AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਗੁਰਦਾਸਪੁਰ ਗ੍ਰਨੇਡ ਹਮਲੇ ਦਾ ਮੁੱਖ ਮੁਲਜ਼ਮ ਕਾਬੂ, ਪੰਜਾਬ ਪੁਲਿਸ ਨੇ ਨਾਕਾਮ ਕੀਤਾ ਅੱਤਵਾਦੀ ਸਾਜ਼ਿਸ਼

Gurdaspur Grenade Attack Punjab Police Arrested Key Accused: ਪੰਜਾਬ ਪੁਲਿਸ ਨੇ ਗੁਰਦਾਸਪੁਰ ਗ੍ਰਨੇਡ ਹਮਲੇ ਦੇ ਇੱਕ ਹੋਰ ਮੁੱਖ ਮੁਲਜ਼ਮ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮੋਹਨ ਸਿੰਘ ਦਾ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਸਬੰਧ ਸੀ, ਜੋ ਸੂਬੇ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਨੇ ਹਥਿਆਰ ਵੀ ਬਰਾਮਦ ਕੀਤੇ।

ਗੁਰਦਾਸਪੁਰ ਗ੍ਰਨੇਡ ਹਮਲੇ ਦਾ ਮੁੱਖ ਮੁਲਜ਼ਮ ਕਾਬੂ, ਪੰਜਾਬ ਪੁਲਿਸ ਨੇ ਨਾਕਾਮ ਕੀਤਾ ਅੱਤਵਾਦੀ ਸਾਜ਼ਿਸ਼
Follow Us
avtar-singh
| Updated On: 03 Dec 2025 23:08 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਇੱਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੋਹਨ ਸਿੰਘ ਵਾਸੀ ਰਾਮੂਵਾਲ, ਬਠਿੰਡਾ ਵਜੋਂ ਹੋਈ ਹੈ ।

ਇਹ ਕਾਰਵਾਈ, 25 ਨਵੰਬਰ 2025 ਨੂੰ ਸ਼ਾਮ 7.30 ਵਜੇ ਦੇ ਕਰੀਬ ਗੁਰਦਾਸਪੁਰ ਸਿਟੀ ਪੁਲਿਸ ਥਾਣੇ ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਚਾਰ ਮੁਲਜ਼ਮਾਂ – ਪ੍ਰਦੀਪ ਕੁਮਾਰ, ਗੁਰਦਿੱਤ, ਨਵੀਨ ਚੌਧਰੀ ਅਤੇ ਕੁਸ਼ – ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਹਮਣੇ ਆਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਸਨ। ਇਸ ਗ੍ਰਿਫ਼ਤਾਰੀ ਨਾਲ, ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ ਪੰਜ ਹੋ ਗਈ ਹੈ।

ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਮੁਲਜ਼ਮ ਮੋਹਨ ਸਿੰਘ

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਹਨ ਸਿੰਘ ਪਾਕਿਸਤਾਨ ਦੀ ਆਈ.ਐਸ.ਆਈ.ਵੱਲੋਂ ਹਮਾਇਤ ਪ੍ਰਾਪਤ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ। ਡੀਜੀਪੀ ਨੇ ਕਿਹਾ ਕਿ ਮੁਲਜ਼ਮ ਮੋਹਨ ਸਿੰਘ ਨੇ ਸ਼ਹਿਜ਼ਾਦ ਦੇ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਪੰਜਾਬ ਰਾਜ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ।

ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਸਰਗਰਮੀ ਨਾਲ ਜਾਂਚ ਜਾਰੀ ਹੈ ਅਤੇ ਪੂਰੇ ਨੈੱਟਵਰਕ ਨੂੰ ਬੇਅਸਰ ਕਰਨ ਲਈ ਹੋਰ ਸੁਰਾਗਾਂ ਦੀ ਭਾਲ ਕੀਤੀ ਜਾ ਰਹੀ ਹੈ।

ਏ.ਆਈ.ਜੀ. (ਸੀਆਈ) ਬਠਿੰਡਾ ਅਵਨੀਤ ਕੌਰ ਸਿੱਧੂ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ਤੇ, ਸੀ.ਆਈ. ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਗੁਪਤ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਆਧਾਰ ਤੇ ਦੋਸ਼ੀ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਮੋਹਨ ਦੇ ਖੁਲਾਸੇ ਤੇ ਪੁਲਿਸ ਟੀਮਾਂ ਨੇ ਇੱਕ .32 ਬੋਰ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਕਾਲਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਮਾਡਿਊਲ ਵੱਲੋਂ ਅਪਰਾਧ ਨੂੰ ਅੰਜਾਮ ਦੇਣ ਵਿੱਚ ਕੀਤੀ ਗਈ ਸੀ।

ਇਸ ਸਬੰਧ ਵਿੱਚ, ਐਫਆਈਆਰ ਨੰਬਰ 289 ਮਿਤੀ 26/11/2025 ਅਧੀਨ ਬੀਐਨਐਸ ਦੀ ਧਾਰਾ 109, 324(4) ਅਤੇ ਬੀਐਨਐਸ ਦੀ ਧਾਰਾ 111 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3,4 ਅਤੇ 5 ਤਹਿਤ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ।

Follow Us
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ...