AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਮਹਾਂ ਸ਼ਿਵਰਾਤਰੀ ਦੀਆਂ ਰੌਣਕਾਂ, ਮੰਦਿਰਾਂ ‘ਚ ਮੱਥਾ ਟੇਕਣ ਪਹੁੰਚ ਰਹੇ ਸ਼ਿਵ ਭਗਤ

ਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਮੰਦਿਰਾਂ ਵਿੱਚ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਇਸ ਦਿਨ ਕੁਝ ਲੋਕ ਫਲਾਹਾਰ ਰੱਖਦੇ ਹਨ ਕੁਝ ਨਿਰਾਹਾਰ ਵਰਤ ਰੱਖਦੇ ਹਨ। ਇਸ ਨਾਲ ਭੋਲੇ ਬਾਬਾ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ।

ਮਹਾਂ ਸ਼ਿਵਰਾਤਰੀ ਦੀਆਂ ਰੌਣਕਾਂ, ਮੰਦਿਰਾਂ 'ਚ ਮੱਥਾ ਟੇਕਣ ਪਹੁੰਚ ਰਹੇ ਸ਼ਿਵ ਭਗਤ
ਮਹਾਂ ਸ਼ਿਵਰਾਤਰੀ ਦੇ ਸ਼ੁਭ ਦਿਨ ਤੇ ਲੱਗੇ ਮੰਦਰਾਂ ਵਿੱਚ ਮੇਲੇ
lalit-sharma
| Updated On: 15 Feb 2026 11:24 AM IST
Share

ਅੱਜ ਮਹਾਂ ਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਦੇਸ਼ ਭਰ ਦੇ ਮੰਦਿਰਾਂ ਵਿੱਚ ਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਹਰ ਕੋਈ ਬੜੀ ਸ਼ਰਧਾ ਨਾਲ ਮੰਦਿਰਾਂ ਵਿੱਚ ਮੱਥਾ ਟੇਕ ਰਹੇ ਹਨ ਅਤੇ ਬਾਬਾ ਭੋਲੇ ਨਾਥ ਦੇ ਨਾਮ ਦਾ ਜਪ ਕਰ ਰਹੇ ਹਨ। ਸ਼ਿਵ ਭਗਤ ਭਗਵਾਨ ਸ਼ਿਵ ਦੀ ਪੂਜਾ ਕਰਨ ਲਈ ਮੰਦਿਰਾਂ ਵਿੱਚ ਪਹੁੰਚ ਰਹੇ ਹਨ। ਮੰਦਿਰ ਦੇ ਪੰਡਿਤ ਨੇ ਜਾਣਾਕਰੀ ਦਿੰਦਿਆਂ ਦੱਸਿਆ ਕਿ ਇਸ ਦਿਨ ਭਗਵਾਨ ਸ਼ਿਵ ਨੇ ਦੇਵੀ ਪਾਰਵਤੀ ਨਾਲ ਵਿਆਹ ਕੀਤਾ ਸੀ।

ਮੰਦਿਰਾਂ ਵਿੱਚ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖੀਆਂ ਗਈਆਂ। ਪੰਡਿਤ ਮੇਘਾ ਸ਼ਾਮਲਾਲ ਜੀ ਨੇ ਦੱਸਿਆ ਕਿ ਲੋਕ ਸ਼ਿਵਰਾਤਰੀ ‘ਤੇ ਵਰਤ ਰੱਖਦੇ ਹਨ ਅਤੇ ਨਮਕ ਤੋਂ ਪਰਹੇਜ਼ ਕਰਦੇ ਹਨ। ਪੰਡਿਤ ਜੀ ਨੇ ਅੱਗੇ ਕਿਹਾ ਕਿ ਜਦੋਂ ਲੋਕ 16 ਸੋਮਵਾਰ ਦਾ ਵਰਤ ਰੱਖਦੇ ਹਨ ਤਾਂ ਜ਼ਿਆਦਾਤਰ ਲੋਕ ਸ਼ਿਵਰਾਤਰੀ ‘ਤੇ ਵਰਤ ਰੱਖਦੇ ਹਨ। ਅਜਿਹਾ ਹੀ ਕੁਝ ਅੰਮ੍ਰਿਤਸਰ ਦੇ ਸ਼ਿਵਾਲਾ ਭਈਆ ਮੰਦਿਰ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਦੂਰ-ਦੂਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਏ ਸਨ ਅਤੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

ਪੰਡਿਤ ਨੇ ਮੰਦਿਰ ਦੇ ਇਤਿਹਾਸ ਬਾਰੇ ਦੱਸਿਆ

ਇਸ ਬਾਰੇ ਗੱਲ ਕਰਦਿਆਂ ਪੰਡਿਤ ਮੇਘਾ ਸ਼ਾਮਲਾਲ ਸ਼ਰਮਾ ਨੇ ਇਸ ਮੰਦਿਰ ਦੇ ਇਤਿਹਾਸ ਬਾਰੇ ਦੱਸਿਆ ਕਿ ਇਸ ਮੰਦਿਰ ਵਿੱਚ ਭੋਲੇ ਬਾਬਾ ਤੋਂ ਜੋ ਵੀ ਮੰਗਿਆ ਜਾਂਦਾ ਹੈ, ਉਹ ਹਰ ਕਿਸੇ ਦੀ ਇੱਛਾ ਪੂਰੀ ਕਰਦੇ ਹਨ। ਇਸ ਦਿਨ ਭੋਲੇ ਬਾਬਾ ਦਾ ਵਿਆਹ ਮਾਂ ਪਾਰਵਤੀ ਨਾਲ ਹੋਇਆ ਸੀ। ਸ਼ਿਵ ਭਗਤਾਂ ਨੇ ਦੱਸਿਆ ਕਿ ਇਸ ਦਿਨ ਲੋਕ ਭੋਲੇ ਬਾਬਾ ਲਈ ਵਰਤ ਵੀ ਰੱਖਦੇ ਹਨ। ਅੱਜ ਮੰਦਿਰ ਵਿੱਚ ਭੋਲੇ ਬਾਬਾ ਦੇ ਭਗਤਾਂ ਦਾ ਮੇਲਾ ਲੱਗਿਆ ਹੋਇਆ ਹੈ। ਅੱਜ ਸਵੇਰ ਤੋਂ ਹੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ਼ਿਵ ਨੂੰ ਖੁਸ਼ ਕਰਨ ਦੇ ਲਈ ਕੱਚੀ ਲੱਸੀ ਚੜ੍ਹਾ ਰਹੇ ਹਨ, ਕੁਝ ਸ਼ੁਰਧਾਲੂ ਦੁੱਧ ਨਾਲ ਇਸ਼ਨਾਨ ਕਰਵਾ ਰਹੇ ਹਨ। ਜੇਕਰ ਤੁਸੀਂ ਸਿਰਫ਼ ਪਾਣੀ ਚੜ੍ਹਾਉਂਦੇ ਹੋ, ਤਾਂ ਵੀ ਭੋਲੇ ਬਾਬਾ ਉਸ ਤੋਂ ਖੁਸ਼ ਹੋ ਜਾਂਦੇ ਹਨ।

ਸ਼ਿਵਰਾਤਰੀ ਦੇ ਵਰਤ ਦੀ ਮਹੱਤਤਾ ਬਾਰੇ ਜਾਣੋ

ਜਾਣਕਾਰੀ ਦਿੰਦਿਆ ਉਨ੍ਹਾਂ ਨੇ ਕਿਹਾ ਕਿ ਕੁਵਾਰੀਆ ਕੁੜੀਆਂ ਮਾਤਾ ਗੌਰਾ ਨੂੰ ਸਮਰਪਿਤ ਵਰਤ ਰੱਖਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਇੱਕ ਚੰਗਾ ਪਤੀ ਮਿਲ ਸਕੇ ਅਤੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਇਸ ਦਿਨ ਜ਼ਿਆਦਾਤਰ ਲੋਕ ਵਰਤ ਰੱਖਦੇ ਹਨ। ਉਸ ਤਰ੍ਹਾਂ ਤਾਂ ਲੋਕ 16 ਸੋਮਵਾਰ ਦਾ ਵਰਤ ਰੱਖਦੇ ਹਨ, ਪਰ ਅੱਜ ਦਾ ਦਿਨ ਵੀ 16 ਸੋਮਵਾਰ ਦੇ ਬਰਾਬਰ ਹੁੰਦਾ ਹੈ। ਕੁਝ ਲੋਕ ਫਲਾਹਾਰ ਰੱਖਦੇ ਹਨ ਕੁਝ ਨਿਰਾਹਾਰ ਵਰਤ ਰੱਖਦੇ ਹਨ। ਇਸ ਨਾਲ ਵੀ ਭੋਲੇ ਬਾਬਾ ਆਪਣੇ ਭਗਤਾਂ ਤੋਂ ਬਹੁਤ ਜਲਦੀ ਖੁਸ਼ ਹੋ ਜਾਂਦੇ ਹਨ। ਭਗਵਾਨ ਸ਼ਿਵ ਨੂੰ ਰਾਤ ਨੂੰ ਰੁਦਰ ਅਭਿਸ਼ੇਕ ਕੀਤਾ ਜਾਂਦਾ ਹੈ, ਯਾਨੀ ਭਗਵਾਨ ਸ਼ਿਵ ਦੀ ਰਾਤ। ਉਨ੍ਹਾਂ ਕਿਹਾ ਕਿ ਭਗਤਾਂ ਦੀ ਆਸਥਾ ਅਨੁਸਾਰ ਪੂਜਾ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਭੋਲੇ ਬਾਬਾ ਦੀ ਪੂਜਾ ਫੁੱਲਾਂ ਦੇ ਹਾਰ, ਭੇਲ ਪੱਤਰ ਅਤੇ ਧਤੂਰਾ ਚੜ੍ਹਾ ਕੇ ਵੀ ਕੀਤੀ ਜਾਂਦੀ ਹੈ। ਭੋਲੇ ਬਾਬਾ ਧਤੂਰਾ ਨਾਲ ਬਹੁਤ ਖੁਸ਼ ਹੁੰਦੇ ਹਨ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...