14-11- 2025
TV9 Punjabi
Author: Sandeep Singh
ਸਰਦੀਆਂ ਵਿਚ ਗੁੜ ਦਾ ਸੇਵਨ ਇਸ ਲਈ ਫਾਇਦੇਮੰਦ ਮੰਨੀਆਂ ਜਾਂਦਾ ਹੈ ਕਿਉਂਕਿ ਇਸ ਦੀ ਤਸੀਰ ਠੰਡੀ ਹੁੰਦੀ ਹੈ। ਇਸ ਤੋਂ ਇਲਾਵਾ ਹੈੱਲਥ ਲਾਇਨ ਦੇ ਮੁਤਾਬਕ ਆਇਰਨ, ਮੈਗਨਿਜ਼ੀਅਮ ਸਮੇਤ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਡਾਇਬਿਟੀਜ਼ ਵਾਲੇ ਲੋਕਾਂ ਲਈ ਚੀਨੀ ਤੋਂ ਜ਼ਿਆਦਾ ਗੁੜ ਫਾਇਦੇਮੰਦ ਹੈ। ਪਰ ਇਸ ਨੂੰ ਸੀਮਤ ਮਾਤਰਾ ਵਿਚ ਹੀ ਲੈਣਾ ਚਾਹੀਦਾ ਹੈ। ਇਹ ਸਰੀਰ ਨੂੰ ਗਰਮ ਕਰਨ ਤੋਂ ਇਲਾਵਾ ਜ਼ੁਕਾਮ ਵਿਚ ਵੀ ਮਦਦ ਕਰਦਾ ਹੈ।
ਸਰਦੀਆਂ ਵਿਚ ਗੁੜ ਦੀਆਂ ਕਈ ਚੀਜ਼ਾਂ ਬਣਾਇਆ ਜਾਂਦੀਆਂ ਹਨ। ਜਿਵੇਂ ਲੱਡੂ, ਚਾਹ ਅਤੇ ਚਿੱਕੀ, ਪਰ ਇਸ ਨੂੰ ਖਰੀਦਦੇ ਸਮੇਂ ਕੁਝ ਗਲਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ।
ਗੁੜ ਖਰੀਦਦੇ ਸਮੇਂ ਇਸ ਨੂੰ ਥੋੜ੍ਹਾ ਚੱਖ ਕੇ ਦੇਖੋ, ਜੇਕਰ ਗੁੜ ਥੋੜ੍ਹਾ ਜਾਂ ਨਮਕੀਨ ਜਾਂ ਫਿਰ ਹਲਕਾ ਕਸੈਲਾ ਹੈ ਤਾਂ ਨਾ ਖਰੀਦੋ, ਕਿਉਂਕਿ ਇਹ ਗੁੜ ਪੁਰਾਣਾ ਜਾਂ ਖ਼ਰਾਬ ਹੋ ਸਕਦਾ ਹੈ।
ਤੁਸੀਂ ਗੁੜ ਨੂੰ ਤੋੜ ਕੇ ਦੇਖ ਸਕਦੇ ਹੋ। ਜੇਕਰ ਉਹ ਆਸਾਨੀ ਨਾਲ ਟੁੱਟ ਜਾਂਦਾ ਹੈ ਤਾਂ ਇਸ ਨੂੰ ਨਾ ਖਰੀਦੋ। ਕਿਉਂਕਿ ਗੰਨੇ ਦੇ ਰਸ ਨੂੰ ਪਕਾ ਕੇ ਤਿਆਰ ਕੀਤਾ ਗੁੜ ਜਲਦੀ ਟੁੱਟਦਾ ਨਹੀਂ
ਬਾਜਾਰ ਵਾਲੇ ਗੁੜ ਵਿਚ ਕਾਫੀ ਜ਼ਿਆਦਾ ਮਿਲਾਵਟ ਹੋਣ ਲੱਗ ਗਈ ਹੈ। ਹਰ ਵਾਰ ਤੁਸੀਂ ਮਿਲਾਵਟ ਦੀ ਪਹਿਚਾਣ ਨਹੀਂ ਕਰ ਸਕਦੇ, ਇਸ ਲਈ ਹਮੇਸ਼ਾ ਆਪਣੇ ਭਰੋਸੇਯੋਗ ਦੁਕਾਨਦਾਰ ਤੋਂ ਖਰੀਦੋ।