NIRF Ranking 2023: ਲਗਾਤਾਰ ਜਾਰੀ ਹੈ ਚੰਡੀਗੜ੍ਹ ਯੂਨੀਵਰਸਿਟੀ ਦੀ ਕਾਮਯਾਬੀ ਦਾ ਸਫਰ; ਨੈਸ਼ਨਲ ਰੈਂਕਿੰਗ 2023 ਵਿੱਚ ਹਾਸਿਲ ਕੀਤਾ 27ਵਾਂ ਸਥਾਨ
NIRF 2023 ਦੇ ਅਨੁਸਾਰ, ਚੰਡੀਗੜ੍ਹ ਯੂਨੀਵਰਸਿਟੀ ਨੇ ਉੱਤਰੀ ਭਾਰਤ ਵਿੱਚ ਆਰਕੀਟੈਕਚਰ ਵਿੱਚ 5ਵਾਂ ਅਤੇ ਇੰਜੀਨੀਅਰਿੰਗ ਵਿੱਚ 12ਵਾਂ ਰੈਂਕ ਹਾਸਿਲ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਇਸ ਸਾਲ ਆਰਕੀਟੈਕਚਰ ਵਿੱਚ ਉੱਤਰੀ ਭਾਰਤ ਦੀ 5ਵੀਂ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ ਅਤੇ ਆਰਕੀਟੈਕਚਰ ਵਿੱਚ ਓਵਰਆਲ ਪਿਛਲੇ ਸਾਲ ਦੇ 19ਵੇਂ ਰੈਂਕ ਦੇ ਮੁਕਾਬਲੇ ਇਸ ਸਾਲ 15ਵੇਂ ਸਥਾਨ 'ਤੇ ਹੈ।
CU In NIRF Ranking 2023:: ਚੰਡੀਗੜ੍ਹ ਯੂਨੀਵਰਸਿਟੀ ਨੇ NIRF-2023 ਦੌਰਾਨ ਦੇਸ਼ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਆਪਣੀ ਸਥਿਤੀ ਵਿੱਚ ਸੁਧਾਰ ਕੀਤਾ ਹੈ। ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਸਾਲ-2023 ਲਈ ਜਾਰੀ ਕੀਤੀ ਨੈਸ਼ਨਲ ਪੱਧਰ ਦੀ ਦਰਜਾਬੰਦੀ ਐਨਆਰਆਈਐਫ ਰੈਕਿੰਗ-2023 ਚ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਭਰ ਵਿਚੋਂ 27ਵਾਂ ਸਥਾਨ ਪ੍ਰਾਪਤ ਕਰਕੇ, ਪਿਛਲੇ ਸਾਲ ਨਾਲੋਂ 2 ਰੈਂਕ ਅੱਗੇ ਛਾਲ ਮਾਰੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਸੀਯੂ ਨੇ ਦੇਸ਼ ਭਰ ਵਿਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਸੀ।
ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਨਾਂ ਸਿਰਫ ਰਾਸ਼ਟਰੀ ਪੱਧਰ ਤੇ ਵੱਡੀ ਪੁਲਾਂਘ ਪੁੱਟੀ ਹੈ ਬਲਕਿ ਉੱਤਰੀ ਭਾਰਤ ਦੀ 7ਵੀਂ ਸਰਵੋਤਮ ਯੂਨੀਵਰਸਿਟੀ ਬਣ ਕੇ ਉਭਰੀ ਹੈ। ਜਿਕਰਯੋਗ ਹੈ ਕਿ ਐਨਆਈਆਰਐਫ ਤੋਂ ਬਸ ਕੁਝ ਸਮਾਂ ਪਹਿਲਾਂ, ਯਾਨਿ ਮਾਰਚ, 2023 ਵਿੱਚ ਸੀਯੂ ਨੇ, QS ਵਿਸ਼ਵ ਯੂਨੀਵਰਸਿਟੀ ਰੈਂਕਿੰਗ ਵਿੱਚ ਵੀ ਪੰਜ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ ਸੀ।
CU ਨੂੰ ਉੱਤਰੀ ਭਾਰਤ ‘ਚ ਵੀ ਓਵਰਆਲ 11ਵਾਂ ਰੈਂਕ
ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਨਾਂ ਸਿਰਫ਼ ਓਵਰਆਲ ਰੈਂਕ ਵਿੱਚ ਸੁਧਾਰ ਕਰਦਿਆਂ 45ਵਾਂ ਰੈਂਕ ਹਾਸਲ ਕੀਤਾ ਹੈ, ਸਗੋਂ ਉੱਤਰੀ ਭਾਰਤ ਵਿੱਚ ਵੀ ਓਵਰਆਲ 11ਵਾਂ ਰੈਂਕ ਹਾਸਲ ਕਰਨ ਵਿੱਚ ਕਾਮਯਾਬ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਜਾਰੀ ਹੋਈ ਨਿਰਫ ਰੈਂਕਿੰਗ ਵਿੱਚ ਸੀਯੂ, ਚੋਟੀ ਦੀਆਂ 30 ਯੂਨੀਵਰਸਿਟੀਆਂ ਵਿੱਚ ਸ਼ਾਮਲ ਹੋਣ ਵਾਲੀ ਸਭ ਤੋਂ ਯੰਗ ਯੂਨੀਵਰਸਿਟੀ ਸੀ।
ਇੰਜਨੀਅਰਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ, ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਨੇ ਇਸ ਸਾਲ 38ਵਾਂ ਰੈਂਕ ਹਾਸਲ ਕੀਤਾ ਹੈ, ਜੋ ਕਿ ਪਿਛਲੇ ਸਾਲ ਦੇ 45ਵੇਂ ਰੈਂਕ ਦੀ ਤੁਲਨਾ ਵਿੱਚ ਸੱਤ ਪੁਲਾਂਘਾ ਅੱਗੇ ਹੈ। ਇਸਦੇ ਨਾਲ ਹੀ ਇੰਜਨੀਅਰਿੰਗ ਦੇ ਖੇਤਰ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਉੱਤਰੀ ਭਾਰਤ ਵਿੱਚ 12ਵੀਂ ਸਰਵੋਤਮ ਯੂਨੀਵਰਸਿਟੀ ਵਜੋਂ ਉਭਰੀ ਹੈ।
ਇਸੇ ਤਰ੍ਹਾਂ ਯੂਨੀਵਰਸਿਟੀ ਨੇ ਇਸ ਸਾਲ 36ਵੇਂ ਰੈਂਕ ਦੇ ਨਾਲ ਮੈਨੇਜਮੈਂਟ ਇੰਸਟੀਚਿਊਟ ਵਿੱਚ ਆਪਣੀ ਰੈਂਕਿੰਗ ਵਿੱਚ ਚਾਰ ਰੈਂਕ ਦਾ ਸੁਧਾਰ ਕੀਤਾ ਹੈ, ਜੋ ਕਿ ਪਿਛਲੇ ਸਾਲ ਦੇ 40ਵੇਂ ਰੈਂਕ ਦੇ ਮੁਕਾਬਲੇ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਮੈਨੇਜਮੈਂਟ ਵਿੱਚ ਵੀ ਸੀਯੂ ਉੱਤਰੀ ਭਾਰਤ ਵਿੱਚੋਂ 12ਵਾਂ ਸਥਾਨ ਹਾਸਲ ਕਰਨ ਵਿੱਚ ਸਫ਼ਲ ਰਹੀ ਹੈ। ਫਾਰਮੇਸੀ ਵਿੱਚ, ਯੂਨੀਵਰਸਿਟੀ ਨੇ ਪਿਛਲੇ ਸਾਲ 37ਵੇਂ ਰੈਂਕ ਦੇ ਮੁਕਾਬਲੇ ਨਿਰਫ ਦੇ ਇਸ ਸਾਲ ਦੇ ਐਡੀਸ਼ਨ ਵਿੱਚ 34ਵਾਂ ਰੈਂਕ ਹਾਸਲ ਕੀਤਾ ਹੈ। ਇਸਦੇ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਉੱਤਰੀ ਭਾਰਤ ਵਿੱਚ ਫਾਰਮੇਸੀ ਵਿੱਚ 14ਵੀਂ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ।
ਇਹ ਵੀ ਪੜ੍ਹੋ
ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਾਨਦਾਰ ਕਾਰਗੁਜ਼ਾਰੀ
ਨਿਰਫ-2023 ਬਾਰੇ ਗੱਲ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ (CU) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੀ ਰੈਂਕਿੰਗਸ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾ ਰਹੀ ਉੱਤਮਤਾ ਅਤੇ ਮਿਆਰੀ ਸਿੱਖਿਆ ਦਾ ਪ੍ਰਮਾਣ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਜਾਰੀ ਨਿਰਫ- 2023 ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੀ ਸ਼ਾਨਦਾਰ ਕਾਰਗੁਜ਼ਾਰੀ ਇਸ ਗੱਲ ਦਾ ਪ੍ਰਮਾਣ ਹੈ ਕਿ ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਬੁਨਿਆਦੀ ਢਾਂਚਾ, ਸਰੋਤ ਅਤੇ ਸਹੂਲਤਾਂ ਪ੍ਰਦਾਨ ਕਰਦੇ ਹੋਏ ਆਪਣੀ ਅਧਿਆਪਨ ਵਿਧੀ ਵਿੱਚ ਸੁਧਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ, ਇਹ ਦਰਜਾਬੰਦੀ ਕਿਸੇ ਸੰਸਥਾ ਦੁਆਰਾ ਅਪਣਾਏ ਗਏ ਅਧਿਆਪਨ-ਸਿਖਲਾਈ ਅਤੇ ਅਧਿਆਪਨ-ਮਾਪਦੰਡਾਂ ਦੇ ਨਤੀਜਿਆਂ ਨੂੰ ਦਰਸਾਉਂਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨਾ ਸਿਰਫ਼ ਆਪਣੇ ਵਿਦਿਆਰਥੀਆਂ ਲਈ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਂਦੀ ਹੈ, ਸਗੋਂ ਉਹਨਾਂ ਨੂੰ ਇੱਕ ਉੱਜਵਲ ਅਤੇ ਸੁਰੱਖਿਅਤ ਭਵਿੱਖ ਲਈ ਤਿਆਰ ਕਰਨ ਲਈ ਇੱਕ ਯੋਜਨਾਬੱਧ ਉਦਯੋਗ-ਮੁਖੀ ਪਹੁੰਚ ਦਾ ਪਾਲਣ ਕਰਦੀ ਹੈ, ਜੋ ਰਾਸ਼ਟਰ ਨਿਰਮਾਣ ਵਿੱਚ ਵੀ ਯੋਗਦਾਨ ਪਾਉਂਦੀ ਹੈ।”
ਯੂਨੀਵਰਸਿਟੀ ਨੇ ਵੱਖ-ਵੱਖ ਵਿਸ਼ਿਆਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਉਨ੍ਹਾਂ ਅੱਗੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਂਕਿੰਗਾਂ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ ਹੈ। ਐਨਆਈਆਰਐਫ-2023 ਵਿੱਚ, ਯੂਨੀਵਰਸਿਟੀ ਨੂੰ ਦੇਸ਼ ਦੀਆਂ ਚੋਟੀ ਦੀਆਂ ਸੰਸਥਾਵਾਂ ਦੀ ਸ਼੍ਰੇਣੀ ਵਿੱਚ 27ਵਾਂ ਦਰਜਾ ਦਿੱਤਾ ਗਿਆ ਹੈ, ਜੋ ਪਿਛਲੇ ਸਾਲ ਦੇ 29ਵੇਂ ਰੈਂਕ ਤੋਂ ਦੋ ਸਥਾਨ ਅੱਗੇ ਹੈ। ਯੂਨੀਵਰਸਿਟੀ ਨੇ ਵੱਖ-ਵੱਖ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨਾ ਜਾਰੀ ਰੱਖੇਗੀ। ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ‘ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਇਸ ਦਾ ਨਤੀਜਾ ਹੈ ਕਿ ਅਸੀਂ ਅੱਜ ਹਰ ਰਾਜ ਅਤੇ ਰਾਸ਼ਟਰੀ ਅਕਾਦਮਿਕ ਦਰਜਾਬੰਦੀ ਵਿੱਚ ਇੰਨਾ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਏ ਹਾਂ।
ਉਨ੍ਹਾਂ ਦੱਸਿਆ ਕਿ ਕੇਂਦਰੀ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਦਰਜਾਬੰਦੀ ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਇੰਜੀਨੀਅਰਿੰਗ, ਮੈਨੇਜਮੈਂਟ, ਆਰਕੀਟੈਕਚਰ ਸਮੇਤ ਸਮੁੱਚੇ ਇੰਸਟੀਚਿਊਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਾਲ 2023 ਲਈ ਐਨਆਰਆਈਐਫ ਰੈਕਿੰਗ ਦਾ ਐਲਾਨ ਸਿੱਖਿਆ ਰਾਜ ਮੰਤਰੀ ਡਾ. ਰਾਜਕੁਮਾਰ ਰੰਜਨ ਸਿੰਘ ਵੱਲੋਂ ਬੀਤੇ ਕੱਲ੍ਹ ਕੀਤਾ ਗਿਆ ਸੀ, ਇਸ ਸਾਲ ਦੇਸ਼ ਭਰ ਤੋਂ 8600 ਤੋਂ ਵੱਧ ਵਿਦਿਅਕ ਅਦਾਰਿਆਂ ਨੇ ਰੈਕਿੰਗ ਲਈ ਅਪਲਾਈ ਕੀਤਾ ਸੀ।
ਭਾਰਤ ਸਰਕਾਰ ਦੇ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਇਹ ਦਰਜਾਬੰਦੀ ਟੀਚਿੰਗ ਲਰਨਿੰਗ ਐਂਡ ਰਿਸੋਰਸ, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਆਊਟਕਮ, ਆਊਟਰੀਚ ਐਂਡ ਇੰਕਲਿਊਟੀਵਿਟੀ ਅਤੇ ਪਰਸ਼ੈਪਸ਼ਨ ਆਦਿ ਮਾਪਦੰਡਾਂ ਦੇ ਵਿਆਪਕ ਮੁਲਾਂਕਣ ਦੇ ਆਧਾਰ ਤੇ ਜਾਰੀ ਕੀਤੀ ਜਾਂਦੀ ਹੈ। 2015 ਵਿੱਚ ਸ਼ੁਰੂ ਕੀਤੀ ਗਈ ਇਸ ਰੈਂਕਿੰਗ ਦਾ ਇਹ 8ਵਾਂ ਅਡੀਸ਼ਨ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ