ਜਲਾਲਾਬਾਦ ‘ਚ ਚਿੱਟੇ ਦੀ ਓਵਰਡੋਜ਼ ਕਾਰਨ ਮੌਤ, ਨੌਜਵਾਨ ਦੀ ਬਾਂਹ ‘ਚ ਲੱਗੀ ਹੋਈ ਸੀ ਸਿਰਿੰਜ
ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਫਲੀਆਂਵਾਲਾ ਦੇ ਵਿੱਚ 15 ਤੋਂ 20 ਘਰ ਹਨ ਜੋ ਚਿੱਟਾ ਵੇਚਦੇ ਹਨ। ਉਨ੍ਹਾਂ ਨੇ ਪੁਲਿਸ ਦੀ ਕਾਰਜਗਾਰੀ 'ਤੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚਿੱਟੇ ਦੇ ਵਪਾਰੀ ਜਦ ਪੁਲਿਸ ਦੀ ਗ੍ਰਸਤ ਚੋਂ ਛੁੱਟ ਕੇ ਵਾਪਸ ਆਉਂਦੇ ਹਨ ਤਾਂ ਸ਼ਿਕਾਇਤਕਰਤਾ ਦੇ ਨਾਲ ਕੁੱਟਮਾਰ ਹੁੰਦੀ ਹੈ। ਅਕਸਰ ਹੀ ਕਈ ਲੋਕ ਇਸ ਕੁੱਟਮਾਰ ਤੋਂ ਦੁਖੀ ਹੋ ਕੇ ਫਿਰ ਆਵਾਜ਼ ਨਹੀਂ ਚੱਕਦੇ ਹਨ।

ਜਲਾਲਾਬਾਦ ਹਲਕੇ ਦੇ ਵਿੱਚ ਲਗਾਤਾਰ ਚਿੱਟੇ ਦੀ ਓਵਰਡੋਜ਼ ਕਾਰਨ ਮੌਤਾਂ ਹੋ ਰਹੀਆਂ ਹਨ। ਅੱਜ ਫਿਰ ਇੱਕ ਨੌਜਵਾਨ ਪਿੰਡ ਫਲੀਆਂਵਾਲਾ ਨਜ਼ਦੀਕ ਸੇਮ ਨਾਲੀ ਦੇ ਕੋਲ ਖੇਤਾਂ ਦੇ ਵਿੱਚ ਓਵਰਡੋਜ ਕਾਰਨ ਮ੍ਰਿਤ ਪਾਇਆ ਗਿਆ ਹੈ।ਜਿਮੀਂਦਾਰ ਨੇ ਨੌਜਵਾਨ ਨੂੰ ਝੌਨੇ ਵਿੱਚ ਮੂਧਾ ਡਿੱਗ ਗਿਆ ਦੇਖਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਤੋਂ ਬਾਅਦ ਥਾਣਾ ਸਿਟੀ ਪੁਲਿਸ ਮੌਕੇ ‘ਤੇ ਪਹੁੰਚੀ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਫਲੀਆਂਵਾਲਾ ਦੇ ਵਿੱਚ 15 ਤੋਂ 20 ਘਰ ਹਨ ਜੋ ਚਿੱਟਾ ਵੇਚਦੇ ਹਨ। ਉਨ੍ਹਾਂ ਨੇ ਪੁਲਿਸ ਦੀ ਕਾਰਜਗਾਰੀ ‘ਤੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਚਿੱਟੇ ਦੇ ਵਪਾਰੀ ਜਦ ਪੁਲਿਸ ਦੀ ਗ੍ਰਸਤ ਚੋਂ ਛੁੱਟ ਕੇ ਵਾਪਸ ਆਉਂਦੇ ਹਨ ਤਾਂ ਸ਼ਿਕਾਇਤਕਰਤਾ ਦੇ ਨਾਲ ਕੁੱਟਮਾਰ ਹੁੰਦੀ ਹੈ। ਅਕਸਰ ਹੀ ਕਈ ਲੋਕ ਇਸ ਕੁੱਟਮਾਰ ਤੋਂ ਦੁਖੀ ਹੋ ਕੇ ਫਿਰ ਆਵਾਜ਼ ਨਹੀਂ ਚੱਕਦੇ ਹਨ।
ਓਵਰਡੋਜ਼ ਕਾਰਨ ਮੌਤ
ਐਸਐਚਓ ਅਮਰਜੀਤ ਕੌਰ ਨੇ ਦੱਸਿਆ ਕਿ ਸ਼ੁਰੂਆਤੀ ਤੌਰ ਤੇ ਬਾਂਹ ਦੇ ਵਿੱਚ ਲੱਗੀ ਸਰਿੰਜ ਤੋਂ ਹੀ ਲੱਗ ਰਿਹਾ ਕਿ ਓਵਰਡੋਜ਼ ਕਾਰਨ ਇਸ ਦੀ ਮੌਤ ਹੋਈ ਹੈ। ਇਹ ਦੱਸਿਆ ਜਾ ਰਿਹਾ ਕਿ ਮ੍ਰਿਤਕ ਪਿੰਡ ਘਾਂਗਾ ਦਾ ਰਹਿਣ ਵਾਲਾ ਸੀ। ਬੀਤੇ ਦਿਨਾਂ ਦੇ ਵਿੱਚ ਵਿੱਚ ਚਿੱਟੇ ਦੇ ਨਾਲ ਜਲਾਲਾਬਾਦ ਹਲਕੇ ਚ ਵੱਡੇ ਪੱਧਰ ਤੇ ਨੌਜਵਾਨ ਮੌਤ ਦੇ ਮੂੰਹ ਚ ਪਹੁੰਚ ਚੁੱਕੇ ਹਨ।