AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਅੱਜ ਲੁਧਿਆਣਾ ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ

ਆਰਐਸਐਸ ਮੁਖੀ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਸੰਘ ਵੱਲੋਂ ਤੈਅ ਕੀਤੇ ਗਏ 'ਪੰਚ ਪਰਿਵਰਤਨ' 'ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਸੂਬੇ ਤੇ ਦੇਸ਼ ਦੀਆਂ ਚੁਣੌਤੀਆਂ ਤੇ ਹੱਲ 'ਤੇ ਚਰਚਾ ਕਰਨਗੇ। ਇਸ ਸਮਾਰੋਹ 'ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਆਓ ਜਾਣੀਏ ਆਰਐਸਐਸ ਦੇ ਪੰਚ ਪਰਿਵਰਤਨ ਕੀ ਹਨ...

ਅੱਜ ਲੁਧਿਆਣਾ 'ਚ RSS ਮੁਖੀ ਮੋਹਨ ਭਾਗਵਤ, 'ਪੰਚ ਪਰਿਵਰਤਨ' 'ਤੇ ਕਰਨਗੇ ਚਰਚਾ
ਅੱਜ ਲੁਧਿਆਣਾ ‘ਚ RSS ਮੁਖੀ ਮੋਹਨ ਭਾਗਵਤ
rajinder-arora-ludhiana
| Published: 26 Feb 2026 11:57 AM IST

ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਸ਼ਤਾਬਦੀ ਸਾਲ ‘ਚ ਸੰਘ ਮੁਖੀ ਮੋਹਨ ਭਾਗਵਤ ਪੰਜਾਬ ਦੌਰੇ ‘ਤੇ ਹਨ। ਉਹ ਤਿੰਨ ਦਿਨਾਂ ਤੋਂ ਪੰਜਾਬ ‘ਚ ਹਨ ਤੇ ਲੋਕਾਂ ਨਾਲ ਮੀਟਿੰਗ ਕਰ ਰਹੇ ਹਨ। ਅੱਜ ਉਹ ਲੁਧਿਆਣਾ ਦੇ ਅਰਵਿੰਦੋ ਕਾਲਜ ‘ਚ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਨਗੇ ਤੇ ਸੰਘ ਦੀ 100 ਸਾਲ ਦੀ ਯਾਤਰਾ ਬਾਰੇ ਦੱਸਣਗੇ।

ਆਰਐਸਐਸ ਮੁਖੀ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਸੰਘ ਵੱਲੋਂ ਤੈਅ ਕੀਤੇ ਗਏ ‘ਪੰਚ ਪਰਿਵਰਤਨ’ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਸੂਬੇ ਤੇ ਦੇਸ਼ ਦੀਆਂ ਚੁਣੌਤੀਆਂ ਤੇ ਹੱਲ ‘ਤੇ ਚਰਚਾ ਕਰਨਗੇ। ਇਸ ਸਮਾਰੋਹ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਆਓ ਜਾਣੀਏ ਆਰਐਸਐਸ ਦੇ ਪੰਚ ਪਰਿਵਰਤਨ ਕੀ ਹਨ…

ਸਮਾਜਿਕ ਸਦਭਾਵਨਾ

ਆਰਐਸਐਸ ਨੇ ਦੇਸ਼ ਤੇ ਸਮਾਜ ਦੇ ਵਿਕਾਸ ਦੇ ਲਈ ਸਮਾਜਿਕ ਸਦਭਾਵਨਾ ਨੂੰ ਪਹਿਲੇ ਨੰਬਰ ‘ਤੇ ਰੱਖਿਆ ਹੈ। ਇਸ ਤਹਿਤ ‘ਆਪ ਮੈਂ ਇੱਕ ਰਕਤ’ ਨਾਅਰੇ ਦੇ ਤਹਿਤ ਕੰਮ ਕੀਤਾ ਜਾਵੇਗਾ। ਮਹਾਪੁਰਖਾਂ, ਗੁਰੂਆਂ ਤੇ ਦੇਵੀ-ਦੇਵਤਿਆਂ ਦੇ ਦਿਹਾੜਿਆਂ ਨੂੰ ਮਿਲ ਕੇ ਮਨਾਇਆ ਜਾਵੇਗਾ। ਪਰਿਵਾਰ ‘ਚ ਇੱਕ ਸਮੇਂ ਦਾ ਭੋਜਨ ਘਰ ‘ਚ ਜ਼ਰੂਰ ਮਿਲ ਕੇ ਕਰਨਗੇ ਤੇ ਜਾਤ ਦੇ ਆਧਾਰ ‘ਤੇ ਭੇਦ ਭਾਵ ਨਹੀਂ ਕਰਨਗੇ।

ਵਾਤਾਰਵਰਣ ਸੁਰੱਖਿਆ

ਵਾਤਾਰਵਰਣ ਸੁਰੱਖਿਆ ਨੂੰ ਲੈ ਕੇ ਸੰਘ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਹੈ। ਇਸ ਸ਼ਤਾਬਦੀ ਸਾਲ ‘ਚ ਗਿਲਾਸ ‘ਚ ਪਾਣੀ ਤੇ ਥਾਲੀ ‘ਚ ਜੂਠਾ ਖਾਣਾ ਨਾ ਛੱਡਣ ਦਾ ਸੰਕਲਪ ਲਵਾਂਗੇ। ਕਮਰੇ ‘ਚ ਬਾਹਰ ਜਾਂਦੇ ਸਮੇਂ ਲਾਈਟ, ਪੱਖਾ ਜਾਂ ਹੋਰ ਬਿਜਲੀ ਦੇ ਉਪਕਰਨ ਬੰਦ ਕਰਕੇ ਨਿਕਲਾਂਗੇ। ਪਲਾਸਟਿਕ ਦਾ ਇਸਤੇਮਾਲ ਨਹੀਂ ਕਰਾਂਗੇ। ਖੇਤੀ ‘ਚ ਰਸਾਇਣ ਦੀ ਜਗ੍ਹਾ ਗਾਂ-ਅਧਾਰਿਤ ਕੁਦਰਤੀ ਚੀਜ਼ਾਂ ਦਾ ਇਸਤੇਮਾਲ ਕਰਾਂਗੇ।

ਪਰਿਵਾਰਕ ਗਿਆਨ

ਹਫ਼ਤੇ ‘ਚ ਇੱਕ ਦਿਨ ਪੂਰਾ ਪਰਿਵਾਰ ਇੱਕ ਨਾਲ ਬੈਠ ਕੇ ਸਤਿਸੰਗ, ਭੋਜਨ ਤੇ ਸੰਵਾਦ ਕਰੇਗਾ। ਪੂਜਾ ਦੇ ਸਮੇਂ ਮੋਬਾਇਲ-ਟੀਵੀ ਬੰਦ ਰੱਖਾਂਗੇ। ਪਰਿਵਾਰ ‘ਚ ਮਹਾ ਪੁਰਖਾਂ ਤੇ ਭਗਵਤ ਚਰਚਾ ਕਰਾਂਗੇ। ਧੀਆਂ ਤੇ ਪੁੱਤਾਂ ਦੀ ਸੰਗਤ ‘ਤੇ ਨਜ਼ਰ ਰੱਖਾਂਗੇ ਤੇ ਪਰਿਵਾਰ-ਮਿੱਤਰ ਦੀ ਭੂਮਿਕਾ ਨਿਭਾਉਣਗੇ।

ਆਤਮ-ਨਿਰਭਰ ਜੀਵਨ

ਜਨਮ ਦਿਨ, ਵਿਆਹ ਵਰ੍ਹੇਗੰਢ ਸਮੇਤ ਹਰ ਤਰ੍ਹਾਂ ਦੇ ਪਲਾਂ ਨੂੰ ਭਾਰਤੀ ਰੀਤੀ-ਰਿਵਾਜ ਦੇ ਨਾਲ ਮਨਾਵਾਂਗੇ। ਸਥਾਨਕ ਤੇ ਸਵਦੇਸ਼ੀ ਉਤਪਾਦਾਂ ਦਾ ਇਸਤੇਮਾਲ ਕਰਾਂਗੇ। ਦਸਤਖ਼ਤ ਭਾਰਤੀ ਭਾਸ਼ਾ ‘ਚ ਕਰਾਂਗੇ। ਕਿਸੇ ਨੂੰ ਬੁਲਾਉਣ ਲਈ ਸਤਿ ਸ੍ਰੀ ਅਕਾਲ, ਰਾਮ ਰਾਮ, ਨਮਸਕਾਰ ਤੇ ਨਮਸਤੇ ਦਾ ਇਸਤੇਮਾਲ ਕਰਾਂਗੇ। ਅਭਿਆਸ ਤੇ ਯੋਗ ਕਰਾਂਗੇ।

ਨਾਗਰਿਕ ਫਰਜ਼

ਦੇਸ਼ ਹਿੱਤ ਲਈ ਦੇ ਲਈ ਹਰ ਕਾਰਜ ਕਰਨਾ। ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਾ। ਘਰ ਦਾ ਕਚਰਾ, ਗੰਦਾ ਪਾਣੀ ਦੇ ਹੋਰ ਗੰਦਗੀ ਸੜਕ ਜਾਂ ਗਲੀ ‘ਚ ਨਹੀਂ ਸੁੱਟਾਂਗੇ। ਰਾਸ਼ਟਰੀ ਤਿਉਹਾਰਾਂ ‘ਚ ਹਿੱਸਾ ਲਵਾਂਗੇ।

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...