AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅਮਰੀਕਾ ਟ੍ਰੇਡ ਡੀਲ ਨਾਲ ਜੰਮੂ-ਕਸ਼ਮੀਰ ਦੇ ਸੇਬਾਂ ਦਾ ਕੀ ਹੋਵੇਗਾ? ਪੀਯੂਸ਼ ਗੋਇਲ ਨੇ ਵਿਸਥਾਰ ‘ਚ ਦੱਸਿਆ ਕਿਉਂ ਨਹੀਂ ਪਵੇਗਾ ਫ਼ਰਕ

ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਕਿਸਾਨ ਭਾਰਤ-ਅਮਰੀਕਾ ਟ੍ਰੇਡ ਡੀਲ ਤਹਿਤ ਅਮਰੀਕੀ ਸੇਬਾਂ ਦੀ ਦਰਾਮਦ ਦਾ ਵਿਰੋਧ ਕਰ ਰਹੇ ਹਨ। ਉਹ ਆਪਣੀ ਖੇਤੀ 'ਤੇ ਪੈਣ ਵਾਲੇ ਪ੍ਰਭਾਵ ਤੇ ਫਸਲਾਂ ਦੀਆਂ ਡਿੱਗਦੀਆਂ ਕੀਮਤਾਂ ਬਾਰੇ ਚਿੰਤਤ ਹਨ। ਵਣਜ ਮੰਤਰੀ ਪੀਯੂਸ਼ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਕੋਟਾ, ਟੈਰਿਫ ਤੇ ਘੱਟੋ-ਘੱਟ ਆਯਾਤ ਕੀਮਤਾਂ (MIP) ਵਰਗੇ ਉਪਾਅ ਭਾਰਤੀ ਸੇਬ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਗੇ।

ਅਮਰੀਕਾ ਟ੍ਰੇਡ ਡੀਲ ਨਾਲ ਜੰਮੂ-ਕਸ਼ਮੀਰ ਦੇ ਸੇਬਾਂ ਦਾ ਕੀ ਹੋਵੇਗਾ? ਪੀਯੂਸ਼ ਗੋਇਲ ਨੇ ਵਿਸਥਾਰ 'ਚ ਦੱਸਿਆ ਕਿਉਂ ਨਹੀਂ ਪਵੇਗਾ ਫ਼ਰਕ
ਪੀਯੂਸ਼ ਗੋਇਲ
piyush-pandey
| Published: 09 Feb 2026 08:20 AM IST
Share

ਭਾਰਤ ਤੇ ਅਮਰੀਕਾ ਵਿਚਕਾਰ ਟ੍ਰੇਡ ਡੀਲ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ, ਡੀਲ ਦਾ ਰਸਮੀ ਐਲਾਨ ਹੋਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਜਾਰੀ ਹਨ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਦੇ ਲੋਕਾਂ ਨੇ ਖੁੱਲ੍ਹ ਕੇ ਇਸ ਡੀਲ ਦਾ ਵਿਰੋਧ ਕੀਤਾ ਹੈ, ਇਹ ਦਾਅਵਾ ਕਰਦੇ ਹੋਏ ਕਿ ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਖੇਤੀ ‘ਤੇ ਪਵੇਗਾ। ਸਰਕਾਰ ਨੇ ਅਮਰੀਕਾ ਲਈ ਭਾਰਤੀ ਬਾਜ਼ਾਰ ਖੋਲ੍ਹ ਦਿੱਤਾ ਹੈ, ਇਸ ਨਾਲ ਸਾਡੇ ਸੇਬ ਕਿੱਥੇ ਜਾਣਗੇ? ਵਧਦੇ ਵਿਰੋਧ ਤੋਂ ਬਾਅਦ, ਵਣਜ ਮੰਤਰੀ ਪਿਊਸ਼ ਗੋਇਲ ਨੇ ਹੁਣ ਇੱਕ ਸਪੱਸ਼ਟੀਕਰਨ ਜਾਰੀ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਜ਼ਾਰ ਖੋਲ੍ਹਣ ਨਾਲ ਕੋਈ ਫ਼ਰਕ ਨਹੀਂ ਪਵੇਗਾ।

ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ, ਅਸੀਂ ਸੇਬਾਂ ਨੂੰ ਦਬਾ ਨਹੀਂ ਰਹੇ ਹਾਂ। ਸੇਬਾਂ ਦੀ ਮੰਗ 25-26 ਲੱਖ ਟਨ ਤੋਂ ਵੱਧ ਹੈ। ਅਸੀਂ ਲਗਭਗ 20 ਲੱਖ-21 ਲੱਖ ਟਨ ਪੈਦਾ ਕਰਦੇ ਹਾਂ। ਅਸੀਂ ਅਜੇ ਵੀ ਹਰ ਸਾਲ 5.5 ਲੱਖ ਟਨ ਸੇਬ ਇੰਪੋਰਟ ਕਰਦੇ ਹਾਂ। ਇਸ ਦਾ ਇੱਕ ਵੱਡਾ ਹਿੱਸਾ ਅਮਰੀਕਾ ਤੋਂ ਆਉਂਦਾ ਹੈ। ਅਸੀਂ ਸੇਬਾਂ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਹੈ। ਅਸੀਂ ਉਨ੍ਹਾਂ ਨੂੰ ਸੇਬਾਂ ‘ਤੇ ਕੋਟਾ ਦਿੱਤਾ ਹੈ, ਜੋ ਅਸੀਂ ਉੱਥੋਂ ਖਰੀਦਾਂਗੇ।

ਸੇਬਾਂ ‘ਤੇ ਲੱਗਣ ਵਾਲਾ ਟੈਰਿਫ ਸੁਰੱਖਿਆ ਹੈ- ਪਿਊਸ਼ ਗੋਇਲ

ਪਿਯੂਸ਼ ਗੋਇਲ ਨੇ ਕਿਹਾ ਕਿ ਇਹ ਅਮਰੀਕਾ ਤੋਂ ਅਜੇ ਹੋਣ ਵਾਲੇ ਸੇਬਾਂ ਦੇ ਇੰਪੋਰਟ ਨਾਲੋਂ ਘੱਟ ਹੈ। ਇਸ ਤੋਂ ਇਲਾਵਾ, ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਅਸੀਂ ਬਾਜ਼ਾਰ ਖੋਲ੍ਹਣ ‘ਚ ਬਹੁਤ ਸਾਵਧਾਨੀ ਵਰਤੀ ਹੈ। ਅੱਜ, ਸੇਬਾਂ ਦੀ ਘੱਟੋ-ਘੱਟ ਕੀਮਤ ਇੰਪੋਰਟ ਕੀਮਤ 50 ਰੁਪਏ ਹੈ ਤੇ ਇਸ ‘ਤੇ 50% ਡਿਊਟੀ, ਜੋ ਕਿ 25 ਹੋਰ ਜੋੜ ਦਿੱਤੀ ਹੈ। ਇਸ ਲਈ 75 ਰੁਪਏ ਉਹ ਮੂਲ ਕੀਮਤ ਹੈ ਜਿਸ ਤੋਂ ਹੇਠਾਂ ਸਾਮਾਨ ਦੇਸ਼ ‘ਚ ਦਾਖਲ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ, ਇੱਕ ਤਰ੍ਹਾਂ ਨਾਲ, ਸੇਬਾਂ ‘ਤੇ ਟੈਰਿਫ ਇੱਕ ਸੁਰੱਖਿਆ ਹੈ ਜੋ ਸੇਬ ਕਿਸਾਨਾਂ ਨੂੰ ਮਿਲਦੀ ਹੈ। ਕੋਈ ਵੀ ਉਤਪਾਦ ਨੂੰ ਡੰਪ ਨਹੀਂ ਕਰ ਸਕਦਾ ਤੇ ਇਸ ਨੂੰ ਇੰਨਾ ਸਸਤਾ ਨਹੀਂ ਬਣਾ ਸਕਦਾ ਕਿ ਸੇਬਾਂ ਨੂੰ ਉਚਿਤ ਕੀਮਤ ਨਾ ਮਿਲੇ।

ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ- ਗੋਇਲ

ਵਣਜ ਮੰਤਰੀ ਨੇ ਕਿਹਾ ਕਿ ਅਸੀਂ ਅਮਰੀਕਾ ਨੂੰ ਦਿੱਤੇ ਗਏ ਕੋਟੇ ‘ਚ ਵੀ, ਮਿਨੀਮਮ ਇੰਪੋਰਟ ਪ੍ਰਾਈਜ਼ 80 ਰੁਪਏ ਹੈ, ਜਿਸ ‘ਤੇ 20 ਰੁਪਏ ਡਿਊਟੀ ਹੈ। ਇਸ ਲਈ, ਇਸ ਦੀ ਲੈਂਡਿੰਗ ਕੀਮਤ 100 ਰੁਪਏ ਹੋਵੇਗੀ। ਇਹ ਸਾਡੇ ਕਿਸਾਨਾਂ ਨਾਲ ਮੁਕਾਬਲੇ ‘ਚ ਨਹੀਂ ਹੈ। ਇਸ ਲਈ, ਕਿਸਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਬਾਜ਼ਾਰ ਖੋਲ੍ਹਿਆ ਹੈ।

ਇਹ ਸੌਦਾ ਕਿਸਾਨਾਂ ਲਈ ਵਿਨਾਸ਼ਕਾਰੀ ਹੋਵੇਗਾ – ਪੀਡੀਪੀ

ਪੀਡੀਪੀ ਦੇ ਬੁਲਾਰੇ ਮੁਹੰਮਦ ਇਕਬਾਲ ਟ੍ਰੰਬੂ ਨੇ ਹਾਲ ਹੀ ‘ਚ ਇਸ ਮੁੱਦੇ ਬਾਰੇ ਇੱਕ ਪ੍ਰੈਸ ਕਾਨਫਰੰਸ ਕੀਤੀ। ਮੀਟਿੰਗ ‘ਚ, ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਅਮਰੀਕਾ ਲਈ ਬਾਜ਼ਾਰ ਖੁੱਲ੍ਹ ਕੇ ਖੋਲ੍ਹਿਆ ਗਿਆ ਤਾਂ ਅਸੀਂ ਕਿੱਥੇ ਜਾਵਾਂਗੇ? ਸਰਕਾਰ ਨੇ ਇਸ ਡੀਲ ਨੂੰ ਪੂਰਾ ਕਰਦੇ ਸਮੇਂ ਜੰਮੂ-ਕਸ਼ਮੀਰ ਦੇ ਕਿਸਾਨਾਂ ਦਾ ਵੀ ਧਿਆਨ ਨਹੀਂ ਰੱਖਿਆ। ਜੰਮੂ-ਕਸ਼ਮੀਰ ‘ਚ ਪੈਦਾ ਹੋਣ ਵਾਲੇ ਸੇਬ ਤੇ ਅਖਰੋਟ ਦਾ ਕੀ ਹੋਵੇਗਾ? ਉਨ੍ਹਾਂ ਕਿਹਾ ਕਿ ਇਹ ਸੌਦਾ ਜੰਮੂ-ਕਸ਼ਮੀਰ ਦੇ ਕਿਸਾਨਾਂ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ।

ਕਈ ਰਾਜਾਂ ‘ਚ ਭਿਆਨਕ ਵਿਰੋਧ ਪ੍ਰਦਰਸ਼ਨ

ਵਪਾਰ ਸਮਝੌਤੇ ਨੂੰ ਲੈ ਕੇ ਅਮਰੀਕਾ ਤੇ ਭਾਰਤ ਵਿਚਕਾਰ ਲੰਬੇ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਨੇ ਹਾਲ ਹੀ ‘ਚ ਇਸ ਦਾ ਐਲਾਨ ਕੀਤਾ। ਜਿਸ ਦਿਨ ਤੋਂ ਸੌਦਾ ਐਲਾਨਿਆ ਗਿਆ ਸੀ, ਉਸ ਦਿਨ ਤੋਂ ਹੀ ਭਾਰਤੀ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜੰਮੂ ਤੇ ਹਿਮਾਚਲ ਪ੍ਰਦੇਸ਼ ਦੇ ਸੇਬ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਅਮਰੀਕੀ ਸੇਬ ਬਾਜ਼ਾਰ ‘ਚ ਦਾਖਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਉਪਜ ਦਾ ਉਚਿਤ ਮੁੱਲ ਨਹੀਂ ਮਿਲੇਗਾ। ਇਸ ਨਾਲ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ ਜਾਵੇਗਾ। ਇਸ ਦੌਰਾਨ, ਪੰਜਾਬ ਦੇ ਕਿਸਾਨਾਂ ਨੇ 12 ਫਰਵਰੀ ਨੂੰ ਸਿੱਧੇ ਤੌਰ ‘ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...