ਬਾਜਰੇ ਤੋਂ ਬਣਨ ਵਾਲੇ ਪੰਜ ਪਕਵਾਨ ਜੋ ਤੁਹਾਨੂੰ ਸਰਦੀਆਂ ਵਿਚ ਰੱਖਣਗੇ ਗਰਮ

12-11- 2025

TV9 Punjabi

Author: Sandeep Singh

ਬਾਜਰੇ ਨੂੰ ਸਰਦੀਆਂ ਦਾ ਸੁਪਰਫੂਡ ਕਿਹਾ ਜਾਂਦਾ ਹੈ। ਇਹ ਪੋਸ਼ਕ ਤੱਤਾ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਪ੍ਰੋਟੀਨ, ਫਾਈਬਰ, ਆਇਰਨ ਅਤੇ ਕਾਰਬੋਹਾਈਡ੍ਰੇਟ ਬਹੁਤ ਜ਼ਿਆਦਾ ਹੁੰਦਾ ਹੈ।

ਸੁਪਰਫੂਡ ਬਾਜਰਾ

ਬਾਜਰੇ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਇਸ ਨੂੰ ਸਰਦੀਆਂ ਵਿਚ ਖਾਣ ਲਈ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ।

ਬਾਜਰੇ ਦੀ ਤਸੀਰ

ਬਾਜਰੇ ਦੀ ਖਿਚੜੀ ਬਣਾਉਣ ਲਈ ਕੁੱਕਰ ਵਿਚ ਘਿਓ ਨੂੰ ਗਰਮ ਕਰ ਲਓ, ਇਸ ਵਿਚ ਪਿੱਜਿਆਂ ਹੋਇਆ ਬਾਜਰਾ, ਮੁੰਗ, ਦਾਲ, ਜੀਰਾਂ, ਅਦਰਕ ਅਤੇ ਹਲਕਾ ਨਮਕ ਮਿਲਾਕੇ ਮਿਕਸ ਕਰ ਦਿਓ। 4-5 ਸੀਟੀਆਂ ਤੋਂ ਬਾਅਦ ਖਿਚੜੀ ਤਿਆਰ।

ਬਾਜਰੇ ਦੀ ਖਿਚੜੀ

ਬਾਜਰੇ ਦੀ ਰੋਟੀ ਸਰਦੀਆਂ ਵਿਚ ਖਾਣਾ ਲਾਭਕਾਰੀ ਹੈ। ਇਸ ਲਈ ਤੁਸੀਂ ਬਾਜਰੇ ਵਿਚ ਥੋੜ੍ਹਾ ਗੁਣਗੁਣਾ ਪਾਣੀ ਪਾ ਕੇ ਉਸ ਨੁੰ ਗੁੱਥ ਲਓ।  ਹਥੇਲੀ ਨਾਲ ਥਪਥਪਾ ਕੇ ਜਾਂ ਵੇਲਣੇ ਨਾਲ ਵੇਲ ਕੇ, ਤਵੇ ਤੇ ਦੋਵਾਂ ਪਾਸਿਓ ਸੇਕੋ। ਰੋਟੀ ਤਿਆਰ ਹੋ ਜਾਵੇਗੀ।

ਬਾਜਰੇ ਦੀ ਰੋਟੀ

ਬਾਜਰੇ ਦੀ ਉਪਮਾ ਬਣਾਉਣ ਲਈ ਪਹਿਲਾਂ ਇਸ ਨੂੰ ਥੋੜ੍ਹਾ ਭੁਣ ਲਓ ਅਤੇ ਥੋੜ੍ਹਾ ਉਬਾਲ ਲਓ, ਕਹਾੜੀ ਵਿਚ ਤੇਲ ਪਾ ਕੇ ਕਰੀ ਪੱਤਾ, ਪਿਆਜ਼ ਅਤੇ ਸਬਜ਼ੀਆਂ ਭੁਣ ਲਓ। ਫਿਰ ਉਬਲਿਆਂ ਹੋਇਆ ਬਾਜਰਾ ਸਬਜ਼ੀਆਂ ਵਿਚ ਪਾਓ ਅਤੇ ਥੋੜ੍ਹੀ ਦੇਰ ਪਕਾਓ। ਉਪਮਾ ਬਾਜਰਾ ਤਿਆਰ ਹੋ ਜਾਵੇਗਾ।

ਬਾਜਰੇ ਦਾ ਉਪਮਾ

ਇੱਕ ਪੈਨ ਵਿਚ ਘਿਓ ਗਰਮ ਕਰੋ ਅਤੇ ਉਸ ਵਿਚ ਬਾਜਰੇ ਦਾ ਆਟਾ ਭੁਣ ਲਓ। ਇਸ ਵਿਚ ਗੁਡ ਅਤੇ ਦੁੱਧ ਪਾ ਕੇ ਗਾਡਾ ਹੋਣ ਤੱਕ ਪਕਾਓ। ਇਹ ਹਲਵਾ ਠੰਡ ਵਿਚ ਗਰਮ ਰੱਖਣ ਲਈ ਹਲਕਾ ਸਵੀਟ ਹੈ।

ਬਾਜਰੇ ਦਾ ਹਲਵਾ

ਬਾਜਰੇ ਦਾ ਦਲੀਆ ਬਣਾਉਣ ਲਈ ਉਸ ਨੂੰ ਹਲਕਾ ਪੀਂਹ ਕੇ ਉਸ ਨੂੰ ਉਬਾਲ ਲਓ, ਹੁਣ ਇਸ ਵਿਚ ਦੁਧ ਅਤੇ ਗੁੰਡ ਮਿਲਾਓ। ਜੇਕਰ ਤੁਸੀਂ ਨਮਕੀਨ ਬਣਾਉਣ ਹੈ ਤਾਂ ਨਮਕ ਦੀ ਵਰਤੋਂ ਕਰੋ। ਇਹ ਪੇਟ ਲਈ ਅਤੇ ਬੱਚਿਆਂ ਲਈ ਵਧੀਆ ਹੁੰਦਾ ਹੈ।

ਬਾਜਰੇ ਦਾ ਦਲੀਆ