AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਆਲੂ ਤੋਂ ਲੈ ਕੇ ਕੇਲੇ ਤੱਕ… ਬੜੇ ਕੰਮ ਦੇ ਹਨ ਇਨ੍ਹਾਂ ਫਲਾਂ ਤੇ ਸਬਜ਼ੀਆਂ ਦੇ ਛਿਲਕੇ, ਕੁਦਰਤੀ ਨਿਖਾਰ ਲਈ ਇੰਝ ਕਰੋ ਵਰਤੋਂ

ਅਕਸਰ ਫਲ ਅਤੇ ਸਬਜ਼ੀਆਂ ਖਾਂਦੇ ਸਮੇਂ ਅਸੀਂ ਉਨ੍ਹਾਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੰਦੇ ਹਾਂ। ਚਾਹੇ ਉਹ ਆਲੂ ਹੋਵੇ, ਕੇਲਾ, ਸੰਤਰਾ ਜਾਂ ਖੀਰਾ ਇਨ੍ਹਾਂ ਸਾਰਿਆਂ ਦੇ ਛਿਲਕੇ ਆਮ ਤੌਰ 'ਤੇ ਰਸੋਈ ਵਿੱਚ ਫਾਲਤੂ ਹੀ ਸਮਝੇ ਜਾਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਾਧਾਰਨ ਦਿਖਣ ਵਾਲੇ ਛਿਲਕੇ ਚਮੜੀ ਦੀ ਦੇਖਭਾਲ ਵਿੱਚ ਬੇਹੱਦ ਅਸਰਦਾਰ ਸਾਬਤ ਹੋ ਸਕਦੇ ਹਨ।

ਆਲੂ ਤੋਂ ਲੈ ਕੇ ਕੇਲੇ ਤੱਕ... ਬੜੇ ਕੰਮ ਦੇ ਹਨ ਇਨ੍ਹਾਂ ਫਲਾਂ ਤੇ ਸਬਜ਼ੀਆਂ ਦੇ ਛਿਲਕੇ, ਕੁਦਰਤੀ ਨਿਖਾਰ ਲਈ ਇੰਝ ਕਰੋ ਵਰਤੋਂ
ਆਲੂ ਤੇ ਕੇਲੇ ਦੇ ਛਿਲਕਿਆਂ ਨਾਲ ਪਾਓ ਕੁਦਰਤੀ ਨਿਖਾਰ, ਬਿਊਟੀ ਲਈ ਬੇਹੱਦ ਫਾਇਦੇਮੰਦ
tv9-punjabi
| Updated On: 09 Mar 2026 20:29 PM IST

ਅਕਸਰ ਫਲ ਅਤੇ ਸਬਜ਼ੀਆਂ ਖਾਂਦੇ ਸਮੇਂ ਅਸੀਂ ਉਨ੍ਹਾਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇਦਾਨ ਵਿੱਚ ਸੁੱਟ ਦਿੰਦੇ ਹਾਂ। ਚਾਹੇ ਉਹ ਆਲੂ ਹੋਵੇ, ਕੇਲਾ, ਸੰਤਰਾ ਜਾਂ ਖੀਰਾ ਇਨ੍ਹਾਂ ਸਾਰਿਆਂ ਦੇ ਛਿਲਕੇ ਆਮ ਤੌਰ ‘ਤੇ ਰਸੋਈ ਵਿੱਚ ਫਾਲਤੂ ਹੀ ਸਮਝੇ ਜਾਂਦੇ ਹਨ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਹ ਸਾਧਾਰਨ ਦਿਖਣ ਵਾਲੇ ਛਿਲਕੇ ਚਮੜੀ ਦੀ ਦੇਖਭਾਲ ਵਿੱਚ ਬੇਹੱਦ ਅਸਰਦਾਰ ਸਾਬਤ ਹੋ ਸਕਦੇ ਹਨ। ਦਰਅਸਲ, ਫਲਾਂ ਅਤੇ ਸਬਜ਼ੀਆਂ ਦੇ ਛਿਲਕਿਆਂ ਵਿੱਚ ਕਈ ਤਰ੍ਹਾਂ ਦੇ ਕੁਦਰਤੀ ਪੌਸ਼ਟਿਕ ਤੱਤ, ਵਿਟਾਮਿਨ, ਐਂਟੀ-ਆਕਸੀਡੈਂਟ ਅਤੇ ਮਿਨਰਲਸ ਪਾਏ ਜਾਂਦੇ ਹਨ, ਜੋ ਚਮੜੀ ਨੂੰ ਪੋਸ਼ਣ ਦੇਣ ਅਤੇ ਉਸ ਨੂੰ ਨਿਖਾਰਨ ਵਿੱਚ ਮਦਦ ਕਰਦੇ ਹਨ।

ਅੱਜਕੱਲ੍ਹ ਲੋਕ ਖ਼ੂਬਸੂਰਤ ਚਮੜੀ ਪਾਉਣ ਲਈ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਪਰ ਕਈ ਵਾਰ ਇਨ੍ਹਾਂ ਉਤਪਾਦਾਂ ਵਿੱਚ ਮੌਜੂਦ ਕੈਮੀਕਲ ਚਮੜੀ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਕੁਦਰਤੀ ਅਤੇ ਘਰੇਲੂ ਨੁਸਖਿਆਂ ਦੀ ਗੱਲ ਕਰੀਏ, ਤਾਂ ਰਸੋਈ ਵਿੱਚ ਮੌਜੂਦ ਇਹ ਛਿਲਕੇ ਤੁਹਾਡੀ ਸੁੰਦਰਤਾ ਵਧਾਉਣ ਵਿੱਚ ਕੰਮ ਆ ਸਕਦੇ ਹਨ। ਆਓ ਜਾਣਦੇ ਹਾਂ ਕਿ ਕਿਸ ਸਬਜ਼ੀ ਅਤੇ ਫਲ ਦਾ ਛਿਲਕਾ ਕਿਸ ਚਮੜੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ।

ਆਲੂ ਦੇ ਛਿਲਕੇ

ਆਲੂ ਦੇ ਛਿਲਕਿਆਂ ਦੀ ਵਰਤੋਂ ਅੱਖਾਂ ਦੇ ਹੇਠਲੇ ਕਾਲੇ ਘੇਰਿਆਂ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਵਿੱਚ ਫਾਈਬਰ, ਪੋਟਾਸ਼ੀਅਮ, ਵਿਟਾਮਿਨ C, ਬੀ-ਕੰਪਲੈਕਸ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ, ਇਸ ਵਿੱਚ ਕੁਦਰਤੀ ‘ਕੈਟੇਕੋਲੇਜ’ ਐਨਜ਼ਾਈਮ ਵੀ ਪਾਇਆ ਜਾਂਦਾ ਹੈ, ਜੋ ਕਾਲੇ ਘੇਰਿਆਂ ਨੂੰ ਹਲਕਾ ਕਰਦਾ ਹੈ ਅਤੇ ਅੱਖਾਂ ਦੀ ਸੋਜ ਨੂੰ ਖ਼ਤਮ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਬਸ ਆਲੂ ਦੇ ਛਿਲਕੇ ਨੂੰ ਲੈ ਕੇ ਅੱਖਾਂ ਦੇ ਆਲੇ-ਦੁਆਲੇ ਹੌਲੀ-ਹੌਲੀ ਰਗੜਨਾ ਹੈ।

Potato Peel

ਕੇਲੇ ਦਾ ਛਿਲਕਾ

ਕੇਲੇ ਦਾ ਛਿਲਕਾ ਚਿਹਰੇ ਦੇ ਦਾਗ-ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਕੇਲੇ ਦੇ ਛਿਲਕੇ ਦੇ ਅੰਦਰਲੇ ਚਿੱਟੇ ਹਿੱਸੇ ਨੂੰ ਆਪਣੇ ਚਿਹਰੇ ‘ਤੇ ਲਗਭਗ 20 ਮਿੰਟ ਲਈ ਰਗੜੋ। ਇਸ ਵਿੱਚ ਮੌਜੂਦ ‘Esterified’ ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਮੁਹਾਸਿਆਂ ਨਾਲ ਲੜਦੇ ਹਨ। ਇਹ ਧੁੱਪ ਕਾਰਨ ਹੋਏ ਨੁਕਸਾਨ ਤੋਂ ਵੀ ਚਮੜੀ ਨੂੰ ਕੁਦਰਤੀ ਤੌਰ ‘ਤੇ ਠੀਕ ਕਰਨ ਵਿੱਚ ਮਦਦ ਕਰਦਾ ਹੈ।

ਸੰਤਰੇ ਦੇ ਛਿਲਕੇ

ਸੰਤਰਾ ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦੇ ਛਿਲਕੇ ਨੂੰ ਸੁਕਾ ਕੇ ਪਾਊਡਰ ਬਣਾ ਲਓ। ਇਸ ਪਾਊਡਰ ਵਿੱਚ ਸ਼ਹਿਦ, ਦਹੀਂ ਜਾਂ ਐਲੋਵੇਰਾ ਜੈੱਲ ਮਿਲਾ ਕੇ ਪੇਸਟ ਬਣਾਓ ਅਤੇ ਫੇਸ ਪੈਕ ਦੀ ਤਰ੍ਹਾਂ ਵਰਤੋਂ ਕਰੋ। ਇਹ ਕੋਲੇਜਨ ਨੂੰ ਬੂਸਟ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਡਾਰਕ ਸਪੌਟਸ ਘੱਟ ਹੁੰਦੇ ਹਨ ਅਤੇ ਚਮੜੀ ਸਾਫ਼ ਹੁੰਦੀ ਹੈ।

Orange Peel

ਪਪੀਤੇ ਦੇ ਛਿਲਕੇ

ਪਪੀਤੇ ਦੇ ਛਿਲਕੇ ਵਿੱਚ ਕੁਦਰਤੀ ‘ਪੈਪਿਨ’ ਐਨਜ਼ਾਈਮ ਹੁੰਦੇ ਹਨ, ਜੋ ਚਮੜੀ ਤੋਂ ਮਰੇ ਹੋਏ ਸੈੱਲਾਂ ਨੂੰ ਹਟਾਉਂਦੇ ਹਨ ਅਤੇ ਤੁਰੰਤ ਨਿਖਾਰ ਦਿੰਦੇ ਹਨ। ਤੁਹਾਨੂੰ ਬਸ ਪਪੀਤੇ ਦੇ ਛਿਲਕੇ ਨੂੰ ਆਪਣੀ ਚਮੜੀ ‘ਤੇ 10 ਮਿੰਟ ਲਈ ਰਗੜਨਾ ਹੈ। ਹਫ਼ਤੇ ਵਿੱਚ ਤਿੰਨ ਦਿਨ ਇਸ ਦੀ ਵਰਤੋਂ ਕਰਨ ਨਾਲ ਵਧੀਆ ਨਤੀਜੇ ਮਿਲਦੇ ਹਨ।

ਤਰਬੂਜ ਦੇ ਛਿਲਕੇ

ਤਰਬੂਜ ਦਾ ਛਿਲਕਾ ਚਿਹਰੇ ਨੂੰ ਚਮਕਾਉਣ ਦੇ ਨਾਲ-ਨਾਲ ਹਾਈਡ੍ਰੇਟ ਰੱਖਣ ਵਿੱਚ ਵੀ ਮਦਦ ਕਰਦਾ ਹੈ। ਛਿਲਕੇ ਦੇ ਅੰਦਰਲੇ ਹਿੱਸੇ ਨੂੰ ਚਿਹਰੇ ‘ਤੇ ਰਗੜਨ ਨਾਲ ਚਮੜੀ ਦੀ ਲਾਲੀ ਘੱਟ ਹੁੰਦੀ ਹੈ। ਇਸ ਵਿੱਚ ਕੁਦਰਤੀ ‘Citrulline’ ਐਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਚਿਹਰੇ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ ਅਤੇ ਚਮੜੀ ਨੂੰ ਤਰੋਤਾਜ਼ਾ ਰੱਖਦਾ ਹੈ।

Follow Us
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...