AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026
ਭਾਰਤ-ਅਮਰੀਕਾ ਟ੍ਰੇਡ ਡੀਲ

ਭਾਰਤ-ਅਮਰੀਕਾ ਟ੍ਰੇਡ ਡੀਲ

ਭਾਰਤ ਅਤੇ ਅਮਰੀਕਾ ਵਿਚਕਾਰ ਲੰਮੀ ਗੱਲਬਾਤ ਅਤੇ ਬਹਿਸ ਤੋਂ ਬਾਅਦ 2 ਫਰਵਰੀ, 2026 ਨੂੰ ਟ੍ਰੇਡ ਡੀਲ ਫਾਈਨਲ ਹੋ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਸ ‘ਤੇ ਇਸਦਾ ਐਲਾਨ ਕੀਤਾ। ਟ੍ਰੇਡ ਡੀਲ ਦੀ ਘੋਸ਼ਣਾ ਦੇ ਨਾਲ, ਅਮਰੀਕਾ ਨੇ ਭਾਰਤ ‘ਤੇ ਟੈਰਿਫ ਵੀ ਘਟਾ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ, ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਟ੍ਰੇਡ ਡੀਲ ‘ਤੇ ਸਹਿਮਤ ਹੋ ਗਏ ਹਨ, ਜਿਸ ਨਾਲ ਭਾਰਤੀ ਵਸਤੂਆਂ ‘ਤੇ ਟੈਰਿਫ 25% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ।

ਇਸ ਡੀਲ ਬਾਰੇ, ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟ ਕੀਤੀ ਹੈ ਕਿ ਮੇਡ ਇਨ ਇੰਡੀਆ ਪ੍ਰੋਡੈਕਟਸ ‘ਤੇ ਟੈਰਿਫ ਹੁਣ 18% ਹੋ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਸ਼ਾਨਦਾਰ ਐਲਾਨ ਲਈ ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਰਾਸ਼ਟਰਪਤੀ ਟਰੰਪ ਦਾ ਦਿਲੋਂ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੋ ਵੱਡੀਆਂ ਅਰਥਵਿਵਸਥਾਵਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਇਕੱਠੇ ਕੰਮ ਕਰਦੇ ਹਨ, ਤਾਂ ਇਸਦਾ ਲੋਕਾਂ ਨੂੰ ਫਾਇਦਾ ਹੁੰਦਾ ਹੈ। ਭਾਰਤ ਅਤੇ ਅਮਰੀਕਾ ਲੰਬੇ ਸਮੇਂ ਤੋਂ ਟ੍ਰੇਡ ਡੀਲ ‘ਤੇ ਚਰਚਾ ਕਰ ਰਹੇ ਸਨ, ਪਰ ਗੱਲਬਾਤ ਫਾਈਨਲ ਨਹੀਂ ਹੋ ਪਾ ਰਹੀ ਸੀ। ਇਸ ਨਾਲ, ਭਾਰਤ ਸਭ ਤੋਂ ਘੱਟ ਟੈਰਿਫ ਵਾਲੇ ਦੇਸ਼ਾਂ ਵਿੱਚੋਂ ਇੱਕ ਬਣ ਗਿਆ। ਇਹ ਦੂਜੇ ਸਥਾਨ ‘ਤੇ ਹੈ। ਅਮਰੀਕਾ ਸਭ ਤੋਂ ਘੱਟ ਟੈਰਿਫ ਦੱਖਣੀ ਕੋਰੀਆ ‘ਤੇ ਲਗਾਉਂਦਾ ਹੈ।

Read More
Follow On:

India-US Trade Deal: ਟ੍ਰੇਡ ਡੀਲ ਖਿਲਾਫ ਕਿਸਾਨਾਂ ਦਾ ਹੱਲਾ ਬੋਲ, ਰੋਸ ਪ੍ਰਦਰਸ਼ਨ ਦਾ ਸੈਡਿਊਲ ਜਾਰੀ

ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ ਟ੍ਰੇਡ ਡੀਲ ਨੂੰ ਲੈ ਕੇ ਕਿਸਾਨਾਂ ਨੇ ਹੱਲਾ ਬੋਲਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਆਪਣੇ ਰੋਸ ਪ੍ਰਦਰਸ਼ਨ ਦਾ ਪੂਰਾ ਸ਼ੈਡਿਊਲ ਵੀ ਜਾਰੀ ਕਰ ਦਿੱਤਾ ਹੈ। ਕਿਸਾਨਾਂ ਦਾ ਆਰੋਪ ਹੈ ਕਿ ਉਹ ਕੇਂਦਰ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਉਹ ਦਿੱਲੀ ਦੇ ਕਿਸਾਨ ਘਾਟ ਵਿੱਚ ਪਹਿਲਾਂ ਸ਼ਾਂਤੀ ਪੂਰਵਕ ਧਰਨਾ ਦੇਣਗੇ। ਜੇਕਰ ਫਿਰ ਵੀ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਪ੍ਰਦਰਸ਼ਨ ਨੂੰ ਤੇਜ ਕੀਤਾ ਜਾਵੇਗਾ।

ਭਾਰਤ-ਅਮਰੀਕਾ ਟ੍ਰੇਡ ਡੀਲ ‘ਤੇ ਆ ਸਕਦਾ ਹੈ ਵੱਡਾ ਫੈਸਲਾ, ਕੀ ਘੱਟ ਹੋ ਜਾਵੇਗਾ ਟੈਰਿਫ?

America-India Trade Deal: ਇਸ ਢਾਂਚੇ ਦੇ ਤਹਿਤ, ਅਮਰੀਕਾ ਨੇ ਭਾਰਤ 'ਤੇ ਟੈਰਿਫ 50 ਪ੍ਰਤੀਸ਼ਤ ਤੋਂ ਘਟਾ ਕੇ 18 ਪ੍ਰਤੀਸ਼ਤ ਕਰਨ ਲਈ ਸਹਿਮਤੀ ਜਤਾਈ ਸੀ। ਰੂਸੀ ਤੇਲ ਦੀ ਖਰੀਦ 'ਤੇ ਲਗਾਇਆ ਗਿਆ 25 ਪ੍ਰਤੀਸ਼ਤ ਟੈਰਿਫ ਵੀ ਹਟਾ ਦਿੱਤਾ ਗਿਆ ਸੀ। 7 ਫਰਵਰੀ, 2026 ਨੂੰ, ਦੋਵਾਂ ਧਿਰਾਂ ਨੇ ਆਪਸੀ ਲਾਭਕਾਰੀ ਅੰਤਰਿਮ ਸਮਝੌਤੇ ਲਈ ਇੱਕ ਢਾਂਚਾ ਤਿਆਰ ਕਰਨ ਦਾ ਐਲਾਨ ਕੀਤਾ ਸੀ।

ਭਾਰਤ-ਅਮਰੀਕਾ ਟ੍ਰੇਡ ਡੀਲ ‘ਤੇ ਵਾਸ਼ਿੰਗਟਨ ਵਿੱਚ ਚਰਚਾ, ਜਲਦ ਮਿਲ ਸਕਦੀ ਹੈ ਖੁਸ਼ਖਬਰੀ

india-America Trade Deal: ਅਮਰੀਕਾ ਅਤੇ ਭਾਰਤ ਵਿਚਕਾਰ ਵਪਾਰ ਨੂੰ ਸੁਚਾਰੂ ਬਣਾਉਣ ਅਤੇ ਟੈਰਿਫ ਘਟਾਉਣ ਲਈ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਨਵੇਂ ਦੌਰ ਤੋਂ ਬਾਅਦ, ਦੋਵੇਂ ਦੇਸ਼ ਜਲਦੀ ਹੀ ਵੱਡੇ ਵਪਾਰ ਸਮਝੌਤੇ ਦਾ ਐਲਾਨ ਕਰ ਸਕਦੇ ਹਨ।

ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ‘ਤੇ ਰੋਕ ਲਗਾਈ, ਪੀਐਮ ਮੋਦੀ ਡੀਲ ਰੱਦ ਕਰਕੇ ਦਿਖਾਉਣ: ਰਾਹੁਲ ਗਾਂਧੀ

ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਕਿਸਾਨ ਮਹਾਂ-ਚੌਪਾਲ ਵਿੱਚ ਰਾਹੁਲ ਗਾਂਧੀ ਨੇ ਅਮਰੀਕੀ ਟ੍ਰੇਡ ਡੀਲ, ਚੀਨ ਸਰਹੱਦੀ ਵਿਵਾਦ ਅਤੇ ਕਾਰਪੋਰੇਟ ਸਬੰਧਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਗੰਭੀਰ ਆਰੋਪ ਲਗਾਏ। ਨਰਵਣੇ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਚੀਨੀ ਘੁਸਪੈਠ 'ਤੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਸਵਾਲ ਉਠਾਏ। ਭਾਰਤ-ਅਮਰੀਕਾ ਟ੍ਰੇਡ ਡੀਲ ਬਾਰੇ, ਉਨ੍ਹਾਂ ਕਿਹਾ ਕਿ ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ 'ਤੇ ਰੋਕ ਲਗਾ ਦਿੱਤੀ ਹੈ, ਇਸ ਲਈ ਹੁਣ ਮੋਦੀ ਨੂੰ ਹਿੰਮਤ ਕਰਨ ਅਤੇ ਡੀਲ ਰੱਦ ਕਰਕੇ ਦਿਖਾਉਣ।

ਭਾਰਤ-ਯੂਐਸ ਟ੍ਰੇਡ ਡੀਲ ‘ਤੇ ਜਲੰਧਰ ‘ਚ ਕਾਂਗਰਸ ਵਿਰੋਧ ਪ੍ਰਦਰਸ਼ਨ, ਵਿਧਾਇਕ ਪਰਗਟ ਸਿੰਘ ਨੇ ਭਾਜਪਾ ‘ਤੇ ਸਾਧੇ ਨਿਸ਼ਾਨੇ

ਜਲੰਧਰ 'ਚ ਕਾਂਗਰਸ ਨੇ ਟ੍ਰੇਡ ਡੀਲ ਤੇ ਏਆਈ ਮੁੱਦਿਆਂ 'ਤੇ ਕੇਂਦਰ ਸਰਕਾਰ ਵਿਰੁੱਧ ਇੱਕ ਵਾਰ ਫਿਰ ਮੁਹਿੰਮ ਚਲਾਈ। ਕਾਂਗਰਸ ਵਿਧਾਇਕ ਪਰਗਟ ਸਿੰਘ, ਕਾਂਗਰਸੀ ਨੇਤਾ ਰਾਜਿੰਦਰ ਬੇਰੀ, ਕੌਂਸਲਰ ਸ਼ੈਰੀ ਚੱਢਾ ਤੇ ਕਾਂਗਰਸ ਦੇ ਵਰਕਰਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਸ ਡੀਲ ਸਬੰਧੀ ਕੇਂਦਰ ਸਰਕਾਰ ਵਿਰੁੱਧ ਮੰਗ ਪੱਤਰ ਸੌਂਪਣ ਪਹੁੰਚੇ।

ਟਰੰਪ ਨੇ ਗਲੋਬਲ ਟੈਰਿਫ਼ ‘ਚ ਫਿਰ ਕੀਤਾ ਬਦਲਾਅ, ਹੁਣ 10 ਫੀਸਦੀ ਤੋਂ ਵਧਾ ਕੇ ਕੀਤਾ 15 ਫੀਸਦੀ

Donald Trump Global Tariff: ਅਮਰੀਕੀ ਸੁਪਰੀਮ ਕੋਰਟ ਵੱਲੋਂ ਟੈਰਿਫ਼ ਸਬੰਧੀ ਦਿੱਤੇ ਗਏ ਇੱਕ ਅਹਿਮ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਨਵੀਂ ਗਲੋਬਲ ਟੈਰਿਫ਼ ਦਰ ਨੂੰ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨਗੇ।

ਟਰੰਪ ਦੇ ਟੈਰਿਫ ‘ਤੇ US ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਭਾਰਤ ਸਣੇ ਕਈ ਦੇਸ਼ਾਂ ਨੂੰ ਰਾਹਤ

ਅਮਰੀਕੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਨੂੰ ਗੈਰ-ਕਾਨੂੰਨੀ ਕਰਾਰ ਦੇ ਦਿੱਤਾ ਹੈ। ਸੁਪਰੀਮ ਕੋਰਟ ਦੇ 6-3 ਬਹੁਮਤ ਵਾਲੇ ਫੈਸਲੇ ਨੂੰ ਟਰੰਪ ਦੀਆਂ ਆਰਥਿਕ ਨੀਤੀਆਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਟਰੰਪ ਨੇ ਭਾਰਤ, ਚੀਨ, ਬੰਗਲਾਦੇਸ਼, ਦੱਖਣੀ ਕੋਰੀਆ ਅਤੇ ਵੀਅਤਨਾਮ ਸਮੇਤ ਕਈ ਦੇਸ਼ਾਂ 'ਤੇ ਇੰਟਰਨੈਸ਼ਨਲ ਐਮਰਜੈਂਸੀ ਇਕਨਾਮਿਕ ਪਾਵਰਜ਼ ਐਕਟ (IEEPA) ਦੀ ਵਰਤੋਂ ਕਰਕੇ ਟੈਰਿਫ ਲਗਾਏ ਸਨ।

ਰਾਹੁਲ ਗਾਂਧੀ ਪੂਰੀ ਉਮਰ ਚੋਣ ਨਾ ਲੜ ਸਕਣ… ਭਾਜਪਾ ਐਮਪੀ ਨਿਸ਼ੀਕਾਂਤ ਦੂਬੇ ਨੇ ਸੰਸਦ ਵਿੱਚ ਪੇਸ਼ ਕੀਤਾ ਪ੍ਰਸਤਾਵ

ਲੋਕ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਰਾਹੁਲ ਗਾਂਧੀ ਦੇ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਉਨ੍ਹਾਂ 'ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਆਰੋਪ ਲਗਾਉਂਦਿਆਂ ਮਤਾ ਪੇਸ਼ ਕੀਤਾ ਹੈ। ਦੂਬੇ ਨੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਖਤਮ ਕਰਨ ਅਤੇ ਉਮਰ ਭਰ ਚੋਣ ਲੜਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਕਿਸਾਨਾਂ ਸਮੇਤ ਕਈ ਜਥੇਬੰਦੀਆਂ ਨੇ ਦਿੱਤਾ ਭਾਰਤ ਬੰਦ ਦਾ ਸੱਦਾ, AAP ਨੇ ਦਿੱਤਾ ਸਮਰਥਨ

ਆਮ ਆਦਮੀ ਪਾਰਟੀ ਪੰਜਾਬ ਇਕਾਈ ਨੇ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕਰਦੇ ਹੋਏ, ਭਾਜਪਾ ਦੀ ਕੇਂਦਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਕਿਸਾਨ ਵਿਰੋਧੀ ਆਰਥਿਕ ਫੈਸਲਿਆਂ ਦੀ ਨਿੰਦਾ ਕੀਤੀ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਤੇ ਦੇਸ਼ ਦੇ ਬਾਕੀ ਹਿੱਸਿਆਂ 'ਚ ਇਸ ਦੇ ਵਰਕਰ ਮਜ਼ਦੂਰਾਂ ਤੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੜਤਾਲ 'ਚ ਸ਼ਾਮਲ ਹੋਣਗੇ।

“ਕੋਈ ਮਾਈ ਦਾ ਲਾਲ ਨਾ ਭਾਰਤ ਨੂੰ ਵੇਚ ਸਕਦਾ ਹੈ, ਨਾ ਖਰੀਦ ਸਕਦਾ ਹੈ” ਕਿਰਨ ਰਿਜੀਜੂ ਦਾ ਰਾਹੁਲ ਗਾਂਧੀ ਨੂੰ ਜਵਾਬ

Rahul Gandhi Lok Sabha speech: ਲੰਬੇ ਵਿਵਾਦ ਤੋਂ ਬਾਅਦ, ਕਾਂਗਰਸ ਐਮਪੀ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਰਤ-ਅਮਰੀਕਾ ਡੀਲ ਸਮਝੌਤੇ 'ਤੇ ਆਪਣੀ ਗੱਲ ਰੱਖੀ ਅਤੇ ਸਰਕਾਰ ਨੂੰ ਘੇਰਾ। ਰਾਹੁਲ ਨੇ ਕਿਹਾ ਕਿਅਮਰੀਕਾ ਦੇ ਦਬਾਅ ਹੇਠ ਭਾਰਤ ਨੇ ਡੀਲ ਕੀਤੀ ਹੈ ਅਤੇ ਸਭ ਕੁਝ ਅਮਰੀਕਾ ਨੂੰ ਵੇਚ ਦਿੱਤਾ ਗਿਆ ਹੈ।

  • Amod Rai
  • Updated on: Feb 11, 2026
  • 10:29 am

India-US Trade Deal: ਅਮੇਰਿਕੀ ਟ੍ਰੇਡ ਡੀਲ ‘ਤੇ ਭੜਕੇ ਕਿਸਾਨ, “ਭਾਰਤੀ ਖੇਤੀਬਾੜੀ ਦੇ ਆਤਮਸਮਰਪਣ” ਦਾ ਆਰੋਪ

India-US Trade Deal:ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਹਾਲ ਹੀ ਵਿੱਚ ਹੋਇਆ ਇੱਕ ਅੰਤਰਿਮ ਵਪਾਰ ਸਮਝੌਤਾ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ, ਜਿਸਦਾ ਕਿਸਾਨ ਸੰਗਠਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (SKM) ਨੇ ਇਸਨੂੰ "ਭਾਰਤੀ ਖੇਤੀਬਾੜੀ ਦਾ ਅਮਰੀਕੀ ਮਲਟੀਨੈਸ਼ਨਲ ਕੰਪਨੀਆਂ ਦੇ ਸਾਹਮਣੇ ਪੂਰੀ ਤਰ੍ਹਾਂ ਆਤਮਸਮਰਪਣ" ਕਰਾਰ ਦਿੱਤਾ ਹੈ।

ਅਮਰੀਕਾ ਟ੍ਰੇਡ ਡੀਲ ਨਾਲ ਜੰਮੂ-ਕਸ਼ਮੀਰ ਦੇ ਸੇਬਾਂ ਦਾ ਕੀ ਹੋਵੇਗਾ? ਪੀਯੂਸ਼ ਗੋਇਲ ਨੇ ਵਿਸਥਾਰ ‘ਚ ਦੱਸਿਆ ਕਿਉਂ ਨਹੀਂ ਪਵੇਗਾ ਫ਼ਰਕ

ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕਿਸਾਨ ਭਾਰਤ-ਅਮਰੀਕਾ ਟ੍ਰੇਡ ਡੀਲ ਤਹਿਤ ਅਮਰੀਕੀ ਸੇਬਾਂ ਦੀ ਦਰਾਮਦ ਦਾ ਵਿਰੋਧ ਕਰ ਰਹੇ ਹਨ। ਉਹ ਆਪਣੀ ਖੇਤੀ 'ਤੇ ਪੈਣ ਵਾਲੇ ਪ੍ਰਭਾਵ ਤੇ ਫਸਲਾਂ ਦੀਆਂ ਡਿੱਗਦੀਆਂ ਕੀਮਤਾਂ ਬਾਰੇ ਚਿੰਤਤ ਹਨ। ਵਣਜ ਮੰਤਰੀ ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਕੋਟਾ, ਟੈਰਿਫ ਤੇ ਘੱਟੋ-ਘੱਟ ਆਯਾਤ ਕੀਮਤਾਂ (MIP) ਵਰਗੇ ਉਪਾਅ ਭਾਰਤੀ ਸੇਬ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ।

ਭਾਰਤ ਕਿਸੇ ਵੀ ਸਪਲਾਇਰ ਤੋਂ ਤੇਲ ਖਰੀਦਣ ਲਈ ਆਜ਼ਾਦ… ਟਰੰਪ ਦੇ ਦਾਅਵੇ ‘ਤੇ ਰੂਸੀ ਅਧਿਕਾਰੀ

ਅਮਰੀਕੀ ਰਾਸ਼ਟਰਪਤੀ ਟਰੰਪ ਦੇ ਭਾਰਤ ਵੱਲੋਂ ਰੂਸੀ ਤੇਲ ਨਹੀਂ ਖਰੀਦਣ ਦੇ ਦਾਅਵੇ 'ਤੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ ਕਿ । ਹੁਣ, ਰੂਸੀ ਪ੍ਰੈਸ ਸਕੱਤਰ ਦਮਿਤਰੀ ਪੇਸਕੋਵ ਨੇ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਭਾਰਤ ਰੂਸ ਤੋਂ ਇਲਾਵਾ ਹੋਰ ਦੇਸ਼ਾਂ ਤੋਂ ਤੇਲ ਖਰੀਦਦਾ ਹੈ।

ਅਮਰੀਕਾ ਨਾਲ ਟ੍ਰੇਡ ਡੀਲ ਦਾ ਦੇਸ਼ ਦੇ ਕਿਸਾਨਾਂ ‘ਤੇ ਪਵੇਗਾ ਸਿੱਧਾ ਅਸਰ, AAP ਦਾ ਭਾਜਪਾ ‘ਤੇ ਨਿਸ਼ਾਨਾ

AAP On India-Us Trade Deal: ਗਿੱਲ ਨੇ ਕਿਹਾ ਕਿ ਹੁਣ ਟਰੰਪ ਵੱਲੋਂ ਟਵੀਟ ਆ ਰਹੇ ਹਨ ਤੇ ਮੋਦੀ ਸਰਕਾਰ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕਿਹੜੀ ਡੀਲ ਹੋਈ ਹੈ। ਤਲਬੀਰ ਗਿੱਲ ਨੇ ਮੰਗ ਕੀਤੀ ਕਿ ਇਹ ਸਮਝੌਤੇ ਜਨਤਕ ਕੀਤੇ ਜਾਣ, ਕਿਉਂਕਿ ਇਸ ਦਾ ਸਿੱਧਾ ਅਸਰ ਦੇਸ਼ ਦੇ ਕਿਸਾਨਾਂ ਤੇ ਪੈ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਕਿਸਾਨੀ ਨੂੰ ਖਤਮ ਕਰਕੇ ਆਪਣੇ ਪੂੰਜੀਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ।

ਟ੍ਰੇਡ ਡੀਲ ਦੀ ਘੋਸ਼ਣਾ ਤੋਂ ਬਾਅਦ ਅਮਰੀਕਾ ‘ਚ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰੂਬੀਓ ਦੀ ਮੁਲਾਕਾਤ, ਨਿਊਕਲੀਅਰ ਅਤੇ ਡਿਫੇਂਸ ਸਮੇਤ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

ਜੈਸ਼ੰਕਰ, ਜੋ ਕਿ ਅਮਰੀਕਾ ਦੇ 3 ਦਿਨਾਂ ਦੇ ਦੌਰੇ 'ਤੇ ਹਨ, ਨੇ ਉਥੇ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ। ਇਹ ਮੀਟਿੰਗਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਵਪਾਰ, ਊਰਜਾ, ਪ੍ਰਮਾਣੂ ਊਰਜਾ, ਰੱਖਿਆ, ਤਕਨਾਲੋਜੀ ਅਤੇ ਸਪਲਾਈ ਲੜੀ ਸੁਰੱਖਿਆ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ ਅੱਗੇ ਵਧ ਰਹੇ ਹਨ।

ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ...
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ...
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...