06-11- 2025
TV9 Punjabi
Author: Sandeep Singh
ਜਦੋਂ ਪੇਟ ਦੀ ਅੰਦਰੂਨੀ ਪਰਤ ਦੇ ਸੈੱਲ ਅਸਧਾਰਨ ਰੂਪ ਨਾਲ ਵੱਧਣ ਲੱਗਦੇ ਹਨ, ਤਾਂ ਉਸ ਨੂੰ ਪੇਟ ਦਾ ਕੈਂਸ਼ਰ ਕਿਹਾ ਜਾਂਦਾ ਹੈ। ਇਹ ਕੈਂਸਰ ਹੌਲੀ-ਹੌਲੀ ਸਰੀਰ ਦੇ ਹੋਰ ਅੰਗਾਂ ਵਿਚ ਵੀ ਫੈਲ ਸਕਦਾ ਹੈ।
ਖਰਾਬ ਜੀਵਨ ਸ਼ੈਲੀ, ਜ਼ਿਆਦਾ ਤਲਿਆਂ ਹੋਇਆ, ਦਾਰੂ ਅਤੇ ਸਿਗਰਟ ਦਾ ਸੇਵਨ ਮੁੱਖ ਕਾਰਨਾਂ ਵਿਚੋਂ ਹਨ। ਇਸ ਦੇ ਪ੍ਰਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਰਿਵਾਰ ਵਿਚ ਪਹਿਲਾਂ ਵੀ ਕਿਸੇ ਨੂੰ ਕੈਂਸਰ ਹੋਵੇ।
ਮੈਕਸ ਹਸਪਤਾਲ ਦੇ ਡਾ. ਰੋਹਿਤ ਕਪੂਰ ਦੱਸਦੇ ਹਨ ਕਿ ਜ਼ੇਕਰ ਬਿਨਾ ਵਜ੍ਹਾਂ ਵਾਰ-ਵਾਰ ਗੈਸ ਜਾਂ ਪੇਟ ਵਿਚ ਭਾਰੀਪਣ ਮਹਿਸੂਸ ਹੋ ਰਿਹਾ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਪੇਟ ਦੀ ਪਰਤ ਤੇ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਭੁੱਖ ਘੱਟ ਲਗਣਾ ਜਾਂ ਪੇਟ ਭਰਣ ਵਰਗਾਂ ਲਗਣਾ ਵੀ ਕੈਂਸਰ ਦੇ ਸੰਕੇਤ ਹੋ ਸਕਦੇ ਹਨ, ਅਚਾਨਕ ਵਜ਼ਨ ਘਟਾਉਣ ਲੱਗੇ ਹੋ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰੋ।
ਇੱਕ ਫ੍ਰਾਈ ਪੇਨ ਲਓ ਅਤੇ ਮੈਗੀ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਬ੍ਰਾਉਨ ਕਰੋ। ਫਿਰ ਇਸ ਨੂੰ ਬਾਹਰ ਕੱਢ ਕੇ ਉਸ ਤੇ ਕੱਟੀਆਂ ਹੋਇਆ ਪਿਆਜ਼, ਮਿਰਚਾ ਅਤੇ ਨਿੰਬੂ ਦਾ ਰਸ ਮਿਲਾਕੇ ਭੇਲ ਤਿਆਰ ਕਰ ਲਓ।
ਲਗਾਤਾਰ ਪੇਟ ਦਾ ਦਰਜ ਅਤੇ ਪੇਟ ਵਿਚ ਜਲਨ ਰਹਿਣਾ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਜੇਕਰ ਦਵਾਈ ਲੈਣ ਤੇ ਵੀ ਆਰਾਮ ਨਾ ਮਿਲੇ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।