21-12- 2025
TV9 Punjabi
Author: Sandeep Singh
ਅੰਡਰ 19 ਏਸ਼ਿਆ ਕੱਪ 2025 ਦੇ ਫਾਇਨਲ ਮੈਚ ਵਿਚ ਪਾਕਿਸਤਾਨ ਦੇ ਖਿਲਾਫ ਵੈਭਵ ਸੂਰਿਆਵੰਸ਼ੀ ਕੁਝ ਖਾਸ ਨਹੀਂ ਕਰ ਸਕੇ। ਪਰ ਉਨ੍ਹਾਂ ਨੇ ਇਕ ਛੋਟੀ ਪਾਰੀ ਦੇ ਨਾਲ ਹੀ ਵੱਡਾ ਕਾਰਨਾਮਾ ਕਰ ਦਿੱਤਾ।
ਵੈਭਵ ਨੇ ਇਸ ਮੁਕਾਬਲੇ ਵਿਚ 10 ਗੇਂਦਾ ਤੇ 260.00 ਦੀ ਸਟਰਾਇਕ ਰੇਟ ਨਾਲ 26 ਦੋੜਾ ਬਣਾਇਆ। ਉਨ੍ਹਾਂ ਦੀ ਇਸ ਪਾਰੀ ਵਿਚ 1 ਚੌਕਾ ਅਤੇ 3 ਛੱਕੇ ਸ਼ਾਮਲ ਹਨ।
ਵੈਭਵ ਨੇ ਅੰਡਰ 19 ਦੇ ਵਿਚ ਕੁਲ 5 ਮੈਚ ਖੇਡੇ, ਅਤੇ 52. 20 ਦੀ ਔਸਤ ਨਾਲ 261 ਦੌੜਾਂ ਬਣਾਇਆ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਇਕ ਸੈਕੜਾਂ ਅਤੇ ਇਕ ਅਰਧ ਸੈਕੜਾਂ ਨਿਕਲਿਆ।
ਹਾਲਾਂਕਿ ਵੈਭਵ ਇਸ ਲਿਸਟ ਵਿਚ ਨੰਬਰ ਇਕ ਨਹੀਂ ਬਣ ਸਕੇ, ਭਾਰਤ ਦੇ ਲਈ ਅੰਡਰ 19 ਏਸ਼ਿਆ ਕੱਪ ਵਿਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਉਨਮੁਕਤ ਚੰਦ ਹਨ।
ਵੈਭਵ ਛੱਕੇ ਮਾਰਨੇ ਦੇ ਮਾਮਲੇ ਵਿਚ ਸਭ ਤੋਂ ਅੱਗੇ ਹਨ, ਉਨ੍ਹਾਂ ਇਸ ਵਾਰ ਟੋਟਲ 20 ਛੱਕੇ ਮਾਰੇ।