12-11- 2025
TV9 Punjabi
Author: Sandeep Singh
ਮਾਈਗ੍ਰੇਨ ਕੋਈ ਬਿਮਾਰੀ ਨਹੀਂ ਹੈ ਸਗੋਂ ਇੱਕ ਨਿਊਰੋਲੋਜੀਕਲ ਸਮੱਸਿਆ ਹੈ। ਇਸ ਨਾਲ ਸਰੀਰ ਦੇ ਇੱਕ ਹਿੱਸੇ ਵਿੱਚ ਦਰਦ ਹੁੰਦਾ ਹੈ। ਇਹ ਦਰਦ ਥੋੜ੍ਹੇ ਸਮੇਂ ਲਈ ਜਾਂ ਦੋ ਤੋਂ ਤਿੰਨ ਦਿਨਾਂ ਲਈ ਰਹਿੰਦਾ ਹੈ।
ਮਾਈਗ੍ਰੇਨ ਹੋਣ ਤੇ ਸਰੀਰ ਵਿਚ ਕਈ ਤਰ੍ਹਾ ਦੇ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।
ਡਾ. ਸੁਭਾਸ਼ ਗਿਰੀ ਦੱਸਦੇ ਹਨ ਕਿ ਮਾਈਗ੍ਰੇਨ ਵਿਚ ਆਮਤੌਰ ਤੇ ਸਰੀਰ ਦੇ ਸਿਰਫ ਇੱਕ ਹਿੱਸੇ ਵਿਚ ਦਰਦ ਹੁੰਦਾ ਹੈ। ਇਹ ਦਰਦ ਹੌਲੀ-ਹੌਲੀ ਵਧਦਾ ਜਾਂਦਾ ਹੈ।
ਮਰੀਜ਼ ਨੂੰ ਤੇਜ਼ ਰੋਸ਼ਨੀ, ਮੋਬਾਇਲ ਸਕ੍ਰੀਨ ਜਾਂ ਸ਼ੋਰ ਨਾਲ ਤਕਲੀਫ਼ ਵੱਧ ਜਾਂਦੀ ਹੈ। ਕਈ ਵਾਰ ਵਿਅਕਤੀ ਨੂੰ ਹਨ੍ਹੇਰੇ ਕਮਰੇ ਵਿਚ ਅਰਾਮ ਕਰਨਾ ਪੈਂਦਾ ਹੈ।
ਮਾਇਗ੍ਰੇਨ ਦੌਰਾਨ ਵਿਅਕਤੀ ਨੂੰ ਮਤਲੀ, ਉਲਟੀ ਅਤੇ ਭੁੱਖ ਨਾ ਲੱਗਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਹ ਦਰਦ ਨੂੰ ਹੋਰ ਵੱਧਾ ਦਿੰਦਾ ਹੈ।
ਮਾਇਗ੍ਰੇਨ ਦੌਰਾਨ ਵਿਅਕਤੀ ਨੂੰ ਚੱਕਰ ਆਉਣਾ, ਕਮਜ਼ੋਰੀ ਜਾਂ ਸੰਤੁਲਨ ਖੋਣ ਦੀ ਸਮੱਸਿਆ ਹੁੰਦੀ ਹੈ। ਇਸ ਨਾਲ ਚੱਲਣ-ਫਿਰਣ ਵਿਚ ਸਮੱਸਿਆ ਪੈਦਾ ਹੁੰਦੀ ਹੈ।