ਦੇਸੀ ਅੰਡਿਆਂ ਦੀ ਪਛਾਣ ਕਰਨ ਦੇ ਪੰਜ ਵੱਖ-ਵੱਖ ਤਰੀਕੇ

13-11- 2025

TV9 Punjabi

Author: Sandeep Singh

ਸਰਦੀਆਂ ਦੇ ਮੌਸਮ ਵਿਚ ਸਰੀਰ ਨੂੰ ਗਰਮ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਲੋਕ ਅੰਡਿਆਂ ਦੇ ਸੇਵਨ ਵੱਧ ਕਰਦੇ ਹਨ। ਸਰਦੀਆਂ ਵਿਚ ਦੇਸੀ ਅੰਡਾ ਸਭ ਤੋਂ ਫਾਇਦੇਮੰਦ ਮੰਨਿਆਂ ਜਾਂਦਾ ਹੈ।

ਸੁਪਰਫੂਡ ਦੇਸੀ ਅੰਡਾ

ਦੇਸੀ ਅੰਡਾ ਆਮ ਅੰਡੇ ਨਾਲੋਂ ਮਹਿੰਗਾ ਵਿਕਦਾ ਹੈ। ਇਸ ਲਈ ਕਈ ਲੋਕ ਸਧਾਰਨ ਅੰਡੇ ਨੂੰ ਦੇਸੀ ਦੱਸਕੇ ਵੇਚਦੇ ਹਨ। ਚਲੋਂ ਜਾਣਦੇ ਹਾਂ ਕਿ ਦੇਸੀ ਅੰਡੇ ਦੀ ਪਹਿਚਾਣ ਕਿਵੇਂ ਕੀਤੀ ਜਾਂਦੀ ਹੈ।

ਦੇਸੀ ਅੰਡੇ ਦੀ ਪਹਿਚਾਣ

ਦੇਸੀ ਅੰਡੇ ਦੀ ਪਹਿਚਾਣ ਕਰਨ ਲਈ ਤੁਸੀਂ ਪਾਣੀ ਚ ਟੈਸਟ ਕਰ ਸਕਦੇ ਹੋ। ਕਟੋਰੀ ਵਿਚ ਪਾਣੀ ਲਓ ਅਤੇ ਉਸ ਵਿਚ ਅੰਡਾ ਪਾ ਦਿਓ, ਜੇਕਰ ਉਰ ਦੇਸੀ ਅੰਡਾ ਹੋਇਆ ਤਾਂ ਉਹ ਤੈਰਦਾ ਰਹੇਗਾ ਅਤੇ ਨਕਲੀ ਹੋਇਆ ਤਾਂ ਡੁਬ ਜਾਵੇਗਾ।

ਪਾਣੀ 'ਚ ਟੈਸਟ

ਤੁਸੀਂ ਦੇਸੀ ਅੰਡੇ ਦੀ ਪਹਿਚਾਣ ਲਈ ਸ਼ੇਕ ਟੈਸਟ ਵੀ ਕਰ ਸਕਦੇ ਹੋ। ਇਸ ਦੇ ਲਈ ਅੰਡੇ ਨੂੰ ਆਪਣੇ ਕੰਨ ਕੋਲ ਲੈ ਕੇ ਆਓ ਅਤੇ ਸ਼ੇਕ ਕਰ ਕੇ ਦੇਖੋ

ਸ਼ੇਕ ਟੈਸਟ

ਅਸਲੀ ਦੇਸੀ ਅੰਡੇ ਦਾ ਛਿਲਕਾ ਥੋੜ੍ਹਾ ਖੁਰਦਰਾ ਅਤੇ ਹਲਕੇ ਭੂਰੇ ਰੰਗ ਦਾ ਹੋਵੇਗਾ। ਨਕਲੀ ਅੰਡੇ ਦਾ ਛਿਲਕਾ ਬਹੁਤ ਹੀ ਚਮਕਦਾਰ ਅਤੇ ਚਿਕਨਾ ਦਿੱਖਦਾ ਹੈ।

ਛਿਲਕੇ ਦੀ ਜਾਂਚ

ਜਦੋਂ ਤੁਸੀਂ ਨਕਲੀ ਅੰਡਾ ਫ੍ਰਾਈ ਜਾਂ ਉਬਾਲਦੇ ਹੋ ਤਾਂ ਉਸ ਦੀ ਜਰਦੀ ਫੈਲ ਜਾਂਦੀ ਹੈ, ਅਤੇ ਸਫੇਦੀ ਰੱਬੜ ਵਰਗੀ ਬਣ ਜਾਂਦੀ ਹੈ। ਅਸਲੀ ਦੇਸੀ ਅੰਡੇ ਦੀ ਸਫੇਦੀ ਗਾੜ੍ਹੀ ਗਹਿਰੀ ਪੀਲੀ ਜਾਂ ਨਾਰੰਗੀ ਹੋਵੇਗੀ।

ਪਕਾ ਕੇ ਚੈੱਕ ਕਰੋ