AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੁਰਦਾਸਪੁਰ ਮੁਠਭੇੜ ਚ ਮਾਰੇ ਗਏ ਨੌਜਵਾਨ ਦਾ ਪਿੰਡ ‘ਚ ਅੰਤਿਮ ਸੰਸਕਾਰ, ਪਰਿਵਾਰ ਨੇ ਫਿਰ ਚੁੱਕੇ ਪੁਲਿਸ ‘ਤੇ ਸਵਾਲ

ਜ਼ਿਲ੍ਹਾ ਗੁਰਦਾਸਪੁਰ ਦੇ ਆਦੀਆਂ ਪੁਲਿਸ ਚੈੱਕ ਪੋਸਟ 'ਤੇ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ ਦਾ ਸੋਮਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਗੁਰਦਾਸਪੁਰ ਮੁਠਭੇੜ ਚ ਮਾਰੇ ਗਏ ਨੌਜਵਾਨ ਦਾ ਪਿੰਡ 'ਚ ਅੰਤਿਮ ਸੰਸਕਾਰ, ਪਰਿਵਾਰ ਨੇ ਫਿਰ ਚੁੱਕੇ ਪੁਲਿਸ 'ਤੇ ਸਵਾਲ
ਗੁਰਦਾਸਪੁਰ ਮੁਠਭੇੜ ਚ ਮਾਰੇ ਗਏ ਨੌਜਵਾਨ ਦਾ ਪਿੰਡ ‘ਚ ਅੰਤਿਮ ਸੰਸਕਾਰ
avtar-singh
| Published: 09 Mar 2026 19:50 PM IST

ਜ਼ਿਲ੍ਹਾ ਗੁਰਦਾਸਪੁਰ ਦੇ ਆਦੀਆਂ ਪੁਲਿਸ ਚੈੱਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ ਦਾ ਸੋਮਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਇਸ ਮੁਠਭੇੜ ਨੂੰ ਫਰਜ਼ੀ ਦੱਸਦਿਆਂ ਉੱਚ ਪੱਧਰੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਰਣਜੀਤ ਸਿੰਘ ਦੀ ਦੇਹ ਸੰਭਾਲ ਕੇ ਰੱਖੀ ਹੋਈ ਸੀ। ਹਾਲਾਂਕਿ, ਲਾਸ਼ ਦੀ ਵਿਗੜਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਨੇ ਭਰੇ ਮਨ ਨਾਲ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ।

ਪਿੰਡ ਦੇ ਸ਼ਮਸ਼ਾਨਘਾਟ ਵਿੱਚ ਹੋਈਆਂ ਅੰਤਿਮ ਰਸਮਾਂ

ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਿਭਾਈਆਂ ਗਈਆਂ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਮ੍ਰਿਤਕ ਦੇ ਘਰ ਪਹੁੰਚੇ। ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਭਾਵੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਪਰ ਇਨਸਾਫ਼ ਦੀ ਲੜਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ ਦਾ ਐਲਾਨ 16 ਮਾਰਚ ਨੂੰ ਰਣਜੀਤ ਸਿੰਘ ਦੇ ਭੋਗ ਦੇ ਪ੍ਰੋਗਰਾਮ ਮੌਕੇ ਕੀਤਾ ਜਾਵੇਗਾ।

ਪੁਲਿਸ ਮੁਠਭੇੜ ‘ਤੇ ਉੱਠੇ ਸਵਾਲ

ਰਣਜੀਤ ਸਿੰਘ, ਜੋ ਕਿ ਕੁਆਰਾ ਸੀ, ਨੂੰ ਪੁਲਿਸ ਨੇ 25 ਫਰਵਰੀ ਨੂੰ ਇੱਕ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ। ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਮੁੱਢੋਂ ਨਕਾਰਦਿਆਂ ਇਸ ਨੂੰ ਫਰਜ਼ੀ ਮੁਠਭੇੜ ਕਰਾਰ ਦਿੱਤਾ ਸੀ। ਇਸੇ ਰੋਸ ਦੇ ਚੱਲਦਿਆਂ ਪਰਿਵਾਰ ਨੇ ਪਹਿਲਾਂ ਪੋਸਟਮਾਰਟਮ ਅਤੇ ਫਿਰ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਲਗਾਤਾਰ ਸਮਾਂ ਬੀਤਣ ਕਾਰਨ ਦੇਹ ਖ਼ਰਾਬ ਹੋਣ ਲੱਗੀ ਸੀ, ਜਿਸ ਕਾਰਨ ਐਤਵਾਰ ਨੂੰ ਪਰਿਵਾਰ ਨੇ ਸੰਸਕਾਰ ਲਈ ਸਹਿਮਤੀ ਦਿੱਤੀ।

ਕੀ ਸੀ ਪੂਰਾ ਮਾਮਲਾ?

ਦੱਸਣਯੋਗ ਹੈ ਕਿ ਆਦੀਆਂ ਪੁਲਿਸ ਚੈੱਕ ਪੋਸਟ ਦੇ ਅੰਦਰ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਏ.ਐੱਸ.ਆਈ. ਗੁਰਨਾਮ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਦੌਰਾਨ ਆਲੀਨੰਗਲ ਦੇ ਰਹਿਣ ਵਾਲੇ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦਿਲਾਵਰ ਸਿੰਘ ਨੇ ਖ਼ੁਲਾਸਾ ਕੀਤਾ ਸੀ ਕਿ ਇਹ ਹੱਤਿਆ ਆਦੀਆਂ ਦੇ ਰਹਿਣ ਵਾਲੇ ਰਣਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੇ ਕੀਤੀ ਹੈ।

ਇਸ ਜਾਣਕਾਰੀ ਤੋਂ ਬਾਅਦ ਪੁਲਿਸ ਨੇ ਰਣਜੀਤ ਸਿੰਘ ਨੂੰ ਕਾਬੂ ਕੀਤਾ ਸੀ, ਜੋ ਬਾਅਦ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ। ਪੁਲਿਸ ਨੇ ਇਸ ਮਾਮਲੇ ਦੇ ਤੀਜੇ ਮੁੱਖ ਮੁਲਜ਼ਮ ਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਇੰਦਰਜੀਤ ਦੇ ਭਰਾ ਸਵਰਨ ਸਿੰਘ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਫਿਲਹਾਲ ਇਸ ਮਾਮਲੇ ਨਾਲ ਸਬੰਧਤ ਸਾਰੇ ਮੁਲਜ਼ਮ ਪੁਲਿਸ ਰਿਮਾਂਡ ‘ਤੇ ਹਨ।

Follow Us
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report
ਈਰਾਨ ਵਿੱਚ ਅਮਰੀਕੀ ਹਮਲੇ ਦਾ ਅਸਰ, ਕੋਮ ਤੋਂ ਸਾਹਮਣੇ ਆਇਆ ਸੱਚ, Ground Report...
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ
ਕਾਂਗਰਸ 'ਚ 8 ਚੋਂ 9 ਮੁੱਖ ਮੰਤਰੀ, ਸੀਐਮ ਭਗਵੰਤ ਮਾਨ ਨੇ ਸ਼ਾਇਰਾਨਾ ਅੰਦਾਜ 'ਚ ਲਈ ਸਾਰਿਆਂ ਦੀ ਕਲਾਸ...
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?
ਦਿੱਲੀ BJP ਦਫ਼ਤਰ ਵਿਖੇ ਉੱਤਸਵ ਦੀਆਂ ਤਿਆਰੀਆਂ, ਕੀ ਇਹ ਜਿੱਤ ਦਾ ਜਸ਼ਨ ਹੈ?...
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ
Bengal Election Results:ਮੁਸਲਿਮ ਬਹੁਲਤਾ ਵਾਲੇ ਬੂਥਾਂ 'ਤੇ BJP ਦੇ ਵਾਧੇ ਦਾ ਦਾਅਵਾ, ਸੁਵੇਂਦੂ ਅਧਿਕਾਰੀ ਦਾ ਬਿਆਨ...
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ
Delhi Vivek Vihar Fire: ਦਿੱਲੀ ਦੇ ਵਿਵੇਕ ਵਿਹਾਰ 'ਚ ਭਿਆਨਕ ਅੱਗ, AC ਧਮਾਕੇ ਵਿੱਚ ਕਈ ਲੋਕਾਂ ਦੀ ਮੌਤ...
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?
ਤਹਿਰਾਨ ਤੋਂ ਸੁਮੈਰਾ ਖਾਨ ਦੀ ਗਰਾਉਂਡ ਰਿਪੋਰਟ, ਜਾਣੋ ਪ੍ਰਦਰਸ਼ਨਕਾਰੀ ਔਰਤਾਂ ਨੇ TV9 ਨੂੰ ਕੀ ਦੱਸਿਆ?...
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ
ਵਿਸ਼ੇਸ਼ ਇਜਲਾਸ ਤੇ ਸਵਾਲ ਚੁੱਕਣ ਵਾਲਿਆਂ ਨੂੰ ਸੀਐਮ ਮਾਨ ਦੀਆਂ ਖਰੀਆਂ-ਖਰੀਆਂ...
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼
ਕਰਿਸ਼ਮਾ ਕਪੂਰ ਦੇ ਬੱਚਿਆਂ ਲਈ ਰਾਹਤ, ਦਿੱਲੀ ਹਾਈ ਕੋਰਟ ਨੇ ਸੰਜੇ ਕਪੂਰ ਦੀਆਂ ਜਾਇਦਾਦਾਂ ਨੂੰ ਕੀਤਾ ਫ੍ਰੀਜ਼...
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ
ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਐਕਟਿਵ ਹੋਇਆ ਹਿਊਮਨ ਰਾਈਟਸ ਕਮਿਸ਼ਨ...