05-12- 2025
TV9 Punjabi
Author: Sandeep Singh
ਕਬਜ਼ ਆਮਤੌਰ ਤੇ ਫਾਇਬਰ ਦੀ ਕਮੀ, ਘੱਟ ਪਾਣੀ ਪੀਣਾ, ਤਲਿਆ ਹੋਇਆ ਖਾਣਾ ਖਾਣ ਨਾਲ ਅਤੇ ਲੰਬੇ ਸਮੇਂ ਤੱਕ ਬੈਠਣ ਕਾਰਨ ਹੁੰਦੀ ਹੈ। ਪਾਚਣ ਸਹੀਂ ਨਾ ਹੋਣ ਕਰਕੇ ਆਤੜੀਆਂ ਵਿਚ ਮਲ ਸਖ਼ਤ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਤੋਂ ਕਿਵੇਂ ਬਚੀਏ।
ਡਾ. ਐਚ.ਐਲ. ਘੋਟੇਕਰ ਦੱਸਦੇ ਹਨ ਕੀ ਸੇਬ ਵਿਚ ਫਾਇਬਰ ਅਤੇ ਪੈਟਕਿਨ ਹੁੰਦਾ ਹੈ, ਜੋ ਪਾਚਣ ਨੂੰ ਸੁਧਾਰ ਕੇ ਮਲ ਨੂੰ ਨਰਮ ਬਣਾਉਂਦਾ ਹੈ। ਹਰ ਰੋਜ਼ ਇੱਕ ਸੇਬ ਕਬਜ਼ ਨੂੰ ਘੱਟ ਕਰਦਾ ਹੈ।
ਪਪੀਤੇ ਵਿਚ ਮੌਜੂਦ ਐਨਜਾਇਮ ਪੇਪੇਨ ਪਾਚਣ ਨੂੰ ਮਜ਼ਬੂਤ ਕਰਦਾ ਹੈ। ਅਤੇ ਆਤੜੀਓ ਦੀ ਸਫਾਈ ਵਿਚ ਮਦਦ ਕਰਦਾ ਹੈ। ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ।
ਨਾਸ਼ਪਤੀ ਵਿਚ ਫਾਇਬਰ ਅਤੇ ਪਾਣੀ ਦੋਵੇਂ ਬਹੁਤ ਹੁੰਦੇ ਹਨ। ਇਹ ਮਲ ਨੂੰ ਆਸਾਨੀ ਨਾਲ ਬਾਹਰ ਕੱਢਦਾ ਹੈ, ਜਿਸ ਨਾਲ ਪੇਟ ਹਲਕਾ ਰਹਿੰਦਾ ਹੈ।
ਚੀਆ ਸੀਡਸ ਜਦੋਂ ਪਾਣੀ ਵਿਚ ਫੁੱਲਦੇ ਹਨ ਤਾਂ ਇਸ ਨਾਲ ਇਕ ਜਾਰ ਬਣਦਾ ਹੈ, ਜਿਸ ਨਾਲ ਮਲ ਆਸਾਨੀ ਨਾਲ ਨਿਕਲਦਾ ਹੈ, ਸਵੇਰੇ ਗੁਣਗੁਣੇ ਪਾਣੀ ਜਾਂ ਦਹੀਂ ਨਾਲ ਚੀਆ ਸੀਡਸ ਲੈਣ ਨਾਲ ਫਾਇਦਾ ਹੁੰਦਾ ਹੈ।
ਪਾਲਕ, ਮੇਥੀ ਵਰਗੀਆਂ ਸਬਜ਼ੀਆਂ ਵਿਚ ਫਾਇਬਰ ਅਤੇ ਮੈਗਨੀਸ਼ਿਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਆਤੜੀਆਂ ਦੀ ਮੂਵਮੈਂਟ ਨੂੰ ਬਿਹਤਰ ਕਰਦਾ ਹੈ, ਇਸ ਨੂੰ ਡੇਲ੍ਹੀ ਡਾਇਟ ਵਿਚ ਸ਼ਾਮਲ ਕਰਨ ਨਾਲ ਕਬਜ਼ ਘੱਟ ਹੁੰਦੀ ਹੈ।