AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਿਡਲ ਈਸਟ ‘ਚ ਜੰਗ ਦੇ ਵਿਚਕਾਰ ਭਾਰਤ ਲਈ ਆਈ ਵੱਡੀ ਖੁਸ਼ਖਬਰੀ, ਹੋ ਗਈ ਇਹ ਸਭ ਤੋਂ ਤਕੜੀ ਡੀਲ

ਇੱਕ ਪਾਸੇ ਜਿੱਥੇ ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਭਾਰੀ ਗੋਲਾਬਾਰੀ ਅਤੇ ਜੰਗੀ ਹਾਲਾਤ ਬਣੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਭਾਰਤ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਿਡਲ ਈਸਟ ਵਿੱਚ ਜਾਰੀ ਤਣਾਅ ਦੇ ਵਿਚਕਾਰ, ਭਾਰਤ ਅਤੇ ਕੈਨੇਡਾ ਨੇ ਸੋਮਵਾਰ ਨੂੰ 2.6 ਅਰਬ ਡਾਲਰ (ਕਰੀਬ 23 ਹਜ਼ਾਰ ਕਰੋੜ ਰੁਪਏ) ਦੇ ਇੱਕ ਅਹਿਮ ਯੂਰੇਨੀਅਮ ਸਪਲਾਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ।

ਮਿਡਲ ਈਸਟ 'ਚ ਜੰਗ ਦੇ ਵਿਚਕਾਰ ਭਾਰਤ ਲਈ ਆਈ ਵੱਡੀ ਖੁਸ਼ਖਬਰੀ, ਹੋ ਗਈ ਇਹ ਸਭ ਤੋਂ ਤਕੜੀ ਡੀਲ
ਮਿਡਲ ਈਸਟ ਤਣਾਅ ਵਿਚਾਲੇ ਭਾਰਤ ਲਈ ਖੁਸ਼ਖਬਰੀ, ਕੈਨੇਡਾ ਨਾਲ ਹੋਈ ਤਕੜੀ ਡੀਲ
tv9-punjabi
| Published: 02 Mar 2026 17:09 PM IST

ਇੱਕ ਪਾਸੇ ਜਿੱਥੇ ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਭਾਰੀ ਗੋਲਾਬਾਰੀ ਅਤੇ ਜੰਗੀ ਹਾਲਾਤ ਬਣੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਭਾਰਤ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਮਿਡਲ ਈਸਟ ਵਿੱਚ ਜਾਰੀ ਤਣਾਅ ਦੇ ਵਿਚਕਾਰ, ਭਾਰਤ ਅਤੇ ਕੈਨੇਡਾ ਨੇ ਸੋਮਵਾਰ ਨੂੰ 2.6 ਅਰਬ ਡਾਲਰ (ਕਰੀਬ 23 ਹਜ਼ਾਰ ਕਰੋੜ ਰੁਪਏ) ਦੇ ਇੱਕ ਅਹਿਮ ਯੂਰੇਨੀਅਮ ਸਪਲਾਈ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।

ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ‘ਤੇ ਗੱਲਬਾਤ ਨੂੰ ਤੇਜ਼ ਕਰਨ ‘ਤੇ ਸਹਿਮਤੀ ਜਤਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਆਪਣੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨਾਲ ਇਸ ਸਬੰਧੀ ਦੁਵੱਲੀ ਬੈਠਕ ਕੀਤੀ।

ਯੂਰੇਨੀਅਮ ਡੀਲ ਅਤੇ ਪਰਮਾਣੂ ਊਰਜਾ ‘ਤੇ ਜ਼ੋਰ

ਇਸ ਇਤਿਹਾਸਕ ਯੂਰੇਨੀਅਮ ਸਮਝੌਤੇ ਦਾ ਮੁੱਖ ਉਦੇਸ਼ ਭਾਰਤ ਦੇ ਸ਼ਾਂਤੀਪੂਰਨ ਪਰਮਾਣੂ ਊਰਜਾ ਪ੍ਰੋਗਰਾਮ ਲਈ ਲੰਬੇ ਸਮੇਂ ਤੱਕ ਬਾਲਣ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ। ਕੈਨੇਡੀਅਨ ਪੀਐਮ ਮਾਰਕ ਕਾਰਨੀ ਨੇ ਕਿਹਾ ਕਿ ਦੋਵੇਂ ਦੇਸ਼ 2026 ਦੇ ਅੰਤ ਤੱਕ ਵੱਡੇ CEPA ਵਪਾਰਕ ਸਮਝੌਤੇ ਨੂੰ ਪੂਰਾ ਕਰਨ ਦਾ ਟੀਚਾ ਰੱਖ ਰਹੇ ਹਨ। ਪੀਐਮ ਮੋਦੀ ਨੇ ਸਾਂਝੇ ਬਿਆਨ ਵਿੱਚ ਕਿਹਾ, “ਅਸੀਂ ਯੂਰੇਨੀਅਮ ਸਪਲਾਈ ਲਈ ਇੱਕ ਅਹਿਮ ਸਮਝੌਤੇ ‘ਤੇ ਪਹੁੰਚੇ ਹਾਂ ਅਤੇ ਅਸੀਂ ਛੋਟੇ ਮਾਡਿਊਲਰ ਰਿਐਕਟਰਾਂ ਅਤੇ ਨਵੀਂ ਤਕਨੀਕ ਵਾਲੇ ਰਿਐਕਟਰਾਂ ‘ਤੇ ਵੀ ਮਿਲ ਕੇ ਕੰਮ ਕਰਾਂਗੇ।”

ਕਈ ਅਹਿਮ ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਈਨ

ਦੋਵਾਂ ਦੇਸ਼ਾਂ ਵਿਚਾਲੇ ਕਈ ਹੋਰ ਖੇਤਰਾਂ ਵਿੱਚ ਵੀ ਸਹਿਯੋਗ ਵਧਾਉਣ ਲਈ ਦਸਤਾਵੇਜ਼ਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਖਣਿਜਾਂ ਵਿੱਚ ਸਹਿਯੋਗ, ਨਵਿਆਉਣਯੋਗ ਊਰਜਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨਾਲ ਸਬੰਧਤ ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਇਸ ਤੋਂ ਇਲਾਵਾ, ਜ਼ਰੂਰੀ ਖਣਿਜ ਖੇਤਰ ਵਿੱਚ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤੀ ਬਣੀ ਹੈ।

2030 ਤੱਕ 50 ਅਰਬ ਡਾਲਰ ਦੇ ਵਪਾਰ ਦਾ ਟੀਚਾ

ਆਰਥਿਕ ਸਬੰਧਾਂ ਨੂੰ ਨਵੀਂ ਉਚਾਈ ‘ਤੇ ਲਿਜਾਂਦਿਆਂ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਾ ਟੀਚਾ 2030 ਤੱਕ ਦੁਵੱਲੇ ਵਪਾਰ ਨੂੰ 50 ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਸਮਰੱਥਾ ਦਾ ਪੂਰਾ ਲਾਭ ਉਠਾਉਣ ਲਈ CEPA ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦਿੱਤਾ ਜਾਵੇਗਾ, ਜਿਸ ਨਾਲ ਦੋਵਾਂ ਦੇਸ਼ਾਂ ਵਿੱਚ ਨਿਵੇਸ਼ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਪੀਐਮ ਮੋਦੀ ਨੇ ਦੋਵਾਂ ਦੇਸ਼ਾਂ ਦੇ ਲੋਕਤੰਤਰੀ ਮੁੱਲਾਂ ਅਤੇ ਮਨੁੱਖਤਾ ਦੀ ਭਲਾਈ ਦੇ ਸਾਂਝੇ ਟੀਚੇ ‘ਤੇ ਵੀ ਜ਼ੋਰ ਦਿੱਤਾ।

ਤਕਨੀਕੀ ਅਤੇ ਵਿਦਿਅਕ ਸਾਂਝੇਦਾਰੀ

ਤਕਨੀਕ ਦੇ ਖੇਤਰ ਵਿੱਚ ਭਾਰਤ ਅਤੇ ਕੈਨੇਡਾ AI, ਕੁਆਂਟਮ ਤਕਨੀਕ, ਸੁਪਰਕੰਪਿਊਟਿੰਗ ਅਤੇ ਸੈਮੀਕੰਡਕਟਰ ਵਰਗੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ। ਸਿੱਖਿਆ ਦੇ ਖੇਤਰ ਵਿੱਚ ਵੀ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਹੁਣ ਕੈਨੇਡੀਅਨ ਯੂਨੀਵਰਸਿਟੀਆਂ ਭਾਰਤ ਵਿੱਚ ਆਪਣੇ ਕੈਂਪਸ ਖੋਲ੍ਹਣਗੀਆਂ। ਇਸ ਤੋਂ ਇਲਾਵਾ ਸਿਹਤ ਸੇਵਾਵਾਂ, ਖੇਤੀਬਾੜੀ ਅਤੇ ਨਵੀਂ ਤਕਨੀਕ ਵਿੱਚ ਯੂਨੀਵਰਸਿਟੀ ਪੱਧਰ ‘ਤੇ ਸਹਿਯੋਗ ਵਧਾਇਆ ਜਾਵੇਗਾ।

ਮਾਰਕ ਕਾਰਨੀ ਦੀ ਪਹਿਲੀ ਅਧਿਕਾਰਤ ਭਾਰਤ ਯਾਤਰਾ

ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ‘ਤੇ 27 ਫਰਵਰੀ ਨੂੰ ਭਾਰਤ ਪਹੁੰਚੇ ਮਾਰਕ ਕਾਰਨੀ ਨੇ ਆਪਣੀ ਯਾਤਰਾ ਦੀ ਸ਼ੁਰੂਆਤ ਮੁੰਬਈ ਤੋਂ ਕੀਤੀ ਸੀ। ਆਪਣੇ ਇਸ ਪਹਿਲੇ ਸਰਕਾਰੀ ਦੌਰੇ ਦੌਰਾਨ ਉਨ੍ਹਾਂ ਨੇ ‘ਇੰਡੀਆ-ਕੈਨੇਡਾ CEOs ਫੋਰਮ’ ਵਿੱਚ ਵੀ ਹਿੱਸਾ ਲਿਆ। ਦੋਵਾਂ ਨੇਤਾਵਾਂ ਨੇ ਖੇਤਰੀ ਅਤੇ ਵਿਸ਼ਵਵਿਆਪੀ ਹਾਲਾਤਾਂ ‘ਤੇ ਵੀ ਵਿਚਾਰ ਸਾਂਝੇ ਕੀਤੇ ਅਤੇ ਆਪਣੀ ਰਣਨੀਤਕ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮਾਰਕ ਕਾਰਨੀ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਅੱਜ ਹੀ ਵਾਪਸ ਰਵਾਨਾ ਹੋਣਗੇ।

Follow Us
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...