
ਮਹਾਸ਼ਿਵਰਾਤਰੀ
ਹਿੰਦੂ ਧਰਮ ਵਿੱਚ, ਮਹਾਸ਼ਿਵਰਾਤਰੀ ਦਾ ਵਰਤ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੈ ਅਤੇ ਇਸ ਦਿਨ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ।
ਇਸ ਦਿਨ ਹਰ ਕੋਈ ਵਰਤ ਰੱਖਦਾ ਹੈ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਦਾ ਹੈ। ਪੰਚਾਗ ਦੇ ਅਨੁਸਾਰ, ਮਹਾਸ਼ਿਵਰਾਤਰੀ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਈ ਜਾਂਦੀ ਹੈ।
ਦੇਸ਼ ਭਰ ਦੇ ਸਾਰੇ ਜਯੋਤਿਰਲਿੰਗਾਂ ਅਤੇ ਸ਼ਿਵ ਮੰਦਰਾਂ ‘ਚ ਮਹਾਸ਼ਿਵਰਾਤਰੀ ‘ਤੇ ਸ਼ਿਵ ਭਗਤਾਂ ਦੀ ਭਾਰੀ ਭੀੜ ਹੁੰਦੀ ਹੈ। ਜਿੱਥੇ ਸ਼ਿਵਲਿੰਗ ਦਾ ਜਲਾਭਿਸ਼ੇਕ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਭਗਵਾਨ ਸ਼ੰਕਰ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਵਿਸ਼ੇਸ਼ ਲਾਭ ਮਿਲਦਾ ਹੈ।
66 ਕਰੋੜ ਤੋਂ ਵੱਧ ਸ਼ਰਧਾਲੂ, 7500 ਕਰੋੜ ਦਾ ਖਰਚਾ ਅਤੇ 3 ਲੱਖ ਕਰੋੜ ਦਾ ਮੁਨਾਫਾ… 45 ਦਿਨਾਂ ਦੇ ਮਹਾਂਕੁੰਭ ਨਾਲ ਭਰ ਗਿਆ ਯੂਪੀ ਦਾ ਖਜਾਨਾ!
Mahakumbh 2025 : ਸ਼ਿਵਰਾਤਰੀ ਦੇ ਤਿਊਹਾਰ ਤੋਂ ਬਾਅਦ ਮਹਾਕੁੰਭ ਵੀ ਖਤਮ ਹੋ ਜਾਵੇਗਾ। ਇਸ ਮਹਾਨ ਧਾਰਮਿਕ ਸਮਾਗਮ ਦੀ ਵਿਸ਼ਾਲਤਾ ਨੂੰ ਦੇਖਦੇ ਹੋਏ, ਯੋਗੀ ਸਰਕਾਰ ਨੇ ਇੱਕ ਅਸਥਾਈ ਜ਼ਿਲ੍ਹਾ 'ਮਹਾਕੁੰਭ ਮੇਲਾ' ਬਣਾਇਆ ਸੀ, ਜਿਸ ਵਿੱਚ ਚਾਰ ਤਹਿਸੀਲਾਂ ਦੇ 67 ਪਿੰਡ ਸ਼ਾਮਲ ਕੀਤੇ ਗਏ ਸਨ। ਅਸਥਾਈ ਤੌਰ 'ਤੇ ਪੁਲਿਸ ਸਟੇਸ਼ਨ, ਪ੍ਰਬੰਧਕੀ ਦਫ਼ਤਰ ਅਤੇ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਸਨ।
- Kusum Chopra
- Updated on: Feb 28, 2025
- 5:45 am
ਮਹਾਸ਼ਿਵਰਾਤਰੀ 2025: ਪ੍ਰਯਾਗਰਾਜ, ਅਯੁੱਧਿਆ, ਕਾਸ਼ੀ, ਉਜੈਨ ਤੋਂ ਮਹਾਸ਼ਿਵਰਾਤਰੀ ਦੀ ਵੱਡੀ ਕਵਰੇਜ
ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰੋ। ਇਸ ਦਿਨ ਰਾਤ ਦੇ ਜਾਗਰਣ ਅਤੇ ਪੂਜਾ ਦਾ ਵਿਸ਼ੇਸ਼ ਮਹੱਤਵ ਹੈ, ਇਸ ਲਈ ਰਾਤ ਦੀ ਪੂਜਾ ਤੋਂ ਪਹਿਲਾਂ ਇਸ਼ਨਾਨ ਜਰੂਰ ਕਰੋ ਅਤੇ ਫਿਰ ਵਿਧੀ-ਵਿਧਾਨ ਅਨੁਸਾਰ ਮਹਾਦੇਵ ਦੀ ਦੁਬਾਰਾ ਪੂਜਾ ਕਰੋ।
- TV9 Punjabi
- Updated on: Feb 26, 2025
- 12:17 pm
ਮਹਾਂਸ਼ਿਵਰਾਤਰੀ ਮੌਕੇ ਜਾਣੋਂ ਕਿਉਂ ਲੁਧਿਆਣਾ ਦੇ ਇਸ ਮੰਦਿਰ ‘ਚ ਸੰਗਲਾਂ ਨੂੰ ਹਿਲਾਉਂਦੇ ਹਨ ਲੋਕ, ਕੀ ਹੈ ਮਹਤੱਤਾ?
ਅੱਜ ਦੇਸ਼ ਭਰ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵ ਮੰਦਰਾਂ ਵਿੱਚ ਜਲਾਭਿਸ਼ੇਕ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਲੁਧਿਆਣਾ ਦਾ ਸੰਗਲਾ ਸ਼ਿਵਾਲਾ ਮੰਦਿਰ 500 ਤੋਂ ਵੱਧ ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ। ਇਹ ਲੁਧਿਆਣਾ ਦਾ ਅਜਿਹਾ ਮੰਦਿਰ ਹੈ ਜਿੱਥੇ ਖੁਦ ਸ਼ਿਵਲਿੰਗ ਪ੍ਰਗਟ ਹੋਇਆ ਸੀ ਅਤੇ ਇਸ ਮੰਦਰ ਦੀ ਵਿਸ਼ੇਸ਼ ਮਹੱਤਤਾ ਅਤੇ ਇਸ ਦਾ ਇਤਿਹਾਸ ਹੈ।
- Rajinder Arora
- Updated on: Feb 26, 2025
- 8:02 am
Mahashivratri 2025 : ਹਿਸਾਰ ਦੇ 5 ਹਜ਼ਾਰ ਸਾਲ ਪੁਰਾਣੇ ਮੰਦਰ ਵਿੱਚ ਭਾਰੀ ਭੀੜ, ਮਹਾਸ਼ਿਵਰਾਤਰੀ ਮੌਕੇ ਭਗਤਾਂ ਵਿੱਚ ਭਾਰੀ ਉਤਸ਼ਾਹ
Mahashivratri 2025 : ਅੱਜ ਹਰਿਆਣਾ, ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵ ਮੰਦਰਾਂ ਵਿੱਚ ਜਲਾਭਿਸ਼ੇਕ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਦੇਸ਼ ਭਰ ਵਿੱਚ ਕਈ ਰਾਜਨੀਤਿਕ ਹਸਤੀਆਂ ਨੇ ਵੀ ਭਗਵਾਨ ਸ਼ਿਵ ਦੀ ਪੂਜਾ ਕੀਤੀ ਅਤੇ ਜਲਾਭਿਸ਼ੇਕ ਵੀ ਕੀਤਾ।
- Rohit Kumar
- Updated on: Feb 26, 2025
- 7:13 am
Mahashivratri 2025: ਜਲੰਧਰ ‘ਚ ਮਹਾਸ਼ਿਵਰਾਤਰੀ ਮੌਕੇ ਮੰਦਰਾਂ ਦੇ ‘ਚ ਦੇਖੀ ਜਾ ਰਹੀ ਭਾਰੀ ਭੀੜ, ਸ਼ਿਵ ਭਗਤਾਂ ‘ਚ ਭਾਰੀ ਉਤਸਾਹ
Mahashivratri 2025: ਅੱਜ ਦੇਸ਼ ਅਤੇ ਦੁਨੀਆ ਭਰ ਵਿੱਚ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਸਵੇਰ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖੀ ਜਾ ਰਹੀ ਹੈ। ਜਲੰਧਰ ਦੇ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
- Davinder Kumar
- Updated on: Feb 26, 2025
- 6:28 am
Mahashivratri: ਸੰਗਮ ‘ਚ ਡੁਬਕੀ ਲਗਾਉਣ ਲਈ ਉਮੜੇ ਸ਼ਰਧਾਲੂ, VIDEO
ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਇਸ਼ਨਾਨ ਕਰਨ ਦਾ ਬਹੁਤ ਮਹੱਤਵ ਹੈ। ਸ਼ਿਵ ਅਤੇ ਸ਼ਕਤੀ ਦੇ ਮੇਲ ਦੇ ਦਿਨ, ਹਰ ਕੋਈ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਉਣ ਲਈ ਸੰਗਮ ਕੰਢਿਆਂ 'ਤੇ ਪਹੁੰਚ ਰਿਹਾ ਹੈ।
- TV9 Punjabi
- Updated on: Feb 26, 2025
- 5:44 am
Mahashivratri 2025 : ਅੰਮ੍ਰਿਤਸਰ ਦੇ ਵਿੱਚ ਬੜੀ ਸ਼ਰਥਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਉਹਾਰ
ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਹੀ ਦੇਸ਼ ਭਰ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ । 2025 ਦੀ ਸ਼ਿਵਰਾਤਰੀ ਦੀ ਗੱਲ ਕਰੀਏ ਤਾਂ ਮੰਦਰਾਂ ਵਿੱਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਬੰਧਕਾਂ ਦੇ ਵੱਲੋਂ ਮੰਦਰਾਂ ਨੂੰ ਵੱਖ-ਵੱਖ ਰੰਗ ਬਰੰਗੀਆਂ ਲਾਈਟਾਂ ਅਤੇ ਫੁੱਲਾਂ ਦੇ ਨਾਲ ਸੁਸ਼ੋਭਿਤ ਕੀਤਾ ਗਿਆ ਹੈ।
- Lalit Sharma
- Updated on: Feb 26, 2025
- 6:50 am
Live Updates : ਅਫਗਾਨਿਸਤਾਨ ਨੇ ਕੀਤਾ ਵੱਡਾ ਉਲਟਫੇਰ, ਇੰਗਲੈਂਡ ਚੈਂਪੀਅਨਜ਼ ਟਰਾਫੀ ਤੋਂ ਬਾਹਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
- Rohit Kumar
- Updated on: Feb 27, 2025
- 12:37 am
ਮਹਾਸ਼ਿਵਰਾਤਰੀ ਤੋਂ ਪਹਿਲਾਂ ਕਰਨਾਟਕ ਹਾਈ ਕੋਰਟ ਦਾ ਵੱਡਾ ਫੈਸਲਾ, ਦਰਗਾਹ ‘ਚ ਪੂਜਾ ਦੀ ਮਿਲੀ ਇਜਾਜ਼ਤ
Karnataka High Court: ਮਹਾਸ਼ਿਵਰਾਤਰੀ ਤੋਂ ਪਹਿਲਾਂ ਧਾਰਮਿਕ ਸਥਾਨ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਨੇ 12 ਚੌਕੀਆਂ ਸਥਾਪਤ ਕੀਤੀਆਂ ਹਨ ਅਤੇ ਨਿਗਰਾਨੀ ਲਈ ਡਰੋਨ ਵੀ ਤਾਇਨਾਤ ਕੀਤੇ ਗਏ ਹਨ। ਅਦਾਲਤ ਨੇ ਦੋਵਾਂ ਭਾਈਚਾਰਿਆਂ ਨੂੰ ਹੁਕਮ ਦੀ ਪਾਲਣਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।
- TV9 Punjabi
- Updated on: Feb 25, 2025
- 6:10 pm
ਰਣ-ਕੇਸ਼ਵਰ ਮੰਦਰ ‘ਚ ਮਹਾਸ਼ਿਵਰਾਤਰੀ ਤੋਂ ਪਹਿਲਾਂ ਮੇਲੇ ਦੀ ਤਿਆਰੀ, ਕਈ ਵੱਗੇ ਆਗੂਆਂ ਦੇ ਪਹੁੰਚਣ ਦੀ ਉਮੀਦ
ਇਸ ਵਾਰ ਵੀ ਟ੍ਰਾਈਡੈਂਟ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ 13 ਕਿਲੋਮੀਟਰ ਪੈਦਲ ਚੱਲ ਕੇ ਮੰਦਰ ਪਹੁੰਚਣਗੇ। ਉਹ ਮੰਗਲਵਾਰ ਦੇਰ ਸ਼ਾਮ ਭਗਵਾਨ ਸ਼ਿਵ ਦਾ ਜਲਭਿਸ਼ੇਕ ਕਰਨਗੇ। ਉਨ੍ਹਾਂ ਦੀ ਅਗਵਾਈ ਹੇਠ ਦੋ ਦਿਨਾਂ ਵਿੱਚ ਲਗਾਏ ਗਏ ਇਸ ਮੇਲੇ ਵਿੱਚ ਲੱਖਾਂ ਸ਼ਰਧਾਲੂ ਆਉਂਦੇ ਹਨ।
- TV9 Punjabi
- Updated on: Feb 25, 2025
- 4:03 pm
ਮਹਾਸ਼ਿਵਰਾਤਰੀ ‘ਤੇ, ਆਪਣੇ ਹੱਥਾਂ ‘ਤੇ ਭਗਵਾਨ ਸ਼ਿਵ-ਪਾਰਵਤੀ ਦੇ ਡਿਜ਼ਾਈਨ ਵਾਲੀ ਮਹਿੰਦੀ ਲਗਾਓ
ਇਸ ਵਾਰ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ 26 ਫਰਵਰੀ ਨੂੰ ਮਨਾਇਆ ਜਾਵੇਗਾ। ਇਸ ਦਿਨ ਲੋਕ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕਰਦੇ ਹਨ। ਉਹ ਵਰਤ ਰੱਖਦੇ ਹਨ ਅਤੇ ਔਰਤਾਂ ਆਪਣੇ ਹੱਥਾਂ 'ਤੇ ਮਹਿੰਦੀ ਵੀ ਲਗਾਉਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਇਸ ਸ਼ੁਭ ਮੌਕੇ ਲਈ ਇਨ੍ਹਾਂ ਮਹਿੰਦੀ ਡਿਜ਼ਾਈਨਾਂ ਤੋਂ ਆਈਡੀਆ ਲੈ ਸਕਦੇ ਹੋ।
- TV9 Punjabi
- Updated on: Feb 25, 2025
- 12:41 pm
Mahashivratri 2025: ਮਹਾਂਸ਼ਿਵਰਾਤਰੀ ਜਾਣੋ ਭੋਲੇਨਾਥ ਦੀ ਪੂਜਾ ਦਾ ਸ਼ੁਭ ਮੁਹੂਰਤ, ਪੂਜਾ ਵਿਧੀ ਅਤੇ ਮਹੱਤਤਾ ਤੱਕ ਸਭ ਕੁਝ
Mahashivratri 2025: ਭਗਵਾਨ ਸ਼ਿਵ ਦੇ ਭਗਤ ਮਹਾਸ਼ਿਵਰਾਤਰੀ ਦਾ ਵਰਤ ਰੱਖਣਗੇ। ਮਾਨਤਾ ਹੈ ਕਿ ਇਸ ਦਿਨ ਵਿਧੀ ਵਿਧਾਨ ਨਾਲ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਸ਼ਰਧਾ ਨਾਲ ਵਰਤ ਰੱਖਣ ਅਤੇ ਸਾਰੇ ਨਿਯਮਾਂ ਦਾ ਧਿਆਨ ਰੱਖਣ ਨਾਲ, ਲੋਕਾਂ ਨੂੰ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਜੀਵਨ ਦੇ ਸਾਰੇ ਕੰਮਾਂ ਵਿੱਚ ਸਫਲਤਾ ਵੀ ਮਿਲਦੀ ਹੈ।
- TV9 Punjabi
- Updated on: Feb 26, 2025
- 2:49 am
ਮਹਾਸ਼ਿਵਰਾਤਰੀ ‘ਤੇ ਪਹਿਨਣੀ ਹੈ ਪੀਲੀ ਸਾੜੀ, ਤਾਂ ਇਨ੍ਹਾਂ ਅਭਿਨੇਤਰੀਆਂ ਦੇ ਲੁੱਕ ਤੋਂ ਲੈ ਸਕਦੇ ਹੋ Ideas
ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਪੂਜਾ ਕਰਦੇ ਸਮੇਂ ਲਾਲ, ਪੀਲੇ, ਹਰੇ ਜਾਂ ਭਗਵੇਂ ਰੰਗ ਦੇ ਕੱਪੜੇ ਪਹਿਨਣ ਦਾ ਬਹੁਤ ਮਹੱਤਵ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਇਨ੍ਹਾਂ ਅਭਿਨੇਤਰੀਆਂ ਦੇ ਪੀਲੇ ਸਾੜੀ ਡਿਜ਼ਾਈਨ ਤੋਂ ਆਈਡੀਆ ਲੈ ਸਕਦੇ ਹੋ।
- TV9 Punjabi
- Updated on: Feb 24, 2025
- 12:09 pm
Mahashivratri 2025: ‘ਬ੍ਰਹਿਮੰਡ ‘ਚ ਕਦੇ ਅਜਿਹਾ ਵਿਆਹ ਨਹੀਂ ਹੋਇਆ…’ ਜਾਣੋ ਅਰਧਨਾਰੀਸ਼ਵਰ ਦੀ ਕਹਾਣੀ
Mahashivratri 2025: ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਖੁਸ਼ ਹੁੰਦੇ ਹਨ ਅਤੇ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਮਹਾਂਸ਼ਿਵਰਾਤਰੀ 'ਤੇ, ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਿਰ ਵਿੱਚ ਮਹਾਂਨਿਸ਼ ਕਾਲ ਦੌਰਾਨ ਬਾਬਾ ਵਿਸ਼ਵਨਾਥ ਦੀ ਚਾਰ ਪਹਿਰ ਦੀ ਆਰਤੀ ਕੀਤੀ ਜਾਂਦੀ ਹੈ। ਇਸ ਆਰਤੀ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ।
- TV9 Punjabi
- Updated on: Feb 24, 2025
- 10:51 am
ਕਟਾਸ ਰਾਜ ਦੀ ਯਾਤਰਾ ਦੇ ਲਈ ਸ਼ਰਧਾਲੂਆਂ ਦਾ ਜੱਥਾ ਦੁਰਗਿਆਣਾ ਮੰਦਿਰ ਤੋਂ ਹੋਇਆ ਰਵਾਨਾ
ਅੰਮ੍ਰਿਤਸਰ ਅੱਜ ਹਿੰਦੂ ਤੀਰਥ ਯਾਤਰੀਆਂ ਦਾ ਜੱਥਾ ਪਾਕਿਸਤਾਨ ਵਿਖੇ ਕਟਾਸ ਰਾਜ ਦੀ ਯਾਤਰਾ ਦੇ ਲਈ ਅਟਾਰੀਵਾਘਾ ਸਰਹੱਦ ਦੇ ਰਾਹੀਂ ਰਵਾਨਾ ਹੋਇਆ। 144 ਦੇ ਕਰੀਬ ਹਿੰਦੂ ਸ਼ਰਧਾਲੂਆਂ ਨੂੰ ਪਾਕਿਸਤਾਨ ਵਿੱਚ ਕਟਾਸ ਰਾਜ ਦੀ ਯਾਤਰਾ ਦੇ ਲਈ ਵੀਜ਼ੇ ਮਿਲੇ ਹਨ।
- Lalit Sharma
- Updated on: Feb 24, 2025
- 8:34 am