ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪਤੀ ‘ਤੇ ਜ਼ਹਿਰ ਦਾ ਨਹੀਂ ਹੋਇਆ ਅਸਰ… ਤਾਂ ਕੈਨੇਡਾ ਤੋਂ ਪਰਤੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬਣਾਇਆ ਪਲਾਨ-B, ਜਾਣੋ ਕਤਲ ਦੀ ਪੂਰੀ ਕਹਾਣੀ

Faridkot Murder Case: ਰੁਪਿੰਦਰ ਨੇ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ, ਪਰ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਬੁਲਾ ਕੇ ਦੂਜਾ ਪਲਾਨ ਤਿਆਰ ਕੀਤਾ। ਉਸ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਦਿੱਤਾ ਤੇ ਬਾਅਦ 'ਚ ਇਸ ਪੂਰੇ ਮਾਮਲੇ ਨੂੰ ਲੁੱਟ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ।

ਪਤੀ 'ਤੇ ਜ਼ਹਿਰ ਦਾ ਨਹੀਂ ਹੋਇਆ ਅਸਰ... ਤਾਂ ਕੈਨੇਡਾ ਤੋਂ ਪਰਤੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬਣਾਇਆ ਪਲਾਨ-B, ਜਾਣੋ ਕਤਲ ਦੀ ਪੂਰੀ ਕਹਾਣੀ
Follow Us
sukhjinder-sahota-faridkot
| Updated On: 05 Dec 2025 11:13 AM IST

ਫਰੀਦਕੋਟ ਪੁਲਿਸ ਨੇ ਪਿੰਡ ਸੁਖਣਵਾਲਾ ਚ ਪਤਨੀ ਰੁਪਿੰਦਰ ਕੌਰ ਵੱਲੋਂ ਬੁਆਏਫ੍ਰੈਂਡ ਨਾਲ ਮਿਲ ਕੇ ਪਤੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਚ ਕਈ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਮੁਤਾਬਕ ਗੁਰਵਿੰਦਰ ਕੌਰ ਨੇ ਆਪਣੇ ਪਤੀ ਦੇ ਕਤਲ ਦੀ ਸਾਜ਼ਿਸ਼ ਕਈ ਮਹੀਨੇ ਪਹਿਲਾਂ ਹੀ ਰਚੀ ਸੀ। ਵਿਦੇਸ਼ ਤੋਂ ਵਾਪਸ ਆਈ ਰੁਪਿੰਦਰ ਕੌਰ ਨੇ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਆਪਣੇ ਪਤੀ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਸੀ, ਪਰ ਜ਼ਹਿਰ ਦਾ ਅਸਰ ਨਹੀਂ ਹੋਇਆ ਤਾਂ ਉਸ ਨੇ ਆਪਣੇ ਬੁਆਏਫ੍ਰੈਂਡ ਨੂੰ ਬੁਲਾ ਕੇ ਦੂਜਾ ਪਲਾਨ ਤਿਆਰ ਕੀਤਾ। ਉਸ ਨੇ ਬੁਆਏਫ੍ਰੈਂਡ ਨਾਲ ਮਿਲ ਕੇ ਪਤੀ ਦਾ ਗਲਾ ਘੁੱਟ ਦਿੱਤਾ ਤੇ ਬਾਅਦ ਚ ਇਸ ਪੂਰੇ ਮਾਮਲੇ ਨੂੰ ਲੁੱਟ ਵਜੋਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮੁਲਜ਼ਮਾਂ ਦੀ ਛੋਟੀਆਂ-ਛੋਟੀਆਂ ਗਲਤੀਆਂ ਤੋਂ ਬਾਅਦ ਉਹ ਫੜੇ ਗਏ।

ਰੁਪਿੰਦਰ ਨੇ ਉਸ ਰਾਤ ਕੀ ਕਹਾਣੀ ਬਣਾਈ?

ਰੁਪਿੰਦਰ ਕੌਰ ਨੇ ਪ੍ਰੇਮੀ ਨਾਲ ਮਿਲ ਕੇ 28 ਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਇਸ ਕਤਲ ਨੂੰ ਅੰਜ਼ਾਮ ਦਿੱਤਾ। ਉਸ ਨੇ 28 ਨਵੰਬਰ ਨੂੰ ਕਰੀਬ 11:30 ਵਜੇ ਰੋਲਾ ਪਾਇਆ ਤੇ ਆਸ-ਪਾਸ ਦੇ ਲੋਕਾਂ ਨੂੰ ਘਰ ਬੁਲਾਇਆ। ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਲਾਸ਼ ਉੱਪਰ ਵਾਲੇ ਕਮਰੇ ਚ ਪਈ ਹੈ। ਉਸ ਦੇ ਘਰ ਚ ਲੁਟੇਰੇ ਵੜ ਗਏ ਸਨ, ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਸਮੇਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ। ਰੁਪਿੰਦਰ ਕੌਰ ਦੇ ਘਰ ਲੋਕਾਂ ਨੇ ਉਸ ਦੇ ਪਤੀ ਦੀ ਲਾਸ਼ ਦੇਖੀ ਤੇ ਇਸ ਤੋਂ ਬਾਅਦ ਪੁਲਿਸ ਨੂੰ ਫ਼ੋਨ ਕੀਤਾ ਗਿਆ। ਪੁਲਿਸ ਮੌਕੇ ਤੇ ਪਹੁੰਚੀ ਤਾਂ ਉਸ ਨੇ ਪੁਲਿਸ ਨੂੰ ਵੀ ਦੱਸਿਆ ਕਿ ਉਸ ਦੇ ਪਤੀ ਦਾ ਕਤਲ ਲੁਟੇਰਿਆਂ ਨੇ ਕਰ ਦਿੱਤਾ ਹੈ।

ਕ੍ਰਾਈਮ ਸੀਨ ਦੇਖਦੇ ਹੀ ਪੁਲਿਸ ਨੂੰ ਹੋ ਗਿਆ ਸ਼ੱਕ

ਸੂਚਨਾ ਮਿਲਣ ਤੋਂ ਬਾਅਦ ਪਹਿਲਾਂ ਥਾਣਾ ਸਿਟੀ ਦੇ ਡਿਊਟੀ ਅਫ਼ਸਰ ਏਐਸਆਈ ਮੌਕੇ ਤੇ ਪਹੁੰਚੇ। ਉਨ੍ਹਾਂ ਵੱਲੋਂ ਮੁੱਢਲੀ ਜਾਂਚ ਤੋਂ ਬਾਅਦ ਥਾਣਾ ਇੰਚਾਰਜ ਮੌਕੇ ਤੇ ਪਹੁੰਚੇ। ਮਾਮਲਾ ਗੰਭੀਰ ਸੀ ਤਾਂ ਐਸਐਸਪੀ ਸਮੇਤ ਹੋਰ ਕਈ ਅਧਿਕਾਰੀ ਮੌਕੇ ਤੇ ਪਹੁੰਚੇ। ਘਰ ਦੇ ਹਾਲਾਤ ਦੇਖਣ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋ ਗਿਆ। ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਘਰ ਦੀ ਸਥਿਤੀ ਦੇਖੀ ਤਾਂ ਪਤਾ ਚਲਿਆ ਕਿ ਅੰਦਰ ਤਾਲਾ ਲੱਗਿਆ ਹੋਇਆ ਸੀ। ਘਰ ਚ ਪਾਲਤੂ ਕੁੱਤਾ ਸੀ, ਜੋ ਬੇਹੋਸ਼ ਸੀ। ਇਸ ਤੋਂ ਇਲਾਵਾ ਕੰਧ ਟੱਪ ਕੇ ਅੰਦਰ ਆਉਣ ਦੇ ਬਾਹਰ ਜਾਣ ਦੇ ਨਿਸ਼ਾਨ ਵੀ ਨਹੀਂ ਮਿਲੇ। ਇਸ ਨਾਲ ਰੁਪਿੰਦਰ ਕੌਰ ਤੇ ਸ਼ੱਕ ਵੱਧ ਗਿਆ।

ਪੁਲਿਸ ਨੇ ਰੁਪਿੰਦਰ ਕੌਰ ਤੋਂ ਪੁੱਛ-ਗਿੱਛ ਕੀਤੀ ਕਿ ਲੁਟੇਰੇ ਕਿੰਨੇ ਸਨ। ਘਰ ਅੰਦਰ ਕਿਵੇਂ ਆਏ ਤਾਂ ਉਸ ਦੇ ਜਵਾਬ ਕੁੱਝ ਸਪੱਸ਼ਟ ਨਹੀਂ ਸਨ। ਪੁਲਿਸ ਦਾ ਸ਼ੱਕ ਯਕੀਨ ਚ ਬਦਲਣ ਲੱਗਾ। ਆਸ-ਪਾਸ ਦੇ ਕੈਮਰੇ ਚੈੱਕ ਕੀਤੇ ਗਏ ਤਾਂ ਕੋਈ ਭੱਜਦਾ ਹੋਇਆ ਨਹੀਂ ਨਜ਼ਰ ਆਇਆ। ਇਸ ਤੋਂ ਬਾਅਦ ਰੁਪਿੰਦਰ ਦੀ ਕਹਾਣੀ ਪੂਰੀ ਤਰ੍ਹਾਂ ਸ਼ੱਕੀ ਹੋ ਗਈ। ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਪੂਰਾ ਮਾਮਲਾ ਸੁਲਝ ਗਿਆ।

ਪੁਲਿਸ ਨੇ ਦੱਸਿਆ ਕਿ ਰੁਪਿੰਦਰ ਕੌਰ ਤੇ ਉਸ ਦੇ ਪ੍ਰੇਮੀ ਹਰਕੰਵਲਪ੍ਰੀਤ ਨਿਵਾਸੀ ਬੱਲੋਆਣਾ ਦੀ ਦੋਸਤੀ ਔਨਲਾਈਨ ਹੋਈ ਸੀ। ਇਸ ਤੋਂ ਬਾਅਦ ਦੋਵਾਂ ਚ ਪ੍ਰੇਮ ਸਬੰਧ ਬਣ ਗਏ। ਮੁਲਜ਼ਮ ਹਰਕੰਵਲਪ੍ਰੀਤ (ਪ੍ਰੇਮੀ) 2018-19 ਚ ਕੈਨੇਡਾ ਤੋਂ ਵਾਪਸ ਪਰਤਿਆ ਸੀ, ਜਦੋਂ ਕਿ ਰੁਪਿੰਦਰ ਕੌਰ ਇਸ ਸਾਲ ਜਨਵਰੀ ਚ ਕੈਨੇਡਾ ਤੋਂ ਪਰਤੀ ਸੀ।

ਕਿਵੇਂ ਕੀਤਾ ਕਤਲ?

ਰੁਪਿੰਦਰ ਕੌਰ ਨੇ ਪਹਿਲਾਂ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਜ਼ਹਿਰ ਦਿੱਤੀ। ਕਾਫੀ ਦੇਰ ਤੱਕ ਪਤੀ ਗੁਰਵਿੰਦਰ ਇੱਧਰ-ਉੱਧਰ ਘੁੰਮਦਾ ਰਿਹਾ, ਪਰ ਉਹ ਮਰਿਆ ਨਹੀਂ। ਪਤਨੀ ਰੁਪਿੰਦਰ ਨੇ ਆਪਣੇ ਪ੍ਰੇਮੀ ਹਰਕੰਵਲਪ੍ਰੀਤ ਨੂੰ ਫ਼ੋਨ ਮਿਲਾਇਆ। ਇਸ ਤੋਂ ਬਾਅਦ ਦੂਜੇ ਪਲਾਨ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਰੁਪਿੰਦਰ ਕੌਰ ਨੇ ਆਪਣੇ ਪ੍ਰਮੀ ਨੂੰ ਘਰ ਬੁਲਾਇਆ। ਇਸ ਦੌਰਾਨ ਜ਼ਹਿਰ ਦਾ ਅਸਰ ਇੰਨਾ ਹੋ ਗਿਆ ਸੀ ਕਿ ਪਤੀ ਗੁਰਵਿੰਦਰ ਸਿੰਘ ਥੱਲੇ ਵਾਲੇ ਰੂਮ ਚ ਜਾ ਕੇ ਸੋ ਗਿਆ।

ਰੁਪਿੰਦਰ ਕੌਰ ਦਾ ਪ੍ਰੇਮੀ ਉਸ ਦੇ ਘਰ ਪਹੁੰਚ ਗਿਆ ਸੀ। ਇਸ ਪੂਰੀ ਘਟਨਾ ਦੌਰਾਨ ਉਨ੍ਹਾਂ ਦਾ ਪਾਲਤੂ ਕੁੱਤਾ ਨਾ ਭੋਂਕੇ ਉਸ ਨੇ ਕੁੱਤੇ ਨੂੰ ਨਸ਼ਾ ਦੇ ਕੇ ਬੇਹੋਸ਼ ਕਰ ਦਿੱਤਾ ਸੀ। ਰੁਪਿੰਦਰ ਆਪਣੇ ਪ੍ਰੇਮੀ ਨੂੰ ਲੈ ਕੇ ਉੱਪਰ ਵਾਲੇ ਕਮਰੇ ਚ ਚਲੀ ਗਈ। ਇਸ ਦੌਰਾਨ ਉਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਆਪਣੇ ਪ੍ਰੇਮੀ ਨੂੰ ਦਿੱਤੀ। ਇਸੇ ਦੌਰਾਨ ਪਤੀ ਗੁਰਵਿੰਦਰ ਦੀ ਅੱਖ ਖੁੱਲ਼੍ਹ ਗਈ ਤੇ ਉਹ ਉੱਪਰ ਵਾਲੇ ਕਮਰੇ ਚ ਆ ਗਿਆ। ਇਸ ਦੌਰਾਨ ਉਹ ਰੋਲਾ ਪਾਉਂਦਾ ਹੀ ਕਿ ਦੋਵਾਂ ਨੇ ਗੁਰਵਿੰਦਰ ਨਾਲ ਕੁੱਟਮਾਰ ਕੀਤੀ ਤੇ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਗੁਰਵਿੰਦਰ ਦੀ ਜਦੋਂ ਮੌਤ ਹੋ ਗਈ ਤਾਂ ਦੋਵੇਂ ਪਰੇਸ਼ਾਨ ਹੋ ਗਏ ਕਿ ਹੁਣ ਲਾਸ਼ ਦਾ ਕੀ ਕਰਨਾ ਹੈ। ਦੋਵਾਂ ਨੇ ਪਲਾਨ ਬਣਾਇਆ ਕਿ ਇਸ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਦਾ ਰੰਗ ਦਿੱਤਾ ਜਾਵੇ। ਇਸ ਲਈ ਉਨ੍ਹਾਂ ਨੇ ਸਮਾਨ ਖਿਲਾਰ ਦਿੱਤਾ। ਬੈੱਡ ਤੇ ਅਲਮਾਰੀਆਂ ਚ ਰੱਖਿਆ ਸਮਾਨ ਇੱਧਰ-ਉੱਧਰ ਸੁੱਟ ਦਿੱਤਾ। ਇਸ ਤੋਂ ਬਾਅਦ ਪ੍ਰੇਮੀ ਹਰਕੰਵਲਪ੍ਰੀਤ ਮੌਕੇ ਤੋਂ ਭੱਜ ਗਿਆ ਤੇ ਰੁਪਿੰਦਰ ਕੌਰ ਨੇ ਲੁੱਟ ਹੋਣ ਦਾ ਰੋਲਾ ਪਾਇਆ।

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...