Viral Video: ਨਾਟਕਬਾਜ ਚੂਹਾ… ਬਿੱਲੀ ਨੂੰ ਦੇਖ ਕੇ ਕਰਨ ਲੱਗਾ ਓਵਰ-ਐਕਟਿੰਗ, ਮਜ਼ੇਦਾਰ ਹੈ ਇਹ ਵੀਡੀਓ
Mouse Natak Viral Video: : ਤੁਸੀਂ ਕਾਰਟੂਨਾਂ ਵਿੱਚ ਬਿੱਲੀ-ਚੂਹੇ ਦੀ ਖੇਡ ਤਾਂ ਬਹੁਤ ਦੇਖੀ ਹੋਵੇਗੀ, ਹੁਣ ਅਸਲ ਜ਼ਿੰਦਗੀ ਵਿੱਚ ਵੀ ਬਿੱਲੀ-ਚੂਹੇ ਦੀ ਖੇਡ ਦੇਖ ਲਵੋ। ਇਸ ਵਾਇਰਲ ਵੀਡੀਓ ਵਿੱਚ, ਇੱਕ ਨਾਟਕਬਾਜ ਚੂਹਾ ਬਿੱਲੀ ਨੂੰ ਦੇਖ ਕੇ ਅਜਿਹੀ ਓਵਰ ਐਕਟਿੰਗ ਕਰਦਾ ਹੈ ਕਿ ਵੀਡੀਓ ਤੁਰੰਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
ਤੁਸੀਂ “ਟੌਮ ਐਂਡ ਜੈਰੀ” ਕਾਰਟੂਨ ਤਾਂ ਜਰੂਰ ਦੇਖਿਆ ਹੋਵੇਗਾ, ਜਿੱਥੇ ਬਿੱਲੀ-ਚੂਹੇ ਦੀ ਖੇਡ ਬਹੁਤ ਹੀ ਮਜ਼ੇਦਾਰ ਹੁੰਦੀ ਹੈ। ਕਈ ਵਾਰ ਉਹ ਲੜਦੇ ਹੋਏ, ਕਈ ਵਾਰ ਇੱਕ ਦੂਜੇ ਦਾ ਪਿੱਛਾ ਕਰਦੇ ਹੋਏ ਦਿਖਾਈ ਦਿੰਦੇ ਹਨ, ਪਰ ਅਸਲ ਜ਼ਿੰਦਗੀ ਵਿੱਚ ਅਜਿਹੇ ਦ੍ਰਿਸ਼ ਬਹੁਤ ਘੱਟ ਹੀ ਦੇਖੇ ਜਾਂਦੇ ਹਨ। ਇੱਕ ਅਜਿਹਾ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਰਿਹਾ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਅਤੇ ਅਪਣਾ ਮੱਥਾ ਵੀ ਪਿੱਟ ਲਵੋਗੇ। ਦਰਅਸਲ, ਇਸ ਵੀਡੀਓ ਵਿੱਚ, ਇੱਕ ਛੋਟਾ ਚੂਹਾ ਬਿੱਲੀ ਨੂੰ ਦੇਖ ਕੇ ਅਜਿਹੀ ਐਕਟਿੰਗ ਕਰਦਾ ਹੈ ਕਿ ਦੇਖਕੇ ਤੁਸੀਂ ਵੀ ਕਹੋਗੇ, “ਇਹ ਤਾਂ ਓਵਰ ਐਕਟਿੰਗ ਦੀ ਦੁਕਾਨ ਹੈ।”
ਵੀਡੀਓ ਵਿੱਚ, ਤੁਸੀਂ ਚੂਹੇ ਨੂੰ ਫਰਸ਼ ‘ਤੇ ਪਿਆ ਦੇਖ ਸਕਦੇ ਹੋ। ਅਜਿਹਾ ਲੱਗਦਾ ਹੈ ਜਿਵੇਂ ਇਹ ਮਰ ਗਿਆ ਹੋਵੇ। ਇਸ ਦੌਰਾਨ, ਇੱਕ ਬਿੱਲੀ ਅਚਾਨਕ ਆਉਂਦੀ ਹੈ ਅਤੇ ਚੂਹੇ ਨੂੰ ਫੁੱਟਬਾਲ ਵਾਂਗ ਲੱਤ ਮਾਰਨਾ ਸ਼ੁਰੂ ਕਰ ਦਿੰਦੀ ਹੈ। ਚੂਹਾ ਫਿਰ ਵੀ ਨਹੀਂ ਉੱਠਦਾ, ਪਰ ਓਵਰ ਐਕਟਿੰਗ ਕਰਨਾ ਜਰੂਰ ਸ਼ੁਰੂ ਕਰ ਦਿੰਦਾ ਹੈ। ਉਹ ਜ਼ਮੀਨ ‘ਤੇ ਗੋਲ-ਗੋਲ ਘੁੰਮਦਾ ਰਹਿੰਦਾ ਹੈ। ਅਜਿਹੇ ਵਿੱਚ ਬਿੱਲੀ ਨੂੰ ਵੀ ਇਹ ਸਮਝ ਨਹੀਂ ਆਉਂਦਾ ਕਿ ਇਹ ਜ਼ਿੰਦਾ ਹੈ ਜਾਂ ਮਰ ਗਿਆ ਹੈ। ਹਾਲਾਂਕਿ, ਜਦੋਂ ਉਸਨੂੰ ਅਹਿਸਾਸ ਹੁੰਦਾ ਹੈ ਕਿ ਚੂਹਾ ਸਿਰਫ਼ ਨਾਟਕ ਕਰ ਰਿਹਾ ਹੈ, ਤਾਂ ਉਹ ਵੀ ਉਸ ਨਾਲ ਮਜੇ ਲੈਣਾ ਸ਼ੁਰੂ ਕਰ ਦਿੰਦੀ ਹੈ। ਨਾ ਤਾਂ ਬਿੱਲੀ ਨੇ ਅਤੇ ਨਾ ਹੀ ਤੁਸੀਂ ਕਦੇ ਅਜਿਹਾ ਨਾਟਕੀ ਚੂਹਾ ਦੇਖਿਆ ਹੈ।
ਇਹ ਚੂਹਾ ਤਾੰ ਬਹੁਤ ਵੱਡਾ ਨਾਟਕਬਾਜ ਨਿਕਲਿਆ
ਇਸ ਮਜ਼ਾਕੀਆ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @jaatni_98 ਯੂਜ਼ਰਨੇਮ ਦੁਆਰਾ ਸ਼ੇਅਰ ਕੀਤਾ ਗਿਆ ਹੈ, ਅਤੇ ਕੈਪਸ਼ਨ ਵਿੱਚ ਲਿਖਿਆ ਹੈ, “ਚੂਹੇ ਦੀ ਐਕਟਿੰਗ ਦੇਖੋ… ਨਾਟਕਬਾਜ ਚੂਹਾ।” ਸਿਰਫ ਇਸ 47-ਸਕਿੰਟ ਦੇ ਵੀਡੀਓ ਨੂੰ 24,000 ਤੋਂ ਵੱਧ ਵਾਰ ਦੇਖਿਆ ਗਿਆ ਹੈ, ਸੈਂਕੜੇ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀ ਕੀਤੀ ਹੈ।
ਵੀਡੀਓ ਦੇਖ ਕੇ, ਕਿਸੇ ਨੇ ਟਿੱਪਣੀ ਕੀਤੀ, “ਇਨਸਾਨਾਂ ਨੂੰ ਦੇਖ ਕੇ ਹਰ ਕੋਈ ਨਾਟਕ ਸਿੱਖ ਗਿਆ ਹੈ,” ਜਦੋਂ ਕਿ ਇੱਕ ਹੋਰ ਨੇ ਮਜ਼ਾਕ ਵਿੱਚ ਟਿੱਪਣੀ ਕੀਤੀ, “ਚੂਹਾ ਵੀ ਰੀਲ ਬਣਾ ਰਿਹਾ ਹੈ।” ਇੱਕ ਯੂਜ਼ਰ ਨੇ ਲਿਖਿਆ, “ਇਹ ਟੌਮ ਐਂਡ ਜੈਰੀ ਗੇਮ ਵਾਂਗ ਲੱਗਦਾ ਹੈ,” ਜਦੋਂ ਕਿ ਇੱਕ ਹੋਰ ਯੂਜ਼ਰ ਨੇ ਅੱਗੇ ਕਿਹਾ, “ਜਦੋਂ ਬਿੱਲੀ ਨੇੜੇ ਆਉਂਦੀ ਹੈ, ਤਾਂ ਕੁਝ ਚੂਹੇ ਸੁਸਤ ਹੋ ਜਾਂਦੇ ਹਨ, ਜਿਵੇਂ ਉਹ ਬੇਜਾਨ ਹੋਣ। ਜਿਵੇਂ ਹੀ ਬਿੱਲੀ ਆਪਣੀ ਪਿੱਠ ਮੋੜਦੀ ਹੈ, ਉਹ ‘ਮਿਲਖਾ ਸਿੰਘ’ ਵਿੱਚ ਬਦਲ ਜਾਂਦੇ ਹਨ।”
ਇੱਥੇ ਦੇਖੋ ਵੀਡੀਓ
चूहे की और एक्टिंग तो देखिए……..🤣🤣 नाटकबाज चूहा 😂🤗
शुभ संध्या 🙏😍 pic.twitter.com/80TG3KkO8A — Annu choudhary🌺 (@jaatni_98) December 19, 2025ਇਹ ਵੀ ਪੜ੍ਹੋ


