ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

15 ਸਾਲਾਂ ਬਾਅਦ MBA ਵਿਦਿਆਰਥਣ ਨੂੰ ਇਨਸਾਫ਼… Serial Killer ਨੂੰ ਉਮਰ ਕੈਦ ਦੀ ਸਜ਼ਾ

ਇਹ ਮਾਮਲਾ 2010 ਦਾ ਹੈ। ਵਿਦਿਆਰਥਣ ਦੇ ਕਤਲ ਤੋਂ ਬਾਅਦ ਦੋਸ਼ੀ 12 ਸਾਲਾਂ ਤੱਕ ਅਣਪਛਾਤਾ ਰਿਹਾ। ਪੁਲਿਸ ਨੇ ਇੱਕ ਅਣਪਛਾਤੇ ਵਿਰੋਧ ਕੇਸ ਰਿਪੋਰਟ ਦਰਜ ਕੀਤੀ ਸੀ, ਤੇ ਪਰਿਵਾਰ ਨੇ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ। ਹਾਲਾਂਕਿ, 2022 'ਚ ਪੁਲਿਸ ਨੂੰ ਚੰਡੀਗੜ੍ਹ 'ਚ ਇੱਕ ਔਰਤ ਦੇ ਕਤਲ ਦੀ ਜਾਂਚ ਕਰਦੇ ਹੋਏ ਵਿਦਿਆਰਥਣ ਦੇ ਮਾਮਲੇ ਦਾ ਪਹਿਲਾ ਸੁਰਾਗ ਮਿਲਿਆ ਸੀ।

15 ਸਾਲਾਂ ਬਾਅਦ MBA ਵਿਦਿਆਰਥਣ ਨੂੰ ਇਨਸਾਫ਼... Serial Killer ਨੂੰ ਉਮਰ ਕੈਦ ਦੀ ਸਜ਼ਾ
Follow Us
tv9-punjabi
| Updated On: 28 Nov 2025 15:06 PM IST

ਚੰਡੀਗੜ੍ਹ ‘ਚ 15 ਸਾਲ ਪਹਿਲੇ ਐਮਬੀਏ ਦੀ ਵਿਦਿਆਰਥਣ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਜ਼ਿਲ੍ਹਾ ਅਦਾਲਤ ਨੇ ਸੀਰਿਅਲ ਕਿਲਰ ਮੋਨੂੰ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਕੋਰਟ ਨੇ ਉਸ ਨੂੰ ਜ਼ੁਰਮਾਨਾ ਵੀ ਲਗਾਇਆ ਹੈ। ਵਿਦਿਆਰਥਣ ਦੇ ਮਾਤਾ-ਪਿਤਾ ਨੇ ਕਿਹਾ ਕਿ ਅਜਿਹੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਕੋਰਟ ਰੂਮ ਅੰਦਰ ਵਿਦਿਆਰਥਣ ਦੇ ਮਾਤਾ-ਪਿਤਾ ਨੇ ਜੱਜ ਨੂੰ ਕਿਹਾ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ।

ਇਹ ਮਾਮਲਾ 2010 ਦਾ ਹੈ। ਵਿਦਿਆਰਥਣ ਦੇ ਕਤਲ ਤੋਂ ਬਾਅਦ ਦੋਸ਼ੀ 12 ਸਾਲਾਂ ਤੱਕ ਅਣਪਛਾਤਾ ਰਿਹਾ। ਪੁਲਿਸ ਨੇ ਇੱਕ ਅਣਪਛਾਤੇ ਵਿਰੋਧ ਕੇਸ ਰਿਪੋਰਟ ਦਰਜ ਕੀਤੀ ਸੀ, ਤੇ ਪਰਿਵਾਰ ਨੇ ਇਨਸਾਫ਼ ਦੀ ਉਮੀਦ ਛੱਡ ਦਿੱਤੀ ਸੀ। ਹਾਲਾਂਕਿ, 2022 ‘ਚ ਪੁਲਿਸ ਨੂੰ ਚੰਡੀਗੜ੍ਹ ‘ਚ ਇੱਕ ਔਰਤ ਦੇ ਕਤਲ ਦੀ ਜਾਂਚ ਕਰਦੇ ਹੋਏ ਵਿਦਿਆਰਥਣ ਦੇ ਮਾਮਲੇ ਦਾ ਪਹਿਲਾ ਸੁਰਾਗ ਮਿਲਿਆ ਸੀ।

DNA ਜਾਂਚ ਰਾਹੀਂ ਫੜਿਆ ਗਿਆ ਦੋਸ਼ੀ

ਪੁਲਿਸ ਦੁਆਰਾ ਕੀਤੇ ਗਏ 100 ਤੋਂ ਵੱਧ ਡੀਐਨਏ ਟੈਸਟਾਂ ਤੇ ਲੋਕਾਂ ਨਾਲ 800 ਇੰਟਰਵਿਊਆਂ ਤੋਂ ਦੋਸ਼ੀ ਮੋਨੂੰ ਕੁਮਾਰ ਦਾ ਨਾਮ ਸਾਹਮਣੇ ਆਇਆ, ਜੋ ਕਿ ਦਾਦੂਮਾਜਰਾ ਸ਼ਾਹਪੁਰ ਕਲੋਨੀ, ਚੰਡੀਗੜ੍ਹ ਦਾ ਰਹਿਣ ਵਾਲਾ ਸੀ। ਹਾਲਾਂਕਿ, ਸਮੱਸਿਆ ਇਹ ਸੀ ਕਿ ਉਹ ਚੰਡੀਗੜ੍ਹ ਛੱਡ ਕੇ ਬਿਹਾਰ ਚਲਾ ਗਿਆ ਸੀ ਤੇ ਨਾ ਤਾਂ ਮੋਬਾਈਲ ਫੋਨ ਦੀ ਵਰਤੋਂ ਕਰਦਾ ਸੀ, ਨਾ ਹੀ ਉਸ ਕੋਲ ਆਧਾਰ ਕਾਰਡ ਸੀ ਤੇ ਨਾ ਹੀ ਉਸ ਦਾ ਕੋਈ ਬੈਂਕ ਖਾਤਾ ਸੀ।

ਨਤੀਜੇ ਵਜੋਂ, ਪੁਲਿਸ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦਾ ਪਤਾ ਲਗਾਉਣ ‘ਚ ਅਸਮਰੱਥ ਰਹੀ। ਹਾਲਾਂਕਿ, ਜਦੋਂ ਉਹ 2024 ‘ਚ ਚੰਡੀਗੜ੍ਹ ਵਾਪਸ ਆਇਆ ਤਾਂ ਇੱਕ ਮੁਖਬਰ ਦੀ ਜਾਣਕਾਰੀ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ, ਉਸ ਨੇ ਦੋ ਔਰਤਾਂ ਦੇ ਕਤਲਾਂ ਦਾ ਇਕਬਾਲ ਕੀਤਾ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ 2008 ‘ਚ, ਉਸ ਨੇ ਹਿਮਾਚਲ ਪ੍ਰਦੇਸ਼ ਦੇ ਚੰਬਾ ‘ਚ ਇੱਕ ਨੌਜਵਾਨ ਲੜਕੀ ਨਾਲ ਜਬਰ-ਜਨਾਹ ਅਤੇ ਕਤਲ ਕੀਤਾ ਸੀ।

ਕੰਵਰਪ੍ਰੀਤ ਕੌਰ ਨੇ ਖੁੱਲ੍ਹਵਾਈਆਂ ਫਾਈਲਾਂ

ਚੰਡੀਗੜ੍ਹ ਦੀ ਐਸਐਸਪੀ ਕੰਵਰਪ੍ਰੀਤ ਕੌਰ ਨੇ ਆਪਣੇ ਇਲਾਕੇ ‘ਚ ਅਣਸੁਲਝੇ ਮਾਮਲਿਆਂ ਦੀਆਂ ਫਾਈਲਾਂ ਮੰਗਵਾਈਆਂ। ਉਨ੍ਹਾਂ ਨੇ ਦੇਖਿਆ ਕਿ 14 ਸਾਲਾ ਪਹਿਲਾਂ ਹੋਏ ਵਿਦਿਆਰਥਣ ਕਤਲ ਕੇਸ ‘ਚ ਕਾਤਲ ਦਾ ਕੰਮ ਕਰਨ ਦਾ ਤਰੀਕਾ ਦੋ ਸਾਲਾ ਪਹਿਲਾਂ ਹੋਏ ਔਰਤ ਦੇ ਕਤਲ ਕੇਸ ਦਾ ਕੁੱਝ ਤਾਲਮੇਲ ਦਿਖਾਈ ਦੇ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਪਤਾ ਲਗਾਇਆ ਕਿ ਦੋਵਾਂ ਮਾਮਲਿਆਂ ‘ਚ, ਕਾਤਲ ਨੇ ਇਕੱਲੀਆਂ ਕੁੜੀਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਇਆ।

ਫਿਰ ਪੁਲਿਸ ਨੇ ਦੋਵਾਂ ਮਾਮਲਿਆਂ ਨੂੰ ਜੋੜਨਾ ਸ਼ੁਰੂ ਕੀਤਾ। ਉਨ੍ਹਾਂ ਨੇ ਅਪਰਾਧ ਸਥਾਨਾਂ ਦੇ ਆਲੇ ਦੁਆਲੇ ਦੀਆਂ ਬਸਤੀਆਂ ‘ਚ ਘਰ-ਘਰ ਪੁੱਛਗਿੱਛ ਕੀਤੀ ਤੇ ਸ਼ੱਕੀ ਕਾਤਲ ਨੂੰ ਲੱਭਣ ਲਈ ਇੱਕ ਨਵੇਂ ਸਿਰੇ ਤੋਂ ਕੋਸ਼ਿਸ਼ ਸ਼ੁਰੂ ਕੀਤੀ। ਜਾਂਚ ਦੌਰਾਨ, ਪੁਲਿਸ ਨੇ ਇਹ ਨਿਰਧਾਰਤ ਕੀਤਾ ਕਿ ਕਾਤਲ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋ ਸਕਦੀ ਹੈ ਤੇ ਉਸ ਦਾ ਕੱਦ 5 ਫੁੱਟ 6 ਇੰਚ ਤੋਂ 5 ਫੁੱਟ 10 ਇੰਚ ਤੱਕ ਹੋ ਸਕਦਾ ਹੈ। ਜਾਣਕਾਰੀ ਇਕੱਠੀ ਕਰਨ ਤੋਂ ਬਾਅਦ, ਪੁਲਿਸ ਨੇ ਵਾਧੂ ਮਾਪਦੰਡ ਸਥਾਪਤ ਕੀਤੇ। ਫਿਰ ਇੱਕ ਦਿਨ ਮੁਲਜ਼ਮ ਪੁਲਿਸ ਦੇ ਹੱਥ ਆ ਗਿਆ।

Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ
Ex IG ਅਮਰ ਸਿੰਘ ਚਾਹਲ Cyber ਠਗੀ ਮਾਮਲੇ 'ਚ ਮੁੰਬਈ ਤੋਂ 3 ਗ੍ਰਿਫਤਾਰ, ਪਟਿਆਲਾ ਲਿਆ ਰਹੀ ਪੁਲਿਸ...
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ
Border 2 Teaser: ਸੰਨੀ ਦਿਓਲ ਨੇ ਦੱਸਿਆ ਬਾਰਡਰ ਬਣਾਉਣ ਦਾ ਕਾਰਨ, ਬੋਲੇ - ਪਿਤਾ ਧਰਮਿੰਦਰ ਦੀ ਹਕੀਕਤ ਬਣੀ ਪ੍ਰੇਰਨਾ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ...
ਪੰਜਾਬ ਹਰਿਆਣਾ ਹਿਮਾਚਲ ਦੀ ਕਮਾਨ ਸੰਭਾਲਣਗੇ ਪ੍ਰਿਯੰਕਾ ਗਾਂਧੀ! ਕੀ ਚੱਲ ਰਿਹਾ ਕਾਂਗਰਸ ਦੇ ਅੰਦਰਖਾਣੇ? ਜਾਣੋ......
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO
ਮਨਾਲੀ ਬਰਫਬਾਰੀ: ਨਵੇਂ ਸਾਲ ਦੇ ਰੋਮਾਂਚ ਦੇ ਨਾਲ ਟ੍ਰੈਫਿਕ ਜਾਮ ਦਾ ਦਰਦ, ਵੋਖੋ VIDEO...
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?
ਅਕਾਲੀ ਦਲ ਦਾ ਬੀਜੇਪੀ ਨਾਲ ਹੋਵੇਗਾ ਗੱਠਜੋੜ! ਜਾਣੋ ਕੀ ਬੋਲੇ AAP ਵਿਧਾਇਕ ਕੁਲਦੀਪ ਧਾਲੀਵਾਲ?...
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ
Major Changes in India 2026: 1 ਜਨਵਰੀ, 2026 ਤੋਂ ਬਦਲਣਗੇ ਕਈ ਨਿਯਮ , ਤੁਹਾਡੀ ਜੇਬ ਅਤੇ ਜਿੰਦਗੀ 'ਤੇ ਪਵੇਗਾ ਸਿੱਧਾ ਅਸਰ...
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ
ਨਵੇਂ ਸਾਲ ਮੌਕੇ ਧਾਰਮਿਕ ਅਸਥਾਨਾਂ 'ਤੇ ਸ਼ਰਧਾਲੂਆਂ ਦਾ ਹੜ੍ਹ, ਪਹਾੜਾਂ 'ਤੇ ਵੀ ਸੈਲਾਨੀਆਂ ਦੀ ਭੀੜ...