66 ਕਰੋੜ ਤੋਂ ਵੱਧ ਸ਼ਰਧਾਲੂ, 7500 ਕਰੋੜ ਦਾ ਖਰਚਾ ਅਤੇ 3 ਲੱਖ ਕਰੋੜ ਦਾ ਮੁਨਾਫਾ… 45 ਦਿਨਾਂ ਦੇ ਮਹਾਂਕੁੰਭ ਨਾਲ ਭਰ ਗਿਆ ਯੂਪੀ ਦਾ ਖਜਾਨਾ!
Mahakumbh 2025 : ਸ਼ਿਵਰਾਤਰੀ ਦੇ ਤਿਊਹਾਰ ਤੋਂ ਬਾਅਦ ਮਹਾਕੁੰਭ ਵੀ ਖਤਮ ਹੋ ਜਾਵੇਗਾ। ਇਸ ਮਹਾਨ ਧਾਰਮਿਕ ਸਮਾਗਮ ਦੀ ਵਿਸ਼ਾਲਤਾ ਨੂੰ ਦੇਖਦੇ ਹੋਏ, ਯੋਗੀ ਸਰਕਾਰ ਨੇ ਇੱਕ ਅਸਥਾਈ ਜ਼ਿਲ੍ਹਾ 'ਮਹਾਕੁੰਭ ਮੇਲਾ' ਬਣਾਇਆ ਸੀ, ਜਿਸ ਵਿੱਚ ਚਾਰ ਤਹਿਸੀਲਾਂ ਦੇ 67 ਪਿੰਡ ਸ਼ਾਮਲ ਕੀਤੇ ਗਏ ਸਨ। ਅਸਥਾਈ ਤੌਰ 'ਤੇ ਪੁਲਿਸ ਸਟੇਸ਼ਨ, ਪ੍ਰਬੰਧਕੀ ਦਫ਼ਤਰ ਅਤੇ ਚੌਕੀਆਂ ਸਥਾਪਿਤ ਕੀਤੀਆਂ ਗਈਆਂ ਸਨ।

ਪ੍ਰਯਾਗਰਾਜ ਮਹਾਕੁੰਭ 2025 ਦਾ ਆਖਰੀ ਦਿਨ ਹੈ। 45 ਦਿਨਾਂ ਤੱਕ ਚੱਲੇ ਇਸ ਸ਼ਾਨਦਾਰ ਸਮਾਗਮ ਵਿੱਚ ਆਸਥਾ ਅਤੇ ਅਧਿਆਤਮਿਕਤਾ ਦਾ ਸ਼ਾਨਦਾਰ ਸੰਗਮ ਦੇਖਣ ਨੂੰ ਮਿਲਿਆ। ਅੱਜ ਦੇ ਅਧਿਕਾਰਤ ਅੰਕੜੇ ਮੁਤਾਬਕ, ਪੂਰੇ ਮੇਲੇ ਦੌਰਾਨ 66 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ। 6 ਸ਼ਾਹੀ ਇਸ਼ਨਾਨ ਦੌਰਾਨ, ਆਸਥਾ ਦੀ ਲਹਿਰ ਉੱਠੀ ਅਤੇ ਸਾਧੂ-ਸੰਤਾਂ ਦੀ ਜਾਦੂਈ ਦੁਨੀਆਂ ਨੇ ਸਾਰਿਆਂ ਨੂੰ ਆਕਰਸ਼ਿਤ ਕੀਤਾ। ਅਖਾੜਿਆਂ ਦੇ ਸ਼ਾਨਦਾਰ ਪੇਸ਼ਵਾਈ, ਮੰਤਰਾਂ ਦੇ ਜਾਪ, ਭਜਨ-ਕੀਰਤਨ ਅਤੇ ਸ਼ਰਧਾ ਦੇ ਇਸ ਤਿਉਹਾਰ ਨੇ ਦੁਨੀਆ ਨੂੰ ਭਾਰਤੀ ਸੱਭਿਆਚਾਰ ਦੀ ਸ਼ਾਨ ਤੋਂ ਜਾਣੂ ਕਰਵਾਇਆ। ਮਹਾਂਕੁੰਭ ਦੇ ਆਖਰੀ ਦਿਨ ਵੀ, ਸੰਗਮ ਕੰਢਿਆਂ ‘ਤੇ ਸ਼ਰਧਾਲੂਆਂ ਦਾ ਭਾਰੀ ਸੈਲਾਬ ਉਮੜਿਆ ਹੋਇਆ ਹੈ।
ਇਹ ਸ਼ਾਨਦਾਰ ਸਮਾਗਮ ਹੁਣ ਸਮਾਪਤ ਹੋ ਜਾਵੇਗਾ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਹਾਂਕੁੰਭ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ 144 ਸਾਲਾਂ ਬਾਅਦ ਹੋ ਰਹੇ ਇਸ ਮਹਾਂਕੁੰਭ ਨੇ ਉੱਤਰ ਪ੍ਰਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੁੰਭ ਦੇ ਆਯੋਜਨ ਵਿੱਚ 1500 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਬਦਲੇ ਵਿੱਚ 3 ਲੱਖ ਕਰੋੜ ਰੁਪਏ ਦਾ ਮੁਨਾਫਾ ਹੋ ਰਿਹਾ ਹੈ।
ਕਿੱਥੋਂ-ਕਿੱਥੋਂ ਹੋਈ ਬੰਪਰ ਕਮਾਈ
ਮਹਾਂਕੁੰਭ 2025 ਵਿੱਚ ਕਈ ਉਦਯੋਗਾਂ ਨੇ ਭਾਰੀ ਮੁਨਾਫ਼ਾ ਕਮਾਇਆ। ਸੀਐਮ ਯੋਗੀ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਸਮਾਗਮ ਤੇ 15 ਹਜ਼ਾਰ ਕਰੋੜ ਖਰਚੇ ਕੀਤੇ ਹਨ ਅਤੇ ਇਸਤੋਂ 3 ਲੱਖ ਕਰੋੜ ਦੀ ਕਮਾਈ ਹੋਈ ਹੈ।” ਸਭ ਤੋਂ ਵੱਧ ਕਮਾਈ ਕਰਨ ਵਾਲੇ ਉਦਯੋਗਾਂ ਵਿੱਚ ਸੈਰ-ਸਪਾਟਾ, ਹੋਟਲ, ਭੋਜਨ ਅਤੇ ਪੀਣ ਵਾਲੇ ਪਦਾਰਥ, ਆਵਾਜਾਈ, ਪੂਜਾ ਸਮੱਗਰੀ ਅਤੇ ਸਿਹਤ ਸੰਭਾਲ ਵਰਗੇ ਖੇਤਰ ਸ਼ਾਮਲ ਹਨ।
ਟੂਰ ਅਤੇ ਟ੍ਰੈਵਲ ਏਜੰਸੀਆਂ ਨੇ ਸ਼ਬ ਤੋਂ ਵੱਡਾ ਮੁਨਾਫ਼ਾ ਕਮਾਇਆ ਹੈ। ਪ੍ਰਯਾਗਰਾਜ ਵਿੱਚ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ 20 ਤੋਂ 30% ਦਾ ਵਾਧਾ ਵੇਖਣ ਨੂੰ ਮਿਲਿਆ। ਹੋਟਲ ਇੰਡਸਟਰੀ ਨੇ 40 ਹਜਾਰ ਕਰੋੜ ਦੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ
ਲਗਭਗ 2,000 ਕਰੋੜ ਰੁਪਏ ਦਾ ਪੂਜਾ ਸਮੱਗਰੀ ਦਾ ਕਾਰੋਬਾਰ ਹੋਇਆ ਹੈ।
ਲਗਭਗ 800 ਕਰੋੜ ਰੁਪਏ ਦਾ ਫੁੱਲਾਂ ਦਾ ਕਾਰੋਬਾਰ ਹੋਇਆ।
ਅਸਥਾਈ ਮੈਡੀਕਲ ਕੈਂਪਾਂ, ਆਯੁਰਵੈਦਿਕ ਉਤਪਾਦਾਂ ਅਤੇ ਦਵਾਈਆਂ ਨੇ 3,000 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਸਥਾਨਕ ਅਤੇ ਅੰਤਰਰਾਜੀ ਸੇਵਾਵਾਂ, ਮਾਲ ਢੁਆਈ ਅਤੇ ਟੈਕਸੀ ਸੇਵਾਵਾਂ ਨੇ 10,000 ਕਰੋੜ ਰੁਪਏ ਦਾ ਕਾਰੋਬਾਰ ਕੀਤਾ।
ਈ-ਟਿਕਟਿੰਗ, ਡਿਜੀਟਲ ਭੁਗਤਾਨ ਅਤੇ ਮੋਬਾਈਲ ਚਾਰਜਿੰਗ ਸਟੇਸ਼ਨਾਂ ਵਰਗੇ ਖੇਤਰਾਂ ਨੇ 1,000 ਕਰੋੜ ਰੁਪਏ ਦੀ ਕਮਾਈ ਕੀਤੀ।
ਆਰਥਿਕਤਾ ‘ਤੇ ਪ੍ਰਭਾਵ
ਮਹਾਂਕੁੰਭ ਦੇ ਕਾਰਨ, ਪ੍ਰਯਾਗਰਾਜ ਦੇ ਨਾਲ-ਨਾਲ ਆਲੇ-ਦੁਆਲੇ ਦੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਾਰੋਬਾਰ ਵਿੱਚ ਬਹੁਤ ਵਾਧਾ ਹੋਇਆ। ਇਸ ਨਾਲ ਦੇਸ਼ ਦੀ ਆਰਥਿਕਤਾ ਵੀ ਮਜ਼ਬੂਤ ਹੋਈ ਹੈ।
ਸੀਐਮ ਯੋਗੀ ਨੇ ਕਹੀ ਇਹ ਗੱਲ
ਮਹਾਂਕੁੰਭ-2025 ਦੀ ਸਫਲ ਸਮਾਮਤੀ ਤੇ ਯੂਪੀ ਦੇ ਸੀਐਮ ਯੋਗੀ ਨੇ ਟਵੀਟ ਕਰਕੇ ਕਿਹਾ ਹੈ ਕਿ ਮਹਾਂਕੁੰਭ ਵਿੱਚ ਆਉਣ ਵਾਲੇ ਸਾਧੂ-ਸੰਤ, ਮਹਾਮੰਡੇਲਸ਼ਵਰਾਂ ਅਤੇ ਹੋਰਨਾ ਧਾਰਮਿਕ ਗੁਰੂਆਂ ਦੇ ਆਸ਼ੀਰਵਾਦ ਦਾ ਹੀ ਫਲ ਹੈ ਕਿ ਏਕੇ ਦਾ ਇਹ ਮਹਾਸੰਗਮ ਦਿਵਿਆ ਅਤੇ ਭਵਿਆ ਬਣ ਕੇ ਪੂਰੀ ਦੁਨੀਆ ਨੂੰ ਸੰਦੇਸ਼ ਦੇ ਰਿਹਾ ਹੈ। ਉਨ੍ਹਾਂ ਨੇ ਮੇਲੇ ਵਿੱਚ ਆਉਣ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਨ੍ਹਾਂ ਅੱਗੇ ਲਿੱਖਿਆ ਕਿ ਮਹਾਕੁੰਭ ਵਿੱਚ ਪਵਿੱਤਰ ਡੁਬਕੀ ਲਗਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 66 ਕਰੋੜ ਨੂੰ ਪਾਰ ਕਰ ਗਈ। ਇਹ ਭਾਰਤ ਅਤੇ ਚੀਨ ਤੋਂ ਬਾਅਦ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਬਾਦੀ ਹੈ।
ਸ਼ਰਧਾਲੂਆਂ ਨੇ ਮਹਾਕੁੰਭ ਤੋਂ ਏਕ ਭਾਰਤ ਸ੍ਰੇਸ਼ਠ ਭਾਰਤ ਦਾ ਸੰਦੇਸ਼ ਦਿੱਤਾ ਹੈ। 66 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਨਾਲ ਯੂਪੀ ਦੀ ਆਰਥਿਕਤਾ ਨੂੰ 3 ਲੱਖ ਕਰੋੜ ਦਾ ਲਾਭ ਹੋਇਆ ਹੈ। ਮਹਾਕੁੰਭ ਦੇ ਨਾਮ ‘ਤੇ ਦਿੱਤੇ ਗਏ ਬਜਟ ਨੇ ਨਾ ਸਿਰਫ਼ ਮਹਾਕੁੰਭ ਨੂੰ ਖੂਬਸੂਰਤ ਬਣਾਇਆ, ਸਗੋਂ ਪ੍ਰਯਾਗਰਾਜ ਦੀ ਖੂਬਸੂਰਤੀ ਨੂੰ ਵੀ ਚਾਰ ਚੰਨ ਲਗਾ ਦਿੱਤੇ।
आदरणीय प्रधानमंत्री श्री @narendramodi जी के मार्गदर्शन में आयोजित मानवता का ‘महायज्ञ’, आस्था, एकता और समता का महापर्व महाकुम्भ-2025, प्रयागराज आज महाशिवरात्रि के पवित्र स्नान के साथ ही अपनी पूर्णाहुति की ओर अग्रसर है।
13 जनवरी, पौष पूर्णिमा से प्रारंभ महाकुम्भ-2025, प्रयागराज
— Yogi Adityanath (@myogiadityanath) February 26, 2025
3 ਲੱਖ ਕਰੋੜ ਰੁਪਏ ਦਾ ਮੁਨਾਫ਼ਾ!
ਉੱਧਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਸੀਐਮ ਯੋਗੀ ਦੇ ਬਿਆਨ ਦੀ ਤਸਦੀਕ ਕਰਦਿਆਂ ਕਿਹਾ ਸੀ ਕਿ ਇਕੱਲੇ ਪ੍ਰਯਾਗਰਾਜ ਨੇ ਮਹਾਂਕੁੰਭ ਦੌਰਾਨ 3 ਲੱਖ ਕਰੋੜ ਰੁਪਏ ਦੇ ਜੀਡੀਪੀ ਵਾਧੇ ਵਿੱਚ ਮਦਦ ਕੀਤੀ ਹੈ। ਸੈਰ-ਸਪਾਟਾ ਇੱਕ ਅਜਿਹਾ ਖੇਤਰ ਹੈ ਜਿੱਥੇ 49 ਪ੍ਰਤੀਸ਼ਤ ਪੂੰਜੀ ਨਿਵੇਸ਼ ਰੁਜ਼ਗਾਰ ਪੈਦਾ ਕਰਨ ‘ਤੇ ਖਰਚ ਹੁੰਦਾ ਹੈ। ਇੱਥੇ ਟੈਕਸੀ ਡਰਾਈਵਰਾਂ, ਰਿਕਸ਼ਾ ਚਾਲਕਾਂ ਅਤੇ ਹੋਰਾਂ ਲਈ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਹੋਏ। ਸਾਡੇ ਦੇਸ਼ ਦਾ ਆਰਥਿਕ ਵਿਕਾਸ ਸਿੱਧੇ ਤੌਰ ‘ਤੇ ਬੁਨਿਆਦੀ ਢਾਂਚੇ ਨਾਲ ਜੁੜਿਆ ਹੋਇਆ ਹੈ।
ਤਕਨਾਲੋਜੀ ਦੀ ਵਿਲੱਖਣ ਵਰਤੋਂ… AI ਨਾਲ ਸ਼ਰਧਾਲੂਆਂ ਦੀ ਗਿਣਤੀ
ਮਹਾਂਕੁੰਭ 2025 ਵਿੱਚ ਪਹਿਲੀ ਵਾਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਗਈ। ਉੱਤਰ ਪ੍ਰਦੇਸ਼ ਸਰਕਾਰ ਨੇ 500 ਤੋਂ ਵੱਧ ਏਆਈ ਕੈਮਰਿਆਂ ਰਾਹੀਂ ਸ਼ਰਧਾਲੂਆਂ ਦੀ ਗਿਣਤੀ ਕੀਤੀ ਗਈ। ਇਹ ਕੈਮਰੇ ਭੀੜ ਦੀ ਘਣਤਾ, ਹੈੱਡ ਕਾਉਂਟ ਅਤੇ ਫੇਸ ਰਿਕਗਨਿਸ਼ਨ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਕੇ ਡਾਟਾ ਇਕੱਠਾ ਕਰ ਰਹੇ ਸਨ।

ਮਹਾਂਕੁੰਭ ਵਿੱਚ ਬਹੁਤ ਵੱਡਾ ਟ੍ਰੈਫਿਕ ਜਾਮ
ਮਹਾਂਕੁੰਭ ਲਈ ਕੀਤੇ ਗਏ 7 ਪੱਧਰੀ ਸੁਰੱਖਿਆ ਪ੍ਰਬੰਧ
ਮਹਾਂਕੁੰਭ ਵਿੱਚ ਸ਼ਰਧਾਲੂਆਂ ਦੀ ਸੁਰੱਖਿਆ ਲਈ 7-ਪੱਧਰੀ ਸੁਰੱਖਿਆ ਪ੍ਰਣਾਲੀ ਲਗਾਈ ਗਈ ਸੀ। ਇਸ ਵਿੱਚ ਐਨਐਸਜੀ ਕਮਾਂਡੋ, ਯੂਪੀ ਪੁਲਿਸ ਕਰਮਚਾਰੀ ਅਤੇ 300 ਤੋਂ ਵੱਧ ਗੋਤਾਖੋਰ ਤਾਇਨਾਤ ਕੀਤੇ ਗਏ ਸਨ। ਇਸ਼ਨਾਨ ਦੌਰਾਨ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਵਾਟਰ ਐਂਬੂਲੈਂਸੇਸ ਵੀ ਤਾਇਨਾਤ ਕੀਤੀਆਂ ਗਈਆਂ ਸਨ।
ਮਹਾਂਕੁੰਭ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਰਹਿਣ ਦਾ ਪ੍ਰਬੰਧ ਸੀ। ਇਨ੍ਹਾਂ ਵਿੱਚ 2000 ਕੈਂਪਾਂ ਵਾਲਾ ਟੈਂਟ ਸਿਟੀ, 42 ਲਗਜ਼ਰੀ ਹੋਟਲ, 204 ਗੈਸਟ ਹਾਊਸ, 90 ਧਰਮਸ਼ਾਲਾਵਾਂ ਅਤੇ 3000 ਬਿਸਤਰਿਆਂ ਵਾਲੇ ਰੈਣ ਬਸੇਰੇ ਸ਼ਾਮਲ ਸਨ।
ਮਹਾਕੁੰਭ ਲਈ ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਮਹਾਂਕੁੰਭ 2025 ਲਈ, ਭਾਰਤੀ ਰੇਲਵੇ ਨੇ 13,000 ਰੇਲਗੱਡੀਆਂ ਚਲਾਈਆਂ, ਜਿਨ੍ਹਾਂ ਵਿੱਚ 3,000 ਸਪੈਸ਼ਲ ਟਰੇਨਾਂ ਸ਼ਾਮਲ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਟਰੇਨਾਂ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪ੍ਰਯਾਗਰਾਜ ਲਈ ਚਲਾਈਆਂ ਗਈਆਂ ਸਨ। ਮਹਾਂਕੁੰਭ ਮੇਲੇ ਤੋਂ ਪਹਿਲਾਂ ਹੀ ਰੇਲਵੇ ਨੇ ਸਪੈਸ਼ਲ ਟਰੇਨਾਂ ਦਾ ਸੰਚਾਲਨ ਸ਼ੁਰੂ ਕਰ ਦਿੱਤਾ ਸੀ। ਇਹ ਟਰੇਨਾਂ ਮਹਾਂਕੁੰਭ ਮੇਲੇ ਦੀ ਸਮਾਪਤੀ ਤੱਕ 50 ਦਿਨਾਂ ਤੱਕ ਚਲਾਈਆਂ ਗਈਆਂ। ਇਨ੍ਹਾਂ ਟਰੇਨਾਂ ਲਈ ਸਟੇਸ਼ਨ ਪਲੇਟਫਾਰਮ ਅਤੇ ਔਨਲਾਈਨ ਟਿਕਟ ਬੁਕਿੰਗ ਦੀ ਸਹੂਲਤ ਸੀ। ਔਨਲਾਈਨ ਰੇਲ ਟਿਕਟ ਬੁਕਿੰਗ ਦੇ ਨਾਲ, ਰੇਲਵੇ ਨੇ ਮਹਾਂਕੁੰਭ ਦੀ ਔਨਲਾਈਨ ਟੈਂਟ ਬੁਕਿੰਗ ਦੀ ਵੀ ਸਹੂਲਤ ਦਿੱਤੀ।
ਸਿਰਫ ਮਹਾਸ਼ਿਵਰਾਤਰੀ ਮੌਕੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਹੀ ਗੱਲ ਕਰੀਏ ਤਾਂ ਇਸ ਦਿਨ ਲਈ ਯਾਤਰੀਆਂ ਦੀ ਸਹੂਲਤ ਨੂੰ ਵੇਖਦਿਆਂਸਵੇਰੇ 9:00 ਵਜੇ ਤੱਕ ਪ੍ਰਯਾਗਰਾਜ ਖੇਤਰ ਦੇ ਵੱਖ-ਵੱਖ ਸਟੇਸ਼ਨਾਂ ਤੋਂ 115 ਰੇਲਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 05.62 ਲੱਖ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ। ਜਦਕਿ 25 ਫਰਵਰੀ 2025 ਨੂੰ, 314 ਰੇਲਗੱਡੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 13.57 ਲੱਖ ਤੋਂ ਵੱਧ ਯਾਤਰੀਆਂ ਨੇ ਯਾਤਰਾ ਕੀਤੀ।
ਗੂਗਲ ਮੈਪ ਦੀ ਵਿਲੱਖਣ ਪਹਿਲ
ਇਸ ਵਾਰ ਗੂਗਲ ਮੈਪ ਨੇ ਕੁੰਭ ਮੇਲੇ ਲਈ ਇੱਕ ਖਾਸ ਫੀਚਰ ਸ਼ੁਰੂ ਕੀਤਾ ਸੀ। ਇਸ ਵਿੱਚ, ਪੁਲਾਂ, ਆਸ਼ਰਮ, ਅਖਾੜਿਆਂ, ਸੜਕਾਂ ਅਤੇ ਪਾਰਕਿੰਗ ਵਾਲੇ ਸਥਾਨਾਂ ਵਰਗੀਆਂ ਸਾਰੀਆਂ ਪ੍ਰਮੁੱਖ ਥਾਵਾਂ ਨੂੰ ਮਾਰਕ ਕੀਤਾ ਸੀ, ਜਿਸ ਨਾਲ ਸ਼ਰਧਾਲੂਆਂ ਨੂੰ ਮੇਲੇ ਵਾਲੇ ਖੇਤਰ ਵਿੱਚ ਆਸਾਨੀ ਨਾਲ ਜਾਣ ਵਿੱਚ ਮਦਦ ਮਿਲੀ।
ਪ੍ਰਯਾਗਰਾਜ ਮਹਾਕੁੰਭ 2025 ਨੇ ਆਪਣੇ ਵਿਸ਼ਾਲ ਸਮਾਗਮ, ਸ਼ਰਧਾਲੂਆਂ ਦੀ ਬੇਮਿਸਾਲ ਗਿਣਤੀ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਤਿਹਾਸ ਰੱਚ ਦਿੱਤਾ। ਇਹ ਸਿਰਫ਼ ਇੱਕ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਭਾਰਤੀ ਸੱਭਿਆਚਾਰ, ਅਧਿਆਤਮਿਕਤਾ ਅਤੇ ਆਸਥਾ ਦਾ ਸਭ ਤੋਂ ਵੱਡਾ ਤਿਉਹਾਰ ਬਣ ਗਿਆ।