AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

PM ਦੀ ‘ਪਰੀਖਿਆ ਪੇ ਚਰਚਾ’ ‘ਚ ਪਹੁੰਚੀ ਚੰਡੀਗੜ੍ਹ ਦੀ ਅਨਨਿਆ ਨੇ AI ਨੂੰ ਦੱਸਿਆ ਆਪਣਾ ਪਸੰਦੀਦਾ, ਮੋਦੀ ਬੋਲੇ – ‘ਇਹ ਸਿਰਫ਼ ਮਦਦ ਹੈ, ਮੰਜ਼ਿਲ ਨਹੀਂ’

ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਅਨਨਿਆ ਸ਼ਰਮਾ ਨੇ 'ਪਰੀਖਿਆ ਪੇ ਚਰਚਾ' ਪ੍ਰੋਗਰਾਮ ਰਾਹੀਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇੱਕ ਸਖ਼ਤ ਚੋਣ ਪ੍ਰਕਿਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਅਨਨਿਆ ਨੇ ਨਾ ਸਿਰਫ਼ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬਣਾਇਆ ਇੱਕ ਹੈਂਡਬੈਗ ਅਤੇ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ।

PM ਦੀ 'ਪਰੀਖਿਆ ਪੇ ਚਰਚਾ' 'ਚ ਪਹੁੰਚੀ ਚੰਡੀਗੜ੍ਹ ਦੀ ਅਨਨਿਆ ਨੇ AI ਨੂੰ ਦੱਸਿਆ ਆਪਣਾ ਪਸੰਦੀਦਾ, ਮੋਦੀ ਬੋਲੇ - 'ਇਹ ਸਿਰਫ਼ ਮਦਦ ਹੈ, ਮੰਜ਼ਿਲ ਨਹੀਂ'
Image Credit: Social Media
tv9-punjabi
| Updated On: 06 Feb 2026 18:11 PM IST

ਚੰਡੀਗੜ੍ਹ ਦੇ ਸਰਕਾਰੀ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਅਨਨਿਆ ਸ਼ਰਮਾ ਨੇ ‘ਪਰੀਖਿਆ ਪੇ ਚਰਚਾ’ ਪ੍ਰੋਗਰਾਮ ਰਾਹੀਂ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇੱਕ ਸਖ਼ਤ ਚੋਣ ਪ੍ਰਕਿਰਿਆ ਵਿੱਚੋਂ ਗੁਜ਼ਰਨ ਤੋਂ ਬਾਅਦ ਅਨਨਿਆ ਨੇ ਨਾ ਸਿਰਫ਼ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਬਣਾਇਆ ਇੱਕ ਹੈਂਡਬੈਗ ਅਤੇ ਫੁੱਲਾਂ ਦਾ ਗੁਲਦਸਤਾ ਵੀ ਭੇਂਟ ਕੀਤਾ। ਅੱਜ 6 ਫਰਵਰੀ ਨੂੰ ਇਸ ਖਾਸ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਕੀਤੀ ਕਲਾ ਦੀ ਸ਼ਲਾਘਾ

ਜਦੋਂ ਅਨਨਿਆ ਨੇ ਆਪਣਾ ਤਿਆਰ ਕੀਤਾ ਤੋਹਫ਼ਾ ਪ੍ਰਧਾਨ ਮੰਤਰੀ ਨੂੰ ਦਿੱਤਾ, ਤਾਂ PM ਮੋਦੀ ਨੇ ਉਤਸੁਕਤਾ ਨਾਲ ਪੁੱਛਿਆ ਕਿ ਕੀ ਇਹ ਬਾਜ਼ਾਰੋਂ ਖਰੀਦਿਆ ਗਿਆ ਹੈ? ਜਦੋਂ ਅਨਨਿਆ ਨੇ ਦੱਸਿਆ ਕਿ ਇਹ ਉਸ ਨੇ ਖ਼ੁਦ ਬਣਾਇਆ ਹੈ, ਤਾਂ ਪ੍ਰਧਾਨ ਮੰਤਰੀ ਨੇ ਉਸ ਦੀ ਕਲਾ ਦੀ ਤਾਰੀਫ਼ ਕਰਦਿਆਂ ‘ਵੈਰੀ ਗੁੱਡ’ ਕਿਹਾ। ਅਨਨਿਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਾਲ ਮਿਲ ਕੇ ਉਸ ਨੂੰ ਬਿਲਕੁਲ ਵੀ ਅਜਨਬੀਪਨ ਮਹਿਸੂਸ ਨਹੀਂ ਹੋਇਆ, ਸਗੋਂ ਇੰਝ ਲੱਗਿਆ ਜਿਵੇਂ ਉਹ ਆਪਣੇ ਹੀ ਕਿਸੇ ਬਜ਼ੁਰਗ ਜਾਂ ਪਰਿਵਾਰਕ ਮੈਂਬਰ ਨਾਲ ਗੱਲ ਕਰ ਰਹੀ ਹੋਵੇ।

AI ਅਤੇ ਜੀਵਨ ਦੇ ਟੀਚਿਆਂ ‘ਤੇ ਚਰਚਾ

ਗੱਲਬਾਤ ਦੌਰਾਨ ਅਨਨਿਆ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਬਾਰੇ ਹੋਈ ਚਰਚਾ ਉਸ ਦਾ ਪਸੰਦੀਦਾ ਹਿੱਸਾ ਰਹੀ। ਇਸ ‘ਤੇ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ AI ਇੱਕ ਸਹਾਇਕ ਸਾਧਨ ਹੈ, ਪਰ ਇਹ ਸਾਨੂੰ ਸਾਡੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦਾ। ਉਨ੍ਹਾਂ ਜ਼ੋਰ ਦਿੱਤਾ ਕਿ AI ਦੀ ਵਰਤੋਂ ਸਿਰਫ਼ ਉਸਾਰੂ ਕੰਮਾਂ ਅਤੇ ਮਨੁੱਖਤਾ ਦੇ ਫਾਇਦੇ ਲਈ ਹੋਣੀ ਚਾਹੀਦੀ ਹੈ। ਅਨਨਿਆ ਵੀ ਇਸੇ ਤਕਨਾਲੋਜੀ ਦੀ ਵਰਤੋਂ ਐਪ ਬਣਾਉਣ ਵਰਗੇ ਕੰਮਾਂ ਲਈ ਕਰਦੀ ਹੈ।

1.08 ਲੱਖ ਵਿਦਿਆਰਥੀਆਂ ਵਿੱਚੋਂ ਹੋਈ ਚੋਣ

ਅਨਨਿਆ ਦੀ ਅਧਿਆਪਕਾ ਜੋਸ਼ਨਾ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਕਰੀਬ 1 ਲੱਖ 8 ਹਜ਼ਾਰ ਵਿਦਿਆਰਥੀਆਂ ਨੇ ਇਸ ਮੁਕਾਬਲੇ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਕਈ ਪੜਾਵਾਂ ਦੀ ਚੋਣ ਤੋਂ ਬਾਅਦ ਕੇਵਲ 10 ਵਿਦਿਆਰਥੀਆਂ ਨੂੰ ਇੰਟਰਵਿਊ ਲਈ ਚੁਣਿਆ ਗਿਆ ਸੀ। ਆਖਰੀ ਇੰਟਰਵਿਊ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਸਕੱਤਰ ਸੰਜੇ ਜਬੀਨ ਦੁਆਰਾ ਲਿਆ ਗਿਆ, ਜਿਸ ਤੋਂ ਬਾਅਦ ਅਨਨਿਆ ਸ਼ਰਮਾ ਦੀ ਚੋਣ ਇਸ ਵੱਕਾਰੀ ਪ੍ਰੋਗਰਾਮ ਲਈ ਹੋਈ।

ਹੌਬੀ ਅਤੇ ਮੰਜ਼ਿਲ ਨੂੰ ਕਦੇ ਨਾ ਭੁੱਲੋ

ਅਨਨਿਆ ਨੇ ਦਿੱਲੀ ਦੇ ਪ੍ਰਧਾਨ ਮੰਤਰੀ ਨਿਵਾਸ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਜਦੋਂ ਸਾਰੇ ਬੱਚੇ ਖਾਣਾ ਖਾ ਰਹੇ ਸਨ, ਤਾਂ ਪ੍ਰਧਾਨ ਮੰਤਰੀ ਅਚਾਨਕ ਉੱਥੇ ਪਹੁੰਚ ਗਏ। ਜਦੋਂ PM ਨੇ ਬੱਚਿਆਂ ਦੀਆਂ ਰੁਚੀਆਂ ਬਾਰੇ ਪੁੱਛਿਆ, ਤਾਂ ਅਨਨਿਆ ਨੇ ਦੱਸਿਆ ਕਿ ਉਸ ਨੂੰ ਨੱਚਣਾ ਪਸੰਦ ਹੈ। ਇਸ ‘ਤੇ ਪ੍ਰਧਾਨ ਮੰਤਰੀ ਨੇ ਸਲਾਹ ਦਿੱਤੀ ਕਿ ਆਪਣੀਆਂ ਸ਼ੌਕਾਂ ਅਤੇ ਮੰਜ਼ਿਲ ਨੂੰ ਕਦੇ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹੀ ਚੀਜ਼ਾਂ ਇਨਸਾਨ ਨੂੰ ਉਚਾਈਆਂ ਤੱਕ ਲੈ ਕੇ ਜਾਂਦੀਆਂ ਹਨ।

ਮੋਹਾਲੀ ਦੇ ਜ਼ੀਰਕਪੁਰ ਦੀ ਰਹਿਣ ਵਾਲੀ ਅਤੇ ਸੈਕਟਰ-20 ਡੀ ਦੇ ਸਰਕਾਰੀ ਮਾਡਲ ਸਕੂਲ ਵਿੱਚ ਪੜ੍ਹਨ ਵਾਲੀ ਅਨਨਿਆ ਲਈ ਇਹ ਮੁਲਾਕਾਤ ਇੱਕ ਸੁਪਨਾ ਸੱਚ ਹੋਣ ਵਰਗੀ ਸੀ। ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਅਸਾਮ ਦਾ ‘ਗਮਛਾ’ ਦੇ ਕੇ ਸਾਰੇ ਬੱਚਿਆਂ ਦਾ ਸਵਾਗਤ ਵੀ ਕੀਤਾ।

Follow Us
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ...
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ...
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ ਖਾਉਣ... ਬਾਬਾ ਰਾਮਦੇਵ ਦੀ ਟਰੰਪ ਨੂੰ ਸਲਾਹ
ਅਨੁਲੋਮ-ਵਿਲੋਮ ਕਰਨਾ ਚਾਹੀਦਾ ਹੈ, ਗਾਂ ਦਾ ਘਿਓ ਖਾਉਣ... ਬਾਬਾ ਰਾਮਦੇਵ ਦੀ ਟਰੰਪ ਨੂੰ ਸਲਾਹ...
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ
TV9 WITT Summit 2026: PM ਮੋਦੀ ਦੀ ਅਗਵਾਈ ਹੇਠ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣੇਗਾ- ਰਾਮੂ ਰਾਓ ਜੁਪਾਲੀ...
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ
ਪ੍ਰਧਾਨ ਮੰਤਰੀ ਮੋਦੀ ਦੀ TV9 WITT ਸੰਮੇਲਨ 2026 'ਚ ਸ਼ਾਨਦਾਰ ਐਂਟਰੀ...