ਮਲੇਰਕੋਟਲਾ ਦੀ ਇਸ ਨਰਸਰੀ ਦੀ ਪੰਜਾਬ ਹੀ ਨਹੀਂ, ਬਾਹਰਲੇ ਸੂਬਿਆਂ ‘ਚ ਵੀ ਚਰਚਾ! 10 ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਮਿਲਦੇ ਨੇ ਬੂਟੇ
ਹਾਜੀ ਇੰਟਰਨੈਸ਼ਨਲ ਨਰਸਰੀ 'ਚ ਵੱਖ-ਵੱਖ ਕਿਸਮਾਂ ਦੇ ਪੌਦੇ ਤੇ ਦਰੱਖਤ ਮਿਲਦੇ ਹਨ। ਇੱਥੇ ਘੱਟ ਕੀਮਤ ਵਾਲੇ ਬੂਟਿਆਂ ਤੋਂ ਲੈ ਕੇ ਲੱਖਾਂ ਰੁਪਏ ਦੀ ਕੀਮਤ ਵਾਲੇ ਵਿਸ਼ੇਸ਼ ਪੌਦੇ ਵੀ ਮੌਜੂਦ ਹਨ। ਇਸ ਨਰਸਰੀ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਕੁਝ ਪੌਦੇ ਚੀਨ ਤੋਂ ਵੀ ਮੰਗਵਾਏ ਗਏ ਹਨ, ਜਿਨ੍ਹਾਂ ਲਈ ਵੱਖਰੀ ਜਗ੍ਹਾ ਬਣਾਈ ਗਈ ਹੈ। ਇਸ ਦਾ ਨਾਂ 'ਚਾਈਨਾ ਟਾਊਨ' ਰੱਖਿਆ ਗਿਆ ਹੈ।
ਪੰਜਾਬ ਦਾ ਮਲੇਰਕੋਟਲਾ ਸ਼ਹਿਰ ਬੂਟਿਆਂ ਤੇ ਪੌਦਿਆਂ ਦੀਆਂ ਨਰਸਰੀਆਂ ਲਈ ਖ਼ਾਸ ਪਛਾਣ ਰੱਖਦਾ ਹੈ। ਇੱਥੇ ਹਰ ਤਰ੍ਹਾਂ ਦੇ ਪੌਦੇ ਤੇ ਦਰੱਖਤ ਮਿਲ ਜਾਂਦੇ ਹਨ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਇਲਾਵਾ ਦੂਜੇ ਸੂਬਿਆਂ ਦੇ ਲੋਕ ਵੀ ਬੂਟੇ ਖਰੀਦਣ ਲਈ ਪਹੁੰਚਦੇ ਹਨ। ਇਸੇ ਸ਼ਹਿਰ ਦੀ ਇੱਕ ਮਸ਼ਹੂਰ ਨਰਸਰੀ ਹਾਜੀ ਇੰਟਰਨੈਸ਼ਨਲ ਨਰਸਰੀ ਹੈ, ਜਿੱਥੇ 10 ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਪੌਦੇ ਤੇ ਦਰੱਖਤ ਉਪਲਬਧ ਹਨ। ਇਸ ਨਰਸਰੀ ਦੇ ਪੌਦੇ ਸਰਕਾਰੀ ਤੇ ਨਿੱਜੀ ਕੋਠੀਆਂ, ਦਫ਼ਤਰਾਂ ਤੇ ਹੋਰ ਇਮਾਰਤਾਂ ਦੀ ਸੁੰਦਰਤਾ ਵਧਾ ਰਹੇ ਹਨ।
10 ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇ ਪੌਦੇ
ਹਾਜੀ ਇੰਟਰਨੈਸ਼ਨਲ ਨਰਸਰੀ ‘ਚ ਵੱਖ-ਵੱਖ ਕਿਸਮਾਂ ਦੇ ਪੌਦੇ ਤੇ ਦਰੱਖਤ ਮਿਲਦੇ ਹਨ। ਇੱਥੇ ਘੱਟ ਕੀਮਤ ਵਾਲੇ ਬੂਟਿਆਂ ਤੋਂ ਲੈ ਕੇ ਲੱਖਾਂ ਰੁਪਏ ਦੀ ਕੀਮਤ ਵਾਲੇ ਵਿਸ਼ੇਸ਼ ਪੌਦੇ ਵੀ ਮੌਜੂਦ ਹਨ। ਇਸ ਨਰਸਰੀ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਕੁਝ ਪੌਦੇ ਚੀਨ ਤੋਂ ਵੀ ਮੰਗਵਾਏ ਗਏ ਹਨ, ਜਿਨ੍ਹਾਂ ਲਈ ਵੱਖਰੀ ਜਗ੍ਹਾ ਬਣਾਈ ਗਈ ਹੈ। ਇਸ ਦਾ ਨਾਂ ‘ਚਾਈਨਾ ਟਾਊਨ’ ਰੱਖਿਆ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਅਕਸਰ ਇਸ ਨਰਸਰੀ ‘ਚ ਆਉਂਦੇ ਹਨ ਤੇ ਆਪਣੀ ਪਸੰਦ ਅਨੁਸਾਰ ਇੱਥੋਂ ਪੌਦੇ ਲੈ ਕੇ ਜਾਂਦੇ ਹਨ। ਜਾਣਕਾਰੀ ਮੁਤਾਬਕ, ਇਸ ਜਗ੍ਹਾ ਦਾ ਨਾਂ ‘ਚਾਈਨਾ ਟਾਊਨ’ ਵੀ ਉਨ੍ਹਾਂ ਵੱਲੋਂ ਹੀ ਰੱਖਿਆ ਗਿਆ ਸੀ।
ਧਾਰਮਿਕ ਸਥਾਨਾਂ ਤੇ ਸ਼ਮਸ਼ਾਨ ਘਾਟਾਂ ਲਈ ਮੁਫ਼ਤ ਬੂਟੇ
ਨਰਸਰੀ ਦੇ ਮਾਲਕ ਹਾਜੀ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਮੁਤਾਬਕ, ਧਾਰਮਿਕ ਸਥਾਨਾਂ, ਕਬਰਿਸਤਾਨਾਂ ਤੇ ਸ਼ਮਸ਼ਾਨ ਘਾਟਾਂ ਲਈ ਮੁਫ਼ਤ ਜਾਂ ਬਹੁਤ ਘੱਟ ਕੀਮਤ ‘ਤੇ ਪੌਦੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ, ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਵੀ ਉਹ ਲਗਾਤਾਰ ਯਤਨ ਕਰਦੇ ਹਨ। ਇਸੇ ਕਾਰਨ ਕਈ ਵਾਤਾਵਰਨ ਪ੍ਰੇਮੀ ਇੱਥੋਂ ਪੌਦੇ ਖਰੀਦ ਕੇ ਲੈ ਜਾਂਦੇ ਹਨ ਤੇ ਆਪਣੇ ਇਲਾਕਿਆਂ ਵਿੱਚ ਹਰਿਆਲੀ ਵਧਾਉਣ ਲਈ