AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਚੰਡੀਗੜ੍ਹ ਧਮਾਕਾ, ਕਿੱਕਲੀ ਤੇ ਰਾਘਵ ਚੱਢਾ ਦਾ ਘਾਇਲ ਘਾਤਕ ਡਾਇਲੌਗ.. ਸੀਐਮ ਮਾਨ ਨੇ ਦਿੱਤੇ ਜਵਾਬ

ਚੰਡੀਗੜ੍ਹ 'ਚ ਭਾਜਪਾ ਦਫ਼ਤਰ ਬਾਹਰ ਧਮਾਕੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਜਾਂਚ ਦੀ ਤਾਰੀਫ਼ ਕੀਤੀ ਤੇ ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਬੇਵਜ੍ਹਾ ਮੁੱਦਾ ਭੜਕਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਘਟਨਾ 'ਚ ਸ਼ਾਮਲ ਵਿਅਕਤੀਆਂ ਨੂੰ ਸਾਡੀ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਧਮਾਕਾ ਅਜੇ ਬਾਅਦ 'ਚ ਹੋਇਆ ਹੁੰਦਾ ਹੈ ਤੇ ਭਗਵੰਤ ਮਾਨ 'ਤੇ ਪਹਿਲਾਂ ਇਲਜ਼ਾਮ ਲਗਾ ਦਿੰਦੇ ਹਨ।

ਚੰਡੀਗੜ੍ਹ ਧਮਾਕਾ, ਕਿੱਕਲੀ ਤੇ ਰਾਘਵ ਚੱਢਾ ਦਾ ਘਾਇਲ ਘਾਤਕ ਡਾਇਲੌਗ.. ਸੀਐਮ ਮਾਨ ਨੇ ਦਿੱਤੇ ਜਵਾਬ
ਸੀਐਮ ਮਾਨ
tv9-punjabi
| Updated On: 06 Apr 2026 13:15 PM IST

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਣ ਲਈ ਪ੍ਰੈੱਸ ਕਾਨਫਰੰਸ ਰੱਖੀ ਸੀ। ਸੀਐਮ ਨੇ ਇਸ ਕਾਨਫਰੰਸ ਦੌਰਾਨ ਆਪਣੀ ਸਰਕਾਰ ਦੀਆਂ ਜਿੱਥੇ ਉਪਲੱਬਧੀਆਂ ਗਿਣਵਾਈਆਂ, ਉੱਥੇ ਹੀ ਉਹ ਵਿਰੋਧੀਆਂ ਜੰਮ ਕੇ ਵਰ੍ਹੇ। ਉਨ੍ਹਾਂ ਨੇ ਚੰਡੀਗੜ੍ਹ ਧਮਾਕੇ, ਵਿਰੋਧੀਆਂ ‘ਤੇ ਪਾਈ ਗਈ ਕਿੱਕਲੀ ਤੇ ਰਾਘਵ ਚੱਢਾ ਦੇ ਡਾਇਲੌਗ- ਘਾਇਲ ਹੁੰ, ਪਰ ਘਾਤਕ ਹੁੰ ਦਾ ਜਵਾਬ ਦਿੱਤਾ।

ਧਮਾਕਾ ਹੋਣ ਦਿਆ ਕਰੋ, ਫਿਰ ਇਲਜ਼ਾਮ ਲਗਾਇਆ ਕਰੋ: ਸੀਐਮ ਦਾ ਤੰਜ਼

ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਬਾਹਰ ਧਮਾਕੇ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਜਾਂਚ ਦੀ ਤਾਰੀਫ਼ ਕੀਤੀ ਤੇ ਇਸ ਦੇ ਨਾਲ ਹੀ ਵਿਰੋਧੀਆਂ ਵੱਲੋਂ ਬੇਵਜ੍ਹਾ ਮੁੱਦਾ ਭੜਕਾਉਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਨੇ ਕਿਹਾ ਕਿ ਘਟਨਾ ‘ਚ ਸ਼ਾਮਲ ਵਿਅਕਤੀਆਂ ਨੂੰ ਸਾਡੀ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਧਮਾਕਾ ਅਜੇ ਬਾਅਦ ‘ਚ ਹੋਇਆ ਹੁੰਦਾ ਹੈ ਤੇ ਭਗਵੰਤ ਮਾਨ ‘ਤੇ ਪਹਿਲਾਂ ਇਲਜ਼ਾਮ ਲਗਾ ਦਿੰਦੇ ਹਨ। ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਕਿਰਪਾ ਕਰਕੇ ਧਮਾਕਾ ਹੋਣ ਤੋਂ ਬਾਅਦ ਉਸ ਦੀ ਜਾਂਚ ਤਾਂ ਹੋਣ ਦਿਆ ਕਰੋ, ਫਿਰ ਭਗਵੰਤ ਮਾਨ ‘ਤੇ ਇਲਜ਼ਾਮ ਲਗਾਇਆ ਕਰੋ। ਹੁਣ ਭਗਵੰਤ ਮਾਨ ਦੀ ਪੁਲਿਸ ਨੇ ਹੀ ਮੁਲਜ਼ਮ ਕਾਬੂ ਕਰ ਕੇ ਦਿੱਤੇ ਹਨ, ਤੇ ਹੁਣ ਭਗਵੰਤ ਮਾਨ ਨੂੰ ਸਾਬਾਸ਼ੀ ਨਹੀਂ ਦੇ ਰਹੇ ਹਨ।

ਕਿੱਕਲੀ ਰਾਹੀਂ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ

ਮੁੱਖ ਮੰਤਰੀ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦੇ ਹੋਏ ਇੱਕ ਰੈਲੀ ‘ਚ ਗਾਈ ਸੀ। ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮੇਰੇ ਤੋਂ ਡਰ ਗਏ ਹਨ। ਉਨ੍ਹਾਂ ਨੇ ਕਿਹਾ ਸੀ ਕਿ ਸੀਐਮ ਮਾਨ ਨੂੰ ਹੰਕਾਰ ਹੈ ਤੇ ਉਨ੍ਹਾਂ ਦੇ ਸਰਕਾਰ ‘ਚ 8 ਮਹੀਨੇ ਹੀ ਰਹਿ ਗਏ ਹਨ।

ਸੁਖਬੀਰ ਬਾਦਲ ਦੇ ਇਸ ਬਿਆਨ ਦੇ ਜਵਾਬ ‘ਚ ਸੀਐਮ ਮਾਨ ਨੇ ਕਿਹਾ ਕਿ ਮੈਂ ਸੱਚ ਬੋਲਿਆ ਸੀ, ਇਹ ਅਕਾਲ ਤਖ਼ਤ ਸਾਹਿਬ ‘ਤੇ ਝੂਠ ਬੋਲ ਕੇ ਆਏ ਹਨ। ਆਪ ਇਹ ਅਕਾਲ ਤਖ਼ਤ ਸਾਹਿਬ ‘ਤੇ ਹਾਂ ਹਾਂ ਹਾਂ ਕਹਿ ਕੇ ਆਏ ਸਨ(ਸਾਰੇ ਇਲਜ਼ਾਮ ਕਬੂਲ ਕੇ ਆਏ ਸਨ)। ਜਦੋਂ ਦੀ ਇਨ੍ਹਾਂ ਨੇ ਬਾਣੀ ਰੋਲੀ ਹੈ, ਪ੍ਰਮਾਤਮਾ ਨੇ ਵੀ ਉਨ੍ਹਾਂ ‘ਤੇ ਡੰਡਾ…। ਸੀਐਮ ਮਾਨ ਨੇ ਕਿਹਾ ਕਿ ਸਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਚੱਕੀ ਚੱਲਦੀ ਹੌਲੀ ਹੈ, ਪਰ ਪ੍ਹੀਂਦੀ ਬਹੁਤ ਬਰੀਕ ਹੈ।

ਸੀਐਮ ਮਾਨ ਨੇ ਕਿਹਾ ਕਿ ਹੁਣ ਸਾਰੇ ਪਰਿਵਾਰ ਦਾ ਇਸ ਕਚਹਿਰੀ ‘ਚ ਕੁੱਝ ਨਾ ਕੁੱਝ ਹੋ ਜਾਵੇਗਾ। ਮਹਿੰਗੇ ਵਕੀਲ ਕਰ ਲੈਣਗੇ, ਪਰ ਪਰਮਾਤਮਾ ਦੀ ਕਚਹਿਰੀ ‘ਚ- ਉੱਥੇ ਅਮਲਾਂ ਦੇ ਹੁੰਦੇ ਹੈ ਨਿਬੇੜੇ, ਕਿਸੇ ਨੇ ਨਹੀਂ ਤੇਰੀ ਜਾਤ ਪੁੱਛਣੀ। ਉੱਥੇ ਦੇਣ ਜਵਾਬ।

ਰਾਘਵ ਚੱਢਾ ‘ਤੇ ਵਰ੍ਹੇ

ਰਾਘਵ ਚੱਢਾ ਨੂੰ ਰਾਜ ਸਭਾ ‘ਚ ਆਮ ਆਦਮੀ ਪਾਰਟੀ ਦੇ ਉਪ ਨੇਤਾ ਅਹੁਦੇ ਤੋਂ ਹਟਾਉਣ ਤੋਂ ਬਾਅਦ, ਪਾਰਟੀ ਤੇ ਸਾਂਸਦ ਵਿਚਕਾਰ ਚੱਲ ਰਹੀ ਤਲਖ਼ੀ ‘ਤੇ ਸੀਐਮ ਮਾਨ ਨੇ ਕਿਹਾ ਕਿ ਉਹ (ਰਾਘਵ ਚੱਢਾ) ਪਾਰਟੀ ਲਾਈਨ ਤੋਂ ਬਾਹਰ ਚੱਲ ਰਹੇ ਹਨ। ਬੀਤੇ ਦਿਨ ਰਾਘਵ ਚੱਢਾ ਨੇ ਵੀਡੀਓ ਜਾਰੀ ਕਰਦੇ ਹੋਏ ਪਾਰਟੀ ‘ਤੇ ਨਿਸ਼ਾਨਾ ਸਾਧਿਆ ਸੀ ਤੇ ਕਿਹਾ ਸੀ ਕਿ ਘਾਇਲ ਹੁੰ ਪਰ ਘਾਤਕ ਹੁੰ। ਇਸ ‘ਤੇ ਚੁਟਕੀ ਲੈਂਦੇ ਹੋਏ ਸੀਐਮ ਨੇ ਕਿਹਾ ਇਹ ਫ਼ਿਰ ਡਾਇਲੌਗ ਹੈ, ਦੋ ਫਿਲਮਾਂ ਹਨ ਇੱਕ ਘਾਤਕ ਤੇ ਘਾਇਲ।

ਬਠਿੰਡਾ ਮਾਮਲੇ ‘ਚ ਕੀ ਬੋਲੇ?

ਬਠਿੰਡਾ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ‘ਚ ਵੀ ਕੁੱਝ ਕਾਲੀਆਂ ਭੇਡਾਂ ਹਨ। ਉਨ੍ਹਾਂ ਨੇ ਕਿਹਾ ਕਿ ਕਈ ਵਾਰ ਹੁੰਦਾ ਸੀ ਕਿ ਪਿੰਡ ਵਾਲੇ ਕਿਸੇ ਨਸ਼ਾ ਤਸਕਰ ਨੂੰ ਥਾਣੇ ਫੜਾ ਕੇ ਆਏ। ਆਪ ਪਿੰਡ ਵਾਲੇ ਲੇਟ ਪਹੁੰਚਦੇ ਸਨ ਤੇ ਉਹ ਖ਼ੁਦ ਆਪ ਪਹਿਲਾਂ ਪਹੁੰਚ ਜਾਂਦਾ ਸੀ। ਇਸ ਦੇ ਨਾਲ ਹੀ ਕਈ ਵਾਰ ਨਸ਼ਾ ਕਰਨ ਵਾਲਿਆਂ ਦੀ ਰਿਪੋਰਟ ਕਰਨ ਤੇ ਜਦੋਂ ਪੁਲਿਸ ਵਾਲੇ ਮੌਕੇ ‘ਤੇ ਪਹੁੰਚਦੇ ਸਨ ਤਾਂ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਨਸ਼ਾ ਕਰਨ ਵਾਲੇ ਭੱਜ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਕੀਤੇ ਨਾ ਕੀਤੇ ਪੁਲਿਸ ‘ਤੇ ਸ਼ੱਕ ਹੋਇਆ ਹੈ।

ਸੀਐਮ ਮਾਨ ਨੇ ਕਿਹਾ ਕਿ 2-3 ਸਰਪੰਚਾਂ ਨੇ ਮੈਨੂੰ ਸ਼ਿਕਾਇਤ ਦਿੱਤੀ ਸੀ, ਜੇਕਰ ਕੋਈ ਇੰਨੇ ਵੱਡੇ ਪਿੰਡ ਦਾ ਸਰਪੰਚ ਦਾ ਇਹ ਗੱਲ ਕਹਿ ਰਿਹਾ ਹੈ ਤਾਂ ਇਸ ‘ਚ ਕੀਤੇ ਨਾ ਕੀਤੇ ਜ਼ਰੂਰ ਗੜਬੜ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਹਨ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਨਵੇਂ ਮੁਲਾਜ਼ਮ ਆਏ ਹਨ, ਉਨ੍ਹਾਂ ਦੇ ਮੰਨ ‘ਚ ਵੀ ਇਹ ਗੱਲ ਰਹੇਗੀ ਤੇ ਉਹ ਸਖ਼ਤਾਈ ਕਰਨਗੇ। ਯੁੱਧ ਨਸ਼ਿਆਂ ਵਿਰੁੱਧ ਅਭਿਆਨ ਚੱਲ ਰਿਹਾ ਹੈ ਤੇ ਸਾਡੀ ਅਜਿਹੇ ਮਾਮਲਿਆਂ ‘ਚ ਜ਼ੀਰੋ ਟਾਲਰੈਂਸ ਹੈ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...