AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

PM ਮੋਦੀ ਨੇ ਏਸ਼ੀਅਨ ਗੇਮਜ਼ 2026 ਦੇ ਚੈਂਪੀਅਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਦੇਸ਼ ਦਾ ਮਾਣ ਵਧਾਉਣ ਲਈ ਕੀਤੀ ਜੰਮ ਕੇ ਤਾਰੀਫ਼

PM Narendra Modi Meets Asian Games Champions: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਵਿੱਚ ਏਸ਼ੀਅਨ ਗੇਮਜ਼ 2026 ਦੇ ਚੈਂਪੀਅਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ।

PM ਮੋਦੀ ਨੇ ਏਸ਼ੀਅਨ ਗੇਮਜ਼ 2026 ਦੇ ਚੈਂਪੀਅਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ, ਦੇਸ਼ ਦਾ ਮਾਣ ਵਧਾਉਣ ਲਈ ਕੀਤੀ ਜੰਮ ਕੇ ਤਾਰੀਫ਼
PM ਮੋਦੀ ਨੇ ਏਸ਼ੀਅਨ ਗੇਮਜ਼ 2026 ਦੇ ਚੈਂਪੀਅਨ ਖਿਡਾਰੀਆਂ ਨਾਲ ਕੀਤੀ ਮੁਲਾਕਾਤ
tv9-punjabi
| Updated On: 15 Oct 2026 18:50 PM IST
Share

PM Narendra Modi Meets Asian Games Champions: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨਵੀਂ ਦਿੱਲੀ ਸਥਿਤ ਮੇਜਰ ਧਿਆਨਚੰਦ ਸਟੇਡੀਅਮ ਵਿੱਚ ਏਸ਼ੀਅਨ ਗੇਮਜ਼ 2026 ਦੇ ਚੈਂਪੀਅਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਦੇਸ਼ ਦਾ ਮਾਣ ਵਧਾਉਣ ਲਈ ਉਨ੍ਹਾਂ ਦੀ ਜੰਮ ਕੇ ਤਾਰੀਫ਼ ਵੀ ਕੀਤੀ। ਇਸ ਮੁਲਾਕਾਤ ਦੌਰਾਨ ਭਾਰਤੀ ਹਾਕੀ ਟੀਮ ਨੇ ਪੀਐਮ ਮੋਦੀ ਨੂੰ ਹਾਕੀ ਸਟਿੱਕ ਅਤੇ ਜਰਸੀ ਭੇਟ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਰਕਸ਼ਾ ਖਡਸੇ ਅਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਵੀ ਮੌਜੂਦ ਰਹੇ। ਇਨ੍ਹਾਂ ਸਾਰਿਆਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।

ਪੀਐਮ ਮੋਦੀ ਨੇ ਏਸ਼ੀਅਨ ਗੇਮਜ਼ ਦੇ ਖਿਡਾਰੀਆਂ ਨਾਲ ਕੀਤੀ ਮੁਲਾਕਾਤ

ਤੁਹਾਨੂੰ ਦੱਸ ਦੇਈਏ ਕਿ ਪੀਐਮ ਨਰਿੰਦਰ ਮੋਦੀ ਨੇ ਜਾਪਾਨ ਦੇ ਆਈਚੀ-ਨਾਗੋਆ ਵਿੱਚ ਹੋਈਆਂ ਏਸ਼ੀਅਨ ਗੇਮਜ਼ 2026 ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨਾਲ ਵੀ ਮੁਲਾਕਾਤ ਕੀਤੀ। ਇਸ ਪ੍ਰੋਗਰਾਮ ਦੌਰਾਨ ਪੀਐਮ ਮੋਦੀ ਨੇ ਭਾਰਤੀ ਪਹਿਲਵਾਨਾਂ, ਤੀਰਅੰਦਾਜ਼ਾਂ ਸਮੇਤ ਹੋਰ ਤਗਮਾ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀ ਸਟਾਫ਼ ਨੂੰ ਵੀ ਵਧਾਈ ਦਿੱਤੀ। ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ 21 ਗੋਲਡ, 27 ਸਿਲਵਰ ਅਤੇ 37 ਬ੍ਰੌਂਜ਼ ਮੈਡਲਾਂ ਸਮੇਤ ਕੁੱਲ 85 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ। ਤਗਮਾ ਸੂਚੀ ਵਿੱਚ ਚੀਨ 341 ਤਗਮਿਆਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਉੱਥੇ ਹੀ ਜਾਪਾਨ ਨੇ 260 ਤਗਮਿਆਂ ਨਾਲ ਦੂਜਾ ਅਤੇ ਦੱਖਣੀ ਕੋਰੀਆ ਨੇ 150 ਤਗਮਿਆਂ ਨਾਲ ਤੀਜਾ ਸਥਾਨ ਹਾਸਲ ਕੀਤਾ।

ਏਸ਼ੀਅਨ ਗੇਮਜ਼ ਸਾਡੇ ਲਈ ਯਾਦਗਾਰ ਰਹੀਆਂ ਹਨ – ਪੀਐਮ ਮੋਦੀ

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹਾਲ ਹੀ ਵਿੱਚ ਹੋਈਆਂ ਏਸ਼ੀਅਨ ਗੇਮਜ਼ ਸਾਡੇ ਲਈ ਕਈ ਤਰੀਕਿਆਂ ਨਾਲ ਯਾਦਗਾਰ ਰਹੀਆਂ ਹਨ। ਸਾਡੀਆਂ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਇੱਥੇ ਮੌਜੂਦ ਹਨ। ਦੋਵਾਂ ਟੀਮਾਂ ਨੇ ਗੋਲਡ ਮੈਡਲ ਜਿੱਤੇ ਹਨ। ਖ਼ਾਸ ਤੌਰ ‘ਤੇ ਸਾਡੀ ਮਹਿਲਾ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਕੇ 44 ਸਾਲਾਂ ਦਾ ਲੰਬਾ ਇੰਤਜ਼ਾਰ ਖ਼ਤਮ ਕੀਤਾ ਹੈ। ਕ੍ਰਿਕਟ ਵਿੱਚ ਸਾਡੀਆਂ ਦੋਵਾਂ ਟੀਮਾਂ ਨੇ ਲਗਾਤਾਰ ਦੂਜੀ ਵਾਰ ਤਗਮੇ ਜਿੱਤੇ ਹਨ ਅਤੇ ਆਪਣਾ ਪਿਛਲਾ ਰਿਕਾਰਡ ਦੁਹਰਾਇਆ ਹੈ। ਕਬੱਡੀ ਵਿੱਚ ਸਾਡੀਆਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਗੋਲਡ ਮੈਡਲ ਜਿੱਤੇ ਹਨ। ਇਸੇ ਤਰ੍ਹਾਂ, ਅਸੀਂ ਤੀਰਅੰਦਾਜ਼ੀ ਵਿੱਚ ਪੰਜ ਗੋਲਡ ਮੈਡਲ ਜਿੱਤੇ ਹਨ। ਅਸੀਂ ਸ਼ੂਟਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਅਤੇ ਮੁੱਕੇਬਾਜ਼ੀ ਤੇ ਕੁਸ਼ਤੀ ਵਿੱਚ ਵੀ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ। ਸਾਡੇ ਐਥਲੀਟਾਂ ਨੇ ਨਵੇਂ ਰਿਕਾਰਡ ਬਣਾਏ ਅਤੇ 28 ਸਾਲਾਂ ਬਾਅਦ ਵੇਟਲਿਫਟਿੰਗ ਵਿੱਚ ਵੀ ਤਗਮਾ ਜਿੱਤਿਆ।

ਉਨ੍ਹਾਂ ਨੇ ਅੱਗੇ ਕਿਹਾ, ਸਾਡੇ ਦੇਸ਼ ਦੇ ਨੌਜਵਾਨ ਤੁਹਾਡੇ ਤੋਂ ਸਿਰਫ਼ ਖੇਡਾਂ ਦੇ ਖੇਤਰ ਵਿੱਚ ਹੀ ਪ੍ਰੇਰਣਾ ਨਹੀਂ ਲੈਂਦੇ, ਕਿਉਂਕਿ ਖੇਡਾਂ ਦੀ ਭੂਮਿਕਾ ਖੇਡ ਦੇ ਮੈਦਾਨ ਤੱਕ ਹੀ ਸੀਮਿਤ ਨਹੀਂ ਹੈ। ਖੇਡਾਂ ਸਾਨੂੰ ਅਨੁਸ਼ਾਸਨ ਸਿਖਾਉਂਦੀਆਂ ਹਨ। ਇਹ ਸਾਨੂੰ ਦੱਸਦੀਆਂ ਹਨ ਕਿ ਕਿਸੇ ਟੀਚੇ ਨੂੰ ਹਾਸਲ ਕਰਨ ਲਈ ਮਜ਼ਬੂਤੀ ਨਾਲ ਕਿਵੇਂ ਡਟੇ ਰਹਿਣਾ ਹੈ ਅਤੇ ਬਦਲਦੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਕਿਵੇਂ ਢਾਲਣਾ ਹੈ। ਖੇਡਾਂ ਰਾਹੀਂ ਮਿਲਣ ਵਾਲੇ ਇਹ ਸਬਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੇ ਹਨ। ਖੇਡਾਂ ਦੀ ਇਹ ਭਾਵਨਾ ਸਾਰੀ ਜ਼ਿੰਦਗੀ ਸਾਡੇ ਕੰਮ ਆਉਂਦੀ ਹੈ।

ਇਨ੍ਹਾਂ ਖੇਡਾਂ ਵਿੱਚ ਵਧਿਆ ਭਾਰਤ ਦਾ ਮਾਣ

ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ। ਉੱਥੇ ਹੀ ਮਹਿਲਾ ਹਾਕੀ ਟੀਮ ਨੇ ਵੀ ਗੋਲਡ ਮੈਡਲ ਜਿੱਤਿਆ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕਬੱਡੀ ਟੀਮਾਂ ਨੇ ਵੀ ਦੇਸ਼ ਲਈ ਪਹਿਲਾ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ‘ਤੇ ਕਬਜ਼ਾ ਕੀਤਾ। ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਨੇ ਵੀ ਗੋਲਡ ਮੈਡਲ ਆਪਣੇ ਨਾਮ ਕੀਤੇ। ਭਾਰਤ ਨੇ ਸਾਫਟ ਟੈਨਿਸ ਅਤੇ ਮਿਕਸਡ ਮਾਰਸ਼ਲ ਆਰਟਸ (MMA) ਵਰਗੀਆਂ ਨਵੀਆਂ ਖੇਡਾਂ ਵਿੱਚ ਪਹਿਲੀ ਵਾਰ ਤਗਮੇ ਜਿੱਤ ਕੇ ਆਪਣੀ ਪਛਾਣ ਬਣਾਈ।

Follow Us
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ
UPI ਪੇਮੈਂਟ ਤੇ ਚਾਰਜ ਦੀਵਾਲੀ ਤੱਕ ਟਲਿਆ, ਵਪਾਰੀਆਂ ਅਤੇ ਗਾਹਕਾਂ ਨੂੰ ਮਿਲੀ ਰਾਹਤ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ...
ਮਾਂ ਚੰਦਰਘੰਟਾ ਦੀ ਪੂਜਾ ਵਿੱਚ ਘੰਟੀ ਅਤੇ ਪੀਲੇ ਫੁੱਲਾਂ ਦਾ ਕੀ ਹੈ ਮਹੱਤਵ? ਜਾਣੋ......