12-11- 2025
TV9 Punjabi
Author: Sandeep Singh
ਸਰੀਰ ਵਿਚ ਪਾਣੀ ਦੀ ਕਮੀ, ਸਿਗਰਟ ਪੀਣਾ, ਸ਼ਰਾਬ, ਮੋਟਾਪਾ, ਰੈੱਡ ਬਲੱਡ ਸੈੱਲ ਦਾ ਅਸਾਰਾਧਨ ਤੌਰ ਤੇ ਵੱਧਣਾ, ਡਾਇਬਿਟੀਜ, ਹਾਰਟ ਦੇ ਰੋਗ ਅਤੇ ਬਲੱਡ ਪ੍ਰੈਸ਼ਰ ਵੱਧਣ ਨਾਲ ਖੂਨ ਗਾੜ੍ਹਾ ਹੋ ਜਾਂਦਾ ਹੈ।
ਸਰੀਰ ਵਿਚ ਖੂਨ ਗਾੜ੍ਹਾ ਹੋਣ ਨਾਲ ਕਈ ਲੱਛਣ ਦਿੱਖਦੇ ਹਨ। ਇਸ ਲਈ ਇਨ੍ਹਾਂ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ।
ਡਾ. ਅਜੈ ਕੁਮਾਰ ਦੱਸਦੇ ਹਨ ਕਿ ਖੂਨ ਗਾੜ੍ਹਾ ਹੋਣ ਕਾਰਨ ਪੈਰਾਂ ਅਤੇ ਗੋਡਿਆਂ ਵਿਚ ਸੋਜ਼ਸ ਆ ਸਕਦੀ ਹੈ। ਇਸ ਤੋਂ ਇਲਾਵਾ ਦਿਨ ਭਰ ਥਕਾਨ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਖੂਨ ਗਾੜਾ ਹੋਣ ਤੇ ਸਿਰ ਵਿਚ ਭਾਰੀਪਣ, ਦਰਦ ਜਾ ਵਾਰ-ਵਾਰ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਖੂਨ ਦੇ ਗਾੜ੍ਹਾ ਹੋਣ ਨਾਲ ਹਾਰਟ ਤੇ ਦਬਾਅ ਵੱਧ ਸਕਦਾ ਹੈ। ਜਿਸ ਕਾਰਨ ਸੀਨੇ ਵਿਚ ਦਰਦ ਹੋ ਸਕਦਾ ਹੈ।
ਖੂਨ ਗਾੜ੍ਹਾ ਹੋਣ ਦੇ ਕਾਰਨ ਸਰੀਰ ਨੂੰ ਸਹੀਂ ਤਰੀਕੇ ਨਾਲ ਆਕਸੀਜਨ ਨਹੀਂ ਮਿਲ ਪਾਓਦੀ। ਜਿਸ ਦੀ ਵਜ੍ਹਾ ਨਾਲ ਸਾਹ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ।
ਖੂਨ ਗਾੜ੍ਹਾ ਹੋਣ ਕਰਕੇ ਅੱਖਾਂ ਤੱਕ ਸਹੀਂ ਤਰੀਕੇ ਨਾਲ ਆਕਸੀਜਨ ਨਹੀਂ ਪਹੁੰਚ ਪਾਉਂਦੀ। ਜਿਸ ਦੇ ਕਾਰਨ ਧੁੰਦਲਾ ਦਿਖਣਾ, ਨਜ਼ਰ ਕਮਜ਼ੋਰ ਹੋਣਾ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।