AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕਿਲਾ ਰਾਏਪੁਰ ਖੇਡਾਂ ‘ਚ BULLET ‘ਤੇ ਸਟੰਟ, ਚਰਚਾ ਦਾ ਵਿਸ਼ਾ ਬਣੇ ਦੋ ਗੱਭਰੂ; ਪਾਈਆਂ ਧਮਾਲਾ

ਲੁਧਿਆਣਾ ਦੇ ਨੇੜੇ ਪਿੰਡ ਕਿਲਾ ਰਾਏਪੁਰ ਦਾ ਖੇਡ ਮੈਦਾਨ ਇੱਕ ਵਾਰ ਫਿਰ ਪੰਜਾਬੀ ਜੋਸ਼ ਅਤੇ ਉਤਸ਼ਾਹ ਨਾਲ ਗੂੰਜ ਰਿਹਾ ਹੈ। ਕਿਲਾ ਰਾਏਪੁਰ ਪੇਂਡੂ ਓਲੰਪਿਕ ਖੇਡਾਂ, ਜਿਨ੍ਹਾਂ ਨੂੰ ਪੰਜਾਬ ਦਾ ਮਾਣ ਮੰਨਿਆ ਜਾਂਦਾ ਹੈ। 17 ਫਰਵਰੀ, 2026 ਨੂੰ ਸ਼ੁਰੂ ਹੋਈਆਂ। ਇਸ ਸਾਲ ਦਾ ਮੇਲਾ ਖਾਸ ਤੌਰ 'ਤੇ ਇਤਿਹਾਸਕ ਹੈ ਕਿਉਂਕਿ, ਲਗਭਗ 12 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ, ਮੇਲੇ ਦਾ ਦਿਲ ਮੰਨੇ ਜਾਂਦੇ ਬੈਲ ਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਹੋ ਗਈਆਂ ਹਨ।

ਕਿਲਾ ਰਾਏਪੁਰ ਖੇਡਾਂ 'ਚ BULLET 'ਤੇ ਸਟੰਟ, ਚਰਚਾ ਦਾ ਵਿਸ਼ਾ ਬਣੇ ਦੋ ਗੱਭਰੂ; ਪਾਈਆਂ ਧਮਾਲਾ
rajinder-arora-ludhiana
| Updated On: 18 Feb 2026 22:14 PM IST

ਲੁਧਿਆਣਾ ਦੇ ਕਿਲਾ ਰਾਏਪੁਰ ਖੇਡਾਂ ਵਿੱਚ ਜਿੱਥੇ ਅੱਜ ਵੱਖ-ਵੱਖ ਰੰਗ ਦੂਜੇ ਦਿਨ ਵੇਖਣ ਨੂੰ ਮਿਲੇ। ਉੱਥੇ ਹੀ ਦੂਜੇ ਪਾਸੇ ਪਟਿਆਲੇ ਤੋਂ ਆਏ ਦੋ ਗੱਭਰੂਆਂ ਵੱਲੋਂ ਆਪਣੀ ਸਟੰਟ ਵੀ ਵਿਖਾਏ ਗਏ। ਮੋਟਰਸਾਈਕਲ ‘ਤੇ ਇਹ ਨੌਜਵਾਨ ਕਦੇ ਖੜੇ ਹੋ ਕੇ ਨੱਚਦੇ ਹੋਏ ਵਿਖਾਈ ਦਿੱਤੇ ਅਤੇ ਕਦੇ ਬੈਠ ਕੇ ਅਖ਼ਬਾਰ ਪੜ੍ਹਦੇ ਵਿਖਾਈ ਦਿੱਤੇ।

ਕਿਲਾ ਰਾਏਪੁਰ ਖੇਡਾਂ ਚ ਬੁਲੇਟ ‘ਤੇ ਸਟੰਟ

ਇਨ੍ਹਾਂ ਦੋਵਾਂ ਨੂੰ ਹੀ ਵੇਖ ਕੇ ਪੂਰਾ ਗਰਾਊਂਡ ਤਾੜੀਆਂ ਮਾਰ ਦਾ ਵਿਖਾਈ ਦਿੱਤਾ। ਇਨ੍ਹਾਂ ਦੋਵਾਂ ਗੱਭਰੂਆਂ ਵੱਲੋਂ ਕੀਤੇ ਗਏ ਸਟੰਟ ਕਾਫੀ ਪਸੰਦ ਕੀਤੇ ਗਏ। ਜਿਨ੍ਹਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਸ ਦਾ ਸ਼ੌਂਕ ਹੈ ਅਤੇ ਅੱਜ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਇਹ ਸਟੰਟ ਕਰਕੇ ਉਹਨਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਦੀ ਪ੍ਰੈਕਟਿਸ ਕੀਤੀ ਗਈ ਹੈ। ਉਹ ਇਹ ਸਟੰਟ ਕਦੇ ਵੀ ਸੜਕ ਤੇ ਨਹੀਂ ਕਰਦੇ ਸਿਰਫ ਗਰਾਊਂਡ ਦੇ ਵਿੱਚ ਕਰਦੇ ਹਨ ਕਿਉਂਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਜ਼ਰੂਰੀ ਹੈ।

ਸਟੰਟ ਮੈਨ ਬਣਨ ਪਿੱਛੇ ਦੀ ਦੱਸੀ ਕਹਾਣੀ

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੋਈ ਉਨ੍ਹਾਂ ਨੂੰ ਵੇਖ ਕੇ ਅਜਿਹੇ ਸਟੰਟ ਨਾ ਕਰਨ ਕਿਉਂਕਿ ਉਨ੍ਹਾਂ ਨੇ ਕਈ ਸਾਲਾਂ ਦੀ ਪ੍ਰੈਕਟਿਸ ਕੀਤੀ ਹੈ। ਜਿਸ ਕਰਕੇ ਇਸ ਕਲਾ ਦੇ ਵਿੱਚੋਂ ਉਹਨਾਂ ਨੇ ਹੁਣ ਮੁਹਾਰਤ ਹਾਸਿਲ ਕਰ ਲਈ ਹੈ। ਨੌਜਵਾਨ ਨੇ ਦੱਸਿਆ ਕਿ ਉਸ ਦਾ ਖੁਦ ਦਾ ਐਕਸੀਡੈਂਟ ਹੋ ਗਿਆ ਸੀ ਜਦੋਂ ਉਸ ਨੂੰ ਪੀਜੀਆਈ ਲੈ ਕੇ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਕਿਹੜਾ ਸਟੰਟ ਮੈਨ ਹੈ, ਜਿਸ ਤੋਂ ਬਾਅਦ ਉਸ ਨੇ ਸਟੰਟ ਦੀ ਸ਼ੁਰੂਆਤ ਕੀਤੀ।

ਦੱਸ ਦਈਏ ਕਿ 2014 ਵਿੱਚ ਸੁਪਰੀਮ ਕੋਰਟ ਵੱਲੋਂ ਬੈਲ ਗੱਡੀਆਂ ਦੀਆਂ ਦੌੜਾਂ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਇਨ੍ਹਾਂ ਦੌੜਾਂ ਨੂੰ ਰੋਕ ਦਿੱਤਾ ਗਿਆ ਸੀ। ਹਾਲਾਂਕਿ, ਪੰਜਾਬ ਸਰਕਾਰ ਨੇ ਹੁਣ ਕਾਨੂੰਨੀ ਨਿਯਮਾਂ ਅਤੇ ਨਵੇਂ ਨਿਯਮਾਂ ਤਹਿਤ ਇਨ੍ਹਾਂ ਦੌੜਾਂ ਨੂੰ ਦੁਬਾਰਾ ਹਰੀ ਝੰਡੀ ਦੇ ਦਿੱਤੀ ਹੈ।

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...