AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

51 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ, 36 ਹਜ਼ਾਰ ਤੋਂ ਵੱਧ FIRs… “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਇੱਕ ਸਾਲ ਪੂਰਾ

Yudh Nasheyan Virudh: ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ 'ਚ ਇਸ ਮੁਹਿੰਮ ਦੀ ਸਫਲਤਾ 'ਤੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ, ਇਸ ਮੁਹਿੰਮ ਰਾਹੀਂ ਨਸ਼ੇ ਦੇ ਵਿਰੁੱਧ ਕਾਰਵਾਈ ਦੇ ਅੰਕੜੇ ਜਾਰੀ ਕੀਤੇ ਹਨ।

51 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ, 36 ਹਜ਼ਾਰ ਤੋਂ ਵੱਧ FIRs... ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਇੱਕ ਸਾਲ ਪੂਰਾ
“ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦਾ ਇੱਕ ਸਾਲ ਪੂਰਾ
tv9-punjabi
| Updated On: 03 Mar 2026 11:27 AM IST

ਪੰਜਾਬ ‘ਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। 1 ਮਾਰਚ, 2025 ਨੂੰ ਸ਼ੁਰੂ ਹੋਈ ਇਹ ਮੁਹਿੰਮ ਨਾਲ ਪੰਜਾਬ ਸਰਕਾਰ ਨੂੰ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਵੱਡੀ ਸਫਲਤਾ ਮਿਲੀ ਹੈ। ਮੁਹਿੰਮ ਦਾ ਇੱਕ ਸਾਲ ਪੂਰਾ ਹੋਣ ‘ਤੇ ਸਰਕਾਰ ਨੇ ਦਾਅਵਾ ਕੀਤਾ ਹੈ ਮੁੱਖ ਮੰਤਰੀ ਭਗਵੰਮ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਡਰੱਗ ਨੈੱਟਵਰਕ ‘ਤੇ ਸਭ ਤੋਂ ਵੱਡਾ ਪ੍ਰਹਾਰ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਸਾਲ ‘ਚ ਇਸ ਮੁਹਿੰਮ ਦੀ ਸਫਲਤਾ ‘ਤੇ ਸਰਕਾਰੀ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ, ਇਸ ਮੁਹਿੰਮ ਰਾਹੀਂ ਨਸ਼ੇ ਦੇ ਵਿਰੁੱਧ ਕਾਰਵਾਈ ਦੇ ਅੰਕੜੇ ਜਾਰੀ ਕੀਤੇ ਹਨ।

51,000 ਤੋਂ ਵੱਧ ਗੈਂਗਸਟਰ ਕਾਬੂ, 36,000 ਤੋਂ ਵੱਧ FIRs

ਮੁੱਖ ਮੰਤਰੀ ਭਗਵੰਤ ਮਾਨ ਨੇ ਪੋਸਟ ਕਰਦੇ ਹੋਏ ਦੱਸਿਆ ਕਿ ਇਸ ਮੁਹਿੰਮ ਤਹਿਤ 51,648 ਨਸ਼ਾ ਤਸਕਰ ਕਾਬੂ ਕੀਤੇ ਗਏ ਹਨ। ਇਸ ਦੇ ਨਾਲ ਹੀ 36,178 ਮਾਮਲੇ (ਐਫਆਈਆਰ) ਦਰਜ ਕੀਤੇ ਗਏ ਹਨ। ਉੱਥੇ ਹੀ, ਇਸ ਮੁਹਿੰਮ ਦੇ ਚੱਲਦੇ ਵੱਡੇ ਤਦਾਦ ‘ਚ ਨਸ਼ਾ ਵੀ ਜ਼ਬਤ ਕੀਤਾ ਗਿਆ ਹੈ।

ਹੁਣ ਤੱਕ ਇਸ ਮੁਹਿੰਮ ਤਹਿਤ 49 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਜ਼ਬਤ ਕੀਤੇ ਜਾ ਚੁੱਕੇ ਹਨ। ਤੇ 16.70 ਕਰੋੜ ਦੀ ਡਰੱਗ ਮਨੀ ਬਰਾਮਦ ਕੀਤੀ ਜਾ ਚੁੱਕੀ ਹੈ। ਸੀਐਮ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਜਵਾਨੀ ਬਚਾਉਣ ਦੇ ਲਈ ਸਾਡੀ ਜੰਗ ਬਿਨਾਂ ਰੁਕੇ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਨੀਤੀ ਦੇ ਨਤੀਜੇ ਸਾਰਿਆਂ ਦੇ ਸਾਹਮਣੇ ਹਨ।

ਵੱਡੀ ਮਾਤਰਾ ‘ਚ ਨਸ਼ਾ ਬਰਾਮਦ

  • ਹੋਰਇਨ- 2276.98 ਕਿੱਲੋ
  • ਭੁੱਕੀ/ਚੂਰਾ ਪੋਸਤ- 22,299.40 ਕਿੱਲੋ
  • ਅਫੀਮ- 686.26 ਕਿੱਲੋ
  • ਗਾਂਜਾ- 807.96 ਕਿੱਲੋ
  • ਗੋਲੀਆਂ/ਕੈਪਸੂਲ- 49,02,575
  • ਟੀਕੇ- 1,985
  • ਆਈਸ ਡਰੱਗ- 36.47 ਕਿੱਲੋ
  • ਨਸ਼ੀਲਾ ਪਾਊਡਰ- 42.93 ਕਿੱਲੋ
  • ਚਰਸ- 68.15 ਕਿੱਲੋ
  • ਕੋਕੀਨ- 4.46 ਕਿੱਲੋ
  • ਸਮੈਕ- 0.27 ਕਿੱਲੋ

Follow Us
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...