ਇਨ੍ਹਾਂ ਲੋਕਾਂ ਨੂੰ ਮੂਲੀ ਖਾਣ ਤੋਂ ਕਰਨਾ ਚਾਹੀਦਾ ਹੈ ਪਰਹੇਜ਼

13-11- 2025

TV9 Punjabi

Author: Sandeep Singh

ਸਰਦੀ ਦੇ ਮੌਸਮ ਵਿਚ ਮੂਲੀ ਆਉਂਦੀ ਹੈ, ਜਿਸ ਨੂੰ ਖਾਣਾ ਬਹੁਤ ਲੋਕ ਪਸੰਦ ਕਰਦੇ ਹਨ। ਮੂਲੀ ਦਾ ਸਲਾਦ, ਸਬਜ਼ੀ ਅਤੇ ਪਰੋਠੇ ਬਣਾ ਕੇ ਲੋਕ ਇਸ ਨੂੰ ਖਾਂਦੇ ਹਨ।

ਮੂਲੀ

ਮੂਲੀ ਵਿਚ ਫਾਇਬਰ, ਵਿਟਾਮਿਨ ਸੀ ਅਤੇ ਕਈ ਹੋਰ ਪੋਸ਼ਕ ਤੱਤ ਹੁੰਦੇ ਹਨ। ਮੂਲੀ ਵਿਚ ਪਾਣੀ ਚੰਗੀ ਮਾਤਰਾ ਵਿਚ ਹੁੰਦਾ ਹੈ। ਇਸ ਲਈ ਮੂਲੀ ਸਰੀਰ ਵਿਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦੀ ਹੈ।

ਪੋਸ਼ਕ ਤੱਤਾਂ ਨਾਲ ਭਰਪੂਰ

ਮੂਲੀ ਖਾਣ ਨਾਲ ਪਾਚਣ ਕ੍ਰਿਆ ਬਿਹਤਰ ਹੁੰਦੀ, ਵਜਣ ਨੂੰ ਘੱਟ ਕਰਨ ਵਿਚ ਅਤੇ ਸਰੀਰ ਨੂੰ ਹਾਈਡ੍ਰੇਡ ਰੱਖਦੀ ਹੈ। ਪਰ ਕਈ ਬਾਰ ਮੇਡੀਕਲ ਕੰਟੀਸ਼ਨ ਦੀ ਵਜ੍ਹਾਂ ਨਾਲ ਇਸ ਨੂੰ ਖਾਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।

ਮਿਲਦੇ ਹਨ ਕਈ ਫਾਇਦੇ

ਜੈਪੂਰ ਦੀ ਆਯੁਰਵੇਦ ਐਕਸਪਰਟ ਡਾ. ਕਿਰਨ ਗੁਪਤਾ ਦੱਸਦੇ ਹਨ ਕਿ ਮੂਲੀ ਦੀ ਤਸੀਰ ਠੰਡੀ ਹੁੰਦੀ ਹੈ ਇਸ ਲਈ ਜੁਕਾਮ, ਖੰਘ, ਬੁਖਾਰ ਅਤੇ ਬੁਖਾਰ ਦੀ ਸਮੱਸਿਆ ਹੋ ਸਕਦੀ ਹੈ।

ਇਹ ਲੋਕ ਕਰਨ ਪਰਹੇਜ਼

ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਸਿਰ ਦਰਦ ਅਤੇ ਮਾਈਗ੍ਰੇਨ ਦੀ ਸਮੱਸਿਆ ਹੈ। ਉਨ੍ਹਾਂ ਨੂੰ ਵੀ ਮੂਲੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਦੇ ਨਾਲ ਮੂਲੀ ਦਾ ਸੇਵਨ ਦਹੀਂ ਦੇ ਨਾਲ ਨਹੀਂ ਕਰਨਾ ਚਾਹੀਦਾ।

ਸਿਰ ਦਰਦ ਅਤੇ ਮਾਈਗ੍ਰੇਨ

ਕਈ ਲੋਕਾਂ ਨੂੰ ਕੁਝ ਡਰਾਈ ਫਰੂਟਸ ਤੋਂ ਐਲਰਜੀ ਹੁੰਦੀ ਹੈ, ਇਸ ਤਰ੍ਹਾਂ ਦਾ ਕੁਝ ਮੂਲੀ ਨਾਲ ਵੀ ਹੈ। ਜੇਕਰ ਇਸ ਨੂੰ ਖਾਣ ਨਾਲ ਤੁਹਾਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਇਸ ਤੋਂ ਪਹਰੇਜ਼ ਕਰਨਾ ਚਾਹੀਦਾ ਹੈ।

ਐਲਰਜ਼ੀ ਹੋਣ ਤੇ

ਇਸ ਤੋਂ ਇਲਾਵਾ ਮੂਲੀ ਨੂੰ ਥੋੜ੍ਹੀ ਮਾਤਰਾ ਵਿਚ ਖਾਣਾ ਚਾਹੀਦਾ ਹੈ। ਜ਼ਿਆਦਾ ਸੇਵਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।

ਜ਼ਿਆਦਾ ਖਾਣ ਦੇ ਨੁਕਸਾਨ