AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CBSE 10th Result: ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ CBSE 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ

CBSE 10th Result: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜਲੰਧਰ ਦੇ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਜ਼ਿਲ੍ਹੇ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ 'ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿੱਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫੀਸਦੀ ਨਤੀਜਾ ਦਿੱਤਾ ਹੈ।

CBSE 10th Result: ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ CBSE 10ਵੀਂ ਦੀ ਨੈਸ਼ਨਲ ਟਾਪਰ, ਹਾਸਿਲ ਕੀਤੇ 100% ਅੰਕ
ਜਲੰਧਰ ਦੀ ਇਸ਼ਲੀਨ ਕੌਰ ਡੋਗਰਾ ਬਣੀ CBSE 10ਵੀਂ ਦੀ ਨੈਸ਼ਨਲ ਟਾਪਰ
davinder-kumar-jalandhar
| Updated On: 15 Apr 2026 23:38 PM IST

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜਲੰਧਰ ਦੇ ਵਿਦਿਆਰਥੀਆਂ ਨੇ ਦੇਸ਼ ਭਰ ਵਿੱਚ ਜ਼ਿਲ੍ਹੇ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖ ਦਿੱਤਾ ਹੈ। ਜਲੰਧਰ ਦੇ ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ ਡੋਗਰਾ ਨੇ ਮਿਸਾਲੀ ਕਾਮਯਾਬੀ ਹਾਸਿਲ ਕਰਦਿਆਂ ਰਾਸ਼ਟਰੀ ਪੱਧਰ ‘ਤੇ ਟਾਪ ਕੀਤਾ ਹੈ। ਇਸ਼ਲੀਨ ਨੇ 500 ਵਿੱਚੋਂ ਪੂਰੇ 500 ਅੰਕ ਹਾਸਿਲ ਕਰਕੇ 100 ਫੀਸਦੀ ਨਤੀਜਾ ਦਿੱਤਾ ਹੈ। ਉਸ ਨੇ ਗਣਿਤ, ਵਿਗਿਆਨ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਪੰਜਾਬੀ ਵਰਗੇ ਸਾਰੇ ਵਿਸ਼ਿਆਂ ਵਿੱਚੋਂ ਪੂਰੇ ਅੰਕ ਪ੍ਰਾਪਤ ਕੀਤੇ ਹਨ। ਕਾਰੋਬਾਰੀ ਮਨਦੀਪ ਸਿੰਘ ਡੋਗਰਾ ਅਤੇ ਗੁਨਵੀਨ ਕੌਰ ਦੀ ਸਪੁੱਤਰੀ ਇਸ਼ਲੀਨ ਮੈਡੀਕਲ ਖੇਤਰ ਵਿੱਚ ਆਪਣਾ ਕਰੀਅਰ ਬਣਾਉਣ ਦਾ ਸੁਪਨਾ ਦੇਖ ਰਹੀ ਹੈ।

ਜ਼ਿਲ੍ਹੇ ਵਿੱਚ ਦੂਜੇ ਸਥਾਨ ‘ਤੇ ਰਹੇ ਹੇਮਾਂਗ ਅਰੋੜਾ ਅਤੇ ਅਯਾਨਾ ਅਰੋੜਾ

ਸੁਆਮੀ ਸੰਤ ਦਾਸ ਪਬਲਿਕ ਸਕੂਲ ਦੇ ਹੇਮਾਂਗ ਅਰੋੜਾ ਅਤੇ ਕੈਂਬਰਿਜ ਇਨੋਵੇਟਿਵ ਸਕੂਲ ਦੀ ਅਯਾਨਾ ਅਰੋੜਾ ਨੇ ਸਾਂਝੇ ਤੌਰ ‘ਤੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਿਲ ਕੀਤਾ ਹੈ। ਦੋਵਾਂ ਨੇ 500 ਵਿੱਚੋਂ 499 ਅੰਕ (99.8%) ਪ੍ਰਾਪਤ ਕੀਤੇ ਹਨ। ਡੈਂਟਿਸਟ ਡਾ. ਮੁਕੇਸ਼ ਅਰੋੜਾ ਅਤੇ ਡਾ. ਸੁਲੱਖਣਾ ਅਰੋੜਾ ਦੇ ਪੁੱਤਰ ਹੇਮਾਂਗ ਨੇ ਗਣਿਤ, AI, ਹਿੰਦੀ ਅਤੇ ਵਿਗਿਆਨ ਵਿੱਚ 100 ਅੰਕ ਲਏ ਹਨ ਅਤੇ ਉਹ AI ਇੰਜੀਨੀਅਰ ਬਣ ਕੇ ਸਿਵਲ ਸੇਵਾਵਾਂ ਰਾਹੀਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉੱਥੇ ਹੀ, ਮਨੋਵਿਗਿਆਨੀ ਡਾ. ਅਸ਼ਮੀਤ ਸਿੰਘ ਅਤੇ ਪੈਥੋਲੋਜਿਸਟ ਡਾ. ਗਰੀਮਾ ਦੀ ਬੇਟੀ ਅਯਾਨਾ ਨੇ ਗਣਿਤ, ਅੰਗਰੇਜ਼ੀ, ਡਾਟਾ ਸਾਇੰਸ ਅਤੇ ਸਮਾਜਿਕ ਵਿਗਿਆਨ ਵਿੱਚ ਪੂਰੇ ਅੰਕ ਲਏ ਹਨ ਅਤੇ ਉਹ ਡਾਕਟਰ ਬਣ ਕੇ ਆਪਣੇ ਮਾਪਿਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਣਾ ਚਾਹੁੰਦੀ ਹੈ।

ਗੌਰੀ ਦੱਤਾ ਅਤੇ ਧਰਿਤੀ ਗੁਪਤਾ ਨੇ ਹਾਸਿਲ ਕੀਤਾ ਤੀਜਾ ਸਥਾਨ

ਇਨੋਸੈਂਟ ਹਾਰਟਸ ਸਕੂਲ (ਗ੍ਰੀਨ ਮਾਡਲ ਟਾਊਨ) ਦੀ ਗੌਰੀ ਦੱਤਾ ਅਤੇ ਸੰਸਕ੍ਰਿਤੀ KMV ਸਕੂਲ ਦੀ ਧਰਿਤੀ ਗੁਪਤਾ ਨੇ 498 ਅੰਕਾਂ ਨਾਲ ਜ਼ਿਲ੍ਹੇ ਵਿੱਚ ਤੀਜਾ ਸਥਾਨ ਸਾਂਝਾ ਕੀਤਾ ਹੈ। ਗੌਰੀ ਦੇ ਮਾਤਾ-ਪਿਤਾ ਵੀ ਮੈਡੀਕਲ ਖੇਤਰ ਦੇ ਮਾਹਿਰ ਹਨ ਅਤੇ ਉਹ ਵੀ ਡਾਕਟਰ ਬਣਨ ਦੀ ਇੱਛੁਕ ਹੈ। ਧਰਿਤੀ ਗੁਪਤਾ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪੂਰੇ ਅੰਕ ਹਾਸਿਲ ਕੀਤੇ ਹਨ ਅਤੇ ਉਹ ਹੁਣ JEE ਦੀ ਤਿਆਰੀ ਕਰਕੇ ਇੰਜੀਨੀਅਰਿੰਗ ਵਿੱਚ ਨਾਮ ਕਮਾਉਣਾ ਚਾਹੁੰਦੀ ਹੈ।

ਹੋਰ ਸਕੂਲਾਂ ਦੇ ਹੋਣਹਾਰਾਂ ਦੀ ਸ਼ਾਨਦਾਰ ਕਾਰਗੁਜ਼ਾਰੀ

ਜ਼ਿਲ੍ਹੇ ਦੇ ਹੋਰ ਹੋਣਹਾਰਾਂ ਵਿੱਚ ਆਈਵੀ ਵਰਲਡ ਸਕੂਲ ਦੀ ਅਵਨੀ ਅਗਰਵਾਲ ਅਤੇ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਅਕਸ਼ਤ ਮੰਗਲਿਕ ਨੇ 99.4 ਫੀਸਦੀ ਅੰਕ ਹਾਸਿਲ ਕੀਤੇ ਹਨ। MGN ਪਬਲਿਕ ਸਕੂਲ ਕਪੂਰਥਲਾ ਦੇ ਚਾਰੂਵਰਤ ਬੈਂਸ ਨੇ ਵੀ 99.4 ਫੀਸਦੀ ਅੰਕ ਪ੍ਰਾਪਤ ਕੀਤੇ। ਸੁਆਮੀ ਸੰਤ ਦਾਸ ਸਕੂਲ ਦੇ ਰਚਿਤ ਠਾਕੁਰ ਤੇ ਸਕਸ਼ਮ ਮੈਣੀ ਅਤੇ ਲਾ ਬਲੌਸਮਸ ਸਕੂਲ ਦੇ ਗੌਰਵਾਨਵਿਤ ਨੇ 99.2 ਫੀਸਦੀ ਅੰਕ ਹਾਸਿਲ ਕੀਤੇ। MGN ਅਦਾਰਸ਼ ਨਗਰ ਦੇ ਹਰਮੇਹਰ ਸਿੰਘ (99.2%) ਅਤੇ ਤਨਮਯ ਸ਼ਰਮਾ (99%) ਨੇ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਦੀ ਮਾਨਿਆ ਕੰਵਰ ਅਤੇ ਆਸ਼ਿਮਾ ਪਰਮਾਰ ਨੇ 99 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ।

Follow Us
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...