ਅੰਮ੍ਰਿਤਸਰ: ਸਕੂਲ ਦੀ ਲੜਾਈ ਗੋਲੀਬਾਰੀ ਤੱਕ ਪਹੁੰਚੀ, 11ਵੀਂ ਕਲਾਸ ਦੇ ਵਿਦਿਆਰਥੀ ਦੇ ਲੱਤ ‘ਚ ਲੱਗੀ ਗੋਲੀ
ਪੁਲਿਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ਤੇ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸਨ, ਪਰ ਉੱਥੇ ਮੁੜ ਤਕਰਾਰ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ 'ਚ ਇੱਕ ਧਿਰ ਦੇ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ, ਜੋ ਐਸ਼ਪ੍ਰੀਤ ਸਿੰਘ ਦੀ ਲੱਤ 'ਚ ਲੱਗੀ। ਪੁਲਿਸ ਮੁਤਾਬਕ ਮੌਕੇ ਤੇ ਪੰਜ ਤੋਂ ਛੇ ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ।
ਅੰਮ੍ਰਿਤਸਰ ਦੇ ਲੁਹਾਰਕਾ ਰੋਡ ਤੇ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀਆਂ ਚਲੀਆਂ। ਇਸ ਫਾਇਰਿੰਗ ‘ਚ ਇੱਕ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ। ਸਿਵਲ ਹਸਪਤਾਲ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਹਿਚਾਣ ਐਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ। ਪੁਲਿਸ ਮੁਤਾਬਕ, ਝਗੜੇ ਦੀ ਸ਼ੁਰੂਆਤ ਸਕੂਲ ‘ਚ ਹੋਈ ਸੀ, ਜਿੱਥੇ 11ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਵਿਚਾਲੇ ਕਿਸੇ ਗਲਤਫ਼ਹਮੀ ਕਾਰਨ ਤਕਰਾਰ ਹੋਈ।
ਪੁਲਿਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ਤੇ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸਨ, ਪਰ ਉੱਥੇ ਮੁੜ ਤਕਰਾਰ ਹੋ ਗਈ। ਇਸ ਦੌਰਾਨ ਦੋਵੇਂ ਧਿਰਾਂ ‘ਚ ਇੱਕ ਧਿਰ ਦੇ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ, ਜੋ ਐਸ਼ਪ੍ਰੀਤ ਸਿੰਘ ਦੀ ਲੱਤ ‘ਚ ਲੱਗੀ। ਪੁਲਿਸ ਮੁਤਾਬਕ ਮੌਕੇ ਤੇ ਪੰਜ ਤੋਂ ਛੇ ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗਈ ਪਿਸਤੌਲ ਲਾਈਸੰਸੀ ਸੀ ਜਾਂ ਨਹੀਂ। ਪੁਲਿਸ ਨੇ ਸਪੱਸ਼ਟ ਕੀਤਾ ਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ।
ਫਿਲਹਾਲ ਜ਼ਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ‘ਚ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ, ਮਾਮਲੇ ‘ਚ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਬੱਚਿਆਂ ਤੇ ਨਿਜ਼ਾਮਪੁਰ ਤੋਂ ਕੁੱਝ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ, ਜਿਸ ਦੇ ਚਲਦੇ ਸਾਡਾ ਬੱਚਾ ਸਿਵਿਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੀੜਿਤ ਪਰਿਵਾਰ ਨੇ ਕਿਹਾ ਕਿ ਅਸੀਂ ਸਰਕਾਰ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ


