ਜਲੰਧਰ ‘ਚ ਲੜਕੀ ਦੇ ਕਤਲ ਮਾਮਲੇ ‘ਚ ਨਵਾਂ ਦਾਅਵਾ, ਕਤਲ ਸਮੇਂ ਅੰਦਰ ਇੱਕ ਨਹੀਂ, ਸਗੋਂ 2 ਦੋਸ਼ੀ ਸਨ
ਇਸ ਮਾਮਲੇ 'ਚ ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਜਲੰਧਰ 'ਚ ਬੱਚੀ ਦੇ ਕਤਲ ਕੇਸ 'ਚ ਦੋਸ਼ੀ ਇੱਕ ਨਹੀਂ ਸਗੋਂ ਦੋ ਸਨ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪੁਲਿਸ ਨੂੰ ਦੂਜਾ ਦੋਸ਼ੀ ਵਾਰਦਾਤ ਦੇ ਮੌਕੇ 'ਤੇ ਮਿਲਿਆ ਸੀ। ਉਸ ਵਕਤ ਮੁਹੱਲੇ ਵਾਲਿਆਂ ਨੇ ਦੋਸ਼ੀਆਂ ਨੂੰ ਅੰਦਰ ਜਾ ਕੇ ਫੜ ਲੈਣਾ ਸੀ, ਪਰ ਉਸ ਵਕਤ ਪੁਲਿਸ ਨੇ ਮੁਹੱਲੇ ਵਾਲਿਆਂ ਨੂੰ ਘਰ ਅੰਦਰ ਜਾਣ ਤੋਂ ਰੋਕ ਦਿੱਤਾ।
ਜਲੰਧਰ ਵੈਸਟ ਇਲਾਕੇ ‘ਚ 13 ਸਾਲਾਂ ਬੱਚੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਪੰਜਾਬ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਹਨ। ਇਸ ਦੇ ਲਈ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖਿਆ ਹੈ। ਦੂਜੇ ਪਾਸੇ, ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਪੁਲਿਸ ਦੀ ਕਾਰਵਾਈ ‘ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਇਸ ਮਾਮਲੇ ‘ਚ ਮੁਲਜ਼ਮ ਇੱਕ ਨਹੀਂ ਸਗੋਂ 2 ਸਨ।
ਪਹਿਲਾਂ ਜਾਣੋ ਮਨੱਖੀ ਅਧਿਕਾਰ ਚੇਅਰਪਰਸਨ ਨੇ ਕੀ ਕਿਹਾ?
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਪਰਸਨ ਜਸਟਿਸ ਰਣਜੀਤ ਸਿੰਘ (ਰਿਟਾਇਰਡ) ਨੇ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਪੱਤਰ ‘ਚ ਲਿਖਿਆ ਹੈ ਕਿ 13 ਸਾਲਾਂ ਬੱਚੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਮੁੱਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰ ਇਸ ਕੇਸ ‘ਚ ਪੁਲਿਸ ‘ਤੇ ਅਣਗਹਿਲੀ ਦੇ ਦੋਸ਼ ਲੱਗਦੇ ਸਨ।
ਇਸ ਪੂਰੇ ਮਾਮਲੇ ‘ਚ ਅਸੀਂ ਜਾਂਚ ਕਰਵਾਈ, ਜਿਸ ਦੀ ਰਿਪੋਰਟ ‘ਚ ਸਬੰਧਤ ਪੁਲਿਸ ਅਧਿਕਾਰੀਆਂ ਵੱਲੋਂ ਵੱਡੇ ਪੱਧਰ ਤੇ ਅਣਗਹਿਲੀਆਂ ਵਰਤੀਆਂ ਸਾਬਤ ਹੁੰਦੀਆਂ ਹਨ। ਜਿਸ ਨਾਲ ਦੋਸ਼ੀ ਨੂੰ ਅਦਾਲਤੀ ਕਾਰਵਾਈ ਦੌਰਾਨ ਫਾਇਦਾ ਮਿਲ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਇਹ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਮਹਿਲਾ ਆਈਪੀਐਸ ਅਧਿਕਾਰੀ ਅਧੀਨ ਕਰਵਾਈ ਜਾਵੇ ਤਾਂ ਜੋ ਦੋਸ਼ੀ ਨੂੰ ਸਖ਼ਤ ਸਜ਼ਾ ਮਿਲ ਸਕੇ ਤੇ ਅਣਗਹਿਲੀ ਵਰਤਣ ਵਾਲੇ ਪੁਲਿਸ ਕਰਮਚਾਰੀਆਂ ‘ਤੇ ਵੀ ਬਣਦੀ ਕਾਰਵਾਈ ਕੀਤੀ ਜਾ ਸਕੇ।
ਦੋ ਦੋਸ਼ੀ ਸਨ ਮੌਜੂਦ: ਸ਼ਸ਼ੀ ਸ਼ਰਮਾ
ਇਸ ਮਾਮਲੇ ‘ਚ ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਕਿਹਾ ਕਿ ਜਲੰਧਰ ‘ਚ ਬੱਚੀ ਦੇ ਕਤਲ ਕੇਸ ‘ਚ ਦੋਸ਼ੀ ਇੱਕ ਨਹੀਂ ਸਗੋਂ ਦੋ ਸਨ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਪੁਲਿਸ ਨੂੰ ਦੂਜਾ ਦੋਸ਼ੀ ਵਾਰਦਾਤ ਦੇ ਮੌਕੇ ‘ਤੇ ਮਿਲਿਆ ਸੀ। ਉਸ ਵਕਤ ਮੁਹੱਲੇ ਵਾਲਿਆਂ ਨੇ ਦੋਸ਼ੀਆਂ ਨੂੰ ਅੰਦਰ ਜਾ ਕੇ ਫੜ ਲੈਣਾ ਸੀ, ਪਰ ਉਸ ਵਕਤ ਪੁਲਿਸ ਨੇ ਮੁਹੱਲੇ ਵਾਲਿਆਂ ਨੂੰ ਘਰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ਦਾ ਨਤੀਜ਼ਾ ਇਹ ਰਿਹਾ ਕਿ ਪੁਲਿਸ ਮੁਲਾਜ਼ਮ ਅੰਦਰ ਗਏ ਆਪਣਾ ਚਾਹ ਪਾਣੀ ਪੀਤਾ ਤੇ ਬਾਹਰ ਆ ਕੇ ਕਿਹਾ ਕਿ ਅੰਦਰ ਕੋਈ ਨਹੀਂ ਹੈ। ਇਸ ਦੌਰਾਨ ਜਦੋਂ ਬਾਅਦ ‘ਚ ਮੁਹੱਲੇ ਵਾਲੇ ਲੋਕ ਅੰਦਰ ਗਏ ਤਾਂ ਅੰਦਰ ਲੜਕੀ ਦੀ ਲਾਸ਼ ਮਿਲੀ। ਉਨ੍ਹਾਂ ਨੇ ਕਿਹਾ ਕਿ ਮਾਮਲੇ ‘ਚ ਦੋਸ਼ੀ ਦੋ ਦੋਸ਼ੀ ਸਨ, ਪਰ ਪੁਲਿਸ ਨੇ ਦੂਜੇ ਦੋਸ਼ੀ ਦਾ ਜ਼ਿਕਰ ਨਹੀਂ ਕੀਤਾ।