AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਫ਼ਰਾਂਸ ‘ਚ 8 ਲੱਖ ਲੋਕ ਸੜਕਾਂ ‘ਤੇ, 6 ਹਜ਼ਾਰ ਗ੍ਰਿਫ਼ਤਾਰੀਆਂ; ਆਖ਼ਰ ਕਿਉਂ ਨਹੀਂ ਰੁਕ ਰਿਹਾ ਹੰਗਾਮਾ?

ਫ਼ਰਾਂਸ 'ਚ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਖ਼ਿਲਾਫ਼ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਦਿਨ-ਬ-ਦਿਨ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਈ ਸ਼ਹਿਰਾਂ ਵਿੱਚ ਭੰਨ-ਤੋੜ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਭਰ ਵਿੱਚ 8 ਲੱਖ ਤੋਂ ਵੱਧ ਪ੍ਰਦਰਸ਼ਨਕਾਰੀ ਸੜਕਾਂ ਤੇ ਉੱਤਰ ਆਏ ਹਨ।

ਫ਼ਰਾਂਸ 'ਚ 8 ਲੱਖ ਲੋਕ ਸੜਕਾਂ 'ਤੇ, 6 ਹਜ਼ਾਰ ਗ੍ਰਿਫ਼ਤਾਰੀਆਂ; ਆਖ਼ਰ ਕਿਉਂ ਨਹੀਂ ਰੁਕ ਰਿਹਾ ਹੰਗਾਮਾ?
tv9-punjabi
| Updated On: 18 Oct 2026 14:59 PM IST
Share

ਫ਼ਰਾਂਸ ‘ਚ ਸਕੂਲਾਂ ਦੀਆਂ ਸਮੱਸਿਆਵਾਂ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਖ਼ਿਲਾਫ਼ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਦਿਨ-ਬ-ਦਿਨ ਹਿੰਸਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਈ ਸ਼ਹਿਰਾਂ ਵਿੱਚ ਭੰਨ-ਤੋੜ ਅਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਭਰ ਵਿੱਚ 8 ਲੱਖ ਤੋਂ ਵੱਧ ਪ੍ਰਦਰਸ਼ਨਕਾਰੀ ਸੜਕਾਂ ਤੇ ਉੱਤਰ ਆਏ ਹਨ। ਹਾਲਾਤ ਨੂੰ ਕਾਬੂ ਵਿੱਚ ਕਰਨ ਲਈ ਸੁਰੱਖਿਆ ਬਲਾਂ ਵੱਲੋਂ ਹੁਣ ਤੱਕ 6 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਰੋਸ ਪ੍ਰਦਰਸ਼ਨ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ।

ਫ਼ਰਾਂਸ 24 ਦੀ ਰਿਪੋਰਟ ਅਨੁਸਾਰ, ਉਗਰ ਪ੍ਰਦਰਸ਼ਨਕਾਰੀ ਸੁਰੱਖਿਆ ਘੇਰੇ ਤੋੜਦੇ ਹੋਏ ਰਾਸ਼ਟਰਪਤੀ ਭਵਨ ਦੇ ਬੇਹੱਦ ਨੇੜੇ ਪਹੁੰਚ ਗਏ। ਲਿਮੋਜ਼ (Limoges) ਸ਼ਹਿਰ ਵਿੱਚ ਸਥਿਤ ਇੱਕ 143 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਕਈ ਥਾਵਾਂ ਤੇ ਪੁਲਿਸ ਅਤੇ ਅੰਦੋਲਨਕਾਰੀਆਂ ਵਿਚਾਲੇ ਤਿੱਖੀਆਂ ਝੜਪਾਂ ਹੋਈਆਂ। ਵਿਰੋਧ ਪ੍ਰਦਰਸ਼ਨਾਂ ਦੌਰਾਨ ਕੁਝ ਲੋਕ ਇਤਿਹਾਸਕ ਬੁੱਤਾਂ ਤੇ ਚੜ੍ਹ ਗਏ। ਇਸ ਤੋਂ ਇਲਾਵਾ ਲਿਲੀ ਅਤੇ ਮਾਰਸੇਲ ਵਰਗੇ ਵੱਡੇ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਇਮਾਰਤਾਂ ਅੰਦਰ ਜ਼ਬਰਦਸਤੀ ਦਾਖ਼ਲ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਦੇਸ਼ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਇਹ ਅੰਦੋਲਨ ਜਾਰੀ ਹੈ।

ਕੀ ਹਨ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ?

ਸੜਕਾਂ ਤੇ ਉੱਤਰੇ ਲੋਕਾਂ ਦੀਆਂ ਮੰਗਾਂ ਹੁਣ ਕੇਵਲ ਸਕੂਲਾਂ ਦੇ ਮੁੱਦਿਆਂ ਤੱਕ ਸੀਮਤ ਨਹੀਂ ਰਹੀਆਂ ਹਨ। ਪ੍ਰਦਰਸ਼ਨਕਾਰੀ ਵਧਦੀ ਮਹਿੰਗਾਈ ਤੇ ਨੱਥ ਪਾਉਣ, ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚ ਵਾਧਾ ਕਰਨ ਸਮੇਤ ਜਨਤਕ ਸਹੂਲਤਾਂ ਨੂੰ ਬਿਹਤਰ ਬਣਾਉਣ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ, ਵਿਦਿਆਰਥੀ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦੀ ਮੰਗ ਉਠਾ ਰਹੇ ਹਨ।

ਵਿਦਿਆਰਥੀਆਂ ਦਾ ਸਭ ਤੋਂ ਵੱਡਾ ਇਤਰਾਜ਼ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਨੂੰ ਲੈ ਕੇ ਹੈ। ਕਈ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਲੰਮੇ ਸਮੇਂ ਤੋਂ ਖ਼ਾਲੀ ਪਈਆਂ ਹਨ। ਇਸ ਤੋਂ ਇਲਾਵਾ ਜੇਕਰ ਕੋਈ ਅਧਿਆਪਕ ਲੰਮੀ ਛੁੱਟੀ ਤੇ ਚਲਾ ਜਾਂਦਾ ਹੈ ਤਾਂ ਉਸ ਦੀ ਥਾਂ ਬਦਲਵੇਂ ਅਧਿਆਪਕ ਤਾਇਨਾਤ ਨਹੀਂ ਕੀਤੇ ਜਾਂਦੇ। ਇਸ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਜ਼ਰੂਰੀ ਵਿਸ਼ਿਆਂ ਦੀਆਂ ਕਲਾਸਾਂ ਤੱਕ ਰੱਦ ਕਰਨੀਆਂ ਪੈਂਦੀਆਂ ਹਨ।

ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕਲਾਸਾਂ ਵਿੱਚ ਬੱਚਿਆਂ ਦੀ ਜ਼ਿਆਦਾ ਭੀੜ, ਪੀਣ ਵਾਲੇ ਪਾਣੀ ਦੀ ਕਿੱਲਤ, ਅੱਤ ਦੀ ਗਰਮੀ ਅਤੇ ਸਕੂਲ ਇਮਾਰਤਾਂ ਦੀ ਖ਼ਸਤਾ ਹਾਲਤ ਦਾ ਮੁੱਦਾ ਵੀ ਜ਼ੋਰ-ਸ਼ੋਰ ਨਾਲ ਉਠਾਇਆ ਹੈ। ਸਕੂਲ ਦੇ ਲੰਮੇ ਸਮੇਂ ਨੂੰ ਲੈ ਕੇ ਵੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਕਿਉਂਕਿ ਕਈ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ ਰਹਿਣਾ ਪੈਂਦਾ ਹੈ। ਪ੍ਰਦਰਸ਼ਨਕਾਰੀ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰਨ ਅਤੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਨ।

ਸਕੂਲ ਤੋਂ ਸ਼ੁਰੂ ਹੋਇਆ ਵਿਰੋਧ ਕਿਵੇਂ ਬਣਿਆ ਦੇਸ਼ ਵਿਆਪੀ ਅੰਦੋਲਨ?

ਫ਼ਰਾਂਸ ਵਿੱਚ ਇਸ ਵਿਸ਼ਾਲ ਅੰਦੋਲਨ ਦੀ ਸ਼ੁਰੂਆਤ 17 ਸਤੰਬਰ ਨੂੰ ਪੈਰਿਸ ਨੇੜਲੇ ਕ੍ਰੇਤੈ (Créteil) ਸਥਿਤ ਐਂਟੋਨੀ ਡੀ ਸੇਂਟ-ਐਗਜ਼ੂਪੇਰੀ ਹਾਈ ਸਕੂਲ ਤੋਂ ਹੋਈ ਸੀ। ਇੱਥੇ ਅਧਿਆਪਕ ਸਟਾਫ਼ ਅਤੇ ਲੋੜੀਂਦੇ ਸਰੋਤਾਂ ਦੀ ਘਾਟ ਖ਼ਿਲਾਫ਼ ਹੜਤਾਲ ਤੇ ਬੈਠੇ ਸਨ। ਉਨ੍ਹਾਂ ਦੇ ਸਮਰਥਨ ਵਿੱਚ ਵਿਦਿਆਰਥੀ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ। 29 ਸਤੰਬਰ ਨੂੰ ਪ੍ਰਸ਼ਾਸਨ ਨੇ ਸਕੂਲ ਵਿੱਚ ਵਾਧੂ ਸਟਾਫ਼, ਡਿਪਟੀ ਪ੍ਰਿੰਸੀਪਲ ਅਤੇ ਨਰਸ ਤਾਇਨਾਤ ਕਰਨ ਤੇ ਸਹਿਮਤੀ ਪ੍ਰਗਟਾਈ, ਜਿਸ ਮਗਰੋਂ ਉੱਥੇ ਹੜਤਾਲ ਖ਼ਤਮ ਹੋ ਗਈ।

ਹਾਲਾਂਕਿ, ਉਦੋਂ ਤੱਕ ਇਹ ਵਿਰੋਧ ਦੂਜੇ ਖੇਤਰਾਂ ਵਿੱਚ ਫੈਲ ਚੁੱਕਾ ਸੀ। ਮਹਿਜ਼ 8 ਦਿਨਾਂ ਅੰਦਰ ਇਹ ਅੰਦੋਲਨ 410 ਸਕੂਲਾਂ ਤੱਕ ਪਹੁੰਚ ਗਿਆ। ਇਸ ਉਪਰੰਤ ਯੂਨੀਵਰਸਿਟੀਆਂ ਦੇ ਵਿਦਿਆਰਥੀ ਵੀ ਇਸ ਸੰਘਰਸ਼ ਦਾ ਹਿੱਸਾ ਬਣ ਗਏ। ਵਿਦਿਆਰਥੀਆਂ ਨੂੰ ਮਾਪਿਆਂ, ਅਧਿਆਪਕ ਜਥੇਬੰਦੀਆਂ ਅਤੇ ਮਜ਼ਦੂਰ ਯੂਨੀਅਨਾਂ ਦਾ ਵੀ ਖੁੱਲ੍ਹਾ ਸਮਰਥਨ ਮਿਲਣਾ ਸ਼ੁਰੂ ਹੋ ਗਿਆ।

5 ਅਕਤੂਬਰ ਨੂੰ ਉੱਤਰੀ ਫ਼ਰਾਂਸ ਦੇ ਸ਼ਹਿਰ ਲੈਂਸ (Lens) ਵਿੱਚ ਪ੍ਰਦਰਸ਼ਨ ਦੌਰਾਨ ਪੁਲਿਸ ਵੱਲੋਂ ਚਲਾਏ ਗਏ ਇੱਕ ਗ੍ਰੇਨੇਡ ਕਾਰਨ 15 ਸਾਲਾ ਨਾਬਾਲਗ ਲੜਕੇ ਦਾ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੱਟ ਇੰਨੀ ਗੰਭੀਰ ਸੀ ਕਿ ਡਾਕਟਰਾਂ ਨੂੰ ਉਸ ਦਾ ਹੱਥ ਕੱਟਣਾ ਪਿਆ। ਇਸ ਦਰਦਨਾਕ ਘਟਨਾ ਨੇ ਪੁਲਿਸ ਦੀ ਸਖ਼ਤ ਕਾਰਵਾਈ ਖ਼ਿਲਾਫ਼ ਜਨਤਕ ਰੋਸ ਨੂੰ ਹੋਰ ਭੜਕਾ ਦਿੱਤਾ। ਦੇਸ਼ ਭਰ ਵਿੱਚ ਹੋਈਆਂ ਝੜਪਾਂ ਦੌਰਾਨ ਹੁਣ ਤੱਕ 200 ਤੋਂ ਵੱਧ ਵਿਦਿਆਰਥੀ, 85 ਸਕੂਲ ਮੁਲਾਜ਼ਮ ਅਤੇ 700 ਪੁਲਿਸ ਕਰਮੀ ਜ਼ਖ਼ਮੀ ਹੋ ਚੁੱਕੇ ਹਨ। ਇਸ ਤਰ੍ਹਾਂ ਸਕੂਲਾਂ ਦੇ ਸਾਧਨਾਂ ਦੀ ਘਾਟ ਤੋਂ ਉੱਠਿਆ ਇੱਕ ਛੋਟਾ ਵਿਰੋਧ ਇੱਕ ਵਿਸ਼ਾਲ ਜਨ-ਅੰਦੋਲਨ ਵਿੱਚ ਤਬਦੀਲ ਹੋ ਗਿਆ।

ਆਖ਼ਰ ਕਿਉਂ ਨਹੀਂ ਰੁਕ ਰਿਹਾ ਵਿਰੋਧ ਪ੍ਰਦਰਸ਼ਨ?

ਮਹਿੰਗਾਈ ਅਤੇ ਤਨਖ਼ਾਹਾਂ ਦਾ ਮੁੱਦਾ: ਪ੍ਰਦਰਸ਼ਨਕਾਰੀ ਤਨਖ਼ਾਹਾਂ ਅਤੇ ਪੈਨਸ਼ਨਾਂ ਵਿੱਚ ਤੁਰੰਤ ਵਾਧੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਬੇਕਾਬੂ ਮਹਿੰਗਾਈ ਕਾਰਨ ਆਮ ਲੋਕਾਂ ਤੇ ਆਰਥਿਕ ਬੋਝ ਵਧ ਗਿਆ ਹੈ ਅਤੇ ਮੌਜੂਦਾ ਕਮਾਈ ਨਾਲ ਗੁਜ਼ਾਰਾ ਕਰਨਾ ਅਸੰਭਵ ਹੁੰਦਾ ਜਾ ਰਿਹਾ ਹੈ।

ਸਕੂਲਾਂ ਦੀ ਖ਼ਸਤਾ ਹਾਲਤ: ਅਨੇਕਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਕਮੀ, ਖ਼ਸਤਾਹਾਲ ਇਮਾਰਤਾਂ ਅਤੇ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਦੀ ਸਿੱਖਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਲੋਕ ਬਿਹਤਰ ਸਿੱਖਿਆ ਢਾਂਚੇ ਦੀ ਮੰਗ ਤੇ ਅੜੇ ਹੋਏ ਹਨ।

ਪੁਲਿਸ ਕਾਰਵਾਈ ਖ਼ਿਲਾਫ਼ ਰੋਸ: 5 ਅਕਤੂਬਰ ਨੂੰ ਲੈਂਸ ਸ਼ਹਿਰ ਵਿੱਚ ਪੁਲਿਸ ਗ੍ਰੇਨੇਡ ਕਾਰਨ 15 ਸਾਲਾ ਵਿਦਿਆਰਥੀ ਦਾ ਹੱਥ ਕੱਟੇ ਜਾਣ ਦੀ ਘਟਨਾ ਮਗਰੋਂ ਸੁਰੱਖਿਆ ਬਲਾਂ ਦੇ ਵਤੀਰੇ ਵਿਰੁੱਧ ਲੋਕਾਂ ਵਿੱਚ ਭਾਰੀ ਗੁੱਸਾ ਹੈ।

ਮੰਗਾਂ ਦੀ ਅਧੂਰੀ ਪੂਰਤੀ: ਪ੍ਰਸ਼ਾਸਨ ਵੱਲੋਂ ਇੱਕਾ-ਦੁੱਕਾ ਸਕੂਲਾਂ ਵਿੱਚ ਸਟਾਫ਼ ਦੇਣ ਵਰਗੇ ਕਦਮ ਚੁੱਕੇ ਗਏ ਹਨ, ਪ੍ਰੰਤੂ ਅੰਦੋਲਨਕਾਰੀਆਂ ਦੀਆਂ ਸਮੁੱਚੀਆਂ ਮੰਗਾਂ ਨੂੰ ਹੱਲ ਨਹੀਂ ਕੀਤਾ ਗਿਆ। ਨਤੀਜੇ ਵਜੋਂ ਨਾਰਾਜ਼ਗੀ ਵਧਦੀ ਗਈ ਅਤੇ ਇਹ ਸੰਘਰਸ਼ ਪੂਰੇ ਦੇਸ਼ ਵਿੱਚ ਪੈਰ ਪਸਾਰ ਗਿਆ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...