AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ‘ਚ LPG ਲਈ ਏਜੰਸੀਆਂ ਬਾਹਰ ਲੰਮੀ ਕਤਾਰ, ਸ਼ਹਿਰ-ਸ਼ਹਿਰ ਹਾਹਾਕਾਰ, ਲੋਕ ਪ੍ਰੇਸ਼ਾਨ

ਲੁਧਿਆਣਾ ਵਿੱਚ ਲੋਕ ਸਿਲੰਡਰ ਲੈਣ ਲਈ ਸੰਘਰਸ਼ ਕਰ ਰਹੇ ਹਨ। ਇੱਕ ਗੈਸ ਏਜੰਸੀ 'ਤੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਦਾ ਇਲਜ਼ਾਮ ਹੈ, ਪਰ ਲੋਕਾਂ ਨੂੰ ਬੁਕਿੰਗ ਕਰਨ ਤੋਂ ਬਾਅਦ ਵੀ ਇਹ ਨਹੀਂ ਮਿਲ ਰਹੇ। ਜਦੋਂ ਏਜੰਸੀ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ।

ਪੰਜਾਬ 'ਚ LPG ਲਈ ਏਜੰਸੀਆਂ ਬਾਹਰ ਲੰਮੀ ਕਤਾਰ, ਸ਼ਹਿਰ-ਸ਼ਹਿਰ ਹਾਹਾਕਾਰ, ਲੋਕ ਪ੍ਰੇਸ਼ਾਨ
‘ਆਲ ਇੰਡੀਆ ਸਿਲੰਡਰ ਸੰਕਟ
tv9-punjabi
| Updated On: 14 Mar 2026 13:14 PM IST

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਪੰਜਾਬ ਤੇ ਚੰਡੀਗੜ੍ਹ ਵਿੱਚ ਗੈਸ ਸੰਕਟ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਵੀ ਪੰਜਾਬ ਵਿੱਚ ਸਥਿਤੀ ਬੇਕਾਬੂ ਹੈ। ਸੰਗਰੂਰ ਵਿੱਚ ਲੋਕ ਸਵੇਰੇ ਸਾਢੇ 4 ਵਜੇ ਤੋਂ ਗੈਸ ਏਜੰਸੀ ਦੇ ਸਾਹਮਣੇ ਕਤਾਰਾਂ ਵਿੱਚ ਖੜ੍ਹੇ ਹਨ। ਭਗਵਾਨੀਗੜ੍ਹ ਵਿੱਚ, ਲੋਕ ਭੁੱਖੇ ਤੇ ਪਿਆਸੇ ਦੇਖੇ ਗਏ। ਉੱਥੇ ਚਾਹ-ਸਮੋਸੇ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ, ਅੰਮ੍ਰਿਤਸਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਜਲੰਧਰ ਵਿੱਚ ਏਜੰਸੀਆਂ ਦੇ ਬਾਹਰ ਭੀੜ ਲੱਗੀ ਹੋਈ ਹੈ। ਇਸ ਦੌਰਾਨ, ਚੰਡੀਗੜ੍ਹ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਸਿਲੰਡਰ ਦਿੱਤੇ ਜਾ ਰਹੇ ਹਨ।

ਸ਼ੁੱਕਰਵਾਰ ਨੂੰ ਬਰਨਾਲਾ ਵਿੱਚ ਲਾਈਨ ਵਿੱਚ ਖੜ੍ਹੇ ਇੱਕ ਬਜ਼ੁਰਗ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕਈ ਥਾਵਾਂ ‘ਤੇ ਲੋਕ ਗੈਸ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਔਨਲਾਈਨ ਬੁਕਿੰਗ ਦਾ ਦਬਾਅ ਇੰਨਾ ਜ਼ਿਆਦਾ ਹੈ ਕਿ ਕੰਪਨੀਆਂ ਦੇ ਸਰਵਰ ਵੀ ਕਰੈਸ਼ ਹੋ ਗਏ ਹਨ। ਪ੍ਰਸ਼ਾਸਨ ਗੈਸ ਦੀ ਘਾਟ ਤੋਂ ਇਨਕਾਰ ਕਰ ਰਿਹਾ ਹੈ, ਪਰ ਜ਼ਮੀਨੀ ਸਥਿਤੀ ਇੱਕ ਗੰਭੀਰ ਸੰਕਟ ਵੱਲ ਇਸ਼ਾਰਾ ਕਰਦੀ ਹੈ।

30% ਦਾ ਘਰੇਲੂ ਉਤਪਾਦਨ ਵਧਿਆ, ਰੋਜ਼ਾਨਾ 75 ਲੱਖ ਬੁਕਿੰਗ

ਗੈਸ ਸਿਲੇਂਡਰ ਸੰਕਟ ਤੇ ਸਰਕਾਰ ਦਾ ਬਿਆਨ

ਸੂਬੇ ਭਰ ਦੇ ਲੋਕ ਝੇਲ ਰਹੇ ਪ੍ਰੇਸ਼ਾਨੀ

ਸਿਲੰਡਰ ਲੈਈ ਸੰਘਰਸ਼ ਕਰ ਰਹੇ ਲੋਕ: ਲੁਧਿਆਣਾ ਵਿੱਚ ਲੋਕ ਸਿਲੰਡਰ ਲੈਣ ਲਈ ਸੰਘਰਸ਼ ਕਰ ਰਹੇ ਹਨ। ਇੱਕ ਗੈਸ ਏਜੰਸੀ ‘ਤੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕਰਨ ਦਾ ਇਲਜ਼ਾਮ ਹੈ, ਪਰ ਲੋਕਾਂ ਨੂੰ ਬੁਕਿੰਗ ਕਰਨ ਤੋਂ ਬਾਅਦ ਵੀ ਇਹ ਨਹੀਂ ਮਿਲ ਰਹੇ। ਜਦੋਂ ਏਜੰਸੀ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਇਸ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ।

ਬਠਿੰਡਾ ਵਿੱਚ ਰੈਸਟੋਰੈਂਟ ਮਾਲਕਾਂ ਨੇ ਸ਼ੁਰੂ ਕੀਤੇ ਇੰਡਕਸ਼ਨ: ਬਠਿੰਡਾ ਵਿੱਚ ਵਪਾਰਕ ਸਿਲੰਡਰਾਂ ਦੀ ਉਪਲਬਧਤਾ ਨਾ ਹੋਣ ਕਾਰਨ, ਰੈਸਟੋਰੈਂਟ ਮਾਲਕਾਂ ਨੇ ਹੁਣ ਇੰਡਕਸ਼ਨ ਅਤੇ ਡੀਜ਼ਲ ਸਟੋਵ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਵਿੱਚ ਨਹੀਂ ਮਿਲ ਰਹੇ ਸਿਲੰਡਰ: ਜਲੰਧਰ ਵਿੱਚ ਵੀ ਗੈਸ ਸਿਲੰਡਰ ਉਪਲਬਧ ਨਹੀਂ ਹਨ। ਇੰਡੇਨ ਗੈਸ ਏਜੰਸੀ ਦੇ ਇੱਕ ਖਪਤਕਾਰ ਅਰੁਣ ਨੇ ਸਿਲੰਡਰ ਡਿਲੀਵਰੀ ਬਾਰੇ ਸੁਨੇਹਾ ਪ੍ਰਾਪਤ ਹੋਣ ਦੀ ਰਿਪੋਰਟ ਦਿੱਤੀ, ਪਰ ਸਿਲੰਡਰ ਡਿਲੀਵਰ ਨਹੀਂ ਹੋਇਆ। ਬੁਕਿੰਗ ਵਿੱਚ ਵੀ ਸਮੱਸਿਆਵਾਂ ਆ ਰਹੀਆਂ ਹਨ।

ਚੰਡੀਗੜ੍ਹ ‘ਚ ਲੋਕ ਪ੍ਰੇਸ਼ਾਨ: ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਗੈਸ ਏਜੰਸੀ ਦੇ ਬਾਹਰ ਇੱਕ ਲੰਬੀ ਲਾਈਨ ਲੱਗ ਗਈ ਹੈ। ਚੰਡੀਗੜ੍ਹ ਪੁਲਿਸ ਨੂੰ ਉੱਥੇ ਤਾਇਨਾਤ ਕੀਤਾ ਗਿਆ ਹੈ। ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ, ਪੁਲਿਸ ਦੀ ਨਿਗਰਾਨੀ ਹੇਠ ਸਿਲੰਡਰ ਦੀ ਡਿਲੀਵਰੀ ਕੀਤੀ ਜਾ ਰਹੀ ਹੈ।

Follow Us
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...