ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

NIRF Ranking 2023: ਪੰਜਾਬ ਯੂਨੀਵਰਸਿਟੀ ਨੂੰ ਰੈਂਕਿੰਗ ‘ਚ ਨੁਕਸਾਨ, ਖਿਸਕ ਕੇ 44ਵੇਂ ਰੈਂਕ ‘ਤੇ ਪਹੁੰਚੀ

NIRF Overall Ranking 2023: ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ Overall List ਵਿੱਚ ਨੁਕਸਾਨ ਹੋਇਆ ਹੈ। ਨਾਲ ਹੀ ਫਾਰਮੇਸੀ ਸ਼੍ਰੇਣੀ ਵਿੱਚ ਵੀ ਪੰਜਾਬ ਯੂਨੀਵਰਸਿਟੀ ਦੀ ਰੈਂਕ ਘਟੀ ਹੈ।

NIRF Ranking 2023: ਪੰਜਾਬ ਯੂਨੀਵਰਸਿਟੀ ਨੂੰ ਰੈਂਕਿੰਗ ‘ਚ ਨੁਕਸਾਨ, ਖਿਸਕ ਕੇ 44ਵੇਂ ਰੈਂਕ ‘ਤੇ ਪਹੁੰਚੀ
Follow Us
tv9-punjabi
| Updated On: 06 Jun 2023 15:07 PM

NIRF Overall Ranking 2023: ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ 13 ਵੱਖ-ਵੱਖ ਸ਼੍ਰੇਣੀਆਂ ਵਿੱਚ ਵਿਦਿਅਕ ਸੰਸਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸਮੁੱਚੀ ਯੂਨੀਵਰਸਿਟੀ ਵਿੱਚ ਪੰਜਾਬ ਯੂਨੀਵਰਸਿਟੀ (Punjabi University) ਨੂੰ ਰੈਂਕਿੰਗ ਵਿੱਚ ਵੱਡਾ ਨੁਕਸਾਨ ਹੋਇਆ ਹੈ। ਪੰਜਾਬ ਯੂਨੀਵਰਸਿਟੀ ਇਸ ਸਾਲ 44ਵੇਂ ਰੈਂਕ ‘ਤੇ ਹੈ। ਪੂਰੀ ਰੈਂਕਿੰਗ ਸੂਚੀ ਦੇਖਣ ਲਈ IRF ਰੈਂਕਿੰਗ 2023 ਦੀ ਅਧਿਕਾਰਤ ਵੈੱਬਸਾਈਟ – nirfindia.org ‘ਤੇ ਜਾਣਾ ਹੋਵੇਗਾ।

ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ NIRF ਰੈਂਕਿੰਗ ਅਨੁਸਾਰ ਸਮੁੱਚੇ ਵਰਗ ਵਿੱਚ IIT Madras ਨੇ ਬਾਜੀ ਮਾਰੀ ਹੈ। ਇਸ ਦੇ ਨਾਲ ਹੀ ਦੂਜੇ ਨੰਬਰ ‘ਤੇ IISc Bengaluru ਦਾ ਨਾਂ ਹੈ। ਪੰਜਾਬ ਯੂਨੀਵਰਸਿਟੀ ਨੂੰ ਇਸ ਸੂਚੀ ਵਿੱਚ ਤਿੰਨ ਰੈਂਕ ਦਾ ਨੁਕਸਾਨ ਹੋਇਆ ਹੈ।

NIRF ਵਿੱਚ Panjab University ਦਾ ਰੈਂਕ

ਪਿਛਲੇ ਸਾਲ ਦੀ ਗੱਲ ਕਰੀਏ ਤਾਂ ਪੰਜਾਬ ਯੂਨੀਵਰਸਿਟੀ ਨੇ ਓਵਰਆਲ ਕੈਟਾਗਰੀ ਵਿੱਚ 41ਵਾਂ ਰੈਂਕ ਹਾਸਲ ਕੀਤਾ ਸੀ। ਇਸ ਵਾਰ ਤਿੰਨ ਸਥਾਨ ਖਿਸਕ ਕੇ 44ਵਾਂ ਰੈਂਕ ਹਾਸਲ ਹੋਇਆ ਹੈ। ਪਿਛਲੇ ਸਾਲ ਓਵਰਆਲ ਕੈਟੇਗਰੀ ਵਿੱਚ ਪੀਯੂ ਦਾ ਸਕੋਰ 51.23 ਸੀ। ਇਸ ਵਾਰ ਸਕੋਰ 53.31 ਹੈ। ਹਾਲਾਂਕਿ, ਪੰਜਾਬ ਯੂਨੀਵਰਸਿਟੀ ਨੇ ਯੂਨੀਵਰਸਿਟੀ ਸ਼੍ਰੇਣੀ ਵਿੱਚ ਆਪਣਾ 25ਵਾਂ ਰੈਂਕ ਬਰਕਰਾਰ ਰੱਖਿਆ ਹੈ।

PU ਨੇ ਆਰਥਿਕ ਅਤੇ ਸਮਾਜਿਕ ਤੌਰ ‘ਤੇ ਅਪਾਹਜ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਕੁੱਲ 20 ਵਿੱਚੋਂ ਸਿਰਫ਼ 0.73 ਅੰਕ ਪ੍ਰਾਪਤ ਕੀਤੇ। ਇਸ ਵਿੱਚ ਯੂਜੀ ਅਤੇ ਪੀਜੀ ਵਿਦਿਆਰਥੀਆਂ ਦੀ ਕੁੱਲ ਗਿਣਤੀ ਸ਼ਾਮਲ ਹੈ।

ਪੰਜਾਬ ਯੂਨੀਵਰਸਿਟੀ ਫਾਰਮੇਸੀ ਵਿੱਚ ਵੀ ਘਟੀ ਰੈਂਕ

NIRF ਦੀ ਫਾਰਮੇਸੀ ਸ਼੍ਰੇਣੀ ਵਿੱਚ ਵੀ ਪੰਜਾਬ ਯੂਨੀਵਰਸਿਟੀ ਦੀ ਰੈਂਕ ਘਟੀ ਹੈ। ਪਿਛਲੇ ਸਾਲ, ਇਹ ਫਾਰਮੇਸੀ ਸ਼੍ਰੇਣੀ ਵਿੱਚ76.29 ਦੇ ਸਕੋਰ ਨਾਲ ਇਹ ਤੀਜੇ ਸਥਾਨ ‘ਤੇ ਸੀ। ਇਸ ਵਾਰ 5 ਸਥਾਨ ਖਿਸਕ ਕੇ 8ਵਾਂ ਰੈਂਕ ਮਿਲਿਆ ਹੈ ਅਤੇ ਸਕੋਰ 72.34 ਹੈ। ਦੱਸ ਦੇਈਏ ਕਿ ਜਾਮੀਆ ਹਮਦਰਦ ਨੂੰ ਵੀ ਫਾਰਮੇਸੀ ਸ਼੍ਰੇਣੀ ਵਿੱਚ ਰੈਂਕ ਦਾ ਨੁਕਸਾਨ ਹੋਇਆ ਹੈ। ਜਾਮੀਆ ਹਮਦਰਦ ਨੂੰ ਇਸ ਵਾਰ ਰੈਂਕਿੰਗ ਵਿੱਚ ਦੂਜਾ ਸਥਾਨ ਮਿਲਿਆ ਹੈ। ਇਸ ਨੂੰ ਸਾਲ 2022 ਦੀ ਰੈਂਕਿੰਗ ਵਿੱਚ ਪਹਿਲਾ ਸਥਾਨ ਮਿਲਿਆ ਸੀ।

NIRF ਫਾਰਮੇਸੀ ਵਿੱਚ ਟਾਪ-10 ਇੰਸਟੀਟਯੂਟ

  • ਰੈਂਕ 1- NIPER ਹੈਦਰਾਬਾਦ
  • ਰੈਂਕ 2- ਜਾਮੀਆ ਹਮਦਰਦ
  • ਰੈਂਕ 3- BITS ਪਿਲਾਨੀ
  • ਰੈਂਕ 4- ਜੇਐਸਐਸ ਕਾਲਜ ਆਫ਼ ਫਾਰਮੇਸੀ, ਊਟੀ
  • ਰੈਂਕ 5- ਆਈਸੀਟੀ ਮੁੰਬਈ
  • ਰੈਂਕ 6- NIPER ਮੋਹਾਲੀ
  • ਰੈਂਕ 7- ਜੇਐਸਐਸ ਕਾਲਜ ਆਫ਼ ਫਾਰਮੇਸੀ, ਮੈਸੂਰ
  • ਰੈਂਕ 8- ਪੰਜਾਬ ਯੂਨੀਵਰਸਿਟੀ
  • ਰੈਂਕ 9- ਮਨੀਪਾਲ ਕਾਲਜ ਆਫ਼ ਫਾਰਮਾਸਿਊਟੀਕਲ ਸਾਇੰਸਿਜ਼

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ
ਮੋਗਾ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਮੁਠਭੇੜ...ਪੁਲਿਸ ਨੂੰ ਦੇਖ ਕੇ ਪਹਿਲਾਂ ਲੁਕ ਗਿਆ ਦੋਸ਼ੀ ... ਫਿਰ ਚਲਾਈਆਂ ਗੋਲੀਆਂ...
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ
Amritsar: ਮੰਦਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ...
ਪੰਜਾਬ ਵਿੱਚ 'ਆਪ' ਸਰਕਾਰ ਦੇ 3 ਸਾਲ ਪੂਰੇ, ਕੇਜਰੀਵਾਲ ਅਤੇ ਸੀਐਮ ਮਾਨ ਦੀ ਮੁਲਾਕਾਤ, ਕੀ ਹੋਇਆ? ਦੇਖੋ ਵੀਡੀਓ
ਪੰਜਾਬ ਵਿੱਚ 'ਆਪ' ਸਰਕਾਰ ਦੇ 3 ਸਾਲ ਪੂਰੇ, ਕੇਜਰੀਵਾਲ ਅਤੇ ਸੀਐਮ ਮਾਨ ਦੀ ਮੁਲਾਕਾਤ, ਕੀ ਹੋਇਆ? ਦੇਖੋ ਵੀਡੀਓ...
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ
ਅੰਮ੍ਰਿਤਸਰ ਵਿੱਚ ਮੰਦਰ ਤੇ ਹਮਲਾ, ਬਾਈਕ ਸਵਾਰ ਦੋ ਵਿਅਕਤੀਆਂ ਨੇ ਸੁੱਟਿਆ ਗ੍ਰਨੇਡ...
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...