹੈ।

ਮਹਿਲਾ ਕਮਿਸ਼ਨ ਨੇ ਭੇਜਿਆ ਹੈ ਨੋਟਿਸ

ਉੱਧਰ, ਮਹਿਲਾ ਕਮਿਸ਼ਨ ਨੇ ਕਪੂਰਥਲਾ ਦੇ ਐਸਐਸਪੀ ਨੂੰ ਪੱਤਰ ਲਿਖਿਆ ਕਿ ਇਹ ਇੱਕ ਵਾਇਰਲ ਵੀਡੀਓ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਹਿ ‘ਤੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਥਿਤ ਤੌਰ ‘ਤੇ ਔਰਤਾਂ ਖਿਲਾਫ ਬਹੁਤ ਹੀ ਅਪਮਾਨਜਨਕ ਟਿੱਪਣੀ ਕੀਤੀ ਹੈ। ਮਾਮਲੇ ਦੀ ਗੰਭੀਰਤਾਂ ਨੂੰ ਸਮਝਦੇ ਹੋਏ, ਕਮਿਸ਼ਨ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਦੇ ਤਹਿਤ ਖੁਦ ਨੋਟਿਸ ਲਿਆ ਹੈ।” ਇਸ ਮਾਮਲੇ ਦੀ ਤੁਰੰਤ ਜਾਂਚ ਐਸਪੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਦੀ ਸਟੇਟਸ ਰਿਪੋਰਟ ਅਤੇ ਰਾਜਾ ਵੜਿੰਗ ਅਤੇ ਸੁਖਪਾਲ ਖਹਿਰਾ ਨੂੰ 11 ਮਾਰਚ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤਾ ਜਾਵੇ।

ਵਿਵਾਦਿਤ ਪੋਸਟ ਤੇ ਖਹਿਰਾ ਨੇ ਦਿੱਤੀ ਸਫਾਈ

ਵਿਵਾਦ ਵੱਧਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਗੱਲ੍ਹ ਉਨ੍ਹਾਂ ਨੇ ਨਹੀਂ, ਸਗੋਂ ਯੂਟਿਊਬਰ ਨੇ ਕਿਹਾ ਸੀ। ਉਨ੍ਹਾਂ ਖਿਲਾਫ ਜੋ ਵੀ ਕਾਰਵਾਈ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਉਹ ਵਿਧਾਨ ਸਭਾ ਜਾ ਕੇ ਇਸਦਾ ਜਵਾਬ ਦੇਣਗੇ। ਮੇਰੇ ਖਿਲਾਫ ਜੋ ਵੀ ਕਾਰਵਾਈ ਤੁਸੀਂ ਕਰਨਾ ਚਾਹੁੰਦੇ ਹੋ ਕਰ ਲਵੋ। ਜੇ ਤੁਸੀਂ ਮੈਨੂੰ ਵਿਧਾਨ ਸਭਾ ਵਿੱਚੋਂ ਕੱਢਣਾ ਚਾਹੁੰਦੇ ਹੋ, ਕੱਢ ਦਿਓ। ਜੇ ਤੁਸੀਂ ਮੈਨੂੰ ਮੁਅੱਤਲ ਕਰਨਾ ਚਾਹੁੰਦੇ ਹੋ, ਕਰ ਦਿਓ।”

ਖਹਿਰਾ ਨੇ ਕਿਹਾ ਕਿ ਯੂਟਿਊਬਰ ਨੇ ਪੁੱਛਿਆ ਸੀ, “ਇਹ ਔਰਤਾਂ ਜੋ 1,000 ਰੁਪਏ ਲਈ ਭੰਗੜਾ ਪਾ ਰਹੀਆਂ ਹਨ, ਪੰਜਾਬ ਲਈ ਸੂਰਮੇ ਪੈਦਾ ਕਰਨਗੀਆਂ?” ਇਹ ਉਸਨੇ ਕਿਹਾ ਸੀ, ਮੈਂ ਨਹੀਂ।” ਉਸੇ ਯੂਟਿਊਬਰ ਨੇ ਸਰਕਾਰ ਦੀਆਂ ਕਈ ਕਾਰਵਾਈਆਂ ਨੂੰ ਯਾਦ ਕਰਦੇ ਹੋਏ ਪੁੱਛਿਆ, “ਕੀ ਇਹ ਔਰਤਾਂ ਸੂਰਮੇ ਪੈਦਾ ਕਰਨਗੀਆਂ?” ਮੈਂ ਉਸਦੀ ਪੋਸਟ ਸਾਂਝੀ ਕੀਤੀ। ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ।

Follow Us
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ
PU 'ਚ PhD ਸਕਾਲਰ ਕੁੜੀ ਦੀ ਮੌਤ ਮਾਮਲੇ 'ਚ 2 ਇੰਜੀਨੀਅਰ ਮੁਅੱਤਲ, ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ...
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,
Rahul Gandhi Parliament Speech: ਰਾਹੁਲ ਗਾਂਧੀ ਦੇ 'Idiot' ਅਤੇ ਅੰਧਭਗਤ ਕਹਿਣ 'ਤੇ ਲੋਕ ਸਭਾ 'ਚ ਹੋ ਗਿਆ ਹੰਗਾਮਾ,...
Kangana Ranauts ਦੇ Gen Z ਤੇ ਦਿੱਤੇ ਬਿਆਨ ਨਾਲ ਛਿੜਿਆ ਵਿਵਾਦ, ਵਿਰੋਧੀਆਂ ਨੇ ਕੀਤੀ ਨੇ ਜਨਤਕ ਮੁਆਫ਼ੀ ਦੀ ਮੰਗ
Kangana Ranauts ਦੇ Gen Z ਤੇ ਦਿੱਤੇ ਬਿਆਨ ਨਾਲ ਛਿੜਿਆ ਵਿਵਾਦ, ਵਿਰੋਧੀਆਂ ਨੇ ਕੀਤੀ ਨੇ ਜਨਤਕ ਮੁਆਫ਼ੀ ਦੀ ਮੰਗ...
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ
PU 'ਚ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ, ਵਿਦਿਆਰਥੀਆਂ ਦਾ ਜੋਰਦਾਰ ਰੋਸ ਪ੍ਰਦਰਸ਼ਨ...
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ
Meta ਨੇ PM ਮੋਦੀ ਦੀ ਫੇਸਬੁੱਕ ਪੋਸਟ ਨੂੰ ਹਟਾਉਣ ਤੇ ਮੰਗੀ ਮੁਆਫ਼ੀ, ਤਕਨੀਕੀ ਖਰਾਬੀ ਨੂੰ ਦੱਸਿਆ ਵਜ੍ਹਾ...
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ
ਜੰਮੂ-ਕਸ਼ਮੀਰ ਦੇ ਗਾਂਦਰਬਲ 'ਚ 20 ਮੀਟਰ ਡੂੰਘੀ ਖੱਡ 'ਚ ਡਿੱਗੀ ਬੱਸ, ਬਚਾਅ ਕਾਰਜ ਜਾਰੀ...