AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਚੰਡੀਗੜ੍ਹ ‘ਚ ਅਪ੍ਰੈਲ ਤੋਂ ਲਾਗੂ ਹੋਵੇਗੀ ‘ਫਲੈਕਸੀ ਟਿਕਟ ਨੀਤੀ, ਫਿਲਮ ਦੀ ਮੰਗ ਮੁਤਾਬਕ ਘਟਣਗੇ-ਵਧਣਗੇ ਰੇਟ

ਚੰਡੀਗੜ੍ਹ ਦੇ ਸਿਨੇਮਾ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਹੈ। ਹੁਣ ਸ਼ਹਿਰ ਵਿੱਚ ਸਿਨੇਮਾ ਟਿਕਟਾਂ ਖਰੀਦਣਾ ਪਹਿਲਾਂ ਦੇ ਮੁਕਾਬਲੇ ਸਸਤਾ ਜਾਂ ਮਹਿੰਗਾ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਆਉਣ ਵਾਲੇ ਅਪ੍ਰੈਲ ਮਹੀਨੇ ਤੋਂ 'ਫਲੈਕਸੀ ਟਿਕਟ ਨੀਤੀ' (Flexi Ticket Policy) ਲਾਗੂ ਕਰਨ ਜਾ ਰਿਹਾ ਹੈ।

ਚੰਡੀਗੜ੍ਹ 'ਚ ਅਪ੍ਰੈਲ ਤੋਂ ਲਾਗੂ ਹੋਵੇਗੀ 'ਫਲੈਕਸੀ ਟਿਕਟ ਨੀਤੀ, ਫਿਲਮ ਦੀ ਮੰਗ ਮੁਤਾਬਕ ਘਟਣਗੇ-ਵਧਣਗੇ ਰੇਟ
ਅਪ੍ਰੈਲ ਤੋਂ ਫਲੈਕਸੀ ਟਿਕਟ ਨੀਤੀ ਹੋਣਗੇ ਲਾਗੂ, ਮੰਗ ਮੁਤਾਬਕ ਬਦਲਣਗੇ ਰੇਟ
tv9-punjabi
| Updated On: 06 Feb 2026 10:57 AM IST
Share

ਚੰਡੀਗੜ੍ਹ ਦੇ ਸਿਨੇਮਾ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਹੈ। ਹੁਣ ਸ਼ਹਿਰ ਵਿੱਚ ਸਿਨੇਮਾ ਟਿਕਟਾਂ ਖਰੀਦਣਾ ਪਹਿਲਾਂ ਦੇ ਮੁਕਾਬਲੇ ਸਸਤਾ ਜਾਂ ਮਹਿੰਗਾ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਆਉਣ ਵਾਲੇ ਅਪ੍ਰੈਲ ਮਹੀਨੇ ਤੋਂ ‘ਫਲੈਕਸੀ ਟਿਕਟ ਨੀਤੀ’ (Flexi Ticket Policy) ਲਾਗੂ ਕਰਨ ਜਾ ਰਿਹਾ ਹੈ।

ਇਸ ਨਵੀਂ ਨੀਤੀ ਦੇ ਤਹਿਤ, ਫਿਲਮ ਦੀ ਮੰਗ ਅਤੇ ਦਰਸ਼ਕਾਂ ਦੀ ਗਿਣਤੀ ਦੇ ਅਨੁਸਾਰ ਟਿਕਟਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਟ੍ਰਾਈਸਿਟੀ ਦੇ ਹੋਰਨਾਂ ਹਿੱਸਿਆਂ ਜਿਵੇਂ ਪੰਚਕੂਲਾ ਅਤੇ ਮੋਹਾਲੀ ਵਿੱਚ ਇਹ ਵਿਵਸਥਾ ਪਹਿਲਾਂ ਹੀ ਲਾਗੂ ਹੈ, ਪਰ ਚੰਡੀਗੜ੍ਹ ਵਿੱਚ ਇਸ ਨੂੰ ਪਹਿਲੀ ਵਾਰ ਸ਼ੁਰੂ ਕੀਤਾ ਜਾ ਰਿਹਾ ਹੈ।

ਪ੍ਰਸ਼ਾਸਨ ਨੇ ਤਿਆਰੀ ਕੀਤੀ ਮੁਕੰਮਲ

ਚੰਡੀਗੜ੍ਹ ਪ੍ਰਸ਼ਾਸਨ ਨੇ ਸਿਨੇਮਾ ਟਿਕਟਾਂ ਦੇ ਰੇਟਾਂ ਨੂੰ ਲੈ ਕੇ ਨਵੀਂ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਇਸ ਸਬੰਧੀ ਆਬਕਾਰੀ ਵਿਭਾਗ (Excise Department) ਤੋਂ ਲੋੜੀਂਦੇ ਸੁਝਾਅ ਮੰਗੇ ਗਏ ਹਨ। ਗ੍ਰਹਿ ਸਕੱਤਰ ਨੇ ਵੀ ਇਸ ਨੀਤੀ ਦੇ ਕੁਝ ਅਹਿਮ ਬਿੰਦੂਆਂ ‘ਤੇ ਵਿਭਾਗ ਕੋਲੋਂ ਸਪੱਸ਼ਟੀਕਰਨ ਮੰਗਿਆ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ ਅਪ੍ਰੈਲ ਤੋਂ ਇਸ ਨੂੰ ਅਧਿਕਾਰਤ ਤੌਰ ‘ਤੇ ਲਾਗੂ ਕਰ ਦਿੱਤਾ ਜਾਵੇਗਾ। ਸੰਪਦਾ ਵਿਭਾਗ ਅਨੁਸਾਰ, ਇਸ ਨੀਤੀ ਦੇ ਲਾਗੂ ਹੋਣ ਨਾਲ ਨਾ ਸਿਰਫ਼ ਦਰਸ਼ਕਾਂ ਨੂੰ ਲਾਭ ਮਿਲੇਗਾ, ਸਗੋਂ ਪ੍ਰਸ਼ਾਸਨ ਦੇ ਮਾਲੀਏ ਵਿੱਚ ਵੀ ਵਾਧਾ ਹੋਵੇਗਾ।

ਹੁਣ ਸਿਨੇਮਾ ਮਾਲਕ ਲੋੜ ਮੁਤਾਬਕ ਬਦਲ ਸਕਣਗੇ ਰੇਟ

ਹੁਣ ਤੱਕ ਚੰਡੀਗੜ੍ਹ ਵਿੱਚ ਸਿਨੇਮਾ ਹਾਲ ਸੰਚਾਲਕਾਂ ਨੂੰ ਸਾਲ ਵਿੱਚ ਸਿਰਫ਼ ਦੋ ਵਾਰ ਹੀ ਟਿਕਟਾਂ ਦੇ ਰੇਟ ਵਧਾਉਣ ਜਾਂ ਘਟਾਉਣ ਦੀ ਇਜਾਜ਼ਤ ਸੀ। ਪਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਇਹ ਸੀਮਾ ਖ਼ਤਮ ਹੋ ਜਾਵੇਗੀ। ਸਿਨੇਮਾ ਮਾਲਕ ਹੁਣ ਵੀਕੈਂਡ ਤੋਂ ਇਲਾਵਾ ਬਾਕੀ ਦਿਨਾਂ ਵਿੱਚ ਦਰਸ਼ਕਾਂ ਦੀ ਆਮਦ ਅਤੇ ਫਿਲਮ ਦੀ ਲੋਕਪ੍ਰਿਯਤਾ ਦੇ ਆਧਾਰ ‘ਤੇ ਟਿਕਟਾਂ ਦੀਆਂ ਕੀਮਤਾਂ ਖੁਦ ਤੈਅ ਕਰ ਸਕਣਗੇ। ਸਿਨੇਮਾ ਹਾਲ ਸੰਚਾਲਕਾਂ ਦਾ ਕਹਿਣਾ ਹੈ ਕਿ ਆਮ ਦਿਨਾਂ ਵਿੱਚ ਦਰਸ਼ਕ ਘੱਟ ਹੁੰਦੇ ਹਨ, ਜਿਸ ਕਾਰਨ ਰੇਟ ਘਟਾਉਣ ਦੀ ਲੋੜ ਹੁੰਦੀ ਸੀ, ਪਰ ਪੁਰਾਣੇ ਨਿਯਮਾਂ ਕਾਰਨ ਅਜਿਹਾ ਸੰਭਵ ਨਹੀਂ ਸੀ। ਹੁਣ ਇਸ ਨੀਤੀ ਨਾਲ ਦਰਸ਼ਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ।

ਹਵਾਈ ਜਹਾਜ਼ ਅਤੇ ਸ਼ਤਾਬਦੀ ਦੀ ਤਰਜ਼ ‘ਤੇ ਹੋਵੇਗਾ ਸਿਸਟਮ

ਨਵੀਂ ਨੀਤੀ ਤਹਿਤ ਸਿਨੇਮਾ ਟਿਕਟਾਂ ਦਾ ਸਿਸਟਮ ਬਿਲਕੁਲ ਏਅਰਲਾਈਨਜ਼ ਅਤੇ ਸ਼ਤਾਬਦੀ ਟ੍ਰੇਨਾਂ ਵਾਂਗ ਹੋਵੇਗਾ, ਜਿੱਥੇ ਕਿਰਾਇਆ ਮੰਗ ਦੇ ਹਿਸਾਬ ਨਾਲ ਵਧਦਾ-ਘਟਦਾ ਹੈ। ਫਿਲਹਾਲ ਚੰਡੀਗੜ੍ਹ ਵਿੱਚ ਸਾਰੀਆਂ ਫਿਲਮਾਂ ਦੇ ਟਿਕਟ ਰੇਟ ਲਗਭਗ ਇੱਕੋ ਜਿਹੇ ਹੁੰਦੇ ਹਨ, ਪਰ ਨੀਤੀ ਲਾਗੂ ਹੋਣ ਤੋਂ ਬਾਅਦ ਵੱਡੇ ਬਜਟ ਜਾਂ ਸੁਪਰਹਿੱਟ ਫਿਲਮਾਂ ਦੇ ਰੇਟ ਵੱਖਰੇ ਹੋ ਸਕਦੇ ਹਨ ਅਤੇ ਘੱਟ ਮੰਗ ਵਾਲੀਆਂ ਫਿਲਮਾਂ ਦੀਆਂ ਟਿਕਟਾਂ ਸਸਤੀਆਂ ਮਿਲ ਸਕਦੀਆਂ ਹਨ।

18 ਫੀਸਦੀ GST ਨਾਲ ਵਧੇਗਾ ਮਾਲੀਆ

ਪ੍ਰਸ਼ਾਸਨ ਮੁਤਾਬਕ ਫਲੈਕਸੀ ਨੀਤੀ ਲਾਗੂ ਹੋਣ ਤੋਂ ਬਾਅਦ ਰੇਟਾਂ ‘ਤੇ ਲੱਗੀ ਕੈਪਿੰਗ (Capping) ਹਟ ਜਾਵੇਗੀ। ਹਰੇਕ ਟਿਕਟ ਦੀ ਵਿਕਰੀ ‘ਤੇ ਪ੍ਰਸ਼ਾਸਨ ਨੂੰ 18 ਫੀਸਦੀ ਜੀ.ਐੱਸ.ਟੀ. (GST) ਮਿਲਦਾ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜਦੋਂ ਟਿਕਟਾਂ ਦੀ ਵਿਕਰੀ ਵਧੇਗੀ ਤਾਂ ਮਾਲੀਆ ਵੀ ਕੁਦਰਤੀ ਤੌਰ ‘ਤੇ ਵਧੇਗਾ। ਇਹ ਕਦਮ ਸ਼ਹਿਰ ਦੇ ਮਨੋਰੰਜਨ ਉਦਯੋਗ ਨੂੰ ਨਵਾਂ ਹੁਲਾਰਾ ਦੇਣ ਵਾਲਾ ਸਾਬਤ ਹੋਵੇਗਾ।

Follow Us
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ...
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ...
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...