05-12- 2025
TV9 Punjabi
Author: Sandeep Singh
IPL 2026 ਲਈ 16 ਦਸੰਬਰ ਨੂੰ ਅਬੂ ਧਾਬੀ ਵਿਚ ਔਕਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦੇ ਲਈ 1355 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕੀਤਾ ਹੈ।
ਹੁਣ ਵੈਸੇ ਤਾਂ ਹਰ ਖਿਡਾਰੀ ਸਿਲੇਕਟ ਹੋਕੇ ਪੂਰਾ ਸੀਜਨ ਖੇਡਣਾ ਚਾਹੁੰਦਾ ਹੈ, ਪਰ ਇਸ ਵਾਰ 5 ਖਿਡਾਰੀ ਅਜਿਹੇ ਹਨ ਜਿਹੜੇ ਅਜਿਹਾ ਨਹੀਂ ਕਰਨ ਵਾਲੇ।
ਕ੍ਰਿਕਬਜ਼ ਦੀ ਇਕ ਰਿਪੋਰਟ ਵਿਚ ਖੁਲਾਸਾ ਹੋਇਆ ਹੈ 5 ਵਿਦੇਸ਼ੀ ਖਿਡਾਰੀਆਂ ਨੇ ਬੀਸੀਸੀਆਈ ਨੂੰ ਦੱਸਿਆ ਕੀ ਹੁਣ ਕਿੰਨੇ ਫੀਸਦੀ ਮੁਕਾਬਲਿਆਂ ਲਈ ਉਪਲਬਧ ਰਹਿਣਗੇ।
ਇਸ ਵਿਚ ਸਭ ਤੋਂ ਵੱਡਾ ਨਾਮ ਆਸਟ੍ਰੇਲਿਆ ਦੇ ਵਿਕੇਟਕੀਪਰ ਬੱਲੇਬਾਜ਼ ਜਾਸ਼ ਇੰਗਲਿਸ਼ ਦਾ ਨਾਮ ਹੈ। ਜਿਨ੍ਹਾਂ ਨੇ ਕਿਹਾ ਕੀ ਉਹ ਕੇਵਲ 4 ਮੈਚਾਂ ਲਈ ਹੀ ਉਪਲਬਧ ਰਹਿਣਗੇ।
ਉੱਥੇ ਹੀ ਆਈਪੀਐਲ ਖੇਡ ਚੁੱਕੇ ਨਿਉਜੀਲੈਂਡ ਦੇ ਪੇਸਰ ਐਡਮ ਮਿਲਣ ਵੀ ਔਕਸ਼ਨ ਵਿਚ ਉੱਤਰ ਰਹੇ ਹਨ, ਜਦੋਂਕਿ ਪੂਰੇ ਨਹੀਂ 95 ਫੀਸਦੀ ਮੁਕਾਬਲੇ ਖੇਡਣਗੇ।
ਇਸ ਤੋਂ ਇਲਾਵਾ ਆਸਟ੍ਰੇਲਿਆ ਦੇ ਸਪੀਨਰ ਐਸ਼ਟਨ ਐਗਰ 65 ਪ੍ਰਤੀਸ਼ਤ ਅਤੇ ਉੱਥੋ ਦੇ ਹੀ ਸਦਰਲੈਂਡ 80 ਫੀਸਦੀ ਮੈਚ ਖੇਡਣ ਲਈ ਉਪਲਬਧ ਰਹਿਣਗੇ।