AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

“ਵਿਜੀਲੈਂਸ ਰਿਮਾਂਡ ‘ਚ ਏਸੀ ‘ਚ ਬਿਠਾ ਰੋਟੀ ਖਵਾਈ…” ਵੜਿੰਗ ਦੇ ਤੰਜ ‘ਤੇ ਆਸ਼ੂ ਧੜੇ ਦਾ ਤਿੱਖਾ ਜਵਾਬ, ਪੰਜਾਬ ਕਾਂਗਰਸ ‘ਚ ਫਿਰ ਧੜੇਬੰਦੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਗੁੱਟਬੰਦੀ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ।

ਵਿਜੀਲੈਂਸ ਰਿਮਾਂਡ 'ਚ ਏਸੀ 'ਚ ਬਿਠਾ ਰੋਟੀ ਖਵਾਈ... ਵੜਿੰਗ ਦੇ ਤੰਜ 'ਤੇ ਆਸ਼ੂ ਧੜੇ ਦਾ ਤਿੱਖਾ ਜਵਾਬ, ਪੰਜਾਬ ਕਾਂਗਰਸ 'ਚ ਫਿਰ ਧੜੇਬੰਦੀ
tv9-punjabi
| Updated On: 07 Aug 2026 13:17 PM IST
Share

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀ ਆਪਸੀ ਖਿੱਚੋਤਾਣ ਅਤੇ ਗੁੱਟਬੰਦੀ ਹੁਣ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਰਾਜਾ ਵੜਿੰਗ ਨੇ ਭਾਰਤ ਭੂਸ਼ਣ ਆਸ਼ੂ ਦਾ ਸੀਧਾ ਨਾਂ ਲਏ ਬਿਨਾਂ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਜੀਲੈਂਸ ਦੀ ਰੇਡ ਅਤੇ ਰਿਮਾਂਡ ਦੌਰਾਨ ਉਨ੍ਹਾਂ ਨੇ ਅੱਠ ਦਿਨ ਤੱਕ ਏਸੀ ਕਮਰੇ ਵਿੱਚ ਬਿਠਾ ਕੇ ਉਨ੍ਹਾਂ ਨੂੰ ਰੋਟੀ ਖਵਾਈ ਸੀ; ਉਦੋਂ ਰਾਜਾ ਵੜਿੰਗ ਉਨ੍ਹਾਂ ਲਈ ਚੰਗਾ ਸੀ।

ਰਾਜਾ ਵੜਿੰਗ ਨੇ ਇੱਥੇ ਹੀ ਬਸ ਨਹੀਂ ਕੀਤੀ, ਉਨ੍ਹਾਂ ਨੇ ਆਸ਼ੂ ਦੇ ਸਮਰਥਕਾਂ ਨੂੰ ‘ਆਰ.ਐੱਸ.ਐੱਸ. (RSS) ਦੇ ਏਜੰਟ’ ਤੱਕ ਕਰਾਰ ਦੇ ਦਿੱਤਾ ਅਤੇ ਉਨ੍ਹਾਂ ਨੂੰ ਪਾਰਟੀ ‘ਚੋਂ ਬਾਹਰ ਕੱਢਣ ਦੀ ਗੱਲ ਆਖੀ। ਵੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਜੋ ਆਪਣੇ ਆਪ ਨੂੰ ਕਾਂਗਰਸ ਦੇ ਠੇਕੇਦਾਰ ਸਮਝਦੇ ਸਨ, ਉਨ੍ਹਾਂ ਦੀ ਪਤਨੀ ਕੌਂਸਲਰ ਚੋਣਾਂ ਵਿੱਚ 900 ਵੋਟਾਂ ਵੀ ਹਾਸਲ ਨਹੀਂ ਕਰ ਸਕੀ।

ਇਸ ਦੌਰਾਨ, ਰਾਜਾ ਵੜਿੰਗ ਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਭਾਰਤ ਭੂਸ਼ਣ ਆਸ਼ੂ ਆਪ ਸਾਹਮਣੇ ਨਹੀਂ ਆਏ, ਪਰ ਉਨ੍ਹਾਂ ਦੀ ਪਤਨੀ ਮਮਤਾ ਆਸ਼ੂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਵੜਿੰਗ ‘ਤੇ ਜ਼ਬਰਦਸਤ ਪਲਟਵਾਰ ਕੀਤਾ ਹੈ। ਮਮਤਾ ਆਸ਼ੂ ਨੇ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੇ ਸਾਹਮਣੇ 5 ਤਿੱਖੇ ਸਵਾਲ ਰੱਖਦਿਆਂ ਪੁੱਛਿਆ ਕਿ ਰਾਜਾ ਵੜਿੰਗ ਦੇ ਖ਼ਿਲਾਫ਼ ਕੋਈ ਅਨੁਸ਼ਾਸਨੀ ਕਾਰਵਾਈ ਹੋਵੇਗੀ ਜਾਂ ਨਹੀਂ। ਜ਼ਿਕਰਯੋਗ ਹੈ ਕਿ ਅੱਜ ਕਾਂਗਰਸ ਦਾ ਪ੍ਰੋਗਰਾਮ ਨਵਾਂਸ਼ਹਿਰ ਦੇ ਬਲਾਚੌਰ ਅਤੇ ਰੋਪੜ ਦੇ ਨੰਗਲ ਵਿਖੇ ਹੋਣਾ ਹੈ, ਜਦਕਿ ਕੱਲ੍ਹ ਇਹ ਮਾਲੇਰਕੋਟਲਾ ਅਤੇ ਖੰਨਾ ਵਿਖੇ ਉਲੇਖਯੋਗ ਹੈ।

ਰਾਜਾ ਵੜਿੰਗ ਵੱਲੋਂ ਲਗਾਏ ਗਏ ਮੁੱਖ ਆਰੋਪ

8 ਦਿਨ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨਾ: ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਆਸ਼ੂ ਵਿਜੀਲੈਂਸ ਰਿਮਾਂਡ ‘ਤੇ ਸਨ, ਤਾਂ ਉਹ 8 ਦਿਨਾਂ ਤੱਕ ਲੁਧਿਆਣਾ ਵਿਜੀਲੈਂਸ ਦਫ਼ਤਰ ਦੇ ਬਾਹਰ ਧਰਨੇ ‘ਤੇ ਬੈਠੇ ਰਹੇ। ਲੁਧਿਆਣਾ ਦੇ ਸਥਾਨਕ ਆਗੂ ਉੱਥੇ ਆਏ ਹੋਣ ਜਾਂ ਨਾ ਆਏ ਹੋਣ, ਪਰ ਉਹ ਅੱਠ ਦਿਨ ਅਤੇ ਰਾਤ ਉੱਥੇ ਹੀ ਡਟੇ ਰਹੇ ਸਨ।

ਏਸੀ ਵਿੱਚ ਬਿਠਾ ਕੇ ਖਵਾਈ ਰੋਟੀ: ਵੜਿੰਗ ਨੇ ਕਿਹਾ ਕਿ ਅੱਠ ਦਿਨਾਂ ਦੀ ਵਿਜੀਲੈਂਸ ਹਿਰਾਸਤ ਦੌਰਾਨ ਉਹ ਆਸ਼ੂ ਨੂੰ ਏਸੀ ਵਿੱਚ ਬਿਠਾ ਕੇ ਸ਼ਾਨਦਾਰ ਖਾਣਾ ਖਵਾਉਂਦੇ ਰਹੇ, ਪਰ ਹੁਣ ਉਹ ਉਨ੍ਹਾਂ ਨੂੰ ਹੀ ਆਪਣਾ ਦੁਸ਼ਮਣ ਮੰਨ ਰਹੇ ਹਨ। ਉਨ੍ਹਾਂ ਆਪਣੀ ਨਾਨੀ ਦੀ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੁਸ਼ਕਿਲ ਵੇਲੇ ਮਦਦ ਕਰਨ ਵਾਲੇ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।

ਲੋਕ ਸਭਾ ਚੋਣਾਂ ‘ਚ ਹਰਾਉਣ ਦੀ ਕੋਸ਼ਿਸ਼: ਵੜਿੰਗ ਨੇ ਗੰਭੀਰ ਦੋਸ਼ ਲਗਾਇਆ ਕਿ ਲੁਧਿਆਣਾ ਲੋਕ ਸਭਾ ਚੋਣਾਂ ਦੌਰਾਨ ਆਸ਼ੂ ਧੜੇ ਨੇ ਉਨ੍ਹਾਂ ਨੂੰ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੂੰ ਰਵਨੀਤ ਬਿੱਟੂ ਦੇ ਹੱਕ ‘ਚ ਵੋਟ ਪਾਉਣ ਲਈ ਕਿਹਾ। ਵੜਿੰਗ ਨੇ ਦਾਅਵਾ ਕੀਤਾ ਕਿ ਆਸ਼ੂ ਦੇ ਆਪਣੇ ਹਲਕੇ ‘ਚੋਂ ਉਹ 18 ਹਜ਼ਾਰ ਵੋਟਾਂ ਤੋਂ ਪਿੱਛੇ ਰਹੇ ਸਨ।

ਆਡੀਓ ਰਿਕਾਰਡਿੰਗ ਦਾ ਦਾਅਵਾ: ਵੜਿੰਗ ਦੇ ਸਮਰਥਕ ਸਿਮਰਜੀਤ ਸਿੰਘ ਬੈਂਸ ਨੇ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਲੁਧਿਆਣਾ ਦੇ ਇੱਕ ਵੱਡੇ ਆਗੂ ਦੀ ਕਾਲ ਆਈ ਸੀ ਕਿ ਰਾਜਾ ਵੜਿੰਗ ਨੂੰ ਹਰਾਉਣਾ ਹੈ, ਜਿਸ ਦੀ ਆਡੀਓ ਰਿਕਾਰਡਿੰਗ ਉਨ੍ਹਾਂ ਕੋਲ ਮੌਜੂਦ ਹੈ ਅਤੇ ਉਹ ਜਲਦ ਹੀ ਇਸ ਨੂੰ ਜਨਤਕ ਕਰਨਗੇ।

ਖ਼ੁਦ ਨੂੰ ਸਮਝਿਆ ਪਾਰਟੀ ਦਾ ਸਰਵੇਸਰਵਾ: ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਸਮੇਂ ਸੀਨੀਅਰ ਵਿਧਾਇਕਾਂ (ਜਿਵੇਂ ਰਾਕੇਸ਼ ਪਾਂਡੇ ਅਤੇ ਸੁਰਿੰਦਰ ਡਾਬਰ) ਨੂੰ ਨਜ਼ਰਅੰਦਾਜ਼ ਕਰਕੇ ਆਸ਼ੂ ਨੂੰ ਮੰਤਰੀ ਬਣਾਇਆ ਗਿਆ ਸੀ। ਮੰਤਰੀ ਬਣਦਿਆਂ ਹੀ ਉਨ੍ਹਾਂ ਨੇ ਖ਼ੁਦ ਨੂੰ ਪਾਰਟੀ ਦਾ ਸਭ ਕੁਝ ਮੰਨ ਲਿਆ ਅਤੇ ਮੇਅਰ, ਚੇਅਰਮੈਨ ਤੇ ਅਫ਼ਸਰ ਆਪਣੀ ਮਰਜ਼ੀ ਨਾਲ ਲਗਵਾਏ।

ਹਾਈਕਮਾਂਡ ਨੂੰ ਰਿਪੋਰਟ ਭੇਜਣ ਦਾ ਐਲਾਨ: ਵੜਿੰਗ ਨੇ ਕਿਹਾ ਕਿ ਲੁਧਿਆਣਾ ਪ੍ਰੋਗਰਾਮ ਦੌਰਾਨ ਹੋਈ ਅਨੁਸ਼ਾਸਨਹੀਣਤਾ ਦੀ ਪੂਰੀ ਰਿਪੋਰਟ ਉਹ ਹਾਈਕਮਾਂਡ ਨੂੰ ਭੇਜਣਗੇ। ਨਾਅਰੇਬਾਜ਼ੀ ਵੱਖਰੀ ਗੱਲ ਹੈ, ਪਰ ਪਾਰਟੀ ਦੇ ਪ੍ਰੋਗਰਾਮ ਨੂੰ ਖ਼ਰਾਬ ਕਰਨਾ ਸਿੱਧੀ ਅਨੁਸ਼ਾਸਨਹੀਣਤਾ ਹੈ।

ਸੰਸਦ ਮੈਂਬਰ ਵਜੋਂ ਆਪਣੀ ਜਵਾਬਦੇਹੀ ਸਮਝਣ ਵੜਿੰਗ

ਮਮਤਾ ਆਸ਼ੂ ਨੇ ਰਾਜਾ ਵੜਿੰਗ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ, “ਤੁਸੀਂ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਹੀ ਨਹੀਂ, ਸਗੋਂ ਲੁਧਿਆਣਾ ਦੇ ਲੋਕਾਂ ਦੁਆਰਾ ਚੁਣੇ ਗਏ ਸੰਸਦ ਮੈਂਬਰ ਵੀ ਹੋ। ਕੀ ਤੁਹਾਡੀ ਪਹਿਲੀ ਜ਼ਿੰਮੇਵਾਰੀ ਆਪਣੇ ਸ਼ਹਿਰ ਅਤੇ ਲੋਕਾਂ ਦੇ ਮੁੱਦਿਆਂ ਨੂੰ ਚੁੱਕਣਾ ਨਹੀਂ ਹੈ? ਲੁਧਿਆਣਾ ਵਿੱਚ ਹੁੰਦਿਆਂ ਵੀ ਕਿਚਲੂ ਨਗਰ ਦੀ ਪੂਰੀ ਸੜਕ ਟੁੱਟਣ ਅਤੇ 50 ਫੁੱਟ ਵੱਡਾ ਖੱਡਾ ਪੈਣ ਦੇ ਬਾਵਜੂਦ ਤੁਸੀਂ ਮੌਕੇ ‘ਤੇ ਨਹੀਂ ਗਏ।

ਲੁਧਿਆਣਾ ਦੇ ਸੰਸਦ ਮੈਂਬਰ ਵਜੋਂ ਲੋਕਾਂ ਦੀ ਆਵਾਜ਼ ਬਣਨਾ, ਕੇਂਦਰ ਅਤੇ ਸਥਾਨਕ ਪ੍ਰਸ਼ਾਸਨ ਦੇ ਅੱਗੇ ਸ਼ਹਿਰ ਦੇ ਮੁੱਦੇ ਚੁੱਕਣਾ, ਵਿਕਾਸ ਕਾਰਜਾਂ ਦੀ ਨਿਗਰਾਨੀ ਕਰਨਾ ਅਤੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਤੁਹਾਡੀ ਜ਼ਿੰਮੇਵਾਰੀ ਹੈ। ਲੋਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਦਾ ਸਮਾਂ ਨਿੱਜੀ ਹਮਲੇ ਕਰਨ ਦੀ ਬਜਾਏ ਜਨਤਾ ਦੇ ਮੁੱਦਿਆਂ ‘ਤੇ ਲੱਗੇਗਾ। ਲੁਧਿਆਣਾ ਨੂੰ ਭਾਸ਼ਣ ਨਹੀਂ, ਦਿਸ਼ਾ ਚਾਹੀਦੀ ਹੈ! ਪੰਜਾਬ ਨੂੰ ਨਿੱਜੀ ਹਮਲੇ ਨਹੀਂ, ਮਜ਼ਬੂਤ ਵਿਰੋਧੀ ਧਿਰ ਚਾਹੀਦੀ ਹੈ।”

Follow Us
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ
ਪੰਜਾਬ ਵਿਧਾਨਸਭਾ ਦਾ ਮਾਨਸੂਨ ਸੈਸ਼ਨ: ਅਮਨ ਅਰੋੜਾ ਕਿਉਂ ਬੋਲੇ - ਮੈਂ ਅਸਤੀਫਾ ਦੇ ਦੇਵਾਂਗਾ, ਜਾਣੋ...
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ
ਅੰਮ੍ਰਿਤਸਰ 'ਚ ਚਿਪਕੇ ਚੰਨੀ ਖਿਲਾਫ ਪੋਸਟਰ... ਥੱਲੇ ਛਪੇ ਫੋਨ ਨੰਬਰ ਨਾਲ ਪਿਆ ਪੁਆੜਾ...
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ
ਉੱਤਰੀ ਭਾਰਤ 'ਚ ਭਾਰੀ ਮੀਂਹ ਦਾ ਕਹਿਰ, ਹਰਿਦੁਆਰ ਵਿੱਚ ਗੰਗਾ ਉਫਾਨ 'ਤੇ, ਕਈ ਸੂਬਿਆਂ ਵਿੱਚ ਬਚਾਅ ਕਾਰਜ ਜਾਰੀ...
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ
E-20 ਪੈਟਰੋਲ ਨੂੰ ਲੈ ਅਰਵਿੰਦ ਕੇਜਰੀਵਾਲ ਨੇ ਖੋਲ੍ਹਿਆ ਮੋਰਚਾ, ਦਿੱਤੀ ਇਹ ਚੇਤਾਵਨੀ...
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ...
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ...